Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਪੰਜਾਬ

ਚੜੁੰਨੀ ਖੁੱਲ੍ਹ ਕੇ ਨਿੱਤਰਿਆ: ਸਿਆਸੀ ਪਾਰਟੀਆਂ ਦੀ ਚਾਪਲੂਸੀ ਦੀ ਬਜਾਏ ਕਿਸਾਨਾਂ ਨੂੰ ਸੱਤਾ ਖੋਹਣ ਤੇ ਹੱਕ ਲੈਣਦਾ ਸੱਦਾ

August 02, 2021 07:44 AM

ਬਹਾਦੁਰਗੜ੍ਹ, 1 ਅਗਸਤ, (ਪੋਸਟ ਬਿਊਰੋ)- ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਬਾਰੇ ਰਾਜਨੀਤਕ ਖਾਹਿਸ਼ ਦਾ ਪ੍ਰਗਟਾਵਾ ਕਰਨ ਪਿੱਛੋਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਸਪੈਂਡ ਕੀਤੇ ਗਏ ਭਾਰਤੀ ਕਿਸਾਨ ਯੂਨੀਅਨ (ਚੜੁੰਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੁੰਨੀ ਨੇ ਅੱਜ ਐਤਵਾਰ ਨੂੰ ਕਿਸਾਨ ਯਾਤਰਾ ਕੱਢ ਕੇ ਤਾਕਤ ਵਿਖਾ ਦਿੱਤੀ ਹੈ।
ਹਰਿਆਣਾ ਦੇ ਝੱਜਰ ਇਲਾਕੇ ਵਿੱਚੋਂ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਵਾਹਨਾਂ ਦੇ ਕਾਫ਼ਿਲੇ ਨਾਲ ਸਿੰਘੂ ਬਾਰਡਰ ਨੂੰ ਰਵਾਨਾ ਹੋਣ ਤੋਂ ਪਹਿਲਾਂ ਗੁਰਨਾਮਸਿੰਘ ਚੜੁੰਨੀ ਨੇ ਸਰ ਛੋਟੂਰਾਮ ਦੀ ਧਰਤੀ ਤੋਂ ਕਿਸਾਨਾਂ ਨੂੰ ਉਨ੍ਹਾਂ ਵਾਂਗ ਰਾਜਨੀਤੀ ਵਿੱਚ ਆਉਣ ਦੀ ਅਪੀਲ ਨਾਲ ਅੱਜ ਫਿਰ ਇਰਾਦੇ ਜ਼ਾਹਰ ਕਰਦੇ ਹੋਏ ਕਿਹਾ ਕਿ ਮਿਸ਼ਨ ਪੰਜਾਬ ਜਾਰੀ ਰਹੇਗਾ। ਚੜੁੰਨੀ ਨੇ ਸਾਫ਼ ਕਿਹਾ ਕਿ ਭਾਜਪਾ ਨੂੰ ਹਰਾਉਣ ਨਾਲ ਕਾਨੂੰਨ ਵਾਪਸ ਨਹੀਂ ਹੋਣੇ, ਮੇਰਾ ਤਜਰਬਾ ਕਹਿੰਦਾ ਹੈ। ਜੇ ਕਾਨੂੰਨ ਵਾਪਸ ਹੋ ਵੀ ਗਏ ਤਾਂ ਸਾਡੇ ਡੈੱਥ ਵਾਰੰਟ ਵਾਪਸ ਨਹੀਂ ਹੋਣੇ, ਅਸੀਂ ਵੈਂਟੀਲੇਟਰ ਤੋਂ ਨਹੀਂ ਉਤਰਾਂਗੇ।ਜੇ ਕਿਸਾਨਾਂ ਨੇ ਵੈਂਟੀਲੇਟਰ ਤੋਂ ਉਤਰਨਾ ਤੇ ਉਸ ਦਾ ਪੱਕਾ ਇਲਾਜ ਕਰਨਾ ਹੈ ਤਾਂ ਸੱਤਾ ਦੇ ਲੁਟੇਰਿਆਂ ਕੋਲੋਂ ਸੱਤਾ ਖੋਹਣੀ ਪਵੇਗੀ। ਉਨ੍ਹਾਂ ਪੰਜਾਬ ਦੀ ਮਿਸਾਲ ਦੇ ਕੇ ਕਿਹਾ ਕਿ ਏਥੇ ਕਿਸਾਨਾਂ ਦੇ 80 ਤੋਂ 90 ਲੱਖ ਵੋਟ ਹਨ, ਪਰ ਸਰਕਾਰ ਸਿਰਫ 69 ਲੱਖ ਵੋਟਾਂ ਨਾਲ ਬਣੀ ਹੋਈ ਹੈ। ਸਰਕਾਰ ਬਣਾਉਣ ਜੋਗੇ ਵੋਟ ਕਿਸਾਨਾਂ ਕੋਲ ਹਨ, ਕਿਤੇ ਨਹੀਂ ਜਾਣਾ ਪੈਣਾ, ਸੜਕ ਉੱਤੇ ਨਹੀਂ ਬੈਠਣਾ, ਕਿਸੇ ਨਾਲ ਟੱਕਰ ਨਹੀਂ ਲੈਣੀ, ਆਪਣੀ ਵੋਟ ਆਪਣੇ ਆਪ ਨੂੰ, ਭਾਵ ਕਿਸਾਨ ਨੇਤਾ ਨੂੰ ਪਾਓ ਤਾਂ ਹੋ ਗਿਆ ਕੰਮ। ਜੇ ਇਹ ਨਹੀਂ ਕਰ ਸਕਦੇ ਅਤੇ ਦੂਸਰਿਆਂ ਦੀ ਚਾਪਲੂਸੀ ਕਰਨ ਲਈ ਜਾਣਾ ਹੈ ਤਾਂ ਸੜਕਾਂ ਉੱਤੇ ਕਿਉਂ ਬੈਠੇ ਹੋ?
ਰੋਹਦ ਵਿੱਚ ਸਰ ਛੋਟੂ ਰਾਮ ਨੂੰ ਯਾਦ ਕਰ ਕੇ ਗੁਰਨਾਮ ਸਿੰਘ ਚੜੁੰਨੀ ਨੇ ਕਿਹਾ ਕਿ ਜੇ ਛੋਟੂ ਰਾਮ ਸੱਤਾ ਵਿੱਚ ਨਾ ਹੁੰਦੇ ਤਾਂ ਕੀ ਕੋਈ ਕਿਸਾਨਾਂ ਦਾ ਭਲਾ ਕਰ ਸਕਦਾ ਸੀ। ਇਹਗੱਲ ਸੰਯੁਕਤ ਮੋਰਚਾ ਨੂੰ ਸਮਝਾਉਣ ਦੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਉਹ ਲੋਕ ਨਹੀਂ ਸਮਝੇ, ਮੋਰਚੇ ਨੇ ਸਾਨੂੰ ਸਜ਼ਾ ਦਿੱਤੀ ਤਾਂ ਅਸੀਂ ਅੰਦੋਲਨ ਨੂੰ ਪਾਟਣ ਤੋਂ ਬਚਾਉਣ ਲਈ ਭੁਗਤ ਲਈ। ਰੋਹਦ ਟੋਲ ਪਲਾਜ਼ੇ ਤੋਂ ਅੱਜ ਆਪਣੀ ਅਗਵਾਈ ਵਿੱਚ ਸਿੰਘੂ ਬਾਰਡਰ ਲਈ ਕਿਸਾਨ ਕਾਿਫ਼ਲਾ ਤੋਰਨ ਤੋਂ ਪਹਿਲਾਂ ਚੜੁੰਨੀ ਨੇ ਸਰਕਾਰ ਨੂੰ ਕਿਹਾ ਕਿ ਕਿਸਾਨ ਅਜੇ ਸੁੱਤੇ ਨਹੀਂ ਅਤੇ ਕਿਸਾਨਾਂ ਨੂੰ ਇਹ ਕਿਹਾਕਿ ਅਜੇ ਅੰਦੋਲਨ ਖ਼ਤਮ ਨਹੀਂ ਹੋਇਆ, ਉਹ ਅੰਦੋਲਨ ਨਾਲ ਜੁੜੇ ਰਹਿਣ। ਉਨ੍ਹਾਂ ਕਿਹਾ ਕਿ ਯਾਤਰਾਵਾਂ ਭਵਿੱਖ ਵਿੱਚ ਵੀ ਹੋਣਗੀਆਂ ਤੇ ਪੰਜ ਅਗਸਤ ਨੂੰ ਕੈਥਲ ਤੋਂ, 15 ਨੂੰ ਸ਼ਾਹਬਾਦ ਤੋਂ ਅਤੇ 20 ਨੂੰ ਅਨੰਦਪੁਰ ਸਾਹਿਬ ਤੋਂ ਕਿਸਾਨ ਯਾਤਰਾ ਚੱਲੇਗੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ