Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਕੋਰੋਨਾ ਦਾ ਵਾਇਰਸ ਰੈਟੀਨਾ ਵਿੱਚ ਵੀ ਦਾਖਲ ਹੋ ਸਕਦੈ

August 02, 2021 02:46 AM

ਰੀਓ ਡੀ ਜਨੇਰੀਓ, 1 ਅਗਸਤ (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਲੋਕਾਂ ਦੇ ਸਰੀਰ ਵਿੱਚ ਇਸ ਖਤਰਨਾਕ ਵਾਇਰਸ ਦੇ ਪਸਾਰ ਬਾਰੇ ਇੱਕ ਨਵੀਂ ਖੋਜ ਆਈ ਹੈ।
ਬਰਾਜ਼ੀਲ ਦੇ ਖੋਜਕਾਰਾਂ ਦੀ ਖੋਜ ਤੋਂ ਪਤਾ ਲੱਗਾ ਹੈ ਕਿ ਕੋਰੋਨਾ ਨਾਲ ਇਨਫੈਕਟਿਡ ਹੋਣ ਵਾਲੇ ਲੋਕਾਂ ਦੀਆਂ ਅੱਖਾਂ ਵਿੱਚ ਰੈਟੀਨਾ ਤਕ ਇਹ ਵਾਇਰਸ ਪਹੁੰਚ ਸਕਦਾ ਅਤੇ ਰੈਟੀਨਾ ਦੇ ਵੱਖ-ਵੱਖ ਪੱਧਰਾਂ ਉੱਤੇ ਵਾਇਰਲ ਪਾਰਟੀਕਲ ਦਾਖਲ ਹੋ ਸਕਦੇ ਹਨ।ਜੇ ਏ ਐਮ ਏ ਨੈਟਵਰਕ ਪੱਤ੍ਰਕਾ ਵਿੱਚਛਪੀ ਖੋਜ ਮੁਤਾਬਕ ਇਹ ਨਤੀਜਾ ਕੋਰੋਨਾ ਨਾਲ ਜਾਨ ਗਵਾਉਣ ਵਾਲੇ ਤਿੰਨ ਮਰੀਜ਼ਾਂ ਦੀ ਖੋਜ ਦੇ ਆਧਾਰ ਉੱਤੇ ਕੱਢਿਆ ਗਿਆ ਹੈ। ਇਹ ਸਾਰੇ ਮਰੀਜ਼ (ਉਮਰ 69 ਤੋਂ 78 ਸਾਲ) ਆਈ ਸੀ ਯੂ ਵਿੱਚ ਭਰਤੀ ਸਨ ਤੇ ਵੈਂਟੀਲੇਟਰ ਉੱਤੇ ਰੱਖੇ ਗਏ ਸਨ। ਖੋਜਕਾਰਾਂ ਨੇ ਰੈਟੀਨਾ ਵਿੱਚ ਕੋਰੋਨਾ ਦੀ ਮੌਜੂਦਗੀ ਦਾ ਪਤਾ ਲਾਉਣ ਲਈ ਪੀ ਸੀ ਆਰ ਟੈਸਟ ਅਤੇ ਇਮਿਊਨੋਲਾਜੀਕਲ ਤਰੀਕੇ ਅਪਣਾਏ ਸਨ। ਇਮਿਊਨੋਫਲੋਰੇਸੈਂਸ ਮਾਈਕ੍ਰੋਸਕੋਪੀ ਰਾਹੀਂ ਮਰੀਜ਼ਾਂ ਵਿੱਚ ਰੈਟੀਨਾ ਦੀ ਬਾਹਰੀ ਤੇ ਅੰਦਰੂਨੀ ਪਰਤ ਵਿੱਚ ਕੋਰੋਨਾ ਪ੍ਰੋਟੀਨ ਦੀ ਮੌਜੂਦਗੀ ਦੇਖੀ ਗਈ। ਬਰਾਜ਼ੀਲ ਦੀ ਖੋਜ ਸੰਸਥਾ ਆਈ ਐਨ ਬੀ ਈ ਬੀ ਦੀ ਖੋਜਕਰਤਾ ਕਾਰਲਾ ਏ ਅਰੁਜੋ-ਸਿਲਵਾ ਨੇ ਦੱਸਿਆ, ‘‘ਅੱਖਾਂ ਵਿੱਚ ਕੋਰੋਨਾ ਦੀ ਇਨਫੈਕਸ਼ਨ ਬਾਰੇ ਅਸਮਾਨਤਾਵਾਂ ਦੇਖਣ ਨੂੰ ਮਿਲੀਆਂ। ਖੋਜ ਤੋਂ ਸਪੱਸ਼ਟ ਤੌਰ ਉੱਤੇਪਤਾ ਲੱਗਾ ਕਿ ਸਾਹ ਪ੍ਰਣਾਲੀ ਤੋਂ ਇਨਫੈਕਸ਼ਨ ਦੀ ਸ਼ੁਰੂਆਤ ਹੋਣ ਤੋਂ ਬਾਅਦ ਕੋਰੋਨਾ ਵਾਇਰਸ ਪੂਰੇ ਸਰੀਰ ਵਿੱਚ ਫੈਲ ਸਕਦਾ ਹੈ। ਇਹ ਸਰੀਰ ਦੇ ਵੱਖ-ਵੱਖ ਅੰਗਾਂ ਤੇ ਟਿਸ਼ੂਆਂ ਵਿੱਚ ਦਾਖਲ ਹੋ ਸਕਦਾ ਹੈ।'' ਉਨ੍ਹਾਂ ਕਿਹਾ, ‘‘ਖੋਜ ਤੋਂ ਪਤਾ ਲੱਗਾ ਹੈ ਕਿ ਕੋਰੋਨਾ ਇਨਫੈਕਸ਼ਨ ਵਿੱਚ ਅੱਖਾਂ ਵੀ ਸ਼ਾਮਲ ਹੋ ਸਕਦੀਆਂ ਹਨ। ਰੈਟੀਨਾ ਵਿੱਚ ਕਈ ਤਰ੍ਹਾਂ ਦੇ ਬਦਲਾਅ ਵੀ ਮਿਲੇ ਹਨ।''

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ