Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਇੰਗਲੈਂਡ ਨੇ ਅਮਰੀਕੀ ਟਰੈਵਲਰਜ਼ ਨੂੰ ਢਿੱਲ ਦਿੱਤੀ ਪਰ ਕੈਨੇਡੀਅਨਜ਼ ਨੂੰ ਨਹੀਂ

July 29, 2021 01:44 AM

ਲੰਡਨ, 28 ਜੁਲਾਈ (ਪੋਸਟ ਬਿਊਰੋ) : ਅਗਲੇ ਹਫਤੇ ਤੋਂ ਸੁ਼ਰੂ ਕਰਕੇ ਅਮਰੀਕਾ ਤੇ ਯੂਰਪ ਦੇ ਬਹੁਤੇ ਹਿੱਸਿਆਂ ਤੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਬਿਨਾਂ ਕੁਆਰਨਟੀਨ ਹੋਇਆਂ ਇੰਗਲੈਂਡ ਤੇ ਸਕਾਟਲੈਂਡ ਦਾਖਲ ਹੋ ਸਕਣਗੇ।ਇਸ ਫੈਸਲੇ ਦਾ ਬੁਰੇ ਦੌਰ ਵਿੱਚੋਂ ਲੰਘ ਰਹੀ ਟਰੈਵਲ ਇੰਡਸਟਰੀ ਨੇ ਸਵਾਗਤ ਕੀਤਾ ਹੈ।
ਬ੍ਰਿਟਿਸ਼ ਸਰਕਾਰ ਨੇ ਆਖਿਆ ਕਿ ਅਮਰੀਕਾ ਵਿੱਚ ਐਫਡੀਏ ਜਾਂ ਯੂਰਪੀਅਨ ਮੈਡੀਸਿਨ ਏਜੰਸੀ, ਜੋ ਕਿ ਯੂਰਪੀਅਨ ਯੂਨੀਅਨ ਤੇ ਕਈ ਹੋਰਨਾਂ ਦੇਸ਼ਾਂ ਲਈ ਦਵਾਈਆਂ ਨੂੰ ਰੈਗੂਲੇਟ ਕਰਦੀ ਹੈ, ਵੱਲੋਂ ਮਨਜ਼ੂਰਸ਼ੁਦਾ ਵੈਕਸੀਨ ਦੀਆਂ ਦੋ ਡੋਜ਼ਾਂ ਹਾਸਲ ਕਰਨ ਵਾਲਿਆਂ ਨੂੰ ਇੰਗਲੈਂਡ ਦਾਖਲ ਹੋਣ ਤੋਂ ਬਾਅਦ 10 ਦਿਨਾਂ ਲਈ ਖੁਦ ਨੂੰ ਕੁਆਰਨਟੀਨ ਕਰਨ ਦੀ ਥਾਂ ਇੱਥੇ ਆਉਣ ਤੋਂ ਪਹਿਲਾਂ ਤੇ ਇੱਥੇ ਪਹੁੰਚਣ ਤੋਂ ਬਾਅਦ ਕੋਵਿਡ-19 ਟੈਸਟ ਕਰਵਾਉਣਾ ਹੋਵੇਗਾ।
ਇਨ੍ਹਾਂ ਨਿਯਮਾਂ ਵਿੱਚ ਤਬਦੀਲੀ ਸੋਮਵਾਰ ਨੂੰ ਯੂ ਕੇ ਦੇ ਸਮੇਂ ਮੁਤਾਬਕ ਸਵੇਰੇ 4:00 ਵਜੇ ਤੋਂ ਲਾਗੂ ਹੋਵੇਗੀ। ਸਕੌਟਲੈਂਡ ਦੀ ਸਰਕਾਰ, ਜੋ ਕਿ ਆਪਣੀ ਹੈਲਥ ਨੀਤੀ ਆਪ ਬਣਾਉਂਦੀ ਹੈ, ਵੱਲੋਂ ਵੀ ਇਹੋ ਫੈਸਲਾ ਲਿਆ ਗਿਆ ਹੈ। ਵੇਲਜ਼ ਤੇ ਨੌਰਦਰਨ ਆਇਰਲੈਂਡ ਵੱਲੋਂ ਅਜੇ ਤੱਕ ਇਹ ਐਲਾਨ ਨਹੀਂ ਕੀਤਾ ਗਿਆ ਹੈ ਕਿ ਇਸ ਸਬੰਧ ਵਿੱਚ ਉਨ੍ਹਾਂ ਦੀ ਕੀ ਯੋਜਨਾ ਹੈ। ਫਰਾਂਸ ਵਿੱਚ ਬੇਟਾ ਵੇਰੀਐਂਟ ਦੀ ਮੌਜੂਦਗੀ ਕਾਰਨ ਉੱਥੋਂ ਆਉਣ ਵਾਲੇ ਵਿਜ਼ੀਟਰਜ਼ ਨੂੰ ਕੁਆਰਨਟੀਨ ਹੋਣਾ ਹੋਵੇਗਾ।

 

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ