Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਭਾਰਤ

ਭਾਰਤ ਦੇ ਦੋ ਰਾਜਾਂ ਅਸਾਮ ਤੇ ਮਿਜ਼ੋਰਮ ਦੇ ਹੱਦ ਦੇ ਝਗੜੇ ਤੋਂ ਪੁਲਿਸ ਦੇ ਛੇ ਜਵਾਨਾਂ ਦੀ ਮੌਤ

July 27, 2021 10:32 AM


* ਅਮਿਤਸ਼ਾਹ ਵੱਲੋਂ ਦੋਵਾਂ ਮੁੱਖ ਮੰਤਰੀਆਂ ਨਾਲ ਗੱਲਬਾਤ


ਆਈਜ਼ੋਲ/ਹੈਲਾਕਾਂਡੀ, 26 ਜੁਲਾਈ, (ਪੋਸਟ ਬਿਊਰੋ)-ਭਾਰਤ ਦੇ ਦੋ ਉੱਤਰ-ਪੂਰਬੀ ਰਾਜਾਂ ਅਸਾਮ ਅਤੇ ਮਿਜ਼ੋਰਮ ਦੀ ਹੱਦ ਉੱਤੇ ਸੋਮਵਾਰ ਨੂੰ ਆਪਸ ਵਿੱਚ ਹਿੰਸਾ ਭੜਕ ਗਈ, ਜਿਸ ਵਿੱਚ ਅਸਾਮ ਪੁਲਿਸ ਦੇ ਛੇ ਜਵਾਨਾਂ ਦੀ ਮੌਤ ਹੋ ਗਈ ਤੇ ਹਿੰਸਾ ਵਿੱਚ ਵਾਹਨਾਂ ਉੱਤੇ ਹਮਲਾ ਕੀਤੇ ਜਾਣ ਦੀਆਂ ਖ਼ਬਰਾਂ ਹਨ। ਦੋਵੇਂ ਰਾਜਾਂ ਦੇ ਮੁੱਖ ਮੰਤਰੀਆਂ ਨੇ ਇਸ ਬਾਰੇ ਟਵੀਟ ਕਰ ਕੇ ਇੱਕ-ਦੂਸਰੇ ਦੇ ਅਧਿਕਾਰੀਆਂ ਉੱਤੇ ਦੋਸ਼ ਲਾਏ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਖ਼ਲ ਦੀ ਮੰਗ ਕੀਤੀ ਹੈ। ਇਸ ਘਟਨਾ ਦੀ ਇਕ ਵੀਡੀਓ ਵਿੱਚ ਲੋਕ ਡਾਂਗਾਂ ਚੁੱਕੀ ਨਜ਼ਰ ਆ ਰਹੇ ਹਨ।ਤਾਜ਼ਾ ਤਣਾਅ ਨੇ ਕਈ ਦਹਾਕਿਆਂ ਤੋਂ ਚੱਲਦੇ ਆਏ ਵਿਵਾਦ ਨੂੰ ਹਵਾ ਦੇ ਦਿੱਤੀ ਅਤੇ ਇਸ ਨਾਲ ਸਿਆਸਤ ਵੀ ਗਰਮ ਹੋ ਗਈ ਹੈ।
ਮਿਜ਼ੋਰਮ ਦੇ ਮੁੱਖ ਮੰਤਰੀ ਜੋਰਾਮਥੰਗਾ ਨੇ ਦੋਵਾਂ ਰਾਜਾਂ ਦੀ ਹੱਦ ਦੇ ਕੇਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਖ਼ਲ ਦੀ ਮੰਗ ਕੀਤੀ ਤੇ ਟਵੀਟ ਕਰ ਕੇ ਕਿਹਾ ਕਿ ਝਗੜਾ ਤੁਰੰਤ ਰੋਕਣਾ ਚਾਹੀਦਾ ਹੈ। ਇਕ ਹੋਰ ਟਵੀਟ ਵਿੱਚ ਉਨ੍ਹਾਂ ਲਿਖਿਆ ਕਿ ਚਾਹਰ ਰਸਤੇ ਮਿਜ਼ੋਰਮ ਆਉਂਦੇ ਸਮੇਂ ਨਿਰਦੋਸ਼ ਵਿਆਹੁਤਾ ਜੋੜੇ ਉੱਤੇ ਗੁੰਡਿਆਂ ਨੇ ਹਮਲਾ ਕਰ ਕੇ ਉਨ੍ਹਾਂ ਦੀ ਗੱਡੀ ਦੀ ਭੰਨ-ਤੋੜ ਕਰ ਦਿੱਤੀ ਹੈ। ਏਦਾਂ ਦੀਆਂ ਹਿੰਸਕ ਘਟਨਾਵਾਂ ਨੂੰ ਤੁਸੀਂ ਕਿਸ ਤਰ੍ਹਾਂ ਜਾਇਜ਼ ਕਹੋਗੇ। ਜਾਣਕਾਰ ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਸਾਮ ਤੇ ਮਿਜ਼ੋਰਮ ਦੇ ਮੁੱਖ ਮੰਤਰੀਆਂ ਨਾਲ ਹੱਦਾਂ ਦੇ ਵਿਵਾਦ ਬਾਰੇ ਗੱਲ ਕੀਤੀ ਅਤੇ ਦੋਵੇਂ ਮੁੱਖ ਮੰਤਰੀਆਂ ਨੂੰ ਸ਼ਾਂਤੀ ਬਹਾਲ ਕਰਨ ਲਈ ਕਿਹਾ ਹੈ।
ਇਸ ਦੌਰਾਨ ਅਸਾਮ ਦੇ ਮੁੱਖ ਮੰਤਰੀ ਹੇਮੰਤਾ ਬਿਸਵਾ ਸਰਮਾ ਨੇ ਇੱਕ ਟਵੀਟ ਕਰ ਕੇ ਮਿਜ਼ੋਰਮ ਦੇ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਦੇ ਹੋਏ ਇਸ ਕੇਸ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ:‘ਮਾਣਯੋਗ ਜੋਰਾਮਥੰਗਾ ਜੀ, ਕੋਲਾਸਿਬ (ਮਿਜ਼ੋਰਮ) ਦੇ ਐੱਸ ਪੀ ਨੇ ਸਾਨੂੰ ਆਪਣੀ ਪੋਸਟ ਤੋਂ ਉਦੋਂ ਤਕ ਹਟਣ ਨੂੰ ਕਿਹਾ ਹੈ, ਜਦੋਂ ਤਕ ਉਸ ਰਾਜ ਦੇ ਲੋਕ ਗੱਲ ਨਹੀਂ ਸੁਣਦੇ ਅਤੇ ਹਿੰਸਾ ਨਹੀਂ ਰੁਕਦੀ। ਤੁਸੀਂ ਦੱਸੋ ਕਿ ਇਸ ਹਾਲਤ ਵਿੱਚ ਅਸੀਂ ਕਿੱਦਾਂ ਸਰਕਾਰ ਚਲਾ ਸਕਦੇ ਹਾਂ। ਮੈਨੂੰ ਆਸ ਹੈ ਕਿ ਤੁਸੀਂ ਜਲਦੀਇਸ ਕੇਸ ਵਿੱਚ ਦਖ਼ਲ ਦਿਓਗੇ।’ ਹੇਮੰਤਾ ਬਿਸਵ ਸਰਮਾ ਦੇ ਟਵੀਟ ਦਾ ਜੋਰਾਮਥੰਗਾ ਨੇ ਜਵਾਬ ਦੇਂਦਿਆਂ ਅਸਾਮ ਪੁਲਿਸ ਉੱਤੇ ਸਵਾਲ ਕਰ ਕੇ ਲਿਖਿਆ: ‘ਪਿਆਰੇ ਹਿਮੰਤਾ ਜੀ, ਅਮਿਤ ਸ਼ਾਹ ਜੀ ਵੱਲੋਂ ਮੁੱਖ ਮੰਤਰੀਆਂ ਦੀ ਬੈਠਕ ਪਿੱਛੋਂ ਹੈਰਾਨੀਜਨਕ ਤੌਰ ਉੱਤੇ ਅਸਾਮ ਪੁਲਿਸ ਦੀਆਂ ਦੋ ਕੰਪਨੀਆਂ ਨੇ ਲੋਕਾਂ ਉੱਤੇ ਲਾਠੀਚਾਰਜ ਕੀਤਾ। ਇਹੀ ਨਹੀਂ, ਅਸਾਮ ਪੁਲਿਸ ਨੇ ਲੋਕਾਂ ਉੱਤੇ ਅੱਥਰੂ ਗੈਸ ਦੇ ਗੋਲ਼ੇ ਦਾਗੇਤੇ ਮਿਜ਼ੋਰਮ ਦੀ ਹੱਦ ਵਿੱਚ ਸੀਆਰਪੀਐੱਫ ਮੁਲਾਜ਼ਮਾਂ ਤੇ ਮਿਜ਼ੋਰਮ ਪੁਲਿਸ ਉੱਤੇ ਹਮਲਾ ਬੋਲਿਆ ਹੈ।’
ਇਨ੍ਹਾਂ ਦੋਵਾਂ ਗੁਆਂਢੀ ਰਾਜਾਂ ਦਾ ਹੱਦਾਂ ਦਾ ਵਿਵਾਦ ਬਹੁਤ ਪੁਰਾਣਾ ਹੈ ਤੇ ਇਸ ਨੂੰਖਤਮ ਕਰਨ ਲਈ ਸਾਲ 1995 ਤੋਂ ਬਾਅਦ ਕਈ ਵਾਰਗੱਲਬਾਤ ਹੋਈ, ਪਰ ਕੋਈਲਾਭ ਨਹੀਂ ਹੋਇਆ। ਮਿਜ਼ੋਰਮ ਦੇ ਤਿੰਨ ਜ਼ਿਲ੍ਹੇ ਆਈਜ਼ੋਲ, ਕੋਲਾਸਿਬ ਅਤੇ ਮਮਿਤ ਅਤੇ ਅਸਾਮ ਦੇ ਤਿੰਨ ਜ਼ਿਲ੍ਹੇ ਕੱਛਾਰ, ਕਰੀਮਗੰਜ ਤੇ ਹੈਲਾਕਾਂਡੀ ਇਕ-ਦੂਸਰੇ ਨਾਲ ਲੱਗਦੇ ਹਨ ਅਤੇ ਦੋਵੇਂ ਰਾਜਾਂ ਦੇ ਇਹ ਜ਼ਿਲ੍ਹੇ ਆਪ-ਵਿੱਚ ਲਗਭਗ 164.6 ਕਿਲੋਮੀਟਰ ਲੰਮੀ ਹੱਦ ਸਾਂਝੀ ਕਰਦੇ ਹਨ। ਤਾਜ਼ਾ ਵਿਵਾਦ ਉਸ ਵੇਲੇ ਉੱਠਿਆ ਹੈ, ਜਦੋਂ ਪਿੱਛੇ ਜਿਹੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰ-ਪੂਰਬੀ ਰਾਜਾਂ ਦਾ ਦੌਰਾ ਕੀਤਾ ਸੀ। ਕਈ ਸਾਲਾਂ ਤੋਂ ਹੱਦ ਦੇ ਵਿਵਾਦ ਵਾਲੇ ਇਸ ਖੇਤਰ ਵਿੱਚ ਝੜਪਾਂ ਹੋ ਰਹੀਆਂ ਹਨਅਤੇ ਦੋਵਾਂ ਰਾਜਾਂ ਦੇ ਲੋਕ ਇਕ-ਦੂਸਰੇ ਉੱਤੇ ਘੁਸਪੈਠ ਦਾ ਦੋਸ਼ ਲਾਉਂਦੇ ਹਨ। ਇਸ ਤੋਂ ਪਹਿਲਾਂ ਜੂਨ ਵਿੱਚ ਦੋਵੇਂ ਰਾਜਾਂ ਦੇ ਅਫਸਰਾਂ ਨੇ ਇਕ-ਦੂਸਰੇ ਉੱਤੇ ਘੁਸਪੈਠ ਦਾ ਦੋਸ਼ ਲਾਇਆ ਸੀ। ਅਸਾਮ ਦੇ ਅਧਿਕਾਰੀਆਂ ਤੇ ਵਿਧਾਇਕਾਂ ਨੇ ਮਿਜ਼ੋਰਮ ਉੱਤੇਆਸਾਮ ਵਿੱਚ ਹੈਲਾਕਾਂਡੀ ਵਿੱਚ ਦਸ ਕਿਲੋਮੀਟਰ ਅੰਦਰ ਉਸਾਰੀ ਕਰਨ ਤੇ ਸੁਪਾਰੀ ਅਤੇ ਕੇਲੇ ਦੀ ਫਸਲ ਬੀਜਣ ਦਾ ਦੋਸ਼ ਲਾਇਆ ਸੀ। ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਨਾਲ ਵੀ ਅਸਾਮ ਦਾ ਹੱਦਾਂ ਬਾਰੇ ਵਿਵਾਦ ਚੱਲਦਾ ਹੈ ਅਤੇ ਕਈ ਵਾਰ ਟਕਰਾਅ ਹੋ ਚੁੱਕਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼