Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਪੰਜਾਬ

ਜਾਅਲੀ ਆਰਮੀ ਜਵਾਨ ਬਣ ਕੇ ਠੱਗਣ ਵਾਲੇ 15 ਉੱਤੇ ਕੇਸ ਦਰਜ

August 02, 2021 02:50 AM

ਜਲੰਧਰ, 1 ਅਗਸਤ (ਪੋਸਟ ਬਿਊਰੋ)- ਜਲੰਧਰ ਵਿੱਚ ਸਾਈਬਰ ਠੱਗਾਂ ਦੀ ਇੱਕ ਹੋਰ ਚਾਲ ਫੜੀ ਗਈ ਹੈ। ਭੋਗਪੁਰ ਦੇ ਪਿੰਡ ਪਤਿਆਲ ਦੇ ਇੱਕ ਨੌਜਵਾਨ ਨੂੰ ਸੈਕਿੰਡ ਹੈਂਡ ਕਾਰ ਵੇਚਣ ਦੇ ਨਾਂਅ ਉੱਤੇ ਫਰਜ਼ੀ ਫੌਜੀ ਬਣ ਕੇ ਕਰੀਬ 18,700 ਰੁਪਏ ਠੱਗੇ ਗਏ। ਪੀੜਤ ਦੀ ਸ਼ਿਕਾਇਤ ਪਿੱਛੋਂ ਪੁਲਸ ਨੇ ਪੰਜਾਬ ਸਮੇਤ ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਰਾਜਸਥਾਨ ਦੇ ਸੱਤ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਿਕਰਮਜੀਤ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਨੇੇ ਸੈਕਿੰਡ ਹੈਂਡ ਗੱਡੀ ਲੈਣੀ ਸੀ। ਘਰ ਵਿੱਚ ਬੱਚੇ ਓ ਐਲ ਐਕਸ ਉੱਤੇ ਪੁਰਾਣੀ ਗੱਡੀ ਲੱਭ ਰਹੇ ਸਨ ਤਾਂ ਉਨ੍ਹਾਂ ਨੂੰ ਇੱਕ ਪੁਰਾਣੀ ਸਵਿਫਟ ਕਾਰ ਦਾ ਇਸ਼ਤਿਹਾਰ ਦਿਸਿਆ। ਗੱਡੀ ਪਸੰਦ ਆਈ ਤਾਂ ਉਨ੍ਹਾਂ ਨੇ ਦਿੱਤੇ ਗਏ ਨੰਬਰ ਉੱਤੇ ਮੈਸੇਜ ਕੀਤਾ। ਮੈਸੇਜ ਦਾ ਜਵਾਬ ਦੇਣ ਵਾਲੇ ਨੇ ਖੁਦ ਨੂੰ ਫੌਜ ਦਾ ਹੌਲਦਾਰ ਮਨਜੀਤ ਸਿੰਘ ਦੱਸ ਕੇ ਕਿਹਾ ਕਿ ਉਸ ਦੀ ਡਿਊਟੀ ਜੈਪੁਰ ਏਅਰਪੋਰਟ ਉੱਤੇ ਹੈ ਅਤੇ ਜੈਪੁਰ ਤੋਂ ਉਤਰ ਪ੍ਰਦੇਸ਼ ਬਦਲੀਹੋ ਰਹੀ ਹੈ, ਇਸ ਲਈ ਕਾਰ ਵੇਚਣਾ ਚਾਹੁੰਦਾ ਹੈ। ਉਸ ਨੇ ਗੱਡੀ ਦੇ ਪੁਰਾਣੇ ਮਾਲਕ ਹੁਸ਼ਿਆਰਪੁਰ ਦੇ ਜਗਜੀਤ ਸਿੰਘ ਨਾਲ ਵੀ ਗੱਲ ਕਰਵਾਈ ਅਤੇ ਇਸ ਪਿੱਛੋਂ ਗੱਡੀ ਦਾ ਸੌਦਾ ਹੋ ਗਿਆ। ਬਿਕਰਮਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਨੇ ਉਸ ਨੂੰ ਫੌਜ ਦਾ ਫਰਜ਼ੀ ਆਈਕਾਰਡ, ਕੰਟੀਨ ਕਾਰਡ, ਆਧਾਰ ਕਾਰਡ ਅਤੇ ਕਾਰ ਦੀ ਆਰਸੀ (ਰਜਿਸਟਰੇਸ਼ਨ) ਵੀ ਭੇਜੀ। ਫਿਰ ਦੋਸ਼ੀ ਨੇ 6100 ਰੁਪਏ ਕਾਰ ਨੂੰ ਆਰਮੀ ਟਰਾਂਸਪੋਰਟ ਸਰਵਿਸ `ਤੇ ਭੇਜਣ ਦੇ ਲਈ ਮੰਗੇ ਤਾਂ ਉਸ ਨੇ ਪੇ ਟੀ ਐਮ ਦੇ ਰਾਹੀਂ ਭੇਜ ਦਿੱਤੇ। ਦੋਸ਼ੀ ਨੇ ਵੱਖ-ਵੱਖ ਖਾਤਿਆਂ ਵਿੱਚ ਕੋਈ ਨਾ ਕੋਈ ਬਹਾਨਾ ਬਣਾ ਕੇ 12,600 ਰੁਪਏ ਹੋਰ ਪਵਾ ਲਏ। ਬਾਅਦ ਵਿੱਚ ਠੱਗੀ ਦਾ ਪਤਾ ਲੱਗਣ ਉੱਤੇ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਸ ਦੇ ਸਾਈਬਰ ਸੈਲ ਨੇ ਕੇਸ ਦੀ ਜਾਂਚ ਕਰ ਕੇ ਉਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਇਗਲਾਸ ਥਾਣਾ ਖੇਤਰ ਵਾਸੀ ਹੇਮੰਤ ਸਿੰਘ, ਸਤਪਾਲ ਵਾਸੀ ਹਾਥੀਪੁਰ ਚੰਦੂਪੁਰ, ਨਿਰੰਜਨ ਪਟੇਲ ਵਾਸੀ ਕਟਨੀ ਮੱਧ ਪ੍ਰਦੇਸ਼, ਰਾਹੁਲ ਵਾਸੀ ਗੁਰੂ ਨਾਨਕ ਨਗਰ ਪਟਿਆਲਾ, ਕ੍ਰਿਸ਼ਨ ਗੋਵਿੰਦ ਵਾਸੀ ਚਾਮੁੰਡਾ ਹਾਰਮੋਨੀ ਮੁਲੁੰਡ ਮੁੰਬਈ, ਮੌਸਮ ਪੁੱਤਰ ਇਕਬਾਲ ਵਾਸੀ ਗੌਨਾਰੀ ਭਰਤਪੁਰ ਰਾਜਸਥਾਨ ਦੇ ਖਿਲਾਫ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂੁ ਕਰ ਦਿੱਤੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ