Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਜ਼ਬਰੀ ਨਿਕਾਹ ਪਿੱਛੋਂ ਮਦਦ ਦੀ ਅਪੀਲ ਕਰਦੀ ਹਿੰਦੂ ਕੁੜੀ ਦਾ ਵੀਡੀਓ ਵਾਇਰਲ

July 28, 2021 02:37 AM

ਲਾਹੌਰ, 27 ਜੁਲਾਈ (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਇੱਕ ਦਿੱਲ ਨੂੰ ਛੂਹ ਲੈਣ ਵਾਲਾ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਇੱਕ ਹਿੰਦੂ ਲੜਕੀ, ਜਿਸ ਨੂੰ ਫਰਵਰੀ 2021 ਵਿੱਚ ਅਗਵਾ ਕਰਕੇ ਧਰਮ ਪਰਿਵਰਤਨ ਕਰ ਕੇ ਇੱਕ ਅਗਵਾਕਾਰ ਨਾਲ ਨਿਕਾਹ ਕਰ ਦਿੱਤਾ ਗਿਆ ਸੀ, ਨੂੰ ਕੱਲ੍ਹ ਇੱਕ ਘਰ ਦੀ ਛੱਤ ਤੋਂ ਲੋਕਾਂ ਤੋਂ ਮਦਦ ਦੀ ਅਪੀਲ ਕਰਦਿਆਂ ਵੇਖਿਆ ਗਿਆ, ਜਿਸ ਨੇ ਕਈ ਭੇਦ ਖੋਲ੍ਹ ਦਿੱਤੇ ਹਨ।
ਜਾਣਕਾਰ ਸੂਤਰਾਂ ਅਨੁਸਾਰ 13 ਫਰਵਰੀ 2021 ਨੂੰ ਬਦਰ ਕਸਬੇ ਦੇ ਕੋਰੀਓਗੇਰ ਇਲਾਕੇ ਤੋਂ ਇੱਕ ਹਿੰਦੂ ਕੁੜੀ ਰੀਨਾ ਮੇਗਵਾਰ ਨੂੰ ਜਬਰੀ ਅਗਵਾ ਕੀਤਾ ਗਿਆ ਤੇ ਬਾਅਦ ਵਿੱਚ ਉਸ ਦਾ ਧਰਮ ਪਰਿਵਰਤਨ ਕਰ ਕੇ ਅਗਵਾਕਾਰ ਦੋਸ਼ੀ ਨਾਲ ਨਿਕਾਹ ਕਰ ਦਿੱਤਾ ਗਿਆ ਸੀ। ਪਰਵਾਰ ਨੇ ਆਪਣੀ ਲੜਕੀ ਦੇ ਅਗਵਾ ਬਾਰੇ ਉਦੋਂ ਪੁਲਸ ਕੋਲ ਸ਼ਿਕਾਇਤ ਕੀਤੀ ਸੀ, ਪਰ ਪੁਲਸ ਦੇ ਕੋਈ ਕਾਰਵਾਈਨਾ ਕਰਨ ਉੱਤੇ ਪਰਵਾਰ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਕੱਲ੍ਹ ਰੀਨਾ ਮੇਗਾਵਰ ਦਾ ਇੱਕ ਵੀਡੀਓ ਵਾਇਰਲ ਹੋ ਗਿਆ, ਜਿਸ ਨੇ ਪੁਲਸ ਅਤੇ ਅਦਾਲਤ ਨੂੰ ਸ਼ਰਮਿੰਦਾਂ ਕਰ ਦਿੱਤਾ, ਪਰਫਿਰ ਵੀ ਰੀਨਾ ਨੂੰ ਇਨਸਾਫ਼ ਨਹੀਂ ਮਿਲਿਆ।
ਇਸ ਦੌਰਾਨ ਪਾਕਿਸਤਾਨ ਵਿੱਚ ਇੱਕ 30 ਸਾਲਾਂ ਔਰਤ ਨਾਲ ਬਲਾਤਕਾਰ ਤੋਂ ਬਾਅਦ ਉਸਦੀ ਅਤੇ ਉਸਦੇ 14 ਮਹੀਨੇ ਦੇ ਬੱਚੇ ਦੀ ਹੱਤਿਆ ਕਰ ਦਿੱਤੀ ਗਈ। ਔਰਤ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੀ ਸੀ। ਸਰੋਜਾ ਬੀਬੀ ਦੇ ਭਰਾ ਮੁਹੰਮਦ ਰਮਜਾਨ ਵਾਸੀ ਰਾਵਲਪਿੰਡੀ ਅਨੁਸਾਰ ਉਹ ਆਪਣੀ ਭੈਣ ਸਰੋਜਾ ਤੇ ਉਸ ਦੇ ਲੜਕੇ ਗੁਲਫਾਮ ਨਾਲ ਚੱਕੀ ਬੇਲੀ ਬਾਜ਼ਾਰ ਰਾਵਲਪਿੰਡੀ ਵਿੱਚ ਭੀਖ ਮੰਗਦੇ ਸੀ ਤਾਂ ਸਰੋਜਾ ਅਤੇ ਉਸ ਦੇ ਲੜਕੇ ਨੂੰ ਪਿੰਡ ਮੋਹਰਾ ਦੇ ਕਿਸੇ ਘਰ ਤੋਂ ਦਾਨ ਦੇ ਰੂਪ ਵਿੱਚ ਰਾਸ਼ਨ ਅਤੇ ਨਕਦੀ ਦਿਵਾਉਣ ਦੀ ਕਿਸੇ ਨੇ ਗੱਲ ਕੀਤੀ, ਜਿਸ ਉੱਤੇ ਦੋਸ਼ੀ ਮੋਟਰਸਾਈਕਲ ਉੱਤੇ ਬਿਠਾ ਕੇ ਮਾਂ-ਪੁੱਤ ਨੂੰ ਲੈ ਗਿਆ। ਜਦ ਕਾਫੀ ਦੇਰ ਤਕ ਸਰੋਜਾ ਵਾਪਸ ਨਾ ਆਈ ਤਾਂ ਉਹ ਪਿੰਡ ਮੋਹਰਾ ਗਿਆ ਤਾਂ ਦੋਸ਼ੀ ਦੇ ਨਿਵਾਸ ਤੇ ਸਰੋਜਾ ਤੇ ਉਸ ਦੇ ਲੜਕੇ ਨੂੰ ਖੂਨ ਨਾਲ ਲਥਪਥ ਪਾਇਆ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ