Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਲੇਬਰ ਦੀ ਘਾਟ ਦਾ ਸਾਹਮਣਾ ਕਰ ਰਹੀਆਂ ਹਨ ਕੈਨੇਡੀਅਨ ਇੰਡਸਟਰੀਜ਼

October 06, 2021 09:30 AM

ਟੋਰਾਂਟੋ, 5 ਅਕਤੂਬਰ (ਪੋਸਟ ਬਿਊਰੋ) : ਕੋਵਿਡ-19 ਮਹਾਂਮਾਰੀ ਦਾ ਅਰਥਚਾਰੇ ਉੱਤੇ ਪੈਣ ਵਾਲਾ ਪ੍ਰਭਾਵ ਹੁਣ ਨਜ਼ਰ ਆਉਣ ਲੱਗਿਆ ਹੈ। ਇਸ ਮਹਾਂਮਾਰੀ ਕਾਰਨ ਹਾਲਾਤ ਇਹੋ ਜਿਹੇ ਹੋ ਗਏ ਹਨ ਕਿ ਕਈ ਕਾਰੋਬਾਰਾਂ ਨੂੰ ਵਰਕਰਜ਼ ਦੀ ਭਾਲ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।ਹਾਲਾਤ ਇੱਥੋਂ ਤੱਕ ਨਿੱਘਰ ਗਏ ਹਨ ਕਿ ਲੇਬਰ ਦੀ ਘਾਟ ਕਾਰਨ ਕਈ ਸੈਕਟਰ ਠੱਪ ਹੋਣ ਕਿਨਾਰੇ ਪਹੁੰਚ ਗਏ ਹਨ।
ਬਿਜ਼ਨਸ ਭਾਵੇਂ ਵੱਡੇ ਹੋਣ ਜਾਂ ਛੋਟੇ ਸਾਰੇ ਇਹੋ ਸਿ਼ਕਾਇਤ ਕਰ ਰਹੇ ਹਨ ਕਿ ਉਨ੍ਹਾਂ ਨੂੰ ਸਟਾਫ ਦੀ ਭਾਲ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।ਇੰਪਲੌਇਰਜ਼ ਵੱਲੋਂ ਵਰਕਰਜ਼ ਨੂੰ ਆਕਰਸਿ਼ਤ ਕਰਨ ਲਈ ਵਧੇਰੇ ਇਨਸੈਂਟਿਵਜ਼ ਜਿਵੇਂ ਕਿ ਵੱਧ ਵੇਜਿਜ਼, ਬੋਨਸਿਜ਼ ਤੇ ਕੰਮ ਕਰਨ ਦੇ ਘੰਟਿਆਂ ਵਿੱਚ ਰਿਆਇਤ, ਦੇਣ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦਾ ਕਹਿਣਾ ਹੈ ਕਿ ਇਸ ਸਮੇਂ ਸਿਰਫ 40 ਫੀ ਸਦੀ ਨਿੱਕੇ ਬਿਜ਼ਨਸਿਜ਼ ਹੀ ਨਾਰਮਲ ਸੇਲਜ਼ ਕਰ ਪਾ ਰਹੇ ਹਨ।
ਸਟੈਟੇਸਟਿਕਸ ਕੈਨੇਡਾ ਅਨੁਸਾਰ 2021 ਦੀ ਦੂਜੀ ਛਿਮਾਹੀ ਵਿੱਚ 731,900 ਜੌਬ ਵੈਕੈਂਸੀਜ਼ ਹਨ। ਸਟੈਟਕੈਨ ਦਾ ਇਹ ਵੀ ਕਹਿਣਾ ਹੈ ਕਿ ਇਹ ਵੈਕੈਂਸੀਜ਼ ਸਾਰੇ ਪ੍ਰਵਿੰਸਾਂ ਵਿੱਚ ਵੇਖੀਆਂ ਜਾ ਸਕਦੀਆਂ ਹਨ। ਪਰ ਇਹ ਸੱਭ ਤੋਂ ਵੱਧ ਕਿਊਬਿਕ, ਓਨਟਾਰੀਓ ਤੇ ਬੀਸੀ ਵਿੱਚ ਪਾਈਆਂ ਜਾ ਰਹੀਆਂ ਹਨ। ਇਸ ਦੌਰਾਨ ਵਰਕ ਫਰੌਮ ਹੋਮ ਮਾਡਲ ਅਪਨਾਉਣ ਵਾਲੇ ਸੈਕਟਰਜ਼ ਜਿਵੇਂ ਕਿ ਫਾਇਨਾਂਸ, ਇੰਸ਼ੋਰੈਂਸ ਤੇ ਰੀਅਲ ਅਸਟੇਟ ਆਦਿ ਦਾ ਕੰਮ ਮਹਾਂਮਾਰੀ ਦੌਰਾਨ ਵੀ ਠੀਕ ਚੱਲਦਾ ਰਿਹਾ।
ਦੂਜੇ ਪਾਸੇ ਫੂਡ ਸਰਵਿਸਿਜ਼, ਟਰਾਂਸਪੋਰਟੇਸ਼ਨ ਤੇ ਮਨੋਰੰਜਨ ਅਤੇ ਟੂਰਿਜ਼ਮ ਵਰਗੇ ਸੈਕਟਰਜ਼ ਨੂੰ ਤਕੜੀ ਮਾਰ ਵਗੀ ਹੈ ਤੇ ਉਨ੍ਹਾਂ ਨੂੰ ਮਹਾਂਮਾਰੀ ਤੋਂ ਬਾਹਰ ਨਿਕਲਣ ਲਈ ਲੰਮਾਂ ਸਮਾਂ ਲੱਗੇਗਾ। ਜਿਨ੍ਹਾਂ ਸੈਕਟਰਜ਼ ਨੂੰ ਸੱਭ ਤੋਂ ਵੱਧ ਨੁਕਸਾਨ ਹੋਇਆ ਹੈ ਉਨ੍ਹਾਂ ਵਿੱਚ ਹੌਸਪਿਟੈਲਿਟੀ ਅਤੇ ਫੂਡ ਸਰਵਿਸਿਜ਼,ਹੈਲਥ ਕੇਅਰ, ਮੈਨੂਫੈਕਚਰਿੰਗ ਤੇ ਕੰਸਟ੍ਰਕਸ਼ਨ,ਰੀਟੇਲ ਟਰੇਡ ਅਤੇ ਟਰੱਕਿੰਗ ਮੁੱਖ ਹਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ