Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਭਾਰਤ ਵਿੱਚ ਇੱਕ ਦਹਾਕੇ ਤੋਂ ਮੈਗਲੇਵ ਪ੍ਰੋਜੈਕਟ ਦੀ ਤਿਆਰੀ ਸ਼ੁਰੂ

July 28, 2021 02:46 AM

ਨਵੀਂ ਦਿੱਲੀ, 27 ਜੁਲਾਈ (ਪੋਸਟ ਬਿਊਰੋ)- ਕੀ ਤੁਸੀਂ ਕਦੀ 1400 ਕਿਲੋਮੀਟਰ ਤੋਂ ਵੱਧ ਦੀ ਦੂਰੀ ਕੇਵਲ ਤਿੰਨ ਘੰਟੇ ਵਿੱਚ ਕਰਨ ਦੀ ਕਲਪਨਾ ਕੀਤੀ ਸੀ? ਚੀਨ ਨੇ 600 ਕਿਲੋਮੀਟਰ/ਘੰਟਾ ਚਾਲ ਨਾਲ ਦੁਨੀਆ ਦੀ ਸਭ ਤੋਂ ਤੇਜ਼ ਮੈਗਲੇਵ ਟਰੇਨ ਸ਼ੁਰੂ ਕਰਕੇ ਇਸ ਨੂੰ ਸੰਭਵ ਬਣਾ ਦਿੱਤਾ ਹੈ।
ਕੱਲ੍ਹ ਦੁਨੀਆ ਦੀ ਇਸ ਸਭਤੋਂ ਤੇਜ਼ ਟਰੇਨ ਦਾ ਟਰਾਇਲ ਕੀਤਾ ਗਿਆ। ਇਸਦੀ ਰਿਕਾਰਡ ਬ੍ਰੇਕਿੰਗ ਰਫਤਾਰ ਦਾ ਮਤਲਬ ਹੈ ਕਿ ਇਹ ਪੇਈਚਿੰਗ ਅਤੇ ਸ਼ਿੰਘਾਈ ਵਿੱਚ ਕੇਵਲ ਢਾਈ ਘੰਟੇ ਵਿੱਚ 1000 ਕਿਲੋਮੀਟਰ ਦੂਰੀ ਤਹਿ ਕਰ ਸਕਦੀ ਹੈ। ਇਸ ਯਾਤਰਾ ਵਿੱਚ ਆਮਤੌਰ ਉੱਤੇ ਹਵਾਈ ਜਹਾਜ਼ਰਾਹੀਂ ਤਿੰਨ ਘੰਟੇ ਅਤੇ ਹਾਈ ਸਪੀਡ ਰੇਲ ਵਿੱਚ ਸਾਢੇ ਪੰਜ ਘੰਟੇ ਲੱਗਦੇ ਹਨ। ਚੀਨ ਨੇ ਇਸ ਕਲਪਨਾ ਨੂੰ ਸਾਕਾਰ ਕਰਨ ਵਿੱਚ ਕਰੀਬ ਪੰਜ ਸਾਲ ਦਾ ਸਮਾਂ ਲਾਇਆ ਹੈ। ਹਵਾ ਨਾਲ ਗੱਲਾਂ ਕਰਦੀ ਇਸ ਟਰੇਨ ਦੇ ਪ੍ਰੋਜੈਕਟ ਉੱਤੇ ਚੀਨ ਨੇ 2016 ਵਿੱਚ ਕੰਮ ਸ਼ੁਰੂ ਕੀਤਾ ਸੀ।
ਭਾਰਤ ਵਿੱਚ ਮੈਗਲੇਵ ਟਰੇਨ ਚਲਾਉਣ ਬਾਰੇ ਸਭ ਤੋਂ ਪਹਿਲਾਂ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਵਿਚਾਰ ਸ਼ੁਰੂ ਹੋਇਆ। ਉਦੋ ਮਮਤਾ ਬੈਨਰਜੀ ਕੇਂਦਰੀ ਰੇਲ ਮੰਤਰੀ ਸੀ ਅਤੇ ਮੈਗਲੇਵ ਟਰੇਨ ਨੂੰ ਮੁੰਬਈ ਅਤੇ ਪੁਨੇ ਵਿੱਚ ਚਲਾਉਣ ਦੀ ਯੋਜਨਾ ਸੀ। ਇੱਕ ਅਮਰੀਕੀ ਕੰਪਨੀ ਨੇ 3000 ਕਰੋੜ ਡਾਲਰ ਦੇ ਇਸ ਪ੍ਰੋਜੈਕਟ ਦੀ ਪੇਸ਼ਕਸ਼ ਕੀਤੀ ਸੀ। ਉਦੋ ਮਹਾਰਾਸ਼ਟਰ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਮਨਜੂਰੀ ਦੇਣ ਦੇ ਨਾਲ ਇਸ ਪ੍ਰੋਜੈਕਟ ਨੂੰ ਨਾਗਪੁਰ ਦੇ ਨਾਲ ਜੋੜੇ ਜਾਣ ਦਾ ਪ੍ਰਸਤਾਵ ਵੀ ਰੱਖਿਆ ਸੀ। ਭਾਰਤ ਵਿੱਚ ਮੈਗਲੇਵ ਟਰੇਨ ਕਦੋਂ ਦੌੜੇਗੀ, ਇਸ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ। ਭਾਰਤੀ ਰੇਲਵੇ ਨੇ ਮੈਗਲੇਵ ਟਰੇਨ ਲਈ 2016 ਵਿੱਚ ਗਲੋਬਲ ਟੈਂਡਰ ਲਾਏ ਸਨ ਅਤੇ ਤਿੰਨ ਵਿਦੇਸ਼ੀ ਕੰਪਨੀਆਂ ਨੇ ਦਿਲਚਸਪੀ ਦਿਖਾਈ ਸੀ। ਇਨ੍ਹਾਂ ਵਿੱਚ ਦੋ ਅਮਰੀਕੀ ਤੇ ਇੱਕ ਜਾਪਾਨੀ ਕੰਪਨੀ ਸੀ। ਇਸ ਤਰ੍ਹਾਂ ਬੀਤੇ ਸਾਲ ਸਰਕਾਰੀ ਇੰਜੀਨਿਅਰਿੰਗ ਕੰਪਨੀ ਬੀ ਐਚ ਈ ਐਲ ਨੇ ਇਸ ਟਰੇਨ ਨੂੰ ਭਾਰਤ ਲਿਆਉਣ ਲਈ ਸਵਿਟਜਰਲੈਂਡ ਦੀ ਕੰਪਨੀ ਸਵਿਸ ਰੈਪਿਡ ਏ ਜੀ ਦੇ ਨਾਲ ਸਮਝੌਤਾ ਕੀਤਾ ਹੈ। ਕੰਪਨੀ ਨੂੰ ਮੈਗਲੇਵ ਰੇਲ ਪਰਿਯੋਜਨਾਵਾਂ ਵਿੱਚ ਖਾਸੀ ਮੁਹਾਰਤ ਹਾਸਲ ਹੈ। ਚੇਤੇ ਰਹੇ ਕਿ ਬੀ ਐਚ ਈ ਐਲ ਪਿੱਛਲੇ ਪੰਜ ਦਹਾਕਿਆਂ ਤੋਂ ਰੇਲਵੇ ਦੇ ਵਿਕਾਸ ਵਿੱਚ ਸਾਂਝੀਦਾਰ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼