Welcome to Canadian Punjabi Post
Follow us on

29

March 2024
 
ਮਨੋਰੰਜਨ

ਸੋਨਾਕਸ਼ੀ ਦੀ ‘ਕਕੁੜਾ’ ਸਿੱਧੇ ਡਿਜੀਟਲ ਉੱਤੇ ਰਿਲੀਜ਼ ਹੋਵੇਗੀ

July 23, 2021 02:26 AM

ਹਾਰਰ ਕਾਮੇਡੀ ਫਿਲਮਾਂ ਵਿੱਚ ‘ਕਕੁੜਾ’ ਫਿਲਮ ਦਾ ਨਾਂਅ ਵੀ ਜੁੜ ਗਿਆ ਹੈ। ਇਸ ਹਾਰਰ ਕਾਮੇਡੀ ਫਿਲਮ ਦੀ ਸ਼ੂਟਿੰਗ ਸੋਨਾਕਸ਼ੀ ਸਿਨਹਾ, ਰਿਤੇਸ਼ ਦੇਸ਼ਮੁਖ ਅਤੇ ਸਾਕਿਬ ਸਲੀਮ ਨੇ ਜੈਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸ਼ੁਰੁੂ ਕੀਤੀ ਹੈ। ਮਰਾਠੀ ਫਿਲਮਾਂ ਕਲਾਸਮੈਟਸ, ਮੌਲੀ ਅਤੇ ਪਾਸਟਰ ਫੇਨੇ ਬਣਾ ਚੁੱਕੇੇ ਆਦਿੱਤਯ ਸਰਪੋਤਦਾਰ ਫਿਲਮ ਦਾ ਨਿਰਦੇਸ਼ਨ ਕਰਨਗੇ। ਇਹ ਉਨ੍ਹਾਂ ਦੇ ਨਿਰਦੇਸ਼ਨ ਵਾਲੀ ਪਹਿਲੀ ਹਿੰਦੀ ਫਿਲਮ ਹੈ। ਇਸ ਦਾ ਨਿਰਮਾਣ ਰੋਨੀ ਸਕਰੂਵਾਲਾ ਕਰਨਗੇ।
ਹਾਰਰ ਕਾਮੇਡੀ ਫਿਲਮ ਵਿੱਚ ਕੰਮ ਕਰਨ ਬਾਰੇ ਸੋਨਾਕਸ਼ੀ ਦਾ ਕਹਿਣਾ ਹੈ ਕਿ ਇਸ ਘੁਟਵੇਂ ਮਾਹੌਲ ਵਿੱਚ ਕਾਮੇਡੀ ਫਿਲਮਾਂ ਦੀ ਜ਼ਰੂਰਤ ਹੈ। ਮੈਨੂੰ ‘ਕਕੁੜਾ’ ਦੀ ਸਕ੍ਰਿਪਟ ਉਸੇ ਸਮੇਂ ਪਸੰਦ ਆ ਗਈ ਸੀ, ਜਦ ਮੈਂ ਇਸ ਨੂੰ ਪੜ੍ਹਿਆ ਸੀ। ਡਾਇਰੈਕਟਰ ਆਦਿੱਤਯ ਕਹਿੰਦੇ ਹਨ ਕਿ ਇਹ ਵੱਡੇ ਪੱਧਰ ਉੱਤੇ ਬਣਨ ਵਾਲੀਆਂ ਕਮਰਸ਼ੀਅਲ ਫਿਲਮਾਂ ਤੋਂ ਘੱਟ ਨਹੀਂ ਹੋਵੇਗੀ। ਫਿਲਮ ਦੀ ਕਾਸਟਿੰਗ ਇਕਦਮ ਸਹੀ ਹੈ। ਇਸ ਦੀ ਕਹਾਣੀ ਸੋਚਣ ਉੱਤੇ ਮਜਬੂਰ ਕਰੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ