Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਬੱਚਿਆਂ ਦਾ ਨਿਰਮਾਣ ਚੰਗੀ ਤਰ੍ਹਾਂ ਕਿਉਂ ਨਹੀਂ ਕੀਤਾ ਗਿਆ

October 21, 2021 03:07 AM

-ਰਾਬਰਟ ਕਲੀਮੈਂਟਸ
ਜਿਵੇਂ ਮੈਂ ਦੇਖਦਾ ਹਾਂ ਲੋਕ ਅੱਜਕੱਲ੍ਹ ਇੱਕ ਨੌਜਵਾਨ ਨੂੰ ਟਾਰਗੈਟ ਕਰਨ ਅਤੇ ਸਰਕਾਰ ਦੇ ਬਦਲੇ ਬਾਰੇ ਗੱਲ ਕਰ ਰਹੇ ਹਨ। ਮੈਂ ਹੈਰਾਨ ਹਾਂ ਕਿ ਦੋਸ਼ ਕੌਣ ਆਪਣੇ ਸਿਰ ਲੈਂਦਾ ਹੈ ਜਦੋਂ ਇੱਕ ਲੜਕਾ ਜਾਂ ਲੜਕੀ ਜਾਂ ਫਿਰ ਇੱਕ ਨੌਜਵਾਨ ਜਾਂ ਮਹਿਲਾ ਕੁਝ ਗਲਤ ਕਰ ਦਿੰਦੇ ਹਨ? ਸਭ ਤੋਂ ਵੱਡੀ ਗੱਲ ਜੋ ਮੈਨੂੰ ਉਦਾਸ ਕਰਦੀ ਹੈ ਉਹ ਇਹ ਹੈ ਕਿ ਆਮ ਤੌਰ ਉੱਤੇ ਪਰਵਾਰ ਵਾਲੇ ਆਪਣੇ ਬੱਚਿਆਂ ਦੇ ਕੰਮਾਂ ਲਈ ਆਪਣੇ ਉਪਰ ਦੋਸ਼ ਨਹੀਂ ਲੈਂਦੇ। ਮੇਰਾ ਸਵਾਲ ਉਨ੍ਹਾਂ ਪਰਵਾਰ ਵਾਲਿਆਂ ਨੂੰ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਦਾ ਨਿਰਮਾਣ ਇਸ ਤਰ੍ਹਾਂ ਕਿਉਂ ਨਹੀਂ ਕੀਤਾ ਕਿ ਉਹ ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਨਾਲ ਹੈਂਡਲ ਕਰਨ ਲਈ ਯੋਗ ਹੋ ਸਕਣ। ਤੁਸੀਂ ਸਥਿਤੀਆਂ ਅਤੇ ਹਾਲਾਤ ਉੱਤੇ ਦੋਸ਼ ਕਿਉਂ ਮੜ੍ਹਦੇ ਹੋ, ਜਦਕਿ ਜੋ ਆਧਾਰ ਆਪਣੇ ਬੱਚਿਆਂ ਨੂੰ ਦਿੱਤਾ ਉਹ ਬੇਹੱਦ ਕਮਜ਼ੋਰ ਸੀ। ਮਾਂ-ਪਿਓ ਉੱਤੇ ਹੇਠਲੀ ਕਹਾਣੀ ਨੂੰ ਮਹਾਤਮਾ ਗਾਂਧੀ ਦੇ ਪੋਤੇ ਡਾ. ਅਰੁਣ ਗਾਂਧੀ ਨੇ ਕੁਝ ਇਸ ਤਰ੍ਹਾਂ ਸ਼ੇਅਰ ਕੀਤਾ ਹੈ:
‘‘ਮੈਂ 16 ਸਾਲ ਦਾ ਸੀ ਅਤੇ ਆਪਣੇ ਮਾਤਾ-ਪਿਤਾ ਦੇ ਨਾਲ ਉਸ ਸੰਸਥਾਨ ਵਿੱਚ ਰਹਿੰਦਾ ਸੀ ਜਿਸ ਨੂੰ ਮੇਰੇ ਦਾਦਾ ਨੇ ਦੱਖਣੀ ਅਫਰੀਕਾ ਦੇ ਡਰਬਨ ਤੋਂ 18 ਮੀਲ ਦੂਰ ਬਾਹਰੀ ਇਲਾਕੇ ਵਿੱਚ ਸਥਾਪਿਤ ਕੀਤਾ ਸੀ। ਅਸੀਂ ਉਸ ਦੇਸ਼ ਵਿੱਚ ਇਕੱਲੇ ਸੀ ਤੇ ਸਾਡਾ ਕੋਈ ਗੁਆਂਢੀ ਨਹੀਂ ਸੀ, ਇਸ ਕਾਰਨ ਮੇਰੀਆਂ ਦੋ ਭੈਣਾਂ ਅਤੇ ਮੈਂ ਹਮੇਸ਼ਾ ਹੀ ਸ਼ਹਿਰ ਵਿੱਚ ਆਪਣੇ ਦੋਸਤਾਂ ਕੋਲ ਜਾਂਦੇ ਸੀ ਅਤੇ ਫ਼ਿਲਮਾਂ ਵੀ ਦੇਖਦੇ ਸੀ। ਇੱਕ ਦਿਨ ਦੀ ਗੱਲ ਹੈ ਕਿ ਮੇਰੇ ਪਿਤਾ ਨੇ ਮੈਨੂੰ ਇੱਕ ਕਸਬੇ ਵਿੱਚ ਛੱਡਣ ਲਈ ਕਿਹਾ, ਜਿੱਥੇ ਪੂਰਾ ਦਿਨ ਇੱਕ ਕਾਨਫਰੰਸ ਚੱਲਣੀ ਸੀ। ਮੈਂ ਇਸ ਮੌਕੇ ਲਈ ਤੁਰੰਤ ਹਾਂ ਕਰ ਦਿੱਤੀ। ਖੁਸ਼ੀ ਨਾਲ ਉਛਲ ਪਿਆ। ਕਿਉਂਕਿ ਮੈਂ ਕਸਬੇ ਵਿੱਚ ਜਾ ਰਿਹਾ ਸੀ ਤਾਂ ਮੇਰੀ ਮਾਤਾ ਨੇ ਮੈਨੂੰ ਘਰ ਦੇ ਰਾਸ਼ਨ ਦੇ ਸਾਮਾਨ ਦੀ ਸੂਚੀ ਦਿੱਤੀ ਜਿਸ ਦੀ ਉਨ੍ਹਾਂ ਨੂੰ ਲੋੜ ਸੀ। ਕਿਉਂਕਿ ਮੈਨੂੰ ਸਾਰਾ ਦਿਨ ਕਸਬੇ ਵਿੱਚ ਲੱਗਣਾ ਸੀ, ਇਸ ਲਈ ਮੇਰੇ ਪਿਤਾ ਨੇ ਮੈਨੂੰ ਕਿਹਾ ਕਿ ਬਾਕੀ ਬਚਦੇ ਕਈ ਕੰਮਾਂ ਦਾ ਧਿਆਨ ਰੱਖੀਂ। ਅਜਿਹੇ ਕੰਮਾਂ ਵਿੱਚ ਮੈਂ ਕਾਰ ਦੀ ਸਰਵਿਸ ਵੀ ਕਰਾਉਣੀ ਸੀ।
ਜਦੋਂ ਮੈਂ ਆਪਣੇ ਪਿਤਾ ਨੂੰ ਉਸ ਸਵੇਰ ਕਸਬੇ ਵਿੱਚ ਛੱਡਿਆ ਤਾਂ ਉਨ੍ਹਾਂ ਨੇ ਕਿਹਾ, ‘ਮੈਂ ਸ਼ਾਮ ਨੂੰ ਪੰਜ ਵਜੇ ਤੈਨੂੰ ਮਿਲਾਂਗਾ ਤੇ ਅਸੀਂ ਇਕੱਠੇ ਘਰ ਚੱਲਾਂਗੇ।’ ਕਿਉਂਕਿ ਮੈਂ ਆਪਣੇ ਸਾਰੇ ਕੰਮ ਜਲਦੀ ਵਿੱਚ ਨਿਪਟਾ ਰਿਹਾ ਸੀ ਤਾਂ ਮੈਂ ਸਿੱਧਾ ਇੱਕ ਮੂਵੀ ਥੀਏਟਰ ਵਿੱਚ ਚਲਾ ਗਿਆ। ਫਿਲਮ ਦੇਖਣ ਦੇ ਬਾਅਦ ਮੈਨੂੰ 5.30 ਤੱਕ ਪਰਤਣਾ ਪਿਆ ਸੀ। ਮੈਨੂੰ ਫਿਲਮ ਦਾ ਨਾਂ ਭੁੱਲ ਗਿਆ। ਇਸ ਦੌਰਾਨ ਮੈਂ ਗੈਰੇਜ ਵੱਲ ਭੱਜਿਆ ਅਤੇ ਕਾਰ ਵਾਪਸ ਲਈ। ਉਸ ਦੇ ਬਾਅਦ ਮੈਂ ਉਸ ਥਾਂ ਵੱਲ ਤੇਜ਼ੀ ਨਾਲ ਚੱਲਿਆ, ਜਿੱਥੇ ਮੇਰੇ ਪਿਤਾ ਮੇਰੀ ਉਡੀਕ ਕਰ ਰਹੇ ਸਨ। ਸ਼ਾਇਦ ਲੱਗਭਗ ਸ਼ਾਮ ਦੇ ਛੇ ਵੱਜ ਗਏ ਸਨ। ਉਨ੍ਹਾਂ ਨੇ ਖੁਸ਼ੀ ਨਾਲ ਮੈਨੂੰ ਪੁੱਛਿਆ, ‘‘ਤੂੰ ਇੰਨਾ ਲੇਟ ਕਿਉਂ ਹੋ ਗਿਆ?''
ਮੈਂ ਉਨ੍ਹਾਂ ਨੂੰ ਇਹ ਦੱਸਣ ਵਿੱਚ ਬੜੀ ਸ਼ਰਮ ਮਹਿਸੂਸ ਕੀਤੀ ਕਿ ਮੈਂ ਫ਼ਿਲਮ ਦੇਖਣ ਚਲਾ ਗਿਆ ਕਿਉਂਕਿ ਗੈਰੇਜ ਤੋਂ ਕਾਰ ਤਿਆਰ ਨਹੀਂ ਸੀ ਅਤੇ ਮੈਨੂੰ ਉਡੀਕ ਕਰਨੀ ਸੀ ਪਰ ਮੇਰੇ ਪਿਤਾ ਪਹਿਲਾਂ ਤੋਂ ਹੀ ਕਾਰ ਬਾਰੇ ਗੈਰੇਜ ਦਾ ਚੱਕਰ ਲਾ ਆਏ ਸੀ ਜਿੱਥੇ ਮੈਂ ਉਨ੍ਹਾਂ ਨੂੰ ਨਹੀਂ ਮਿਲਿਆ। ਜਦੋਂ ਮੇਰਾ ਝੂਠ ਫੜਿਆ ਗਿਆ ਤਾਂ ਮੇਰੇ ਪਿਤਾ ਨੇ ਕਿਹਾ, ‘‘ਤੇਰੇ ਰਾਹ ਵਿੱਚ ਸ਼ਾਇਦ ਕੁਝ ਗਲਤ ਹੋਇਆ। ਜਿਸ ਤਰ੍ਹਾਂ ਮੈਂ ਤੈਨੂੰ ਵੱਡਾ ਕੀਤਾ, ਉਸ ਤੋਂ ਤੇਰੇ ਵਿੱਚ ਭਰੋਸਾ ਨਹੀਂ ਜਾਗਿਆ ਕਿ ਤੂੰ ਮੈਨੂੰ ਸੱਚਾਈ ਦੱਸ ਸਕੇਂ।'' ਇੰਨੇ ਵਿੱਚ ਚੰਗੀ ਡੈ੍ਰਸ ਪਹਿਨੇ ਹੋਏ ਅਸੀਂ ਘਰ ਵੱਲ ਚੱਲ ਪਏ ਅਤੇ ਹਨੇਰਾ ਹੋ ਗਿਆ।
ਮੇਰੇ ਵੱਲੋਂ ਬੋਲੇ ਗਏ ਝੂਠ ਦੇ ਕਾਰਨ ਮੇਰੇ ਪਿਤਾ ਪੂਰੇ ਰਸਤੇ ਵਿੱਚ ਅਜਿਹੇ ਦਿਸੇ, ਜਿਵੇਂ ਕੋਈ ਤਸੀਹਾ ਸਹਿ ਰਹੇ ਹੋਣ। ਬੇਟੇ ਦੇ ਝੂਠ ਲਈ ਪਿਤਾ ਨੇ ਪੂਰਾ ਦੋਸ਼ ਆਪਣੇ ਉਪਰ ਲੈ ਲਿਆ। ਕੀ ਸਾਡੇ ਵਿੱਚੋਂ ਕੁਝ ਲੋਕਾਂ ਲਈ ਅਜਿਹੀ ਹਿੰਮਤ ਤੇ ਜਜ਼ਬਾ ਹੈ, ਕੀ ਅਸੀਂ ਹਮੇਸ਼ਾ ਹਾਲਾਤ ਅਤੇ ਕਿਸੇ ਦੂਸਰੇ ਉੱਤੇ ਦੋਸ਼ ਮੜ੍ਹਦੇ ਰਹਾਂਗੇ? ਆਓ, ਆਪਾਂ ਆਪਣੇ ਬੱਚਿਆਂ ਨੂੰ ਜਾਂਚੀਏ ਅਤੇ ਜਦੋਂ ਕਦੀ ਵੀ ਉਹ ਗਲਤ ਹੋਣ ਤਾਂ ਉਸ ਦੀ ਜ਼ਿੰਮੇਵਾਰੀ ਆਪਣੇ ਉਪਰ ਲੈ ਲਈਏ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ