Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਭਾਰਤੀ ਕਾਰੋਬਾਰੀ ਯੂਸੁਫ ਫਾਲੀ ਦੁਬਈ ਦੀ ਸਰਕਾਰੀ ਬਿਜ਼ਨਸ ਬਾਡੀ ਦਾ ਉਪ ਚੇਅਰਮੈਨ ਬਣਿਆ

July 27, 2021 02:12 AM

ਦੁਬਈ, 26 ਜੁਲਾਈ (ਪੋਸਟ ਬਿਊਰੋ)- ਅਬੂ ਧਾਬੀ ਦੇ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨੇ ਇੱਕ ਪ੍ਰਮੁੱਖ ਭਾਰਤੀ ਕਾਰੋਬਾਰੀ ਯੂਸੁਫ ਫਾਲੀ ਐਮ ਏ ਨੂੰ ਯੂ ਏ ਈ ਦੀ ਰਾਜਧਾਨੀ ਵਿੱਚੇ ਸਾਰੇ ਕਾਰੋਬਾਰਾਂ ਲਈ ਸਿਖਰਲੀ ਸਰਕਾਰੀ ਬਾਡੀ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਹੈ। ਉਹਇਸ ਬੋਰਡ ਵਿੱਚ ਇਕੋ ਭਾਰਤੀ ਹਨ।
ਯੂਸੁਫ ਫਾਲੀ ਅਬੁ ਧਾਬੀ ਦੇ ਲੁਲੁ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਹਨ, ਜਿਹੜੇ ਕਈ ਦੇਸ਼ਾਂ ਵਿੱਚ ਹਾਈਪਰ ਮਾਰਕਿਟ ਅਤੇ ਪ੍ਰਚੂਨ ਕੰਪਨੀਆਂ ਚਲਾਉਂਦੇ ਹਨ। ਸ਼ੇਖ ਮੁਹੰਮਦ ਨੇ ਅਬੁ ਧਾਬੀ ਚੈਂਬਰਸ ਅਫ ਕਾਮਰਸ ਐਂਡ ਇੰਡਸਟਰੀ ਵਿੱਚ ਅਬਦੁੱਲਾ ਮੁਹੰਮਦ ਨੂੰ ਅਲ ਮਜਰੋਈ ਅਤੇ ਯੂਸੁਫ ਫਾਲੀ ਨੂੰ ਉਪ ਪ੍ਰਧਾਨ ਬਣਾ ਕੇ ਇੱਕ ਨਵਾਂ ਬੋਡਰ ਬਣਾਉਣ ਦਾ ਪ੍ਰਸਤਾਵ ਜਾਰੀ ਕੀਤਾ ਸੀ। ਅਬੂ ਧਾਬੀ ਦੇ ਸਾਰੇ ਕਾਰੋਬਾਰਾਂ ਦੀ ਇਹ ਸਿਖਰਲੀ ਸਰਕਾਰੀ ਬਾਡੀ ਹੈ। ਇਸ ਪਾਰਲੀਮੈਂਟਰੀ ਬੋਰਡ ਵਿੱਚ ਇਸ ਸਮੇਂ ਜ਼ਿਆਦਾਤਰ ਅਮੀਰਾਤੀ ਕਾਰੋਬਾਰ ਦੇ ਮਾਲਕ ਅਤੇ ਕਾਰਜਕਾਰੀ ਅਧਿਕਾਰੀ ਸ਼ਾਮਲ ਹਨ। ਯੂਸੁਫ ਫਾਲੀ ਨੇ ਇਸ ਨੂੰ ਆਪਣੇ ਜੀਵਨ ਦਾ ਮਾਣ ਕਰਨ ਵਾਲਾ ਪਲ ਦੱਸਿਆ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ