Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਅੱਜ ਈਟਨ ਸੈਂਟਰ ਤੇ ਟੋਰਾਂਟੋ ਜ਼ੂ ਵਿੱਚ ਲਾਏ ਜਾਣਗੇ ਕੋਵਿਡ-19 ਵੈਕਸੀਨ ਦੇ ਸ਼ੌਟਸ

July 27, 2021 06:04 PM

ਟੋਰਾਂਟੋ, 27 ਜੁਲਾਈ (ਪੋਸਟ ਬਿਊਰੋ) : ਹਰੇਕ ਰੈਜ਼ੀਡੈਂਟ ਨੂੰ ਵੈਕਸੀਨੇਟ ਕਰਨ ਲਈ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਦੇ ਤਹਿਤ ਅੱਜ ਦੋ ਮਸ਼ਹੂਰ ਟੂਰਿਸਟ ਡੈਸਟੀਨੇਸ਼ਨਜ਼ ਉੱਤੇ ਕੋਵਿਡ-19 ਕਲੀਨਿਕ ਕਾਇਮ ਕੀਤੇ ਜਾ ਰਹੇ ਹਨ।
ਯੂਨਿਟੀ ਹੈਲਥ ਨੇ ਈਟਨ ਸੈਂਟਰ ਨਾਲ ਹੱਥ ਮਿਲਾ ਕੇ ਅੱਜ ਡਾਊਨਟਾਊਨ ਸਥਿਤ ਇਸ ਮਾਲ ਉੱਤੇ ਪੌਪ ਅੱਪ ਕਲੀਨਿਕ ਦਾ ਆਯੋਜਨ ਕੀਤਾ ਹੈ। ਟੋਰਾਂਟੋ ਦਾ ਕੋਈ ਵੀ ਵਾਸੀ ਜੋ ਕਿ 12 ਸਾਲ ਤੇ ਇਸ ਤੋਂ ਵੱਡਾ ਹੈ ਤੇ ਜਿਸ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਜਾਂ ਦੂਜਾ ਸ਼ੌਟ ਚਾਹੀਦਾ ਹੈ ਉਹ ਇਸ ਮਾਮਲੇ ਵਿੱਚ ਯੋਗ ਹੈ। ਇਹ ਕਲੀਨਿਕ ਸਵੇਰੇ 9:00 ਵਜੇ ਤੋਂ ਦੁਪਹਿਰ ਦੇ 3:00 ਵਜੇ ਤੱਕ ਆਪਰੇਟ ਕੀਤਾ ਜਾਵੇਗਾ ਤੇ ਜਾਂ ਫਿਰ ਜਦੋਂ ਤੱਕ ਸਪਲਾਈ ਹੋਵੇਗੀ ਉਦੋਂ ਤੱਕ ਆਪਰੇਟ ਕੀਤਾ ਜਾਵੇਗਾ।
ਜਿਹੜੇ ਲੋਕਾਂ ਵੱਲੋਂ ਦੂਜੀ ਡੋਜ਼ ਲਈ ਬੁਕਿੰਗ ਕਰਵਾਉਣੀ ਹੋਵੇਗੀ ਉਨ੍ਹਾਂ ਨੂੰ 21 ਦਿਨ ਪਹਿਲਾਂ, ਪਹਿਲੀ ਡੋਜ਼ ਐਮ ਆਰ ਐਨ ਏ (ਫਾਈਜ਼ਰ ਜਾਂ ਮੌਡਰਨਾ) ਦੀ ਲੱਗੀ ਹੋਣੀ ਜ਼ਰੂਰੀ ਹੈ ਜਾਂ ਐਸਟ੍ਰਾਜ਼ੈਨੇਕਾ ਦੀ ਪਹਿਲੀ ਡੋਜ਼ ਅੱਠ ਹਫਤੇ ਪਹਿਲਾਂ ਲੱਗੀ ਹੋਣੀ ਜ਼ਰੂਰੀ ਹੈ।
ਸਕਾਰਬੌਰੋ ਦੇ ਕੋਵਿਡ ਵੈਕਸੀਨ ਕਲੀਨਿਕ ਵੱਲੋਂ ਸਿੱਕ ਕਿੱਡਜ਼ ਨਾਲ ਰਲ ਕੇ ਟੋਰਾਂਟੋ ਦੇ ਜ਼ੂ ਵਿੱਚ ਪੌਪ ਅੱਪ ਕਲੀਨਿਕ ਲਈ ਮੁਫਤ ਟਿਕਟਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਇਹ ਪੌਪ ਅੱਪ ਕਲੀਨਿਕ ਸ਼ਾਮੀਂ 4:00 ਵਜੇ ਤੋਂ 7:00 ਵਜੇ ਤੱਕ ਚਲਾਇਆ ਜਾਵੇਗਾ। ਇੱਥੇ ਜ਼ੂ ਵਿੱਚ ਦਾਖਲਾ ਮੁਫਤ ਹੋਵੇਗਾ ਤੇ ਫਰਸਟ ਤੇ ਸੈਕਿੰਡ ਡੋਜ਼ ਲਵਾਉਣ ਵਾਲਿਆਂ ਲਈ ਪਾਰਕਿੰਗ ਮੁਫਤ ਹੋਵੇਗੀ। ਇਸ ਕਲੀਨਿਕ ਵਿੱਚ ਫਾਈਜ਼ਰ ਵੈਕਸੀਨ ਲਾਈ ਜਾਵੇਗੀ ਤੇ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕ ਇੱਥੇ ਟੀਕਾਕਰਣ ਕਰਵਾ ਸਕਣਗੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ