Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਰਿਟਾਇਰਮੈਂਟ ਹੋਮ ਦੇ ਕਮਰਿਆਂ ਦੇ ਡੋਰ ਹੈਂਡਲ ਹਟਾਉਣ ਵਾਲੇ ਜਨਰਲ ਮੈਨੇਜਰ ਨੂੰ ਕੀਤਾ ਗਿਆ ਚਾਰਜ

July 29, 2021 08:47 AM

ਟੋਰਾਂਟੋ, 28 ਜੁਲਾਈ (ਪੋਸਟ ਬਿਊਰੋ): ਕੋਵਿਡ ਮਹਾਂਮਾਰੀ ਦੌਰਾਨ ਕੁੱਝ ਰੈਜ਼ੀਡੈਂਟਸ ਦੇ ਕਮਰਿਆਂ ਦੇ ਡੋਰ ਹੈਂਡਲ ਹਟਾ ਦੇਣ ਵਾਲੇ ਓਨਟਾਰੀਓ ਰਿਟਾਇਰਮੈਂਟ ਹੋਮ ਦੇ ਜਨਰਲ ਮੈਨੇਜਰ ਨੂੰ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਰਹਾਮ ਰੀਜਨਲ ਪੁਲਿਸ ਸਰਵਿਸ (ਡੀ ਆਰ ਪੀ ਐਸ) ਵੱਲੋਂ ਬੁੱਧਵਾਰ ਨੂੰ ਇਨ੍ਹਾਂ ਚਾਰਜਿਜ਼ ਦਾ ਐਲਾਨ ਕੀਤਾ ਗਿਆ। ਡੀ ਆਰ ਪੀ ਐਸ ਦੇ ਜਾਂਚਕਾਰਾਂ ਨੇ ਆਖਿਆ ਕਿ ਉਨ੍ਹਾਂ ਓਸ਼ਾਵਾ ਦੇ ਪੂਰਬ ਵਿੱਚ ਕਰਟਿਸ ਵਿੱਚ ਸਥਿਤ ਵਾੲ੍ਹੀਟ ਕਲਿੱਫ ਟੈਰੇਸ ਰਿਟਾਇਰਮੈਂਟ ਹੋਮ ਦੇ ਸਟਾਫ ਮੈਂਬਰਾਂ ਖਿਲਾਫ ਮਿਲੀ ਸਿ਼ਕਾਇਤ ਦੇ ਸਬੰਧ ਵਿੱਚ 12 ਫਰਵਰੀ ਨੂੰ ਜਾਂਚ ਸ਼ੁਰੂ ਕੀਤੀ। ਰੈਜ਼ੀਡੈਂਟਸ ਵੱਲੋਂ ਇਹ ਦੋਸ਼ ਲਾਇਆ ਗਿਆ ਸੀ ਕਿ ਮਹਾਂਮਾਰੀ ਦੌਰਾਨ ਕਥਿਤ ਤੌਰ ਉੱਤੇ ਸਟਾਫ ਮੈਂਬਰਾਂ ਵੱਲੋਂ ਕੁੱਝ ਕਮਰਿਆਂ ਦੇ ਦਰਵਾਜਿ਼ਆਂ ਦੇ ਡੋਰ ਹੈਂਡਲ ਹਟਾ ਦਿੱਤੇ ਗਏ ਹਨ।
ਦਰਹਾਮ ਪੁਲਿਸ ਵੱਲੋਂ ਵਾੲ੍ਹੀਟ ਕਲਿੱਫ ਟੈਰੇਸ ਦੇ ਸਾਬਕਾ ਜਨਰਲ ਮੈਨੇਜਰ 40 ਸਾਲਾ ਤਵਾਬ ਕਰੀਮੀ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ। ਉਸ ਉੱਤੇ ਗੈਰਕਾਨੂੰਨੀ ਢੰਗ ਨਾਲ ਰੈਜ਼ੀਡੈਂਟਸ ਨੂੰ ਕੈਦ ਕਰਨ ਦੇ ਚਾਰਜਿਜ਼ ਲਾਏ ਗਏ। ਅੰਡਰਟੇਕਿੰਗ ਤੋਂ ਬਾਅਦ ਉਸ ਨੂੰ ਰਿਹਾਅ ਕੀਤਾ ਗਿਆ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ