Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਮਿਕਸ ਵੈਕਸੀਨੇਸ਼ਨ ਕਰਵਾਉਣ ਵਾਲਿਆਂ ਲਈ ਕੌਮਾਂਤਰੀ ਟਰੈਵਲ ਯਕੀਨੀ ਬਣਾਵੇ ਫੈਡਰਲ ਸਰਕਾਰ : ਐਲੀਅਟ

July 27, 2021 06:05 PM

ਟੋਰਾਂਟੋ, 26 ਜੁਲਾਈ (ਪੋਸਟ ਬਿਊਰੋ) : ਓਨਟਾਰੀਓ ਵੱਲੋਂ ਫੈਡਰਲ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਆਖਿਆ ਜਾ ਰਿਹਾ ਹੈ ਕਿ ਜਿਹੜੇ ਕੈਨੇਡੀਅਨਜ਼ ਨੇ ਕੋਵਿਡ-19 ਵੈਕਸੀਨ ਦੀ ਮਿਕਸਡ ਡੋਜ਼ ਲਈ ਹੈ ਉਨ੍ਹਾਂ ਲਈ ਸਰਹੱਦੀ ਪਾਬੰਦੀਆਂ ਖ਼ਤਮ ਹੋਣ ਤੋਂ ਬਾਅਦ ਕੌਮਾਂਤਰੀ ਟਰੈਵਲ ਨੂੰ ਮਾਨਤਾ ਦਿਵਾਈ ਜਾਵੇ।
ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਤੇ ਸੌਲੀਸਿਟਰ ਜਨਰਲ ਸਿਲਵੀਆ ਜੋਨਜ਼ ਨੇ ਇੰਟਰਗਵਰਮੈਂਟਲ ਅਫੇਅਰਜ਼ ਮੰਤਰੀ ਡੌਮੀਨੀਕ ਲੀਬਲੈਂਕ ਤੇ ਹੋਰਨਾਂ ਅਧਿਕਾਰੀਆਂ ਨੂੰ ਐਤਵਾਰ ਨੂੰ ਇਸ ਸਬੰਧ ਵਿੱਚ ਪੱਤਰ ਲਿਖਿਆ। ਉਨ੍ਹਾਂ ਆਖਿਆ ਕਿ ਅਸੀਂ ਫੈਡਰਲ ਸਰਕਾਰ ਤੋਂ ਇਹ ਮੰਗ ਕਰ ਰਹੇ ਹਾਂ ਕਿ ਵੈਕਸੀਨਜ਼ ਨੂੰ ਮਿਕਸ ਕਰਕੇ ਲਾਉਣ ਦੇ ਮਾਮਲੇ ਵਿੱਚ ਡਬਲਿਊ ਐਚ ਓ ਨਾਲ ਰਲ ਕੇ ਕੰਮ ਕਰੇ ਤੇ ਇਸ ਦੀ ਗਾਇਡੈਂਸ ਨੂੰ ਅਪਡੇਟ ਕਰਨ ਲਈ ਆਖੇ। ਉਨ੍ਹਾਂ ਆਖਿਆ ਕਿ ਵੈਕਸੀਨਜ਼ ਨੂੰ ਰਲਾ ਕੇ ਲਾਏ ਜਾਣ ਨੂੰ ਵੈਕਸੀਨ ਦੀ ਮੁਕੰਮਲ ਡੋਜ਼ ਮੰਨਿਆ ਜਾਣਾ ਚਾਹੀਦਾ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਓਨਟਾਰੀਓ ਤੇ ਹੋਰ ਪ੍ਰੋਵਿੰਸਾਂ ਵੱਲੋਂ ਆਪਣੇ ਰੈਜ਼ੀਡੈਂਟਸ ਨੂੰ ਫਾਈਜ਼ਰ-ਬਾਇਓਐਨਟੈਕ ਤੇ ਮੌਡਰਨਾ ਵੈਕਸੀਨਜ਼ ਜਾਂ ਆਕਸਫੋਰਡ ਐਸਟ੍ਰਾਜ਼ੈਨੇਕਾ ਵੈਕਸੀਨ ਤੋਂ ਬਾਅਦ ਐਮ ਆਰ ਐਨ ਏ ਸ਼ੌਟ ਮਿਕਸ ਕਰਕੇ ਲਵਾਉਣ ਦੀ ਸਲਾਹ ਦਿੱਤੀ ਸੀ। ਪ੍ਰੋਵਿੰਸਾਂ ਵੱਲੋਂ ਇਹ ਪੇਸ਼ਕਸ਼ ਇਸ ਸਾਲ ਇਸ ਲਈ ਕੀਤੀ ਗਈ ਸੀ ਕਿਉਂਕਿ ਦੇਸ਼ ਵਿੱਚ ਵੈਕਸੀਨ ਦੀ ਸਪਲਾਈ ਸਹੀ ਢੰਗ ਨਾਲ ਨਹੀਂ ਸੀ ਹੋ ਰਹੀ ਤੇ ਐਸਟ੍ਰਾਜੈ਼ਨੇਕਾ ਸ਼ੌਟ ਤੋਂ ਬਾਅਦ ਬਲੱਡ ਕਲੌਟ ਦੇ ਕਈ ਮਾਮਲੇ ਸਾਹਮਣੇ ਆਏ ਸਨ।
ਐਲੀਅਟ ਨੇ ਲਿਖਿਆ ਕਿ ਇਹ ਮਾੜੀ ਗੱਲ ਹੋਵੇਗੀ ਕਿ ਸਿਹਤ ਅਧਿਕਾਰੀਆਂ ਉੱਤੇ ਭਰੋਸਾ ਕਰਕੇ ਜਿਨ੍ਹਾਂ ਕੈਨੇਡੀਅਨਜ਼ ਨੇ ਮਿਕਸ ਡੋਜ਼ਾਂ ਲਵਾਈਆਂ ਹਨ ਉਨ੍ਹਾਂ ਨੂੰ ਹੋਰਨਾਂ ਮੁਲਕਾਂ ਵਿੱਚ ਇਮਿਊਨਾਈਜ਼ਡ ਨਾ ਮੰਨਿਆ ਜਾਵੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ