Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਪੰਜਾਬ

ਲੁਧਿਆਣੇ`ਚ ਕਾਰੋਬਾਰੀ ਦੇ ਪੁੱਤਰਾਂ ਨੂੰ ਅਗਵਾ ਕਰਨ ਵਾਲੇ ਫੜੇ ਗਏ

August 02, 2021 02:51 AM

ਲੁਧਿਆਣਾ, 1 ਅਗਸਤ (ਪੋਸਟ ਬਿਊਰੋ)- ਸ਼ਹਿਰ ਦੇ ਸਭ ਤੋਂ ਬਿਜ਼ੀ ਬਾਬਾ ਥਾਨ ਸਿੰਘ ਚੌਕ ਨੇੜੇ ਕੱਲ੍ਹ ਦੁਪਹਿਰੇ ਦੋ ਨਸ਼ੇੜੀਆਂ ਨੇ ਕਾਰੋਬਾਰੀ ਨਿਤੀਸ਼ ਘਈ ਦੀ ਕਾਰ ਨੂੰ ਭਜਾ ਕੇ ਉਸ ਵਿੱਚ ਸਵਾਰ ਉਨ੍ਹਾਂ ਦੇ ਪੁੱਤਰਾਂ ਕੇਯੂਰ ਅਤੇ ਅਯੂਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਕਾਰ ਵਿੱਚ ਸਵਾਰ ਬੱਚਿਆਂ ਤੇ ਨੌਕਰਾਣੀ ਰਿੰਕੀ ਦੇ ਰੌਲਾ ਪਾਉਣ ਉੱਤੇ ਲੋਕਾਂ ਨੇ ਪਿੱਛਾ ਕਰ ਕੇ ਕਾਰ ਨੂੰ ਰੋਕ ਕੇ ਨਸ਼ੇੜੀਆਂ ਨੂੰ ਫੜ ਲਿਆ ਅਤੇ ਕੁਟਾਪਾ ਚਾੜਨ ਪਿੱਛੋਂ ਪੁਲਸ ਹਵਾਲੇ ਕਰ ਦਿੱਤਾ।
ਥਾਣਾ ਡਵੀਜ਼ਨ ਨੰਬਰ ਤਿੰਨ ਦੀ ਪੁਲਸ ਨੇ ਜਗਰਾਓਂ ਦੇ ਵਸਨੀਕ ਬੌਬੀ ਵਾਧਵਾ ਤੇ ਹਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਅਗਵਾ ਦਾ ਕੇਸ ਦਰਜ ਕਰ ਲਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਦੋਵੇਂ ਨੌਜਵਾਨ ਨਸ਼ੇੜੀ ਹਨ।ਪੁਲਸ ਦੇ ਦੱਸਣ ਅਨੁਸਾਰ ਦੁਪਹਿਰੇ ਕਰੀਬ 12 ਵਜੇ ਬਾਬਾ ਥਾਨ ਸਿੰਘ ਚੌਕ ਦੀ ਇੱਕ ਛੋਲੇ ਭਟੂਰੇ ਦੀ ਦੁਕਾਨ ਅੱਗੇ ਐਂਡੇਵਰ ਕਾਰ ਰੁਕੀ ਤਾਂ ਇਸ ਵਿੱਚੋਂ ਕਾਰੋਬਾਰੀ ਨਿਤੀਸ਼ ਘਈ ਦੀ ਪਤਨੀ ਗੁਰਮਿੰਦਰ ਕੌਰ ਭਟੂਰੇ ਲੈਣ ਉਤਰੀ। ਦੋ ਬੇਟੇ ਅੱਠ ਸਾਲ ਦਾ ਕੇਯੂਰ, ਢਾਈ ਸਾਲ ਦਾ ਆਯੂਰ ਤੇ 18 ਸਾਲਾ ਨੌਕਰਾਣੀ ਕਾਰ ਵਿੱਚ ਸਨ, ਇਸ ਲਈ ਉਨ੍ਹਾਂ ਨੇ ਚਾਬੀ ਵਿੱਚੇ ਲੱਗੀ ਰਹਿਣ ਦਿੱਤੀ। ਇਸੇ ਦੌਰਾਨ ਨਸ਼ੇੜੀ ਕਾਰ ਕੋਲ ਪਹੁੰਚ ਗਏ। ਇੱਕ ਕਾਰ ਦੇ ਅੱਗੇ ਖੜ੍ਹਾ ਹੋ ਗਿਆ ਤੇ ਦੂਸਰਾ ਦਰਵਾਜ਼ਾ ਖੋਲ੍ਹ ਕੇ ਡਰਾਈਵਿੰਗ ਸੀਟ ਉੱਤੇ ਬੈਠ ਕੇ ਕਾਰ ਨੂੰ ਸਟਾਰਟ ਕਰ ਕੇ ਭੱਜਣ ਲੱਗਾ। ਗੁਰਮਿੰਦਰ ਕੌਰ ਵੀ ਕਾਰ ਦੇ ਸਟਾਰਟ ਹੋਣ ਦੀ ਆਵਾਜ਼ ਸੁਣ ਕੇ ਮਦਦ ਦੇ ਲਈ ਰੌਲਾ ਪਾਉਣ ਲੱਗੀ। ਕਾਰ ਦੀ ਪਿਛਲੀ ਸੀਟ ਉੱਤੇ ਬੈਠੀ ਨੌਕਰਾਣੀ ਨੇ ਡਰਾਈਵਿੰਗ ਸੀਟ ਉੱਤੇ ਬੈਠੇ ਨੌਜਵਾਨ ਦਾ ਗਲਾ ਪਿੱਛੋਂ ਫੜ ਲਿਆ ਅਤੇ ਸ਼ਹਿਰ ਦੇ ਇੱਕ ਕੱਪੜਾ ਕਾਰੋਬਾਰੀ ਪਰਮਜੀਤ ਸਿੰਘ ਨੇ ਕਾਰ ਦੇ ਅੱਗੇ ਆਪਣੀ ਸਕੂਟੀ ਡੇਗ ਕੇ ਨਸ਼ੇੜੀਆਂ ਨੂੰ ਰੋਕ ਲਿਆ। ਪਰਮਜੀਤ ਸਿੰਘ ਕਹਿੰਦੇ ਹਨ ਕਿ ਜਦ ਉਹ ਉਥੋਂ ਲੰਘੇ ਤਾਂ ਕਾਰ ਸਵਾਰ ਬੱਚੇ ਰੌਲਾ ਪਾ ਰਹੇ ਸਨ। ਕੁਝ ਲੋਕ ਕਾਰ ਦੇ ਪਿੱਛੇ ਭੱਜ ਰਹੇ ਸਨ। ਉਨ੍ਹਾਂ ਨੂੰ ਲੱਗਾ ਕਿ ਇਥੇ ਕੁਝ ਗੜਬੜ ਹੈ ਤਾਂ ਕਾਰ ਨੂੰ ਰੋਕਣ ਲਈ ਉਨ੍ਹਾਂ ਨੇ ਤੇਜ਼ੀ ਨਾਲ ਸਕੂਟੀ ਭਜਾਈ ਤੇ ਕਾਰ ਦੇ ਅੱਗੇ ਉਸ ਨੂੰ ਡੇਗ ਦਿੱਤੀ। ਇਸ ਕਾਰਨ ਬਦਮਾਸ਼ਾਂ ਨੂੰ ਕਾਰ ਨੂੰ ਬ੍ਰੇਕ ਲਗਾਉਣੀ ਪਈ ਅਤੇ ਉਹ ਫੜੇ ਗਏ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ ਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾ ਅਕਾਲੀ ਦਲ ਨੇ ਚੰਡੀਗੜ੍ਹ ਵਿਚ ਕੈਨੇਡਾ ਦਾ ਕੌਂਸਲੇਟ ਦਫਤਰ ਬੰਦ ਹੋਣ ਲਈ ਕੇਂਦਰ ਤੇ ਸੂਬਾ ਸਰਕਾਰ ਨੂੰ ਭੰਡਿਆ ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇ