Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਕੈਪਟਨ ਵਿਕਰਮ ਬੱਤਰਾ ਦੀ ਮੰਗੇਤਰ ਦੇ ਰੋਲ ਵਿੱਚ ਕਿਆਰਾ

July 27, 2021 02:37 AM

ਅਭਿਨਤੇਰੀ ਕਿਆਰਾ ਅਡਵਾਨੀ ਜਲਦੀ ਹੀ ਸਿਧਾਰਥ ਮਲਹੋਤਰਾ ਨਾਲ ਫਿਲਮ ‘ਸ਼ੇਰਸ਼ਾਹ’ ਵਿੱਚ ਆਉਣ ਵਾਲੀ ਹੈ। ਇਹ ਫਿਲਮ ਕਾਰਗਿਲ ਵਾਰ ਦੇ ਹੀਰੋ ਪਰਮਵੀਰ ਚੱਕਰ ਜੇਤੂ ਸ਼ਹੀਦ ਕੈਪਟਨ ਵਿਕਰਮ ਬੱਤਰਾ ਦੀ ਬਾਇਓਪਿਕ ਹੈ। ਫਿਲਮ ਦੇ ਟੀਜ਼ਰ ਅਤੇ ਰਿਲੀਜ਼ ਡੇਟ ਦੇ ਬਾਅਦ ਫਿਲਮ ਤੋਂ ਕਿਆਰਾ ਅਡਵਨੀ ਦਾ ਫਸਲ ਲੁੱਕ ਵੀ ਸਾਹਮਣੇ ਆਇਆ ਹੈ। ਫਿਲਮ ਦੇ ਨਵੇਂ ਪੋਸਟਰ ਵਿੱਚ ਕਿਆਰਾ ਅਡਵਾਨੀ ਸਿਧਾਰਥ ਮਲਹੋਤਰਾ ਦਾ ਹੱਥ ਫੜੀ ਬੈਠੀ ਨਜ਼ਰ ਆ ਰਹੀ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਕਿਆਰਾ ਨੇ ਕੈਪਸ਼ਨ ਵਿੱਚ ਲਿਖਿਆ, ‘‘ਜੋ ਵਾਅਦੇ ਸਭ ਤੋਂ ਵੱਧ ਮਾਇਨੇ ਰੱਖਦਾ ਹੈ ਉਹ ਦੋ ਦਿਲਾਂ ਵਿੱਚ ਹੈ ਅਤੇ ਇਹ ਕਹਾਣੀ ਅਜਿਹੇ ਹੀ ਵਾਅਦਿਆਂ ਨੂੰ ਦਿਖਾਉਂਦੀ ਹੈ, ਜੋ ਪੂਰੀ ਜ਼ਿੰਦਗੀ ਅਤੇ ਜ਼ਿੰਦਗੀ ਦੇ ਬਾਅਦ ਵੀ ਨਿਭਾਏ ਜਾਂਦੇ ਹਨ।” ਇਸ ਫਿਲਮ ਵਿੱਚ ਕਿਆਰਾ ਅਡਵਾਨੀ ਕੈਪਟਨ ਵਿਕਰਮ ਬੱਤਰਾ ਦੀ ਮੰਗੇਤਰ ਡਿੰਪਲ ਚੀਮਾ ਦੇ ਕਿਰਦਾਰ ਵਿੱਚ ਨਜ਼ਰ ਆਏਗੀ। ਵਿਕਰਮ ਬੱਤਰਾ ਅਤੇ ਡਿੰਪਲ ਦਾ ਰਿਲੇਸ਼ਨ ਕੇਵਲ ਚਾਰ ਸਾਲ ਦਾ ਸੀ।
ਕੈਪਟਨ ਦੇ ਸ਼ਹੀਦ ਹੋਣ ਮਗਰੋਂ ਡਿੰਪਲ ਨੇ ਜ਼ਿੰਦਗੀ ਭਰ ਵਿਆਹ ਨਾ ਕਰਨ ਦੀ ਕਸਮ ਖਾ ਲਈ। ਇਸ ਫਿਲਮ ਵਿੱਚ ਕੈਪਟਨ ਵਿਕਰਮ ਬੱਤਰਾ ਦੀ ਪੂਰੀ ਕਹਾਣੀ ਦਿਖਾਈ ਜਾਏਗੀ। ਫਿਲਮ ਵਿੱਚ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਲੀਡ ਰੋਲ ਵਿੱਚ ਹਨ, ਸ਼ਿਵ ਪੰਡਿਤ, ਰਾਜ ਅਰਜੁਨ, ਪ੍ਰਣਯ ਪਚੌਰੀ, ਹਿਮਾਂਸ਼ੁ ਅਸ਼ੋਕ ਮਲਹੋਤਰਾ, ਨਿਕਿਤਿਨ ਧੀਰ, ਅੰਕਿਤਾ ਗੋਰਾਇਆ, ਅਨਿਲ ਚਰਨਜੀਤ, ਸਾਹਿਲ ਵੈਦ, ਸ਼ਾਤਾਫ ਫਿਗਰ ਅਤੇ ਪਵਨ ਚੋਪੜਾ ਪ੍ਰਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 12 ਅਗਸਤ ਨੂੰ ਅਮੇਜ਼ਨ ਪ੍ਰਾਈਮ ਉੱਤੇ ਰਿਲੀਜ਼ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ