Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਵਿੰਡਸਰ ਦੇ ਆਟੋ ਪਲਾਂਟ ਲਈ ਵੱਡੇ ਨਿਵੇਸ਼ ਦਾ ਫੋਰਡ ਨੇ ਕੀਤਾ ਵਾਅਦਾ

October 19, 2021 10:31 AM

ਓਨਟਾਰੀਓ, 18 ਅਕਤੂਬਰ (ਪੋਸਟ ਬਿਊਰੋ) : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਵਿੰਡਸਰ, ਓਨਟਾਰੀਓ ਦੇ ਆਟੋ ਅਸੈਂਬਲੀ ਪਲਾਂਟ ਲਈ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰਾਂ ਵੱਲੋਂ ਵੱਡਾ ਨਿਵੇਸ਼ ਕੀਤਾ ਜਾਵੇਗਾ। ਇਹ ਐਲਾਨ ਉਸ ਸਮੇਂ ਕੀਤਾ ਗਿਆ ਜਦੋਂ ਕੰਪਨੀ ਵੱਲੋਂ ਸਿ਼ਫਟ ਵਿੱਚ ਕਟੌਤੀ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਸ ਪਲਾਂਟ ਵਿੱਚ ਉਤਪਾਦਨ ਘਟਣ ਦਾ ਡਰ ਪੈਦਾ ਹੋ ਗਿਆ।
ਜਿ਼ਕਰਯੋਗ ਹੈ ਕਿ ਸਟੈਲੈਂਟਿਸ, ਜਿਸ ਨੂੰ ਪਹਿਲਾਂ ਫੀਏਟ ਕ੍ਰਾਈਸਲਰ ਆਟੋ ਮੋਬਾਈਲਜ਼ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਨੇ ਪਿਛਲੇ ਹਫਤੇ ਆਪਣੇ ਵਿੰਡਸਰ ਅਸੈਂਬਲੀ ਪਲਾਂਟ ਵਿੱਚ ਇੱਕ ਸਿ਼ਫਟ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਸਿੱਧਾ ਮਤਲਬ 1800 ਕਰਮਚਾਰੀਆਂ ਦੀ ਛਾਂਗੀ ਹੋਣਾ ਸੀ।
ਕੰਪਨੀ ਨੇ ਆਖਿਆ ਕਿ ਉਨ੍ਹਾਂ ਨੂੰ ਅਜਿਹਾ ਕਦਮ ਆਟੋਮੋਟਿਵ ਇੰਡਸਟਰੀ ਨੂੰ ਦਰਪੇਸ਼ ਚੁਣੌਤੀਆਂ ਕਾਰਨ ਉਠਾਉਣਾ ਪੈਣਾ ਸੀ। ਕੰਪਨੀ ਨੇ ਆਖਿਆ ਕਿ ਸੈਮੀਕੰਡਕਟਰਜ਼ ਦੀ ਘਾਟ ਤੇ ਕੋਵਿਡ-19 ਦੇ ਚੱਲਦਿਆਂ ਉਨ੍ਹਾਂ ਕੋਲ ਆਉਣ ਵਾਲੇ ਸਮੇਂ ਵਿੱਚ ਕਰਮਚਾਰੀਆਂ ਦੀ ਛਾਂਗੀ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਸੀ ਬਚ ਰਿਹਾ।
ਫੋਰਡ ਨੇ ਸੋਮਵਾਰ ਨੂੰ ਆਖਿਆ ਕਿ ਉਹ ਇਸ ਪਲਾਂਟ ਉੱਤੇ ਤਿੰਨ ਸਿ਼ਫਟਾਂ ਵਿੱਚ ਕੰਮ ਹੁੰਦਾ ਵੇਖਣਾ ਚਾਹੁੰਦੇ ਹਨ ਤੇ ਉਹ ਸਟੇਲਾਂਟਿਸ ਦੀ ਲੀਡਰਸਿ਼ਪ ਨਾਲ ਇਸ ਨਿਵੇਸ਼ ਤੇ ਹੋਰ ਸੱਭ ਕਾਸੇ ਬਾਰੇ ਮੰਗਲਵਾਰ ਨੂੰ ਗੱਲ ਕਰਨਗੇ।ਪ੍ਰੀਮੀਅਰ ਵੱਲੋਂ ਇਸ ਨਿਵੇਸ਼ ਬਾਰੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਗਏ ਪਰ ਉਨ੍ਹਾਂ ਆਖਿਆ ਕਿ ਇਹ ਨਿਵੇਸ਼ ਦੋਵਾਂ ਸਰਕਾਰਾਂ ਵੱਲੋਂ ਹੋਣ ਕਾਰਨ ਕਈ ਮਿਲੀਅਨ ਡਾਲਰਜ਼ ਦਾ ਹੋ ਸਕਦਾ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ