Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਫਾਸਟ ਫੈਸ਼ਨ : ਕੱਪੜਿਆਂ ਦੀ ਅੰਨ੍ਹੀ ਭਗਤੀ ਤੋਂ ਪਾਰ ਦੇਖਦਿਆਂ

October 21, 2021 03:07 AM

-ਤਜਿੰਦਰ
ਪਿਛਲੇ ਲਗਭਗ ਦੋ ਦਹਾਕਿਆਂ ਵਿੱਚ ਕੱਪੜਾ ਸਨਅਤ ਵਿੱਚ ਸਸਤੇ ‘ਬਰੈਂਡਡ’ ਅਤੇ ਸੁੱਟਣ ਯੋਗ ਕੱਪੜਿਆਂ ਦੀ ਪੈਦਾਵਾਰ ਵਿੱਚ ਲਗਭਗ 400 ਫੀਸਦੀ ਵਾਧਾ ਹੋਇਆ ਹੈ। ਫੈਸ਼ਨ ਸਨਅਤ ਵਿੱਚ ਇਸ ਨੂੰ ਫਾਸਟ ਫੈਸ਼ਨ ਕਿਹਾ ਜਾਂਦਾ ਹੈ। ਇਹ ਸਨਅਤ ਹਰ ਸਾਲ ਜਿੰਨਾ ਕੱਪੜਾ ਬਣਾਉਂਦੀ ਹੈ, ਉਸ ਨਾਲ ਸੰਸਾਰ ਦੇ ਹਰ ਸ਼ਖਸ ਦੇ ਹਿੱਸੇ 10 ਕੱਪੜੇ ਆਉਂਦੇ ਹਨ, ਪਰ ਕਿਉਂਕਿ ਸਰਮਾਏਦਾਰੀ ਵਿੱਚ ਪੈਦਾਵਾਰ ਦਾ ਮਕਸਦ ਕੁੱਲ ਸਮਾਜ ਦੀਆਂ ਲੋੜਾਂ ਨਹੀਂ, ਸਗੋਂ ਮੁਨਾਫਾ ਹੁੰਦਾ ਹੈ, ਇਸ ਲਈ ਇਹ ਅਖੌਤੀ ਸਸਤਾ ਕੱਪੜਾ ਵੀ ਮੱਧ-ਵਰਗ ਲਈ ਹੀ ਪੈਦਾ ਕੀਤਾ ਜਾਂਦਾ ਹੈ।
ਸਰਮਾਏਦਾਰੀ ਨਿਜ਼ਾਮ ਵਿੱਚ ਬੰਦੇ ਦੀ ਹੋਂਦ ਜਿਣਸਾਂ ਤੱਕ ਘਟੀ ਦਿੱਤੀ ਜਾਂਦੀ ਹੈ। ਹੈਸੀਅਤ ਜਿਣਸਾਂ ਰਾਹੀਂ ਮਾਪੀ ਜਾਂਦੀ ਹੈ, ਮਨੁੱਖਾਂ ਵਿਚਕਾਰ ਸੰਬੰਧ ਜਿਣਸਾਂ ਵਿਚਾਲੇ ਸੰਬੰਧ ਦਾ ਰੂਪ ਲੈ ਲੈਂਦੇ ਹਨ। ਤੁਸੀਂ ਜਿੰਨੀਆਂ ਜਿਣਸਾਂ ਦੇ ਮਾਲਕ ਹੋ, ਸਮਾਜ ਵਿੱਚ ਤੁਹਾਡੀ ਹੈਸੀਅਤ ਓਨੀ ਹੀ ਉਚੀ ਹੈ। ਸਮਾਜ ਦੇ ਇੱਕ ਹਿੱਸੇ ਲਈ ਖਰੀਦਦਾਰੀ ਸ਼ੌਕ ਹੈ। ਇਹ ਤਬਕਾ ਜਿਣਸਾਂ ਇਸ ਲਈ ਨਹੀਂ ਖਰੀਦਦਾ ਕਿ ਉਸ ਨੂੰ ਇਸ ਦੀ ਲੋੜ ਹੈ, ਸਗੋਂ ਅਕੇਵੇਂ, ਬੇਗਾਨਗੀ ਤੇ ਸੱਖਣੇਪਣ ਦੇ ਰੋਗ ਨਾਲ ਪੀੜਤ ਇਹ ਤਬਕਾ ਖਰੀਦਦਾਰੀ ਨਾਲ ਆਪਣੀ ਜ਼ਿੰਦਗੀ ਦਾ ਰੋਮਾਂਚ ਪੈਦਾ ਕਰਦਾ ਹੈ। ਇੱਕ ਸਰਵੇਖਣ ਅਨੁਸਾਰ ਔਸਤ ਅਮਰੀਕੀ ਪਹਿਲਾਂ ਸਾਲ ਵਿੱਚ 10-12 ਕੱਪੜੇ ਖਰੀਦਦਾ ਸੀ, ਅੱਜਕੱਲ੍ਹ ਇਹ ਗਿਣਤੀ ਲਗਭਗ 68 ਹੋ ਗਈ ਹੈ। ਹਾਈ ਫੈਸ਼ਨ ਬਰੈਂਡ ਵੱਲੋਂ ਬਣਾਏ ਕੱਪੜੇ ਤੱਕ ਸਿਰਫ ਉਤਲੀ ਜਮਾਤ ਦੀ ਪਹੁੰਚ ਹੈ। ਕੱਪੜਾ ਡਿਜ਼ਾਈਨ ਕਰਨ ਤੋਂ ਬਣਾਉਣ ਤੇ ਫਿਰ ਫੈਸ਼ਨ ਸ਼ੋਅ ਆਦਿ ਰਾਹੀਂ ਮਸ਼ਹੂਰੀਆਂ ਦੀ ਲੰਮੀ ਪ੍ਰਕਿਰਿਆ ਪਿੱਛੋਂ ਵਿਕਣ ਲਈ ਬਾਜ਼ਾਰ ਵਿੱਚ ਆਉਂਦਾ ਹੈ। ਫਾਸਟ ਫੈਸ਼ਨ ਬਰੈਂਡ ਵੱਲੋਂ ਦਿਖ ਪੱਖੋਂ ਹਾਈ ਫੈਸ਼ਨ ਵਰਗੇ ਕੱਪੜਿਆਂ ਨੂੰ ਮੁਕਾਬਲਤਨ ਘੱਟ ਕੀਮਤ ਉਤੇ ਅਤੇ ਬਹੁਤ ਜਲਦੀ ਬਾਜ਼ਾਰ ਵਿੱਚ ਵਿਕਣ ਲਈ ਲਿਆਂਦਾ ਜਾਂਦਾ ਹੈ। ਕਿਸੇ ਮਸਹੂਰ ਹਸਤੀ ਦੁਆਰਾ ਪਾਏ ਨਵੇਂ ਫੈਸ਼ਨ ਦੇ ਜਿਸ ਕੱਪੜੇ ਨੂੰ ਮੱਧ ਵਰਗ ਲਲਚਾਈਆਂ ਅੱਖਾਂ ਨਾਲ ਦੇਖਦਾ ਹੈ, ਫਾਸਟ ਫੈਸ਼ਨ ਬਰੈਂਡਾਂ ਵੱਲੋਂ ਨਾਲ ਦੀ ਨਾਲ ਘੱਟ ਕੀਮਤ ਉੱਤੇ ਨਾ ਮਾਤਰ ਜਿਹੇ ਬਦਲ ਕੇ ਬਾਜ਼ਾਰ ਵਿੱਚ ਸ਼ੋਅ ਰੂਮਾਂ ਦਾ ਸ਼ਿੰਗਾਰ ਬਣਾ ਦਿੱਤਾ ਜਾਂਦਾ ਹੈ। ਸਾਲ ਵਿੱਚ ਦੋ ਜਾਂ ਤਿੰਨ ਵਾਰ ਆਉਣ ਵਾਲਾ ਫੈਸ਼ਨ ਸੀਜਨ ਅੱਜਕੱਲ੍ਹ ਸਾਲ ਵਿੱਚ 52 ਵਾਰ ਆਉਂਦਾ ਹੈ, ਮਤਲਬ ਹਫਤੇ ਬਾਅਦ ਮੱਧ ਵਰਗ ਨੂੰ ਦੱਸਿਆ ਜਾਂਦਾ ਹੈ ਕਿ ਉਸ ਦਾ ਖਰੀਦਿਆ ਕੱਪੜਾ ਪੁਰਾਣੇ ਫੈਸ਼ਨ ਦਾ ਹੋ ਗਿਆ ਹੈ। ਪੈਦਾਵਾਰ ਦੀ ਬਹੁਤਾਤ ਦੇ ਦੌਰ ਵਿੱਚ ਸਰਮਾਏਦਾਰਾਂ ਵੱਲੋਂ ਵਰਤੋ ਤੇ ਸੁੱਟੋ ਦਾ ਨਾਅਰਾ ਦਿੱਤਾ ਗਿਆ ਹੈ। ਕੱਪੜਾ ਹਾਲਤ ਪੱਖੋਂ ਠੀਕ ਹੈ, ਪਰ ਕਿਉਂਕਿ ਫੈਸ਼ਨ ਵਿੱਚ ਨਹੀਂ, ਇਸ ਲਈ ਸੁੱਟ ਦਿੱਤਾ ਜਾਂਦਾ ਹੈ। ਖਰੀਦਦਾਰ ਦਾ ਸੰਬੰਧ ਸਿਰਫ ਕਮੀਜ਼ ਦੀ ਦਿੱਖ, ਬਰੈਂਡ ਦੇ ਨਾਂਅ ਅਤੇ ਉਸ ਦੀ ਕੀਮਤ ਨਾਲ ਹੀ ਹੁੰਦਾ ਹੈ, ਹੱਡ ਮਾਸ ਦੇ ਉਨ੍ਹਾਂ ਹਜ਼ਾਰਾਂ ਮਨੁੱਖਾਂ ਨਾਲ ਨਹੀਂ, ਜਿਨ੍ਹਾਂ ਨੇ ਕਮੀਜ਼ ਬਣਾਉਣ ਲਈ ਖੂਨ ਪਸੀਨਾ ਵਹਾਇਆ ਹੈ।
ਸੰਸਾਰ ਦੀ ਕੱਪੜਾ ਸਨਅਤ ਦਾ ਤਿੰਨ ਖਰਬ ਡਾਲਰ ਸਾਲਾਨਾ ਦਾ ਕਾਰੋਬਾਰ ਹੈ। ਸੰਸਾਰ ਦਾ 60 ਫੀਸਦੀ ਕੱਪੜਾ ਵਿਕਾਸਸ਼ੀਲ ਤੇ ਗਰੀਬ ਦੇਸ਼ਾਂ ਵਿੱਚ ਬਣਦਾ ਹੈ ਜਿਸ ਵਿੱਚੋਂ ਤੀਹ ਫੀਸਦੀ ਸਿਰਫ ਏਸ਼ੀਆ ਵਿੱਚ ਬਣਦਾ ਹੈ। ਕਾਰਨ ਇਹ ਕਿ ਇਨ੍ਹਾਂ ਦੇਸ਼ਾਂ ਵਿੱਚ ਸਸਤੀ ਲੇਬਰ ਤੇ ਕਿਰਤ ਕਾਨੂੰਨ ਕਮਜ਼ੋਰ ਹੋਣ ਕਾਰਨ ਘੱਟ ਤੋਂ ਘੱਟ ਲਾਗਤ ਅਤੇ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਸੰਭਵ ਹੈ। ਕੱਪੜੇ ਦੇ ਕਾਰਖਾਨਿਆਂ ਵਿੱਚ ਕੰਮ ਕਰਦੇ ਬਹੁਤੇ ਮਜ਼ਦੂਰ ਲਗਭਗ ਡੇਢ ਦੋ ਸੌ ਰੁਪਏ ਰੋਜ਼ਾਨਾ ਉਤੇ 12-14 ਘੰਟੇ ਕੰਮ ਕਰਦੇ ਹਨ। ਮਰਦਾਂ ਦੇ ਮੁਕਾਬਲੇ ਔਰਤ ਮਜ਼ਦੂਰਾਂ ਨੂੰ ਘੱਟ ਉਜਰਤਾਂ ਅਤੇ ਕੰਮ ਕਰਨਾ ਪੈਂਦਾ ਹੈ ਤੇ ਕੱਪੜਾ ਸਨਅਤ ਵਿੱਚ 85 ਫੀਸਦੀ ਔਰਤਾਂ ਹਨ। ਚੀਨ, ਬੰਗਲਾ ਦੇਸ਼, ਭਾਰਤ ਅਤੇ ਵੀਅਤਨਾਮ ਸੰਸਾਰ ਦੇ ਚਾਰ ਵੱਡੇ ਕੱਪੜਾ ਐਕਸਪੋਰਟਰ ਹਨ। ਇਨ੍ਹਾਂ ਵਿੱਚ ਮਜ਼ਦੂਰ ਨੂੰ ਆਪਣੇ ਗੁਜ਼ਾਰੇ ਦੀਆਂ ਬੁਨਿਆਦੀ ਲੋੜਾਂ (ਰੋਟੀ, ਕੱਪੜਾ, ਰਿਹਾਇਸ਼, ਸਿੱਖਿਆ, ਸਿਹਤ ਸੇਵਾਵਾਂ ਆਦਿ) ਲਈ ਲੋੜੀਂਦੀ ਉਜਰਤ ਤੋਂ ਅੱਧੀ ਜਾਂ ਕਈ ਥਾਈਂ ਪੰਜਵਾਂ ਹਿੱਸਾ ਮਿਲਦੀ ਹੈ। ਸਰਕਾਰ ਦੁਆਰਾ ਤੈਅ ਘੱਟੋ-ਘੱਟ ਉਜਰਤ ਵੀ ਜ਼ਿਆਦਾਤਰ ਕਾਰਖਾਨਿਆਂ ਵਿੱਚ ਲਾਗੂ ਨਹੀਂ ਹੁੰਦੀ।
2013 ਵਿੱਚ ਬੰਗਲਾ ਦੇਸ਼ ਦੀ ਰਾਣਾ ਪਲਾਜ਼ਾ ਇਮਾਰਤ ਡਿੱਗਣ ਨਾਲ 1134 ਕੱਪੜਾ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਹਜ਼ਾਰਾਂ ਅਪਾਹਜ ਹੋ ਗਏ ਸਨ। ਇਹ ਕੋਈ ਹਾਦਸਾ ਨਹੀਂ ਸੀ, ਮੁਨਾਫੇ ਖਾਤਰ ਕਾਰਖਾਨਾ ਮਾਲਕਾਂ ਵੱਲੋਂ ਮਜ਼ਦੂਰਾਂ ਦੀ ਦਿੱਤੀ ਬਲੀ ਸੀ। ਇਸ ਤੋਂ ਬਿਨਾਂ ਛੋਟੇ ਹਾਦਸੇ ਲੁਧਿਆਣੇ ਵਰਗੇ ਸ਼ਹਿਰਾਂ ਵਿਚਲੀ ਕੱਪੜਾ ਸਨਅਤ ਵਿੱਚ ਰੋਜ਼ ਹੁੰਦੇ ਹਨ। ਇਨ੍ਹਾਂ ਹਾਦਸਿਆਂ ਤੋਂ ਇਲਾਵਾ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਕਈ ਤਰ੍ਹਾਂ ਦੀਆਂ ਕਿੱਤਾਮੁਖੀ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ, ਖਾਸਕਰ ਫੇਫੜਿਆਂ ਦੀਆਂ ਬਿਮਾਰੀਆਂ ਦੇ।
ਕੱਪੜਾ ਸਨਅਤ ਵਿੱਚ ਲੁੱਟ ਦਾ ਇੱਕ ਹੋਰ ਘਿਨਾਉਣਾ ਪੱਖ ਹੈ ਕਿ ਇਸ ਵਿੱਚ ਵੱਡੇ ਪੱਧਰ ਤੇ ਬੱਚਿਆਂ ਤੋਂ ਕੰਮ ਕਰਾਇਆ ਜਾਂਦਾ ਹੈ। ਘੱਟ ਯੋਗਤਾ ਦੀ ਲੋੜ ਕਾਰਨ ਇਸ ਵਿੱਚ ਬਾਲ ਮਜ਼ਦੂਰੀ ਆਮ ਹੈ। ਦੱਖਣ ਭਾਰਤ ਵਿੱਚ ਕਰੀਬ ਢਾਈ ਲੱਖ ਨਾਬਾਲਗ ਕੁੜੀਆਂ ‘ਸਮਾਂਗਲੀ ਸਕੀਮ’ ਹੇਠ ਟੈਕਸਟਾਈਲ ਕਾਰਖਾਨਿਆਂ ਵਿੱਚ ਕੰਮ ਕਰਦੀਆਂ ਹਨ। ਇਸ ਯੋਜਨਾ ਵਿੱਚ ਠੇਕੇਦਾਰ ਵੱਲੋਂ ਤਿੰਨ ਤੋਂ ਪੰਜ ਸਾਲ ਲਈ ਗਰੀਬ ਪਰਵਾਰਾਂ ਦੀਆਂ ਕੁੜੀਆਂ ਨਿਗੂਣੀ ਜਿਹੀ ਤਨਖਾਹ ਅਤੇ ਪੰਜ ਸਾਲ ਬਾਅਦ ਵਿਆਹ ਉੱਤੇ ਦਾਜ ਲਈ ਉਕਾ-ਪੁੱਕਾ ਰਕਮ ਦੇਣ ਦਾ ਸੌਦਾ ਕਰ ਕੇ ਭਰਤੀ ਕੀਤਾ ਜਾਂਦਾ ਹੈ। ਕੱਪੜਾ ਸਨਅਤ ਮੁਨਾਫੇ ਲਈ ਸਿਰਫ ਮਜ਼ਦੂਰਾਂ ਦੀ ਲੁੱਟ ਨਹੀਂ ਕਰਦੀ, ਜਿਣਸ ਬਹੁਤਾਤ ਵਿੱਚ ਕੱਪੜਾ ਪੈਦਾ ਕੀਤਾ ਜਾ ਰਿਹਾ ਤੇ ਉਸ ਨੂੰ ਸੁੱਟਿਆ ਜਾਣਾ ਕੁਦਰਤੀ ਸਾਧਨਾਂ ਨੂੰ ਵੀ ਤਬਾਹ ਕਰਦਾ ਹੈ। ਇੱਕ ਜੋੜੀ ਜੀਨ ਦੀ ਪੈਂਟ ਬਣਾਉਣ ਲਈ 10 ਟਨ ਪਾਣੀ ਦੀ ਖਪਤ ਹੁੰਦੀ ਹੈ। ਇੱਕ ਟੀ-ਸ਼ਰਟ ਬਣਾਉਣ ਲਈ ਜਿੰਨੇ ਪਾਣੀ ਦੀ ਖਪਤ ਹੁੰਦੀ ਹੈ, ਉਸ ਨਾਲ ਔਸਤ ਬੰਦੇ ਦੀ 25 ਸਾਲ ਤੱਕ ਪੀਣ ਵਾਲੇ ਪਾਣੀ ਦੀ ਲੋੜ ਪੂਰੀ ਹੋ ਸਕਦੀ ਹੈ। ਸੰਸਾਰ ਕੱਪੜਾ ਸਨਅਤ ਵੱਲੋਂ ਹਰ ਸਾਲ 1500 ਅਰਬ ਲੀਟਰ ਪਾਣੀ ਦੀ ਖਪਤ ਕੀਤੀ ਜਾਂਦੀ ਹੈ ਜਿਸ ਦਾ ਵੱਡਾ ਹਿੱਸਾ ਬਿਨਾਂ ਸਾਫ ਕੀਤਿਆਂ ਦਰਿਆਵਾਂ ਤੇ ਸਮੁੰਦਰਾਂ ਵਿੱਚ ਰੋੜ੍ਹ ਦਿੱਤਾ ਜਾਂਦਾ ਹੈ। ਦੂਜੇ ਪਾਸੇੇ ਸੰਸਾਰ ਦੇ 75 ਕਰੋੜ ਲੋਕ ਪੀਣ ਯੋਗ ਪਾਣੀ ਤੋਂ ਵਾਂਝੇ ਹਨ। ਭਾਰਤ ਵਿੱਚ 10 ਕਰੋੜ ਲੋਕ ਪੀਣ ਯੋਗ ਪਾਣੀ ਤੋਂ ਵਾਂਝੇ ਹਨ। ਇੱਕ ਔਸਤ ਖਰੀਦਦਾਰ ਆਪਣੇ 60 ਫੀਸਦੀ ਕੱਪੜੇ ਪਹਿਲੇ ਸਾਲ ਸੁੱਟ ਦਿੰਦਾ ਹੈ। ਹਰ ਸਾਲ ਪੂਰੇ ਸੰਸਾਰ ਵਿੱਚ 9.2 ਕਰੋੜ ਟਨ ਕੱਪੜਾ ਸੁੱਟਿਆ ਜਾਂਦਾ ਹੈ। ਇਸ ਨੂੰ ਜਾਂ ਸਾੜ ਦਿੱਤਾ ਜਾਂਦਾ ਹੈ ਜਾਂ ਜ਼ਮੀਨ ਉੱਤੇ ਗਲਣ ਲਈ ਸੁੱਟ ਦਿੱਤਾ ਜਾਂਦਾ ਹੈ, ਜੋ 200 ਸਾਲ ਤੱਕ ਵਾਤਾਵਰਣ ਵਿੱਚ ਜ਼ਹਿਰੀਲੀਆਂ ਗੈਸਾਂ ਛੱਡਦਾ ਹੈ। ਸਿਰਫ ਵਰਤਿਆ ਹੋਇਆ ਕੱਪੜਾ ਨਹੀਂ, ਕਈ ਨਾਮੀ ਬਰੈਂਡ ਦਾ ਹਰ ਸਾਲ ਅਣਵਿਕਿਆ ਕਈ ਟਨ ਕੱਪੜਾ ਸਾੜਿਆ ਜਾਂਦਾ ਹੈ।
ਮੰਡੀ ਦੇ ਵੱਧ ਤੋਂ ਵੱਧ ਹਿੱਸੇ ਉੱਤੇ ਕਬਜ਼ਾ ਜਮਾਉਣ ਲਈ ਵੱਖ-ਵੱਖ ਸਰਮਾਏਦਾਰਾਂ ਵਿਚਾਲੇ ਗਲ-ਵੱਢ ਮੁਕਾਬਲੇ ਦੀ ਕੀਮਤ ਹੈ ਮਜ਼ਦੂਰਾਂ ਦੀ ਅੰਨ੍ਹੀ ਲੁੱਟ ਤੇ ਕੁਦਰਤ ਦੀ ਅੰਨ੍ਹੇਵਾਹ ਤਬਾਹੀ। ਸਰਮਾਏਦਾਰਾਂ ਦੇ ਮੁਨਾਫੇ ਦੀ ਦਰ ਵਧਣ ਦੇ ਸਮਾਨਾਂਤਰ ਮਜ਼ਦੂਰਾਂ ਦੀ ਲੁੱਟ ਦੀ ਦਰ ਵਧਦੀ ਹੈ ਜਾਂ ਕਹੋ ਕਿ ਇੱਕ ਸਰਮਾਏਦਾਰ ਦੀ ਵੱਧ ਤੋਂ ਵੱਧ ਲੁੱਟ। ਮੁਨਾਫਾ ਸਰਮਾਏਦਾਰੀ ਦੀ ਆਤਮਾ ਹੈ, ਜੋ ਕਿਰਤ ਦੀ ਲੁੱਟ ਤੋਂ ਬਿਨਾਂ ਜਿਊਂਦੀ ਨਹੀਂ ਰਹਿ ਸਕਦੀ। ਇਸ ਲਈ ਅੱਜ ਸਾਡਾ ਫਰਜ਼ ਇਸ ਮਨੁੱਖ ਵਿਰੋਧੀ, ਕੁਦਰਤ ਵਿਰੋਧੀ ਢਾਂਚੇ ਨੂੰ ਬਦਲਣਾ ਬਣਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”