Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਪੜਾਅ ਤਿੰਨ ਵਿੱਚੋਂ ਨਿਕਲਣ ਦੇ ਬਾਵਜੂਦ ਮਾਸਕ ਹੋਣਗੇ ਜ਼ਰੂਰੀ

July 31, 2021 02:20 AM

ਓਨਟਾਰੀਓ, 30 ਜੁਲਾਈ (ਪੋਸਟ ਬਿਊਰੋ) : 6 ਅਗਸਤ ਤੋਂ ਬਾਅਦ ਓਨਟਾਰੀਓ ਆਪਣੇ ਕੋਵਿਡ-19 ਰੀਓਪਨਿੰਗ ਪਲੈਨ ਦੇ ਤੀਜੇ ਪੜਾਅ ਵਿੱਚੋਂ ਜਲਦ ਬਾਹਰ ਆ ਜਾਵੇਗਾ ਪਰ ਅਜੇ ਵੀ ਇੰਡੋਰਜ਼ ਵਿੱਚ ਲੋਕਾਂ ਨੂੰ ਮਾਸਕਸ ਪਾਉਣੇ ਪੈਣਗੇ।
ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਆਖਿਆ ਗਿਆ ਹੈ ਕਿ ਰੋਡਮੈਪ ਟੂ ਰੀਓਪਨਿੰਗ ਵਿੱਚੋਂ ਇੱਕ ਵਾਰੀ ਓਨਟਾਰੀਓ ਦੇ ਬਾਹਰ ਆ ਜਾਣ ਤੋਂ ਬਾਅਦ ਕਾਰੋਬਾਰਾਂ ਨੂੰ ਨਵੇਂ ਰੈਗੂਲੇਸ਼ਨਜ਼ ਮੰਨਣੇ ਹੋਣਗੇ।ਹਾਲਾਂਕਿ ਅਜੇ ਤੱਕ ਕੋਈ ਤਰੀਕ ਤੈਅ ਨਹੀਂ ਹੋਈ ਹੈ।ਇਸ ਸਮੇਂ ਓਨਟਾਰੀਓ ਦੀ 68·9 ਫੀ ਸਦੀ ਆਬਾਦੀ ਦੋਵੇਂ ਡੋਜ਼ਾਂ ਲਵਾ ਚੁੱਕੀ ਹੈ। ਆਈ ਸੀ ਯੂ ਤੇ ਹਸਪਤਾਲ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਪਰ ਪ੍ਰੋਵਿੰਸ ਵਿੱਚ ਪਿਛਲੇ ਦੋ ਦਿਨਾਂ ਵਿੱਚ ਕੇਸਾਂ ਵਿੱਚ ਵਾਧਾ ਹੋਇਆ ਹੈ। ਤਿੰਨ ਹਫਤਿਆਂ ਵਿੱਚ ਪ੍ਰੋਵਿੰਸ ਵਿੱਚ 200 ਮਾਮਲੇ ਵਧੇ ਹਨ।
ਜਦੋਂ ਪ੍ਰੋਵਿੰਸ ਤੀਜੇ ਪੜਾਅ ਵਿੱਚੋਂ ਬਾਹਰ ਨਿਕਲੇਗੀ ਵੱਡੀ ਪੱਧਰ ਉੱਤੇ ਪਬਲਿਕ ਹੈਲਥ ਮਾਪਦੰਡ, ਇੱਥੋਂ ਤੱਕ ਕਿ ਕਪੈਸਿਟੀ ਲਿਮਿਟਸ ਚੁੱਕ ਲਈਆਂ ਜਾਣਗੀਆਂ। ਕੁੱਝ ਮਾਪਦੰਡ ਫਿਰ ਵੀ ਰਹਿ ਜਾਣਗੇ। ਕੋਵਿਡ-19 ਲੱਛਣਾਂ ਲਈ ਪੈਸਿਵ ਸਕਰੀਨਿੰਗ ਤੇ ਹੋਰ ਬਿਜ਼ਨਸ ਨੂੰ ਸੇਫਟੀ ਪਲੈਨ ਅਪਨਾਉਣਾ ਹੋਵੇਗਾ। ਹਰੇਕ ਤਰ੍ਹਾਂ ਦੇ ਇੰਡੋਰ ਕਾਰੋਬਾਰਾਂ ਲਈ ਫੇਸ ਮਾਸਕ ਜ਼ਰੂਰੀ ਹੋਣਗੇ।ਇਸ ਦੇ ਨਾਲ ਹੀ ਸੋਸ਼ਲ ਡਿਸਟੈਂਸਿੰਗ ਤੇ ਹੈਂਡਵਾਸਿ਼ੰਗ ਵਰਗੇ ਮਾਪਦੰਡ ਵੀ ਜਾਰੀ ਰੱਖੇ ਜਾਣਗੇ।

 

 

 
Have something to say? Post your comment