Welcome to Canadian Punjabi Post
Follow us on

29

March 2024
 
ਭਾਰਤ

ਰਾਕੇਸ਼ ਟਿਕੈਤ ਦਾ ਐਲਾਨL ਲਖਨਊ ਨੂੰ ਦਿੱਲੀ ਵਿੱਚ ਬਦਲ ਦੇਵਾਂਗੇ, ਸਾਰੇ ਰਸਤੇ ਬੰਦ ਕਰਾਂਗੇ

July 27, 2021 10:33 AM

* ਔਰਤਾਂ ਦੀ ‘ਕਿਸਾਨ ਪਾਰਲੀਮੈਂਟ’ ਵੱਲੋਂ ਕੇਂਦਰ ਸਰਕਾਰ ਨੂੰ ਚੁਣੌਤੀ


ਲਖਨਊ, 26 ਜੁਲਾਈ, (ਪੋਸਟ ਬਿਊਰੋ)-ਭਾਰਤ ਦੀ ਕੇਂਦਰ ਸਰਕਾਰ ਦੇ ਤਿੰਨਾਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਅੰਦੋਲਨ ਬੀਤੇ 8 ਮਹੀਨਿਆਂ ਤੋਂ ਜਾਰੀ ਹੈ, ਜਿਸ ਵਿੱਚ ਅੱਜ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ ਅੰਦੋਲਨ ਦਾ ਅਗਲਾ ਮੁੱਖ ਕੇਂਦਰ ਉੱਤਰ ਪ੍ਰਦੇਸ਼ ਹੋਵੇਗਾ।
ਅੱਜ ਇੱਕ ਪ੍ਰੈੱਸ ਕਾਨਫਰੰਸ ਵਿੱਚ ਰਾਕੇਸ਼ ਟਿਕੈਤ ਨੇ ਕਿਹਾ, ‘ਅਸੀਂ ਲਖਨਊ ਨੂੰ ਦਿੱਲੀ ਵਿੱਚ ਬਦਲ ਦੇਵਾਂਗੇ ਤੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਦੇ ਰਾਹ ਬੰਦ ਕਰ ਦੇਵਾਂਗੇ। ਸਾਡਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਕੇਂਦਰ ਸਰਕਾਰ ਦੇ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ।ਅਸੀਂ ਕਿਸਾਨਾਂ ਵਿਚ ਜਾਵਾਂਗੇ। ਮੁਜ਼ੱਫਰਨਗਰ ਵਿੱਚ 5 ਸਤੰਬਰ ਨੂੰ ਵੱਡੀ ਕਿਸਾਨ ਪੰਚਾਇਤ ਕੀਤੀ ਜਾਵੇਗੀ।’ ਉਨ੍ਹਾਂ ਕਿਹਾ ਕਿ‘ਉੱਤਰ ਪ੍ਰਦੇਸ਼ ਹਮੇਸ਼ਾ ਅੰਦੋਲਨ ਦਾ ਪ੍ਰਦੇਸ਼ ਰਿਹਾ ਹੈ। ਚਾਰ ਸਾਲਾਂ ਤੋਂ ਗੰਨੇ ਦੀਆਂ ਕੀਮਤਾਂ ਨਹੀਂ ਵਧਾਈਆਂ ਗਈਆਂ, ਗੰਨਾ ਕਿਸਾਨਾਂ ਦਾ 12 ਹਜ਼ਾਰ ਕਰੋੜ ਰੁਪਏ ਅਜੇ ਨਹੀਂ ਦਿੱਤੇ ਜਾ ਰਹੇ, ਕਈ ਰਾਜਾਂ ਵਿੱਚ ਕਿਸਾਨਾਂ ਲਈ ਬਿਜਲੀ ਮੁਫ਼ਤ ਹੈ, ਪਰਉੱਤਰ ਪ੍ਰਦੇਸ਼ਵਿੱਚ ਬਿਜਲੀ ਦਰਾਂ ਸਭ ਤੋਂ ਵੱਧ ਹਨ ਅਤੇ ਇਸ ਰਾਜ ਦੀ ਸਰਕਾਰ ਨੂੰ ਵੀ ਗੁਜਰਾਤ ਸਰਕਾਰ ਦੀ ਤਰ੍ਹਾਂ ਪੁਲਸ ਚਲਾ ਰਹੀ ਹੈ।’
ਰਾਕੇਸ਼ ਟਿਕੈਤ ਨਾਲ ਆਏ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਕਿਸਾਨਾਂ ਦਾ ਏਕਾ ਵਧਾਇਆ ਹੈ। ਉਨ੍ਹਾਂ ਕਿਹਾ, ‘ਅਸੀਂ ਮਿਸ਼ਨ ਯੂ ਪੀ/ਉਤਰਾਖੰਡ ਦਾ ਐਲਾਨ ਕਰ ਰਹੇ ਹਾਂ। ਇਨ੍ਹਾਂ ਰਾਜਾਂ ਵਿੱਚ ਰੈਲੀਆਂ ਤੇ ਮਹਾਪੰਚਾਇਤਾਂ ਕਰਾਂਗੇ। ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਟੋਲ ਪਲਾਜ਼ਾ ਸਾਰਿਆਂ ਲਈ ਮੁਫ਼ਤ ਹੋਣ।’
ਦੂਸਰੇ ਪਾਸੇ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਵਿਰੋਧ ਪ੍ਰਦਰਸ਼ਨ ਤੇਜ਼ ਕਰਨ ਦੇ ਲਈ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਕਰੀਬ 200 ਕਿਸਾਨ ਬੀਬੀਆਂ ਨੇ ਅੱਜ ਜੰਤਰ-ਮੰਤਰਵਿਖੇ ਇਕੱਠੇ ਹੋ ਕੇ ‘ਕਿਸਾਨਪਾਰਲੀਮੈਂਟ’ ਚਲਾਈ। ਇਸ ਮੌਕੇ ਕਿਸਾਨਾਂ ਨੇ ਨਾਅਰੇ ਲਾਏਤੇ ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਪਾਸ ਕਰਾਏਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਸੋਮਵਾਰ ਨੂੰ‘ਕਿਸਾਨਪਾਰਲੀਮੈਂਟ’ ਵਿੱਚ ਜ਼ਰੂਰੀ ਵਸਤਾਂ (ਸੋਧ) ਐਕਟ ਉੱਤੇ ਧਿਆਨ ਕੇਂਦਰਤ ਕੀਤਾ ਗਿਆ ਤੇ ਕਿਸਾਨਾਂ ਨੇ ਅਜਿਹਾ ਕਾਨੂੰਨ ਬਣਾਉਣ ਦੀ ਮੰਗ ਕੀਤੀ, ਜਿਹੜਾ ਕਿਸਾਨੀ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਦੀ ਗਾਰੰਟੀ ਦੇਂਦਾ ਹੋਵੇ।ਔਰਤਾਂ ਦੀ ‘ਕਿਸਾਨਪਾਰਲੀਮੈਂਟ’ਦੀ ਪ੍ਰਧਾਨਗੀ ਖੱਬੇ ਪੱਖੀ ਨੇਤਾ ਤੇ ਸਪੀਕਰ ਸੁਭਾਸ਼ਿਨੀ ਅਲੀ ਨੇ ਕੀਤੀ। ਇਸ ਦੀ ਸ਼ੁਰੂਆਤ ਕੌਮੀ ਗੀਤ ਨਾਲ ਕੀਤੀ ਗਈਤੇਫਿਰਬੀਤੇ 8 ਮਹੀਨੇ ਤੋਂ ਚੱਲਦੇ ਅੰਦੋਲਨ ਦੌਰਾਨ ਜਾਨਾਂ ਵਾਰ ਗਏ ਕਿਸਾਨਾਂ’ਲਈ 2 ਮਿੰਟ ਦਾ ਮੌਨ ਰੱਖਿਆ ਗਿਆ।
ਇਸ ਮੌਕੇ ਸੁਭਾਸਿ਼ਨੀ ਅਲੀ ਨੇ ਕਿਹਾ, ‘ਅੱਜ ਪਾਰਲੀਮੈਂਟ ਵਿੱਚ ਬੀਬੀਆਂ ਦੀ ਸ਼ਕਤੀ ਦਿੱਸੇਗੀ। ਬੀਬੀਆਂ ਖੇਤੀ ਕਰ ਸਕਦੀਆਂ ਹਨ ਤਾਂ ਦੇਸ਼ ਵੀ ਚਲਾ ਸਕਦੀਆਂ ਹਨ ਅਤੇ ਅੱਜ ਏਥੇ ਹਰ ਵਿਅਕਤੀ ਆਗੂ ਹੈ।’ ਉਨ੍ਹਾਂ ਕਿਹਾ ਕਿ ਤਿੰਨੇ ਕਾਲੇ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਉਨ੍ਹਾਂ ਦੀ ਮੰਗ ਜਾਰੀ ਰਹੇਗੀ। ਉਨ੍ਹਾਂ ਕਿਹਾ, ‘ਸਰਕਾਰ ਸਾਨੂੰ ਅੱਤਵਾਦੀ ਅਤੇ ਖ਼ਾਲਿਸਤਾਨੀ ਆਦਿ ਵੱਖ-ਵੱਖ ਨਾਂਵਾਂ ਨਾਲ ਬੋਲਦੀ ਰਹੇ, ਜੇ ਉਨ੍ਹਾਂ ਵਿੱਚ ਤਾਕਤ ਹੈ ਤਾਂ ਇਨ੍ਹਾਂ ਅੱਤਵਾਦੀਆਂ ਦਾ ਪੈਦਾ ਅੰਨ ਉਨ੍ਹਾਂ ਲੀਡਰਾਂ ਨੂੰ ਨਹੀਂ ਖਾਣਾ ਚਾਹੀਦਾ।’

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ