Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਪੈਂਟਾਗਨ ਦੇ ਬਾਹਰ ਹਿੰਸਕ ਵਾਰਦਾਤ, ਛੁਰੇਬਾਜ਼ੀ ਕਾਰਨ ਇੱਕ ਅਧਿਕਾਰੀ ਦੀ ਹੋਈ ਮੌਤ

August 04, 2021 12:21 AM

ਵਾਸਿ਼ੰਗਟਨ, 3 ਅਗਸਤ (ਪੋਸਟ ਬਿਊਰੋ) : ਪੈਂਟਾਗਨ ਦੇ ਬਾਹਰ ਟਰਾਂਜਿ਼ਟ ਸਟੇਸ਼ਨ ਉੱਤੇ ਹਿੰਸਕ ਵਾਰਦਾਤ ਦੌਰਾਨ ਗੋਲੀਆਂ ਚੱਲੀਆਂ ਤੇ ਇੱਕ ਅਧਿਕਾਰੀ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ ਤੇ ਉਸ ਅਧਿਕਾਰੀ ਦੀ ਮੌਤ ਹੋ ਗਈ। ਇਹ ਜਾਣਕਾਰੀ ਪੁਲਿਸ ਅਧਿਕਾਰੀਆਂ ਨੇ ਦਿੱਤੀ।
ਇੱਥੇ ਚੱਲੀਆਂ ਗੋਲੀਆਂ ਤੋਂ ਬਾਅਦ ਪੈਂਟਾਗਨ ਨੂੰ ਇੱਕ ਘੰਟੇ ਤੋਂ ਵੀ ਵੱਧ ਸਮੇਂ ਤੱਕ ਬੰਦ ਰੱਖਿਆ ਗਿਆ।ਇਸ ਸਬੰਧ ਵਿੱਚ ਹੋਰ ਵੇਰਵੇ ਪੈਂਟਾਗਨ ਦੀ ਨਿਊਜ਼ ਕਾਨਫਰੰਸ ਵਿੱਚ ਸਾਹਮਣੇ ਆਉਣ ਦੀ ਸੰਭਾਵਨਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਪੈਂਟਾਗਨ ਦੀ ਐਂਟਰੈਂਸ ਨੇੜੇ ਗੋਲੀਆਂ ਚੱਲਣ ਨਾਲ ਕਈ ਲੋਕ ਜ਼ਖ਼ਮੀ ਹੋ ਗਏ।ਇਸ ਤੋਂ ਫੌਰੀ ਬਾਅਦ ਅਮਰੀਕੀ ਮਿਲਟਰੀ ਦੇ ਹੈੱਡਕੁਆਰਟਰ ਨੂੰ ਆਰਜ਼ੀ ਤੌਰ ਉੱਤੇ ਸਾਰੇ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ।
ਆਰਲਿੰਗਟਨ ਕਾਊਂਟੀ ਫਾਇਰ ਡਿਪਾਰਟਮੈਂਟ ਵੱਲੋਂ ਕਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਦਿੱਤੀ ਗਈ ਪਰ ਅਜੇ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਨ੍ਹਾਂ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ ਜਾਂ ਇਹ ਲੋਕ ਕਿਸ ਹੱਦ ਤੱਕ ਜ਼ਖ਼ਮੀ ਹੋਏ ਹਨ।ਇਹ ਘਟਨਾ ਮੈਟਰੋ ਬੱਸ ਪਲੇਟਫਾਰਮ, ਜੋ ਕਿ ਪੈਂਟਾਗਨ ਟਰਾਂਜਿ਼ਟ ਸੈਂਟਰ ਦਾ ਹਿੱਸਾ ਹੈ, ਉੱਤੇ ਵਾਪਰੀ।ਇਸ ਦੀ ਜਾਣਕਾਰੀ ਪੈਂਟਾਗਨ ਪੋ੍ਰਟੈਕਸ਼ਨ ਫੋਰਸ ਪੋ੍ਰਟੈਕਸ਼ਨ ਏਜੰਸੀ ਵੱਲੋਂ ਦਿੱਤੀ ਗਈ।

 

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ