Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਮਨੋਰੰਜਨ

ਕੰਮ ਪ੍ਰਤੀ ਹਮੇਸ਼ਾ ਸਮਰਪਿਤ ਰਹਿੰਦਾ ਹਾਂ : ਜਾਨ ਅਬਰਾਹਮ

July 28, 2021 03:07 AM

ਥ੍ਰਿਲਰ ਫਿਲਮ ‘ਪਠਾਨ’ ਲਈ ਪਹਿਲੀ ਵਾਰ ਸ਼ਾਹਰੁਖ ਅਤੇ ਜਾਨ ਇਕੱਠੇ ਕੰਮ ਕਰ ਰਹੇ ਹਨ। ਇਸ ਵਿੱਚ ਮੁੱਖ ਮਹਿਲ ਕਿਰਦਾਰ ਦੀਪਿਕਾ ਨਿਭਾ ਰਹੀ ਹੈ। ਸਿਧਾਰਥ ਆਨੰਦ ਦੇ ਨਿਰਦੇਸ਼ਨ ਵਾਲੀ ਇਸ ਫਿਲਮ ਦੇ ਕਈ ਕਲਾਸ ਐਕਸ਼ਨ ਸੀਨਜ਼ ਦਾ ਪਿਕਚਰਾਈਜੇਸ਼ਨ ਯੂ ਏ ਈ ਵਿੱਚ ਹੋਇਆ ਹੈ। ਜਾਨ ਅਬਰਾਹਮ ਦਾ ਇਸ ਵਿੱਚ ਨੈਗੇਟਿਵ ਰੋਲ ਹੈ। ਮਲਿਆਲੀ ਫਿਲਮ ‘ਆਪੁਨਮ ਕੋਸ਼ਿਅਮ’ ਦੇ ਇਸ ਹਿੰਦੀ ਰੀਮੇਕ ਵਿੱਚ ਜਾਨ ਅਬਰਾਹਮ ਅਭਿਸ਼ੇਕ ਬੱਚਨ ਨਾਲ ਨਜ਼ਰ ਆਉਣਗੇ। ਇਹ ਫਿਲਮ ਅਗਲੇ ਮਹੀਨੇ ਫਲੋਰ ਉੱਤੇ ਜਾਏਗੀ। ਇਸ ਵਿੱਚ ਅਭਿਸ਼ੇਕ ਬੱਚਨ ਇੱਕ ਪਿਆਕੜ ਆਰਮੀ ਅਫਸਰ ਦਾ ਕਿਰਦਾਰ ਨਿਭਾ ਰਹੇ ਹਨ। ਜਾਨ ਇੱਕ ਇਮਾਨਦਾਰ ਪੁਲਸ ਅਫਸਰ ਵਜੋਂ ਨਜ਼ਰ ਆਉਣਗੇ। ‘ਸਤਿਆਮੇਵ ਜਯਤੇ’ ਦੀ ਸ਼ਾਨਦਾਰ ਸਫਲਤਾ ਪਿੱਛੋਂ ਇਸ ਦੇ ਮੇਕਰਸ ਫੈਨਸ ਦੇ ਲਈ ‘ਸਤਿਆਮੇਵ ਜਯਤੇ 2’ ਲਿਆ ਰਹੇ ਹਨ। ਪਤਾ ਲੱਗਾ ਹੈ ਕਿ ਇਸ ਵਾਰ ਫਿਲਮ ਵਿੱਚ ਜਾਨ ਦਾ ਤੀਹਰਾ ਰੋਲ ਹੋਵੇਗਾ। ਜਾਨ ਇਸ ਦੇ ਨਾਲ ‘ਏਕ ਵਿਲੇਨ’ ਫਰੈਂਚਾਈਜ਼ੀ ਦੇ ਅਗਲੇ ਪਾਰਟ ‘ਏਕ ਵਿਲੇਨ ਰਿਟਰਨਸ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਮੋਹਿਤ ਸੂਰੀ ਨਿਰਦੇਸ਼ਿਤ ਕਰ ਰਹੇ ਹਨ। ਇਸ ਵਿੱਚ ਅਰਜੁਨ ਕਪੂਰ ਦੇ ਆਪੋਜ਼ਿਟ ਦਿਸ਼ਾ ਪਟਾਨੀ ਹੈ। ਤਾਰਾ ਸੁਤਾਰੀਆ ਦਾ ਵੀ ਮਹੱਤਵ ਪੂਰਨ ਰੋਲ ਹੈ। ਇਸ ਨੂੰ ਏਕਤਾ ਕਪੂਰ ਪ੍ਰੋਡਿਊਸ ਕਰੇਗੀ। ਫਿਲਮ ਦੀ ਰਿਲੀਜ਼ 11 ਫਰਵਰੀ 2022 ਤੈਅ ਹੈ। ਇਸ ਵਿੱਚ ਜਾਨ ਕੈਬ ਡਰਾਈਵਰ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਪੇਸ਼ ਹਨ ਜਾਨ ਅਬਰਾਹਮ ਨਾਲ ਕੀਤੀ ਗੱਲਬਾਤ ਦੇ ਮੁੱਖ ਅੰਸ਼ :
* ਕੀ ਪਹਿਲਾਂ ਤੁਹਾਨੂੰ ਲੱਗਦਾ ਸੀ ਕਿ ‘ਸਤਿਆਮੇਵ ਜਯਤੇ 2’ ਪਹਿਲੇ ਭਾਗ ਦੀ ਤਰ੍ਹਾਂ ਕਾਮਯਾਬ ਹੋ ਸਕੇਗੀ?
- ਮੈਂ ਮਹਿਸੂਸ ਕੀਤਾ ਹੈ ਕਿ ਮੈਂ ਜਦ ਕਦੇ ਕੰਮ ਪ੍ਰਤੀ ਸਮਰਪਿਤ ਹੋ ਕੇ ਉਸ ਉੱਤੇ ਪੂਰਾ ਧਿਆਨ ਕੇਂਦਰਿਤ ਕਰਦੇ ਹੋਏ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਉਹ ਲਾਜਵਾਬ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਇਸ ਵਾਰ ਵੀ ਠੀਕ ਉਸੇ ਤਰ੍ਹਾਂ ਦਾ ਕੁਝ ਹੋਣ ਵਾਲਾ ਹੈ।
* ਕੋਰੋਨਾ ਲਹਿਰ 1 ਅਤੇ 2 ਦੇ ਬਾਅਦ ਜਾਣਕਾਰਾਂ ਦਾ ਮੰਨਣਾ ਹੈ ਕਿ ਕੋਰੋਨਾ ਲਹਿਰ ਤਿੰਨ ਆਏਗੀ। ਕੀ ਅਜਿਹੇ ਵਿੱਚ ਤੁਹਾਡੀ ਫਿਲਮ ਦਾ ਪ੍ਰਦਰਸ਼ਨ ਪ੍ਰਭਾਵਤ ਨਹੀਂ ਹੋਵੇਗਾ?
-ਸਾਡੀ ਇਹ ਫਿਲਮ ਭਵਿੱਖ ਦੀ ਯੋਜਨਾ ਵਿੱਚ ਇਕਦਮ ਫਿੱਟ ਹੈ, ਪਤਾ ਨਹੀਂ ਕਿਉਂ, ਮੈਨੂੰ ਭਰੋਸਾ ਹੈ ਕਿ ਜੇ ਅਸੀਂ ਕੋਰੋਨਾ ਦੇ ਬਚਾਅ ਲਈ ਬਣਾਏ ਨਿਯਮਾਂ ਦਾ ਪਾਲਣ ਕਰੀਏ ਤਾਂ ਕੋਰੋਨਾ ਦੀ ਕੋਈ ਲਹਿਰ ਨਹੀਂ ਆਏਗੀ ਅਤੇ ਇਸ ਤੋਂ ਉਭਰ ਕੇ ਹਿੰਦੀ ਫਿਲਮ ਜਗਤ ਜਲਦੀ ਹੀ ਸ਼ਾਨਦਾਰ ਅਤੇ ਇੰਟਰਟੇਨਰ ਪ੍ਰੋਜੈਕਟਾਂ ਦੇ ਨਾਲ ਵਾਪਸੀ ਕਰੇਗਾ।
* ਤੁਸੀਂ ਫਿਲਮ ‘ਅਟੈਕ’ ਵੀ ਕਰ ਰਹੇ ਹੋ, ਇਸ ਫਿਲਮ ਦੇ ਬਾਰੇ ਕੁਝ ਦੱਸੋ?
- ਇਸ ਵਿੱਚ ਦਰਸ਼ਕਾਂ ਨੂੰ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲੇਗਾ। ਫਿਲਮ ਵਿੱਚ ਮੇਰੇ ਹਿੱਸੇ ਜ਼ਬਰਦਸਤ ਐਕਸ਼ਨ ਸੀਨਜ਼ ਆਏ ਹਨ। ਇਸ ਦੇ ਇਲਾਵਾ ਫਿਲਹਾਲ ਮੈਂ ਫਿਲਮ ਜਾਂ ਆਪਣੇ ਕਿਰਦਾਰ ਬਾਰੇ ਜ਼ਿਆਦਾ ਨਹੀਂ ਦੱਸ ਸਕਦਾ।
* ‘ਸ਼ੂਟਆਊਟ ਐਟ ਵਡਾਲਾ’ ਵਿੱਚ ਤੁਸੀਂ ਗੈਂਗਸਟਰ ਦਾ ਕਿਰਦਾਰ ਨਿਭਾਇਆ ਸੀ ਅਤੇ ਇੱਕ ਵਾਰ ਫਿਰ ‘ਮੁੰਬਈ ਸਾਗਾ’ ਵਿੱਚ ਤੁਸੀਂ ਗੈਂਗਸਟਰ ਦਾ ਰੋਲ ਨਿਭਾ ਰਹੇ ਹੋ। ਤੁਹਾਡਾ ਇਹ ਕਿਰਦਾਰ ਪਹਿਲੀ ਫਿਲਮ ਨਾਲੋਂ ਕਿਨ੍ਹਾਂ ਅਰਥਾਂ ਵਿੱਚ ਅਲੱਗ ਹੋਵੇਗਾ?
- ‘ਸ਼ੂਟ ਆਊਟ ਐਟ ਵਡਾਲਾ’ ਦੇ ਮਾਨਿਆ ਸੁਰਵੇ ਦਾ ਕਿਰਦਾਰ ਲੋਕਾਂ ਦੇ ਜ਼ਿਹਨ ਵਿੱਚ ਹਾਲੇ ਤੱਕ ਰਚਿਆ ਹੈ, ਇਸ ਲਈ ਇਸ ਵਾਰ ਇਸ ਕਿਰਦਾਰ ਨੂੰ ਓਵਰ ਪਾਵਰ ਕਰਨਾ ਜ਼ਰੂਰੀ ਸੀ। ਇਸ ਨੂੰ ਆਮ ਗੈਂਗਸਟਰ ਵਾਲੇ ਕਿਰਦਾਰਾਂ ਨਾਲੋਂ ਥੋੜ੍ਹਾ ਅਲੱਗ ਕਾਫੀ ਕੁਝ ਰਾਬਿਨ ਹੁਡ ਟਾਈਪ ਦਾ ਬਣਾਇਆ ਗਿਆ ਹੈ। ਮੈਨੂੰ ਭਰੋਸਾ ਹੈ ਕਿ ‘ਮੰੁਬਈ ਸਾਗਾ’ ਦੇ ਗਣਪਤ ਰਾਮ ਭੋਸਲੇ ਅਤੇ ‘ਸ਼ੂਟ ਐਟ ਵਡਾਲਾ’ ਦੇ ਮਾਨਿਆ ਸੁਰਵੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਕਨੈਕਸ਼ਨ ਹੋਵੇਗਾ।
* ‘ਸ਼ੂਟ ਆਊਟ ਐਟ ਵਡਾਲਾ’ ਦੇ ਬਾਅਦ ‘ਮੁੰਬਈ ਸਾਗਾ’ ਵਿੱਚ ਸੰਜੇ ਗੁਪਤਾ ਦੇ ਨਾਲ ਕੰਮ ਕਰਦੇ ਹੋਏ ਤੁਸੀਂ ਉਨ੍ਹਾਂ ਦੇ ਅੰਦਰ ਕੀ ਪਰਿਵਰਤਨ ਮਹਿਸੂਸ ਕੀਤਾ?
- ਸੰਜੇ ਗੁਪਤਾ ਨਾਲ ਮੇਰੀ ਇਹ ਤੀਸਰੀ ਫਿਲਮ ਹੈ। ਉਨ੍ਹਾਂ ਨਾਲ ਮੇਰੀ ਬਾਂਡਿੰਗ ਬੇਹੱਦ ਜ਼ਬਰਦਸਤ ਹੈ। ਉਨ੍ਹਾਂ ਨਾਲ ਮੇਰੀ ਪਹਿਲੀ ਮੁਲਾਕਾਤ ਅੱਠ ਸਾਲ ਪਹਿਲਾਂ ਹੋਈ ਸੀ ਤੇ ਇਨ੍ਹਾਂ ਅੱਠ ਸਾਲਾਂ ਵਿੱਚ ਉਹ ਬਹੁਤ ਮੈਚਿਓਰ ਹੋਏ ਹਨ।
* ਅਭਿਨੇਤਾ ਇਮਰਾਨ ਹਾਸ਼ਮੀ ਕਰੀਅਰ ਦੇ ਆਊਟ ਡੇਟਿਡ ਫੇਜ਼ ਵਿੱਚ ਚੱਲ ਰਹੇ ਹਨ। ਕੀ ਤੁਸੀਂ ਸੈਟ ਉੱਤੇ ਉਨ੍ਹਾਂ ਨੂੰ ਕਦੇ ਫ੍ਰਸਟ੍ਰੇਟਿਡ ਮਹਿਸੂਸ ਕੀਤਾ?
- ਉਨ੍ਹਾਂ ਅੰਦਰ ਮੈਨੂੰ ਗਜ਼ਬ ਦਾ ਆਤਮ ਵਿਸ਼ਵਾਸ ਨਜ਼ਰ ਆਇਆ ਹੈ। ਮੈਨੂੰ ਉਹ ਪਹਿਲਾਂ ਦੇ ਮੁਕਾਬਲੇ ਵੱਧ ਜੋਸ਼ ਦੇ ਭਰੇ ਹੋਏ ਨਜ਼ਰ ਆਏ ਤੇ ਉਨ੍ਹਾਂ ਦਾ ਇਹ ਜੋਸ਼ ਅਤੇ ਕਾਨਫੀਡੈਂਸ ਸ਼ਾਇਦ ਫਿਲਮ ਵਿੱਚ ਉਨ੍ਹਾਂ ਦੇ ਵਿਜੇ ਸਾਲਸਕਰ ਵਾਲੇ ਕਿਰਦਾਰ ਦੇ ਕਾਰਨ ਹੈ। ਉਹ ਕਿਰਦਾਰ ਜਿੰਨਾ ਵਧੀਆ ਤਰੀਕੇ ਨਾਲ ਲਿਖਿਆ ਗਿਆ ਹੈ, ਉਸ ਤੋਂ ਕਿਤੇ ਵਧੀਆ ਅਤੇ ਜ਼ਬਰਦਸਤ ਤਰੀਕੇ ਨਾਲ ਇਮਰਾਨ ਨੇ ਉਸ ਨੂੰ ਨਿਭਾਇਆ ਹੈ।

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ