Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਭਾਰਤ

ਅਦਾਲਤ ਕਹਿੰਦੀ: ਧਰਮ ਪਰਿਵਰਤਨ ਨਾਲ ਦੇਸ਼ ਕਮਜ਼ੋਰ ਹੁੰਦੈ

August 02, 2021 02:56 AM

ਪ੍ਰਯਾਗਰਾਜ, 1 ਅਗਸਤ (ਪੋਸਟ ਬਿਊਰੋ)- ਇਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਸੰਵਿਧਾਨ ਹਰ ਬਾਲਗ ਨਾਗਰਿਕ ਨੂੰ ਮਰਜ਼ੀ ਨਾਲ ਧਰਮ ਅਪਣਾਉਣ ਤੇ ਪਸੰਦ ਦਾ ਵਿਆਹ ਕਰਨ ਦੀ ਆਜ਼ਾਦੀ ਦਿੰਦਾ ਹੈ, ਇਸ ਉੱਤੇ ਕੋਈ ਵਿਧਾਨਕ ਰੋਕ ਨਹੀਂ। ਸੰਵਿਧਾਨ ਸਭ ਨੂੰ ਸਨਮਾਨ ਨਾਲ ਜਿਉਣ ਦਾ ਵੀ ਅਧਿਕਾਰ ਦਿੰਦਾ ਹੈ ਤੇ ਇਸ ਦੇ ਲਈ ਲੋਕ ਘਰ ਛੱਡ ਦਿੰਦੇ ਅਤੇ ਧਰਮ ਬਦਲ ਲੈਂਦੇ ਹਨ। ਧਰਮ ਦੇ ਠੇਕੇਦਾਰਾਂ ਨੂੰ ਆਪਣੇ ਵਿੱਚ ਸੁਧਾਰ ਕਰਨਾ ਚਾਹੀਦੈ, ਕਿਉਂਕਿ ਬਹੁਗਿਣਤੀ ਦੇ ਧਰਮ ਬਦਲਣ ਨਾਲ ਦੇਸ਼ ਕਮਜ਼ੋਰ ਹੁੰਦਾ ਅਤੇ ਵੰਡ ਪਾਊ ਸ਼ਕਤੀਆਂ ਨੂੰ ਇਸ ਦਾ ਲਾਭ ਮਿਲਦਾ ਹੈ।
ਝੂਠ ਬੋਲ ਕੇ ਧਰਮ ਪਰਿਵਰਤਨ ਕਰਵਾ ਕੇ ਨਿਕਾਹ ਕਰਨ ਵਾਲੇ ਜਾਵੇਦ ਉਰਫ ਜਾਵਿਦ ਅੰਸਾਰੀ ਦੀ ਜ਼ਮਾਨਤ ਅਰਜ਼ੀ ਰੱਦ ਕਰਦੇ ਹੋਏ ਹਾਈ ਕੋਰਟ ਨੇ ਇਹ ਟਿੱਪਣੀ ਕੀਤੀ। ਪਟੀਸ਼ਨਰ ਦਾ ਕਹਿਣਾ ਸੀ ਕਿ ਦੋਵੇਂ ਬਾਲਗ ਹਨ ਅਤੇ ਉਨ੍ਹਾਂ ਨੇ ਮਰਜ਼ੀ ਨਾਲ ਧਰਮ ਬਦਲ ਕੇ ਵਿਆਹ ਕੀਤਾ ਅਤੇ ਧਰਮ ਪਰਿਵਰਤਨ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਹੀ ਧਰਮ ਬਦਲ ਲਿਆ ਸੀ। ਦੂਸਰੇ ਪਾਸੇ ਪੀੜਤਾ ਨੇ ਬਿਆਨ ਦਿੱਤਾ ਹੈ ਕਿ ਉਸ ਕੋਲੋਂ ਸਾਦੇ ਅਤੇ ਉਰਦੂ ਵਿੱਚ ਲਿਖੇ ਕਾਗਜ਼ ਉੱਤੇ ਦਸਤਖਤ ਕਰਵਾਏ ਗਏ ਸਨ, ਜਦ ਕਿ ਜਾਵਿਦ ਪਹਿਲਾਂ ਤੋਂ ਵਿਆਹਿਆ ਹੋਇਆ ਸੀ, ਉਸ ਨੇ ਝੂਠ ਬੋਲਿਆ ਅਤੇ ਧਰਮ ਬਦਲਵਾਇਆ। ਬਿਆਨ ਦੇ ਸਮੇਂ ਡਰੀ ਸਹਿਮੀ ਪੀੜਤਾ ਨੇ ਦੱਸਿਆ ਕਿ ਉਹ 17 ਨਵੰਬਰ 2020 ਨੂੰ ਸ਼ਾਮ ਪੰਜ ਵਜੇ ਏਟਾ ਦੇ ਜਲੇਸਰ ਬਾਜ਼ਾਰ ਗਈ ਸੀ। ਉਥੇ ਕੁਝ ਲੋਕਾਂ ਨੇ ਜਬਰੀ ਉਸ ਨੂੰ ਗੱਡੀ ਵਿੱਚ ਪਾ ਲਿਆ। ਦੂਸਰੇ ਦਿਨ ਕੁਝ ਹੋਸ਼ ਆਈ ਤਾਂ ਖੁਦ ਨੂੰ ਵਕੀਲਾਂ ਦੀ ਭੀੜ ਵਿੱਚ ਕੜਕੜਡੂਮਾ ਕੋਰਟ ਵਿੱਚ ਪਾਇਆ। ਉਥੇ ਕਾਗਜ਼ਾਂ ਉੱਤੇ ਦਸਖਤ ਕੀਤੇ ਗਏ। 18 ਨਵੰਬਰ ਨੂੰ ਧਰਮ ਪਰਿਵਰਤਨ ਕਰਕੇ 28 ਨਵੰਬਰ ਨੂੰ ਨਿਕਾਹ ਕੀਤਾ ਗਿਆ। ਮੌਕਾ ਮਿਲਣ ਉੱਤੇ ਉਸ ਨੇ ਪੁਲਸ ਨੂੰ ਬੁਲਾਇਆ ਤਾਂ 22 ਦਸੰਬਰ ਨੂੰ ਮੁਕਤੀ ਹੋਈ। ਹਾਈ ਕੋਰਟ ਨੇ ਕਿਹਾ ਕਿ ‘ਇਤਿਹਾਸ ਗਵਾਹ ਹੈ ਕਿ ਅਸੀਂ ਵੰਡੇ ਗਏ ਤਾਂ ਦੇਸ਼ ਉੱਤੇ ਹਮਲਾ ਹੋਇਆ ਅਤੇ ਅਸੀਂ ਗੁਲਾਮ ਹੋਏ। ਸੁਪਰੀਮ ਕੋਰਟ ਨੇ ਵੀ ਧਰਮ ਨੂੰ ਜੀਵਨ ਸ਼ੈਲੀ ਮੰਨਿਆ ਹੈ।’ ਕੋਰਟ ਨੇ ਕਿਹਾ ਹੈ ਕਿ ‘ਆਸਥਾ ਤੇ ਵਿਸ਼ਵਾਸ ਨੂੰ ਬੰਨ੍ਹਿਆ ਨਹੀਂ ਜਾ ਸਕਦਾ। ਵਿਆਹ ਇੱਕ ਪਵਿੱਤਰ ਸੰਸਕਾਰ ਹੈ। ਵਿਆਹ ਦੇ ਲਈ ਧਰਮ ਬਦਲਣਾ ਬੇਕਾਰ ਅਤੇ ਸਵੀਕਾਰ ਨਹੀਂ ਕੀਤਾ ਜਾਏਗਾ।’

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ