Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਭਾਰਤ

ਔਰਤ ਦੇ ਕੋਰੋਨਾ ਇਲਾਜ ਦਾ ਬਿੱਲ 60 ਲੱਖ, ਹਸਪਤਾਲ ਨੂੰ ਨੋਟਿਸ

August 02, 2021 03:00 AM

ਚੰਡੀਗੜ੍ਹ, 1 ਅਗਸਤ (ਪੋਸਟ ਬਿਊਰੋ)- ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਨੱਬੇ ਦਿਨਾਂ ਤੋਂ ਵੱਧ ਸਮੇਂ ਤੋਂ ਦਾਖਲ ਬਜ਼ੁਰਗ ਔਰਤ ਦੇ ਇਲਾਜ ਦਾ ਮੈਡੀਕਲ ਰਿਕਾਰਡ ਨਾ ਦੇਣ ਉੱਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਹਸਪਤਾਲ ਨੇ ਇਲਾਜ ਦਾ ਬਿੱਲ ਸੱਠ ਲੱਖ ਰੁਪਏ ਤੋਂ ਵੱਧ ਬਣਾਇਆ ਹੈ।
ਇਸ ਪਟੀਸ਼ਨ ਉੱਤੇ ਪਹਿਲੀ ਸੁਣਵਾਈ ਦੇ ਬਾਅਦ ਹਾਈ ਕੋਰਟ ਨੇ ਹਰਿਆਣਾ ਸਰਕਾਰ ਤੇ ਮੇਦਾਂਤਾ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਫਰੀਦਾਬਾਦ ਦੀ ਨੇਹਾ ਗੁਪਤਾ ਨੇ ਹਸਪਤਾਲ ਸਮੇਤ ਹਰਿਆਣਾ ਸਰਕਾਰ ਦੇ ਸਿਹਤ ਵਿਭਾਗ ਨੂੰ ਧਿਰ ਬਣਾ ਕੇ ਮੰਗ ਕੀਤੀ ਹੈ ਕਿ ਹਸਪਤਾਲ ਨੂੰ ਹੁਕਮ ਦਿੱਤੇ ਜਾਣ ਕਿ ਉਸ ਦੀ ਮਾਂ ਦਾ ਪੂਰਾ ਆਈ ਪੀ ਡੀ ਰਿਕਾਰਡ, ਜਿਸ ਵਿੱਚ ਹਿਸਟਰੀ ਸ਼ੀਟ, ਨਰਸਿੰਗ ਰਿਕਾਰਡ, ਡਰੱਗ ਚਾਰਟ, ਜਾਂਚ ਟੈਸਟ ਨਤੀਜੇ, ਇਲਾਜ ਵਾਲੇ ਬਿੱਲ ਸ਼ਾਮਲ ਹੋਣ, ਪੇਸ਼ ਕੀਤਾ ਜਾਏ। ਇਸ ਦੇ ਨਾਲ ਮੇਦਾਂਤਾ ਹਸਪਤਾਲ ਦੇ ਖਿਲਾਫ ਗਲਤ ਵਿਹਾਰ ਬਾਰੇ ਕਾਰਵਾਈ ਕੀਤੀ ਜਾਏ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਮਾਂ ਤਿੰਨ ਮਹੀਨੇ ਤੋਂ ਹਸਪਤਾਲ ਵਿੱਚ ਹੈ ਅਤੇ ਵੱਖ-ਵੱਖ ਡਾਕਟਰ ਬਿਮਾਰੀਆਂ ਵੀ ਵੱਖ-ਵੱਖ ਦੱਸ ਰਹੇ ਹਨ ਅਤੇ ਇਲਾਜ ਵਿੱਚ ਲਾਪਰਵਾਹੀ ਕੀਤੀ ਜਾ ਰਹੀ ਹੈ।ਪਟੀਸ਼ਨਰ ਨੇ ਕਿਹਾ ਕਿ 27 ਅਪ੍ਰੈਲ ਨੂੰ ਉਸ ਦੀ ਮਾਂ ਮਧੂ ਗੁਪਤਾ ਕੋਰੋਨਾ ਦੇ ਇਲਾਜ ਲਈ ਮੇਦਾਂਤਾ ਹਸਪਤਾਲ ਭਰਤੀ ਕਰਵਾਈ ਸੀ। ਇਲਾਜ ਦੌਰਾਨ ਅਚਾਨਕ 19 ਮਈ ਨੂੰ ਮਧੂ ਗੁਪਤਾ ਨੂੰ ਹਸਪਤਾਲ ਦੀ ਲਾਬੀ ਵਿੱਚ ਰੱਖਿਆ ਗਿਆ, ਜਿੱਥੇ ਉਨ੍ਹਾਂ ਦਾ ਆਕਸੀਜਨ ਦਾ ਪੱਧਰ ਘੱਟ ਕੇ 25 ਹੋ ਗਿਆ, ਜਿਸ ਕਾਰਨ ਉਨ੍ਹਾਂ ਦੇ ਫੇਫੜਿਆਂ ਨੂੰ ਗੰਭੀਰ ਨੁਕਸਾਨ ਪੁੱਜਾ। ਫਿਰ 17 ਜੁਲਾਈ ਨੂੰ ਉਹ ਨਿਓਮੋਥੋਰਕਸ ਤੋਂ ਪੀੜਤ ਸੀ ਤੇ ਉਹ 18 ਘੰਟੇ ਦਰਦ ਨਾਲ ਤੜਫਦੀ ਰਹੀ, ਪਰ ਉਨ੍ਹਾਂ ਨੂੰ ਕੋਈ ਇਲਾਜ ਨਹੀਂ ਦਿੱਤਾ ਗਿਆ। ਇਸ ਦੇ ਬਾਅਦ ਪਟੀਸ਼ਨਰ ਨੇ ਆਪਣੀ ਮਾਂ ਦਾ ਮੈਡੀਕਲ ਰਿਕਾਰਡ ਦੇਖਣ ਦੀ ਮੰਗ ਕੀਤੀ। ਹਸਪਤਾਲ ਵਿੱਚ ਬਿਨਾਂ ਰਿਕਾਰਡ ਦਿੱਤੇ ਉਨ੍ਹਾਂ ਨੂੰ 60,55,232 ਰੁਪਏ ਦਾ ਬਿੱਲ ਫੜਾ ਕੇ ਕਿਹਾ ਕਿ ਅਜੇ ਦੋ ਮਹੀਨੇ ਰਿਕਵਰੀ ਲਈ ਲੱਗਣਗੇ। ਪਟੀਸ਼ਨਰ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਮੈਡੀਕਲ ਰਿਕਾਰਡ ਦਿੱਤਾ ਜਾਏ। ਆਪਣੀ ਮਾਂ ਦੇ ਇਲਾਜ ਬਾਰੇ ਉਹ ਸੈਕਿੰਡ ਓਪੀਨੀਅਨ ਲੈਣਾ ਚਾਹੰੁਦੇ ਹਨ, ਲਿਹਾਜ਼ਾ ਉਨ੍ਹਾਂ ਨੂੰ ਇਲਾਜ ਸਬੰਧੀ ਸਾਰੀ ਜਾਣਕਾਰੀ ਦਿੱਤੀ ਜਾਏ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼