Welcome to Canadian Punjabi Post
Follow us on

29

March 2024
 
ਭਾਰਤ

ਕਰਨਾਟਕਾ ਦਾ ਨਾਟਕ: ਯੇਦੀਯੁਰੱਪਾ ਦੀ ਜਗ੍ਹਾ ਭਾਜਪਾ ਨੇ ਬਸਵਰਾਜ ਬੋਮਾਈ ਨੂੰ ਮੁੱਖ ਮੰਤਰੀ ਚੁਣਿਆ

July 28, 2021 08:49 AM

ਨਵੀਂ ਦਿੱਲੀ, 27 ਜੁਲਾਈ, (ਪੋਸਟ ਬਿਊਰੋ)- ਭਾਰਤੀ ਜਨਤਾ ਪਾਰਟੀ ਨੇ ਕਰਨਾਟਕਾ ਦੇ ਮੁੱਖ ਮੰਤਰੀ ਵਜੋਂ ਯੇਦੀਯੁਰੱਪਾ ਦਾ ਅਸਤੀਫਾ ਲੈਣ ਪਿੱਛੋਂ ਬਸਵਰਾਜ ਬੋਮਾਈ ਨੂੰ ਨਵੇਂ ਮੁੱਖ ਮੰਤਰੀ ਵਜੋਂ ਅੱਗੇ ਕੀਤਾ ਹੈ।ਅੱਜ ਭਾਜਪਾ ਵਿਧਾਇਕ ਦਲ ਨੇ ਕੇਂਦਰੀ ਨਿਗਰਾਨਾਂ ਅਤੇ ਰਾਜ ਦੇ ਇੰਚਾਰਜਾਂ ਦੀ ਹਾਜ਼ਰੀ ਵਿੱਚ ਬੋਮਾਈ ਨੂੰ ਕਰਨਾਟਕ ਦਾ ਨਵਾਂ ਮੁੱਖ ਮੰਤਰੀ ਚੁਣਿਆ ਹੈ। ਬੰਗਲੁਰੂ ਵਿਚ ਹੋਈ ਬੈਠਕ ਵਿੱਚ ਸਾਬਕਾ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਵੀ ਹਾਜ਼ਰ ਸਨ।
ਮਿਲੀ ਜਾਣਕਾਰੀ ਅਨੁਸਾਰ 28 ਜਨਵਰੀ 1960 ਨੂੰ ਜਨਮੇ ਬਸਵਰਾਜ ਬੋਮਮਈ ਸਦਾਰਾ ਲਿੰਗਾਇਤ ਭਾਈਚਾਰੇ ਵਿੱਚੋਂ ਹਨ ਅਤੇਯੇਦੀਯੁਰੱਪਾ ਦਾ ਨਜ਼ਦੀਕੀ ਵਫ਼ਾਦਾਰ ਮੰਨੇ ਜਾਣ ਦੇ ਨਾਲ ਪੁਰਾਣੇ ਜੈ ਪ੍ਰਕਾਸ਼ ਨਾਰਾਇਣ ਦੇ ਸਮੇਂ ਤੋਂ ਚੱਲ ਰਹੇ ‘ਜਨਤਾ ਪਰਵਾਰ’ ਤੋਂ ਹਨ। ਉਨ੍ਹਾਂ ਦੇ ਪਿਤਾ ਐਸ ਆਰ ਬੋਮਾਈ ਕਿਸੇ ਵਕਤ ਕਰਨਾਟਕ ਦੇ ਮੁੱਖ ਮੰਤਰੀ ਰਹੇ ਸਨ। ਸਾਲ 2008 ਵਿਚ ਬਸਵਰਾਜ ਬੋਮਾਈ ਭਾਜਪਾ ਵਿਚ ਸ਼ਾਮਲ ਹੋਏ ਤੇ ਉਦੋਂ ਤੋਂ ਪਾਰਟੀ ਦੇ ਅਹੁਦਿਆਂ ਉੱਤੇ ਉਭਰ ਰਹੇ ਹਨ। ਬੀਤੇ ਸਮੇਂਵਿੱਚ ਬਸਵਰਾਜ ਬੋਮਾਈਨੇ ਕਰਨਾਟਕ ਸਰਕਾਰ ਵਿੱਚ ਪਾਣੀ ਦੇ ਸਰੋਤਾਂ ਦਾਜਿ਼ਮਾ ਚੁੱਕਿਆ ਸੀ।ਉਹ ਪੇਸ਼ੇ ਤੋਂ ਇਜੀਨੀਅਰ ਹਨਤੇ ਕੈਰੀਅਰ ਦੀ ਸ਼ੁਰੂਆਤ ਟਾਟਾ ਗਰੁੱਪ ਤੋਂ ਕੀਤੀ ਸੀ। ਉਹ ਦੋ ਵਾਰੀ ਐਮਐਲਸੀ (ਮੈਂਬਰ ਲੈਜਿਸਲੇਟਿਵ ਕੌਂਸਲ) ਤੇ ਹਵੇਰੀ ਜਿ਼ਲੇ ਦੇ ਸ਼ੀਗਾਂਵ ਤੋਂ ਤਿੰਨ ਵਾਰ ਵਿਧਾਇਕ ਬਣ ਕੇ ਰਾਜ ਦੇ ਭਾਜਪਾ ਵਿਧਾਇਕ ਦਲ ਦੇ ਨੇਤਾ ਬਣੇ ਨਵੇਂ ਮੁੱਖ ਮੰਤਰੀ ਬਣੇ ਹਨ।ਵਰਨਣ ਯੋਗ ਹੈ ਕਿ ਯੇਦੀਯੁਰੱਪਾ ਨੇ ਆਪਣੇ ਰਾਜ ਦੇ ਦੋ ਸਾਲ ਪੂਰੇ ਹੋਣ ਦੇ ਦਿਨ ਸੋਮਵਾਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਸਨੇ ਇਨ੍ਹਾਂ ਦੋ ਸਾਲਾਂ ਨੂੰ ‘ਅਗਨੀ ਪ੍ਰੀਖਿਆ’ ਕਰਾਰ ਦੇ ਕੇ ਕਿਹਾ ਕਿ ਉਸ ਨੂੰ ਮੁੱਢਲੇ ਦਿਨਾਂ ਵਿਚ ਬਿਨਾਂ ਕੈਬਨਿਟ ਦੇ ਕੰਮ ਚਲਾਉਣਾ ਪਿਆ ਤੇ ਫਿਰਹੜ੍ਹਾਂ ਤੇ ਕੋਰੋਨਾ ਵਾਇਰਸ ਸਣੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।ਯੇਦੀਯੁਰੱਪਾ (78) ਨੇ 26 ਜੁਲਾਈ ਨੂੰ ਅਸਤੀਫਾ ਦੇ ਦਿੱਤਾ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ