Welcome to Canadian Punjabi Post
Follow us on

28

March 2024
 
ਮਨੋਰੰਜਨ

ਹਰ ਕਿਰਦਾਰ ਕੁਝ ਨਾ ਕੁਝ ਸਿਖਾਉਂਦਾ ਹੈ : ਵਿਦਿਆ

August 05, 2021 03:35 AM

ਆਪਣੇ ਦਮਦਾਰ ਅਭਿਨੈ ਤੇ ਭੂਮਿਕਾਵਾਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰਨ ਵਾਲੀ ਅਭਿਨੇਤਰੀ ਵਿਦਿਆ ਬਾਲਨ ਨੇ ਆਪਣੀਆਂ ਭੂਮਿਕਾਵਾਂ ਦੇ ਬਾਰੇ ਪਿੱਛੇ ਜਿਹੇ ਖੁੱਲ੍ਹ ਕੇ ਗੱਲ ਕੀਤੀ ਹੈ। ਉਹ ਕਹਿੰਦੀ ਹੈ, ਅੱਜ ਤੱਕ ਉਸ ਦੇ ਵੱਲੋਂ ਨਿਭਾਏ ਹਰ ਕਿਰਦਾਰ ਨੇ ਉਸ ਨੂੰ ਕੁਝ ਨਾ ਕੁਝ ਸਿਖਾਇਆ ਤੇ ਉਸ ਦਾ ਬਹੁਤ ਕੁਝ ਬਦਲ ਗਿਆ ਹੈ। ਉਸ ਨੇ 2005 ਵਿੱਚ ‘ਪਰਿਣੀਤਾ’ ਨਾਲ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ ਸੀ। ਇਸ ਪਿੱਛੋਂ ਵਿਦਿਆ ਨੇ ‘ਭੂਲ ਭੁਲੱਈਆ’, ‘ਨੋ ਵਨ ਕਿਲਡ ਜੈਸਿਕਾ’, ‘ਦ ਡਰਟੀ ਪਿਕਚਰ’, ‘ਪਾ’, ‘ਕਹਾਣੀ’, ‘ਇਸ਼ਕੀਆ’, ‘ਮਿਸ਼ਨ ਮੰਗਲ’, ‘ਤੁਮਹਾਰੀ ਸੁੱਲੂ’ ਅਤੇ ‘ਸ਼ਕੰੁਤਲਾ ਦੇਵੀ’ ਵਰਗੀਆਂ ਫਿਲਮਾਂ ਵਿੱਚ ਆਪਣੇ ਕੰਮ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਹੈ।
ਨਵੀਂ ਰਿਲੀਜ਼ ਫਿਲਮ ‘ਸ਼ੇਰਨੀ’ ਵਿੱਚ ਵਿਦਿਆ ਨੇ ਇੱਕ ਇਮਾਨਦਾਰ ਫਾਰੈਸਟ ਅਫਸਰ ਦੀ ਦਮਦਾਰ ਭੂਮਿਕਾ ਨਿਭਾਈ ਹੈ। ਇਹ ਪੁੱਛੇ ਜਾਣ ਉੱਤੇ ਕਿ ਕੀ ਉਹ ਆਪਣੇ ਚਰਿੱਤਰ ਤੋਂ ਕੁਝ ਹਾਸਲ ਕਰਦੀ ਹੈ ਜਾਂ ਉਹ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਸਿਖਾਉਂਦੇ ਹਨ, ਵਿਦਿਆ ਨੇ ਕਿਹਾ, ‘‘ਹਾਂ ਬਿਲਕੁਲ। ਇਹ ਅਜਿਹਾ ਹੈ ਜਿਵੇਂ ਤੁਸੀਂ ਕਿਸੇ ਹੋਰ ਵਿਅਕਤੀ ਦੇ ਨਾਲ ਗੱਲਬਾਤ ਕਰਨ ਦੇ ਬਾਅਦ ਹਮੇਸ਼ਾ ਕੁਝ ਉਸ ਤੋਂ ਸਿੱਖਦੇ ਹੋ। ਸ਼ੂਟਿੰਗ ਦੌਰਾਨ ਤੁਸੀਂ ਉਸ ਕਿਰਦਾਰ ਨਾਲ ਜੁੜ ਜਾਂਦੇ ਹੋ। ਤੁਸੀਂ ਇੱਕ, ਦੋ ਜਾਂ ਕਦੇ ਕਦੇ ਛੇ ਮਹੀਨੇ ਦੇ ਲਈ ਉਸੇ ਦੇ ਹੋ ਕੇ ਰਹਿ ਜਾਂਦੇ ਹੋ। ਇਸ ਲਈ ਕਿਸੇ ਕਿਰਦਾਰ ਤੋਂ ਪ੍ਰਭਾਵਤ ਨਾ ਹੋਣਾ ਕਾਫੀ ਮੁਸ਼ਕਲ ਹੈ।” ਉਨ੍ਹਾਂ ਨਤੀਜਾ ਕੱਢਿਆ ਕਿ ਮੈਂ ਲਗਭਗ ਚਾਰ ਤੋਂ ਛੇ ਮਹੀਨੇ ਤੱਕ ਇੱਕ ਹੀ ਕਿਰਦਾਰ ਦੇ ਨਾਲ ਜੁੜੀ ਰਹਿੰਦੀ ਹਾਂ। ਇਸ ਲਈ ਉਸ ਚਰਿੱਤਰ ਨੂੰ ਖੁਦ ਉੱਤੇ ਪ੍ਰਭਾਵ ਨਾ ਪੈਣ ਦੇਣਾ ਮੁਸ਼ਕਲ ਹੈ। ਮੈਨੂੰ ਲੱਗਦਾ ਹੈ ਕਿ ਕਦੇ-ਕਦੇ ਤੁਸੀਂ ਇਹ ਸਪੱਸ਼ਟ ਕਰ ਸਕਦੇ ਹੋ ਕਿ ਪਾਤਰਾਂ ਨੇ ਤੁਹਾਡੇ ਜੀਵਨ ਨੂੰ ਕਿਵੇਂ ਛੂਹਿਆ ਜਾਂ ਤੁਹਾਨੂੰ ਬਦਲ ਦਿੱਤਾ ਅਤੇ ਕਦੇ-ਕਦੇ ਤੁਸੀਂ ਨਹੀਂ ਕਰ ਸਕਦੇ ਮੇਰੇ ਲਈ ਇਹ ਹਮੇਸ਼ਾ ਬਦਲਦਾ ਰਹਿੰਦਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ