Welcome to Canadian Punjabi Post
Follow us on

28

March 2024
 
ਟੋਰਾਂਟੋ/ਜੀਟੀਏ

ਸਾਰੀਆਂ ਪਾਬੰਦੀਆਂ ਖ਼ਤਮ ਕਰਨ ਵੱਲ ਵੱਧ ਰਿਹਾ ਹੈ ਓਨਟਾਰੀਓ !

July 30, 2021 09:11 AM

ਟੋਰਾਂਟੋ, 29 ਜੁਲਾਈ (ਪੋਸਟ ਬਿਊਰੋ) : ਓਨਟਾਰੀਓ ਨੇ ਰੀਓਪਨਿੰਗ ਪਲੈਨ ਦੇ ਤੀਜੇ ਪੜਾਅ ਨੂੰ ਪਾਰ ਕਰਨ ਦਾ ਪਹਿਲਾ ਟੀਚਾ ਪੂਰਾ ਕਰ ਲਿਆ ਹੈ ਤੇ ਹੁਣ ਪੂਰੀ ਤਰ੍ਹਾਂ ਰੀਓਪਨਿੰਗ ਵੱਲ ਵਧ ਗਿਆ ਹੈ। ਪਰ ਇਸ ਸਾਲ ਦੇ ਅੰਤ ਤੱਕ ਚੌਥੇ ਲਾਕਡਾਊਨ ਤੋਂ ਬਚਣ ਲਈ ਪਹਿਲਾਂ ਤੋਂ ਹੀ ਤਿਆਰੀ ਕਰਨ ਦੀ ਮੰਗ ਉੱਠ ਰਹੀ ਹੈ।
ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਅਨੁਸਾਰ 80 ਫੀ ਸਦੀ ਯੋਗ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਤੀਜੇ ਪੜਾਅ ਵਿੱਚੋਂ ਬਾਹਰ ਨਿਕਲਣ ਲਈ ਓਨਟਾਰੀਓ ਨੂੰ ਇਹ ਟੀਚਾ ਪਾਰ ਕਰਨਾ ਪੈਣਾ ਸੀ ਤੇ ਪ੍ਰੋਵਿੰਸ ਨੇ ਅਜਿਹਾ ਕਰ ਲਿਆ।ਇਸ ਤੋਂ ਇਲਾਵਾ 75 ਫੀ ਸਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀਆਂ ਦੋ ਡੋਜ਼ਾਂ ਲੈਣੀਆਂ ਜ਼ਰੂਰੀ ਸੀ, ਇਸ ਟੀਚੇ ਨੂੰ ਪੂਰਾ ਕਰਨ ਲਈ ਹਰ ਪਬਲਿਕ ਹੈਲਥ ਯੂਨਿਟ ਦਾ 70 ਫੀ ਸਦੀ ਆਬਾਦੀ ਨੂੰ ਵੈਕਸੀਨੇਟ ਕਰਨਾ ਜ਼ਰੂਰੀ ਸੀ,ਇਸ ਤੋਂ ਇਲਾਵਾ ਹਸਪਤਾਲਾਂ ਦੀ ਸਮਰੱਥਾ ਤੇ ਉੱਥੇ ਆਉਣ ਵਾਲੇ ਕੇਸਾਂ ਦੀ ਗਿਣਤੀ ਆਦਿ ਸੱਭ ਸਥਿਰ ਰਹਿਣਾ ਚਾਹੀਦਾ ਸੀ।
ਅੱਜ ਤੱਕ ਓਨਟਾਰੀਓ ਦੇ ਅਧਿਕਾਰੀਆਂ ਮੁਤਾਬਕ 70 ਫੀ ਸਦੀ ਯੋਗ ਆਬਾਦੀ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੀ ਹੈ। ਤੀਜੇ ਪੜਾਅ ਤੋਂ ਬਾਹਰ ਨਿਕਲਕੇ ਆਮ ਵਰਗੀ ਜਿ਼ੰਦਗੀ ਵੱਲ ਪਰਤਣ ਲਈ 6 ਅਗਸਤ ਤਰੀਕ ਮਿਥੀ ਗਈ ਹੈ। ਸਾਰੀਆਂ ਪਾਬੰਦੀਆਂ ਖ਼ਤਮ ਕਰਨ ਤੋ ਪਹਿਲਾਂ ਫੋਰਡ ਸਰਕਾਰ ਉੱਤੇ ਅਹਿਤਿਆਤਨ ਐਮਰਜੰਸੀ ਪਲੈਨ ਤਿਆਰ ਕਰਨ ਲਈ ਬਿਜ਼ਨਸ ਕਮਿਊਨਿਟੀ ਤੇ ਹੋਰਨਾਂ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਤਾਂ ਕਿ ਮੁੜ ਲਾਕਡਾਊਨ ਦਾ ਸਾਹਮਣਾ ਨਾ ਕਰਨਾ ਪਵੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ