Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਫਿਲਮ ਨਿਰਮਾਤਰੀ ਬਣ ਗਈ ਤਾਪਸੀ ਪੰਨੂ

July 28, 2021 03:08 AM

ਬਾਲੀਵੁੱਡ ਦੀ ‘ਹਸੀਨ ਦਿਲਰੁਬਾ’ ਤਾਪਸੀ ਪੰਨੂ ਐਕਟਿੰਗ ਦੇ ਨਾਲ ਫਿਲਮ ਮੇਕਿੰਗ ਦੀ ਦੁਨੀਆ ਵਿੱਚ ਵੀ ਕਦਮ ਰੱਖ ਰਹੀ ਹੈ। ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਇੰਡਸਟਰੀ ਵਿੱਚ ਲੀਕ ਤੋਂ ਹਟ ਕੇ ਫਿਲਮਾਂ ਰਾਹੀਂ ਪਛਾਣ ਬਣਾ ਚੁੱਕੀ ਤਾਪਸੀ ਨੇ ਆਪਣਾ ਖੁਦ ਦਾ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ ਹੈ। ਯਾਨੀ ਤਾਪਸੀ ਦੇ ਉਭਰਦੇ ਕਰੀਅਰ ਵਿੱਚ ਇੱਕ ਹੋਰ ਮਾਈਲਸਟੋਨ ਜੁੜ ਗਿਆ ਹੈ। ਉਹ ਫਿਲਮਾਂ ਪ੍ਰੋਡਿਊਸ ਵੀ ਕਰੇਗੀ। ਸਭ ਤੋਂ ਦਿਲਚਸਪ ਹੈ ਤਾਪਸੀ ਦੇ ਪ੍ਰੋਡਕਸ਼ਨ ਹਾਊਸ ਦਾ ਨਾਂਅ। ਅਭਿਨੇਤਰੀ ਨੇ ਇਸ ਨੂੰ ‘ਆਊਟਸਾਈਡਰਸ ਫਿਲਮਜ਼’ ਨਾਂਅ ਦਿੱਤਾ ਹੈ। ਬਾਲੀਵੁੱਡ ਵਿੱਚ ਜਿਸ ਦੌਰ ਵਿੱਚ ਇਨਸਾਈਡਰ-ਆਊਟਸਾਈਡਰ ਅਤੇ ਨੈਪੋਟਿਜ਼ਮ ਬਾਰੇ ਹਰ ਤਰ੍ਹਾਂ ਦੀ ਬਹਿਸ ਚੱਲ ਰਹੀ ਹੈ, ਅਜਿਹੇ ਵਿੱਚ ਤਾਪਸੀ ਦੇ ਪ੍ਰੋਡਕਸ਼ਨ ਹਾਊਸ ਦੇ ਨਾਂਅ ਤੋਂ ਹੀ ਆਊਟਸਾਈਡਰ ਕਲਾਕਾਰਾਂ ਨੂੰ ਇੱਕ ਉਮੀਦ ਦੀ ਲੋਅ ਨਜ਼ਰ ਆਈ ਹੈ। ਤਾਪਸੀ ਨੇ ਆਪਣੇ ਪ੍ਰੋਡਕਸ਼ਨ ਹਾਊਸ ਦੇ ਲਈ ਪ੍ਰਾਂਜਲ ਖੰਡੜੀਆ ਨਾਲ ਹੱਥ ਮਿਲਾਇਆ ਹੈ। ਪ੍ਰਾਂਜਲ ਇੱਕ ਕੰਟੈਂਟ ਕ੍ਰਿਏਟਰ ਅਤੇ ਪ੍ਰੋਡਿਊਸਰ ਹਨ, ਜੋ ਵੀਹ ਸਾਲਾਂ ਤੋਂ ਇੰਡਸਟਰੀ ਵਿੱਚ ਐਕਟਿਵ ਹਨ। ਉਹ ‘ਸੁਪਰ 30’, ‘83’, ‘ਸੂਰਮਾ’, ‘ਪੀਕੂ’, ‘ਮੁਬਾਰਕਾਂ’, ‘ਅਜ਼ਹਰ’ ਅਤੇ ‘ਰਸ਼ਮੀ ਰੈਕੇਟ’ ਵਰਗੀਆਂ ਫਿਲਮਾਂ ਦੇ ਪ੍ਰੋਡਕਸ਼ਨ ਨਾਲ ਜੁੜੇ ਰਹੇ ਹਨ। ਪੇਸ਼ ਹਨ ਤਾਪਸੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਨਵੇਂ ਟੈਲੈਂਟਸ ਨੂੰ ਮੌਕਾ ਦੇਵੇਗੀ ਆਊਟਸਾਈਡਰਸ ਫਿਲਮਜ਼...
-ਆਪਣੇ ਪ੍ਰੋਡਕਸ਼ਨ ਹਾਊਸ ਦੀ ਅਨਾਊਂਸਮੈਂਟ ਤੋਂ ਖੁਸ਼ ਤਾਪਸੀ ਕਹਿੰਦੀ ਹੈ, ‘‘ਮੈਂ ਆਪਣੀ ਇਸ ਨਵੀਂ ਯਾਤਰਾ ਨੂੰ ਸ਼ੁਰੂ ਕਰਨ ਬਾਰੇ ਐਕਸਾਟੀਇਡ ਹਾਂ। ਆਪਣੇ ਪ੍ਰੋਡਕਸ਼ਨ ਹਾਊਸ ਦੇ ਨਾਲ ਮੈਂ ਸਿਨੇਮਾ ਦੇ ਪ੍ਰਤੀ ਆਪਣੇ ਪਿਆਰ ਨੂੰ ਹੋਰ ਅੱਗੇ ਵਿਸਥਾਰ ਦੇਣਾ ਚਾਹੁੰਦੀ ਹਾਂ। ਆਊਟਸਾਈਡਰਸ ਫਿਲਮਜ਼ ਦੇ ਨਾਲ ਮੇਰਾ ਟੀਚਾ ਇੰਡਸਟਰੀ ਦੇ ਉਨ੍ਹਾਂ ਟੈਲੈਂਟਸ ਨੂੰ ਮੌਕਾ ਦੇਣਾ ਹੈ, ਜੋ ਸਫਲਤਾ ਦੀ ਤਲਾਸ਼ ਵਿੱਚ ਭਟਕ ਰਹੇ ਹਨ। ਪ੍ਰਾਂਜਲ ਅਤੇ ਮੈਂ ਉਮੀਦ ਕਰਦੇ ਹਾਂ ਕਿ ਇਕੱਠੇ ਕੈਮਰੇ ਦੇ ਅੱਗੇ ਅਤੇ ਪਿੱਛੇ ਅਸੀਂ ਨਵੇਂ-ਨਵੇਂ ਟੈਲੇਂਟਸ ਦੇ ਲਈ ਨਵੇਂ ਰਾਹ ਖੋਲ੍ਹ ਸਕਾਂਗੇ।
* ਵੈਡਿੰਗ ਪਲਾਨਿੰਗ ਕੰਪਨੀ ਅਤੇ ਬੈਡਮਿੰਟਨ ਟੀਮ ਦੀ ਵੀ ਮਾਲਕਣ ਹੈ ਤਾਪਸੀ...
- ਤਾਪਸੀ ਪੰਨੂ ਇਸ ਤੋਂ ਪਹਿਲਾਂ ਆਪਣੀ ਭੈਣ ਨਾਲ ਵੈਡਿੰਗ ਪਲਾਨਿੰਗ ਕੰਪਨੀ ਵੀ ਚਲਾਉਂਦੀ ਹੈ। ਉਹ ਇੱਕ ਪੁਏ ਦੀ ਇੱਕ ਬੈਡਮਿੰਟਨ ਟੀਮ-7 ਅਸੈੱਜ ਦਾ ਵੀ ਮਾਲਿਕਾਨਾ ਹੱਕ ਰੱਖਦੀ ਹੈ। ਤਾਪਸੀ ਕਹਿੰਦੀ ਹੈ ਕਿ ਉਹ ਹਮੇਸ਼ਾ ਤੋਂ ਆਪਣੀ ਪ੍ਰੋਡਕਸ਼ਨ ਕੰਪਨੀ ਸ਼ੁਰੂ ਕਰਨਾ ਚਾਹੁੰਦੀ ਸੀ। ਉਸ ਦਾ ਕਹਿਣਾ ਹੈ ਕਿ ਇਸ ਇੰਡਸਟਰੀ ਅਤੇ ਦਰਸ਼ਕਾਂ ਨੇ ਉਨ੍ਹਾਂ ਨੂੰ ਬੀਤੇ 11 ਸਾਲ ਤੋਂ ਖੂਬ ਪਿਆਰ ਅਤੇ ਸਪੋਰਟ ਦਿੱਤਾ ਹੈ।
* ਮੈਂ ਅਤੇ ਪ੍ਰਾਂਜਲ ਇੱਕੋ ਜਿਹੇ, ਪਰ ਅਲੱਗ-ਅਲੱਗ...
- ਆਪਣੀ ਕੰਪਨੀ ਦੇ ਨਾਂਅ ਬਾਰੇ ਗੱਲ ਕਰਦੇ ਹੋਏ ਤਾਪਸੀ ਕਹਿੰਦੀ ਹੈ, ਪ੍ਰਾਂਜਲ ਅਤੇ ਮੈਂ ਦੋਵੇਂ ਇੱਕੋ ਜਿਹੇ ਪਿਛੋਕੜ ਤੋਂ ਆਉਂਦੇ ਹਾਂ। ਇਸ ਲਈ ਸਾਨੂੰ ‘ਆਊਟਸਾਈਡਰਸ ਫਿਲਮਜ਼' ਨਾਂਅ ਸਭ ਤੋਂ ਸਹੀ ਲੱਗਾ। ਸਾਡੀ ਕੋਸ਼ਿਸ਼ ਰਹੇਗੀ ਤੇ ਸਾਡਾ ਟੀਚਾ ਹੈ ਕਿ ਅਸੀਂ ਮਨੋਰੰਜਕ ਹੋਣ ਦੇ ਨਾਲ ਉਹ ਫਿਲਮਾਂ ਬਣਾਈਏ ਜੋ ਸਾਰਥਕ ਹੋਣ ਤੇ ਜਿਨ੍ਹਾਂ ਵਿੱਚ ਕਵਾਲਿਟੀ ਹੋਵੇ। ਦੂਸਰੇ ਪਾਸੇ ਪ੍ਰੋਡਕਸ਼ਨ ਕੰਪਨੀ ਦੇ ਬਾਰੇ ਪ੍ਰਾਂਜਲ ਕਹਿੰਦੇ ਹਨ, ‘‘ਮਜਬੂਤ ਸਾਂਝੇਦਾਰੀ ਦੇ ਲਈ ਦੋ ਜਣਿਆਂ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹੋਣ ਦੇ ਨਾਲ ਇੱਕੋ ਸਮੇਂ ਅਲੱਗ-ਅਲੱਗ ਰਾਏ ਚਾਹੀਦੀ ਹੈ। ਸਾਡੀ ਸਾਂਝ ਇੰਨੀ ਦਿਲਚਸਪ ਹੈ, ਦੋਵਾਂ ਦਾ ਟੀਚਾ ਇੱਕੋ ਜਿਹਾ ਹੈ, ਪਰ ਅਸੀਂ ਵੱਖ-ਵੱਖ ਰਾਏ ਅਤੇ ਦਿ੍ਰਸ਼ਟੀਕੋਣ ਰੱਖਦੇ ਹਾਂ। ਆਊਟਸਾਈਟਰਜ਼ ਫਿਲਮਜ਼ ਸਾਨੂੰ ਇੱਕ-ਦੂਸਰੇ ਦੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਆਪਣੇ ਰਚਨਾਤਮਕ ਟੀਚਿਆਂ ਨੂੰ ਲੱਭਣ ਦਾ ਮੌਕਾ ਦਿੰਦੀ ਹੈ।
* ਥ੍ਰਿਲਰ ਫਿਲਮ ਨਾਲ ਹੋਵੇਗੀ ਸ਼ੁਰੂਆਤ...
-ਪ੍ਰੋਡਕਸ਼ਨ ਹਾਊਸ ਦੀ ਸ਼ੁਰੂਆਤ ਦੇ ਐਲਾਨ ਦੇ ਨਾਲ ਇਸ ਦੇ ਪਹਿਲੇ ਪ੍ਰੋਜੈਕਟ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ। ਤਾਪਸੀ ਅਤੇ ਪ੍ਰਾਂਜਲ ਦੱਸਦੇ ਹਨ ਕਿ ਉਨ੍ਹਾਂ ਦੇ ਬੈਨਰ ਹੇਠ ਬਣ ਰਹੀ ਪਹਿਲੀ ਫਿਲਮ ਇੱਕ ਥ੍ਰਿਲਰ ਹੋਵੇਗੀ। ਵਰਕਫਰੰਟ ਦੀ ਗੱਲ ਕਰੀਏ ਤਾਂ ਤਾਪਸੀ ਫਿਲਹਾਲ ‘ਲੂਪ ਲਪੇਟਾ’, ‘ਰਸ਼ਮੀ ਰਾਕੇਟ’, ‘ਦੋਬਾਰਾ’ ਅਤੇ ‘ਸ਼ਾਬਾਸ਼ ਮਿੱਠੂ’ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਦੇ ਇਲਾਵਾ ਤਾਪਸੀ ਦੀ ਝੋਲੀ ਵਿੱਚ ਇੱਕ ਦੱਖਣ ਭਾਰਤੀ ਫਿਲਮ ਵੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ