Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਕੈਨੇਡਾ

ਦਾਗੀ ਸ਼ਖ਼ਸ ਨੂੰ ਆਪਣਾ ਸਹਾਇਕ ਬਣਾਉਣ ਲਈ ਸੱਜਣ ਨੇ ਫੌਜ ਨੂੰ ਦਿੱਤੀ ਸੀ ਹਦਾਇਤ?

July 23, 2021 08:46 AM

ਓਟਵਾ, 22 ਜੁਲਾਈ (ਪੋਸਟ ਬਿਊਰੋ) : ਰੱਖਿਆ ਮੰਤਰੀ ਹਰਜੀਤ ਸੱਜਣ ਨੇ ਫੌਜ ਨੂੰ ਇੱਕ ਅਜਿਹਾ ਅਹੁਦਾ ਕਾਇਮ ਕਰਨ ਦੀ ਹਦਾਇਤ ਦਿੱਤੀ ਸੀ ਜਿਹੜਾ ਉਨ੍ਹਾਂ ਦੀ ਪੁਰਾਣੀ ਯੂਨਿਟ ਨਾਲ ਸਬੰਧਤ ਰਿਜ਼ਰਵ ਅਧਿਕਾਰੀ ਵੱਲੋਂ ਭਰਿਆ ਜਾਣਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਅਧਿਕਾਰੀ ਨੂੰ ਆਪਣੀ ਕਿਸੇ ਸਹਿਯੋਗੀ ਨਾਲ ਗਲਤ ਸਬੰਧਾਂ ਕਾਰਨ ਵੈਨਕੂਵਰ ਪੁਲਿਸ ਵਿੱਚੋਂ ਸਸਪੈਂਡ ਕੀਤਾ ਜਾ ਚੁੱਕਿਆ ਹੈ। ਹਦਾਇਤਾਂ ਸਬੰਧੀ ਦਸਤਾਵੇਜ਼ਾਂ ਅਨੁਸਾਰ ਸੱਜਣ ਇਹ ਵੀ ਚਾਹੁੰਦੇ ਸਨ ਕਿ ਮੇਜਰ ਗ੍ਰੈਗ ਮੈਕਕਲੋ ਨੂੰ ਇਸ ਅਹੁਦੇ ਉੱਤੇ ਤਾਇਨਾਤ ਕਰਨ ਤੋਂ ਦੋ ਮਹੀਨੇ ਦੇ ਅੰਦਰ ਹੀ ਇਸ ਅਹੁਦੇ ਨੂੰ ਅਪਗ੍ਰੇਡ ਵੀ ਕੀਤਾ ਜਾਵੇ। ਸੱਜਣ ਅਜਿਹਾ ਇਸ ਲਈ ਚਾਹੁੰਦੇ ਸਨ ਕਿਉਂਕਿ ਵੈਨਕੂਵਰ ਵਿੱਚ ਉਨ੍ਹਾਂ ਦੇ ਹਲਕੇ ਵਿੱਚ ਉਨ੍ਹਾਂ ਦੀ ਹੋਰ ਮਦਦ ਹੋ ਸਕੇ। ਹਾਲਾਂਕਿ ਇਹ ਦਰਖੁਆਸਤ ਹਕੀਕਤ ਨਹੀਂ ਬਣ ਸਕੀ।
ਸਵਾਲ ਇਹ ਹੈ ਕਿ ਕਿਸੇ ਮਹਿਲਾ ਦਾ ਜਿਨਸੀ ਸ਼ੋਸ਼ਣ ਕੀਤੇ ਜਾਣ ਦੀ ਮਿਲੀ ਸਿ਼ਕਾਇਤ ਤੋਂ ਬਾਅਦ ਜਿਸ ਅਧਿਕਾਰੀ ਉੱਤੇ ਅਨੁਸ਼ਾਸਕੀ ਕਾਰਵਾਈ ਕਰਦਿਆਂ ਹੋਇਆਂ ਉਸ ਨੂੰ ਆਪਣੇ ਸਾਰਜੈਂਟ ਦੇ ਅਹੁਦੇ ਤੋਂ ਸਸਪੈਂਡ ਕੀਤਾ ਜਾ ਚੁੱਕਿਆ ਹੋਵੇ ਉਸ ਸ਼ਖ਼ਸ ਨੂੰ ਰੱਖਿਆ ਮੰਤਰੀ ਵੱਲੋਂ ਕਿਵੇਂ ਤੇ ਕਿਉਂ ਅਜਿਹੇ ਇੱਕ ਖਾਸ ਅਹੁਦੇ ਨੂੰ ਕਾਇਮ ਕਰਕੇ ਐਡਜਸਟ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਸੀ?
ਜਿ਼ਕਰਯੋਗ ਹੈ ਕਿ ਮੈਕਕਲੋ ਨੂੰ ਮਾਰਚ 2020 ਵਿੱਚ ਸੱਜਣ ਦੀ ਮਦਦ ਲਈ ਹਾਇਰ ਕੀਤਾ ਗਿਆ ਸੀ। ਅਜਿਹਾ ਉਸ ਖਿਲਾਫ ਜਾਰੀ ਬਾਹਰੀ ਜਾਂਚ ਦੇ ਬਾਵਜੂਦ ਕੀਤਾ ਗਿਆ ਤੇ ਇਸ ਜਾਂਚ ਵਿੱਚ ਉਸ ਨੂੰ ਕਾਂਸਟੇਬਲ ਨਿਕੋਲ ਚੈਨ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ 2018 ਵਿੱਚ ਦੋਸ਼ੀ ਵੀ ਪਾਇਆ ਗਿਆ।ਚੈਨ ਨੇ ਜਨਵਰੀ 2019 ਵਿੱਚ ਖੁਦਕੁਸ਼ੀ ਵੀ ਕਰ ਲਈ ਸੀ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ ਕੈਨੇਡਾ ਦੀ ਏਆਈ ਸਮਰੱਥਾ ਵਧਾਉਣ ਲਈ ਲਿਬਰਲ ਸਰਕਾਰ ਖਰਚੇਗੀ 2·4 ਬਿਲੀਅਨ ਡਾਲਰ ਲਿਬਰਲਾਂ ਉੱਤੇ ਕੰਜ਼ਰਵੇਟਿਵਾਂ ਦੀ ਲੀਡ ਘਟੀ, ਐਨਡੀਪੀ ਦੇ ਸਮਰਥਨ ਵਿੱਚ ਆਈ ਗਿਰਾਵਟ : ਨੈਨੋਜ਼ ਨੈਕਸਸ ਦੀ ਐਪਲੀਕੇਸ਼ਨ ਫੀਸ 50 ਡਾਲਰ ਦੀ ਥਾਂ ਹੋਵੇਗੀ 120 ਡਾਲਰ