Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਤਰਕਸ਼ੀਲ ਸੋਸਾਇਟੀ ਕਨੇਡਾ ਵਲੋਂ ਮੂਲ ਨਿਵਾਸੀਆਂ ਨਾਲ ਸਬੰਧਿਤ ਰਿਪੋਰਟ ਬਾਰੇ ਜ਼ੂੰਮ ਮੀਟਿੰਗ

July 29, 2021 10:57 AM

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਰੈਜ਼ੀਡੈਂਸ਼ੀਅਲ ਸਕੂਲਾਂ ਦੁਆਲੇ ਵੱਡੀ ਗਿਣਤੀ ਵਿਚ ਮਿਲੀਆਂ ਮੂਲ ਨਿਵਾਸੀ ਬੱਚਿਆਂ ਦੀਆਂ ਕਬਰਾਂ ਦੇ ਦੁਖਾਂਤ ਬਾਰੇ ਹੋਰ ਵਿਚਾਰ ਵਟਾਂਦਰਾ ਕਰਨ ਲਈ ਬੀਤੇ ਐਤਵਾਰ ਤਰਕਸ਼ੀਲ ਸੋਸਾਇਟੀ ਕਨੇਡਾ ਵਲੋਂ ਇੱਕ ਵੈਬ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਬ੍ਰਿਟਿਸ਼ ਕੋਲੰਬੀਆ ਦੀ ਕੈਮਲੂਪਸ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਰਿੰਦਰ ਧੰਜਲ ਨੇ ਬੜੇ ਵਿਸਥਾਰ ਵਿਚ,7 ਕਰੋੜ ਡਾਲਰ ਤੋਂ ਵੱਧ ਖਰਚੇ ਕਰਕੇ 8 ਸਾਲਾਂ ਵਿਚ ਸਰਕਾਰ ਦੁਆਰਾ ਬਣਾਏ ਕਮਿਸ਼ਨ ਵਲੋਂ ਇਕੱਠੀ ਕੀਤੀ ਜਾਣਕਾਰੀ ਤੇ ਅਧਾਰਤ ਰਿਪੋਰਟ “ਸੱਚ ਅਤੇ ਪੁਨਰਮਿਲਣ” ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਕਮਿਸ਼ਨ ਨੇ 6500 ਤੋਂ ਵੱਧ ਗਵਾਹਾਂ ਦੇ ਬਿਆਨ ਰਿਕਾਰਡ ਕੀਤੇੇ, ਰੈਜ਼ੀਡੈਂਸ਼ੀਅਲ ਸਕੂਲਾਂ ਦਾ ਇਤਿਹਾਸ ਅੰਕਿਤ ਕੀਤਾ, ਸਰਕਾਰ ਦੁਆਰਾ 50 ਲੱਖ ਤੋਂ ਵੱਧ ਦਿੱਤੇ ਦਸਤਾਵੇਜ ਹੰਗਾਲੇ, ਰਪੋਰਟ ਨੂੰ 6 ਕਿਤਾਬਾਂ ਦਾ ਰੂਪ ਦਿੱਤਾ ਅਤੇ ਉੇਸ ਵਿਚ ਸਰਕਾਰ ਨੂੰ ਮੂਲ ਨਿਵਾਸੀਆਂ ਨਾਲ ਨਿਆਂ ਕਰਨ ਹਿੱਤ 94 ਨੁਕਤਿਆਂ ਤੇ ਅਮਲ ਕਰਨ ਲਈ ਕਿਹਾ। ਪ੍ਰਫੈਸਰ ਧੰਜਲ ਨੇ ਇਸ ਰਿਪੋਰਟ ਵਿਚੋਂ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਅਤੇ ਨਤੀਜਾ ਕੱਢਿਆ ਕਿ ਵਿਕਾਸਸ਼ੀਲ ਦੇਸ਼ਾਂ ਦੀਆਂ ਸਰਕਾਰਾਂ ਵਾਂਗ, ਕਨੇਡਾ ਦੀ ਸਰਕਾਰ ਨੇ ਵੀ ਇਸ ਰਿਪਰਟ ਦੀਆਂ ਕੁਝ ਕੁ ਸਿਫਾਰਸ਼ਾਂ ਨੂੰ ਹੀ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇਨਾਮ ਕਬਰਾਂ ਦੇ ਮਿਲਣ ਨੇ ਲੋਕਾਂ ਦਾ ਇਸ ਰਿਪੋਰਟ ਵੱਲ ਧਿਆਨ ਖਿਚਿਆ ਹੈ, ਨਹੀਂ ਤਾਂ 2015 ਵਿਚ ਇਸ ਦੇ ਮੁਕੱਮਲ ਹੋਣ ਤੋਂ ਬਾਅਦ ਕਿਸੇ ਧਿਰ ਵਲੋਂ ਇਸ ਦੀ ਕੋਈ ਵਿਸ਼ੇਸ਼ ਪਰਖ ਪੜਤਾਲ ਨਹੀਂ ਕੀਤੀ ਗਈ। ਵੈਬ ਸੈਮੀਨਾਰ ਵਿਚ ਵੱਡੀ ਗਿਣਤੀ ਵਿਚ ਕਨੇਡਾ ਭਰ ਵਿਚੋਂ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਨੇ ਹਿੱਸਾ ਲਿਆ।
ਬਸਤੀਵਾਦੀ ਅੰਗਰੇਜ਼ ਹਕੂਮਤ ਵਲੋਂ ਮੂਲ ਨਿਵਾਸੀਆਂ ਦੇ ਕੁਦਰਤੀ ਸ੍ਰੋਤ, ਜਲ, ਜੰਗਲ, ਜ਼ਮੀਨ, ਧਾਤਾਂ, ਖਣਿੱਜ ਆਦਿ ਖੋਂਹਦਿਆਂ, ਉਨ੍ਹਾਂ ਨੂੰ ਸੱਭਿਅਕ ਬਣਾਉਣ ਦੇ ਨਾਮ ਤੇ, ਰੈਜ਼ੀਡੈਂਸ਼ੀਅਲ (ਰਹਾਇਸ਼ੀ) ਸਕੂਲਾਂਵਿਚ ਪੜਾਉਣ ਦੀ ਗੱਲ ਕਹਿੰਦਿਆਂ, ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਕੋਲੋ, ਜਬਰੀ, ਬੜੀ ਛੋਟੀ ਉਮਰ ਵਿਚ ਖੋਹ ਕੇ ਲਿਆਂਦਾ ਜਾਂਦਾ ਰਿਹਾ, ਮਾੜੀਆਂ ਹਾਲਤਾਂ ਵਿਚ ਰੱਖਿਆ ਗਿਆ ਅਤੇ ਉਨ੍ਹਾਂ ਤੇ ਅਣਮਨੁੱਖੀ ਅਤਿਆਚਾਰਕੀਤੇ ਗਏ, ਜਿਸ ਦੌਰਾਨ ਕਈਆਂ ਦੀ ਮੌਤ ਹੋ ਗਈ। ਮੌਤ ਉਪਰੰਤ ਬਿਨਾ ਉਨ੍ਹਾਂ ਦੇ ਮਾਪਿਆਂ ਨੂੰ ਸੂਚਿਤ ਕੀਤਿਆਂ ਬੱਚਿਆਂ ਨੂੰ ਦਫਨਾ ਦਿੱਤਾ ਜਾਂਦਾ ਰਿਹਾ। ਵੱਡੀ ਗਿਣਤੀ ਵਿਚ ਇਨ੍ਹਾਂ ਸਕੂਲਾਂ ਵਿਚ ਮਿਲ ਰਹੀਆਂ ਬੇਨਾਮ ਕਬਰਾਂ ਕਾਰਨ, ਕਨੇਡਾ ਦੇ ਇਤਿਹਾਸ ਦਾ ਇਹ ਦੌਰ ਚਰਚਾ ਵਿਚ ਹੈ।
ਸੈਮੀਨਾਰ ਨੂੰ ਸ਼ੁਰੂ ਕਰਦਿਆਂ, ਬਲਦੇਵ ਰਹਿਪਾ ਨੇ ਕਿਹਾ ਕਿ ਕਰੋਨਾ ਦੀਆਂ ਰੋਕਾਂ ਘਟਣ ਤੇ ਮੂਲ ਨਿਵਾਸੀਆਂ ਨਾਲ ਮਿਲ ਕੇ ਕੋਈ ਸਾਂਝਾ ਪ੍ਰੋਗਰਾਮ ਕਰਨ ਬਾਰੇ ਉੱਦਮ ਕਰਨੇ ਚਾਹੀਦੇ ਹਨ। ਪ੍ਰਧਾਨਗੀ ਕਰ ਰਹੇ ਬਾਈ ਅਵਤਾਰ ਨੇ ਪ੍ਰੋਫੈਸਰ ਧੰਜਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਕੰਮਾਂ ਦੇ ਨਾਲ ਨਾਲ ਉਹ ਸਮਾਜਿਕ ਜਥੇਬੰਦੀਆਂ ਵਿਚ ਵੀ ਬੜੇ ਸਰਗਰਮ ਹਨ ਅਤੇ ਪੰਜਾਬੀ ਭਾਈਚਾਰੇ, ਪੰਜਾਬੀ ਬੋਲੀ ਲਈ ਖਾਸ ਤੌਰ ਤੇ ਯਤਨਸ਼ੀਲ ਰਹਿੰਦੇ ਹਨ। ਬਲਵਿੰਦਰ ਬਰਨਾਲਾ ਨੇ ਪ੍ਰੋਗਰਾਮ ਦੇ ਆਖੀਰ ਵਿਚ ਸਭ ਦਾ ਧੰਨਵਾਦ ਕੀਤਾ। ਸੈਮੀਨਾਰ ਦਾ ਤਕਨੀਕੀ ਪ੍ਰਬੰਧ ਨਵਕਿਰਨ ਅਤੇ ਨਿਰਮਲ ਸੰਧੂ ਨੇ ਬਾਖੂਬੀ ਸੰਭਾਲਿਆ। ਸੁਸਾਇਟੀ ਬਾਰੇ ਹੋਰ ਜਾਣਕਾਰੀ ਲੈਣ ਲਈ ਬਰੈਂਪਟਨ ਵਿਚ ਬਲਦੇਵ ਰਹਿਪਾ (416 881 7202) ਜਾਂ ਵੈਨਕੂਵਰ ਵਿਚ ਬਾਈ ਅਵਤਾਰ ਗਿੱਲ (604 728 7011) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ