Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਪ੍ਰਸ਼ੰਸਾ ਹਾਸਲ ਕਰਨ ਲਈ ਮੈਨੂੰ ਪੰਜ ਸਾਲ ਲੱਗੇ : ਰਣਵੀਰ ਸਿੰਘ

July 21, 2021 03:11 AM

ਸਾਊਥ ਸਟਾਰ ਅੱਲੂ ਅਰਜੁਨ ਦੀ ਬਲਾਕ ਬਾਸਟਰ ਫਿਲਮ ‘ਅੱਲਾ ਵੈਕੰਡਪੁਰਮਲੋ’ ਦੇ ਹਿੰਦੀ ਰੀਮੇਕ ਲਈ ਨਿਰਮਾਤਾ ਰਣਵੀਰ ਸਿੰਘ ਅੱਲੂ ਵੱਲੋਂ ਨਿਭਾਏ ਕਿਰਦਾਰ ਲਈ ਲੈਣਾ ਚਾਹੁੰਦੇ ਸਨ, ਪਰ ‘83’, ‘ਜਯੇਸ਼ਭਾਈ ਜ਼ੋਰਦਾਰ’ ਅਤੇ ‘ਤਖ਼ਤ’ ਵਰਗੇ ਕਈ ਪ੍ਰੋਜੈਕਟ ਹੱਥ ਵਿੱਚ ਹੋਣ ਅਤੇ ਕਿਰਦਾਰ ਕੋਈ ਖਾਸ ਨਾ ਲੱਗਣ ਕਾਰਨ ਰਣਵੀਰ ਸਿੰਘ ਨੇ ਉਹ ਆਫਰ ਠੁਕਰਾ ਦਿੱਤਾ। ‘ਤਖ਼ਤ’ ਰਣਵੀਰ ਸਿੰਘ ਦੀ ਮਹੱਤਵ ਪੂਰਨ ਫਿਲਮ ਵਿੱਚ ਉਹ ਵਿੱਕੀ ਕੌਸ਼ਲ, ਆਲੀਆ ਭੱਟ, ਕਰੀਨਾ ਕਪੂਰ, ਜਾਹਨਵੀ ਕਪੂਰ, ਭੂਮੀ ਪੇਡਨੇਕਰ ਅਤੇ ਅਨਿਲ ਕਪੂਰ ਦੇ ਨਾਲ ਮੁੱਖ ਕਿਰਦਾਰ ਨਿਭਾ ਰਹੇ ਹਨ। ਪੇਸ਼ ਹਨ ਰਣਵੀਰ ਸਿੰਘ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਕਿਹਾ ਜਾਂਦਾ ਹੈ ਕਿ ਜਦ ਤੁਸੀਂ ਫਿਲਮ ‘83’ ਸਾਈਨ ਕੀਤੀ, ਉਸ ਸਮੇਂ ਕਪਿਲ ਦੇਵ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਉੱਤੇ ਬਾਇਓਪਿਕ ਬਣੇ?
- ਜੀ ਬਿਲਕੁਲ, ਕਪਿਲ ਸਰ ਨੂੰ ਇਹ ਬਿਲਕੁਲ ਮਨਜ਼ੂਰ ਨਹੀਂ ਸੀ ਕਿ ਉਨ੍ਹਾਂ ਦੀ ਬਾਇਓਪਿਕ ਬਣੇ, ਪਰ ਜਦ ਕਬੀਰ ਖਾਨ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ 1983 ਵਿੱਚ ਪਹਿਲਾ ਕ੍ਰਿਕਟ ਵਰਲਡ ਕੱਪ ਜਿੱਤਣ ਦੇ ਇਤਿਹਾਸ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਫਿਲਮੀ ਪਰਦੇ ਉੱਤੇ ਲਿਆਉਣ ਦੀ ਕੋਸ਼ਿਸ਼ ਕਰਨਗੇ, ਤਦ ਕਿਤੇ ਜਾ ਕੇ ਕਪਿਲ ਇਸ ਦੇ ਲਈ ਤਿਆਰ ਹੋਏ ਸਨ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦਾ ਹਾਂ ਕਿ ਮੈਨੂੰ ਹਿੰਦੁਸਤਾਨ ਦੇ ਲੀਜੈਂਡ ਕ੍ਰਿਕਟਰ ਕਪਿਲ ਦੇਵ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ।
* ਚਰਚਾ ਹੈ ਕਿ ਬੋਨੀ ਕਪੂਰ ਤੁਹਾਨੂੰ ਲੈ ਕੇ ‘ਮਿਸਟਰ ਇੰਡੀਆ 2’ ਬਣਾਉਣਾ ਚਾਹੁੰਦੇ ਹਨ, ਪਰ ਜਦ ਤੋਂ ਫਿਲਮ ਦਾ ਐਲਾਨ ਕੀਤਾ ਹੈ, ਉਨ੍ਹਾਂ ਦੇ ਭਰਾ ਅਨਿਲ ਅਤੇ ਫਿਲਮ ਦੇ ਡਾਇਰੈਕਟਰ ਸ਼ੇਖਰ ਕਪੂਰ ਉਨ੍ਹਾਂ ਨਾਲ ਕਾਫੀ ਨਾਰਾਜ਼ ਹਨ?
- ਇਸ ਵਕਤ ਇਸ ਦਾ ਪ੍ਰੀ ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ। ਇਸ ਨੂੰ ਅਲੀ ਅੱਬਾਸ ਜ਼ਫਰ ਡਾਇਰੈਕਟ ਕਰਨਗੇ। ਮੈਨੂੰ ਨਹੀਂ ਲੱਗਦਾ ਕਿ ਇਸ ਬਾਰੇ ਅਨਿਲ ਜਾਂ ਸ਼ੇਖਰ ਸਰ ਦੇ ਦਿਲੋ-ਦਿਮਾਗ ਵਿੱਚ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਹੋਵੇਗੀ। ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਹੋ ਰਹੀਆਂ ਹਨ, ਕੁਝ ਸਮਝ ਵਿੱਚ ਨਹੀਂ ਆ ਰਿਹਾ ਹੈ।
* ਕਾਫੀ ਘੱਟ ਸਮੇਂ ਵਿੱਚ ਤੁਸੀਂ ਇੰਡਸਟਰੀ ਦੀਆਂ ਜ਼ਿਆਦਾਤਰ ਸੈਲੀਬ੍ਰਿਟੀਜ਼ ਨੂੰ ਪ੍ਰਭਾਵਤ ਕਰ ਲਿਆ ਹੈ?
-ਘੱਟ ਸਮਾਂ ਕਿੱਥੇ? ਮੈਂ ਇਸ ਦੇ ਲਈ ਪੂਰੇ ਪੰਜ ਸਾਲ ਦਿੱਤੇ ਹਨ, ਤਦ ਕਿਤੇ ਜਾ ਕੇ ਮੈਨੂੰ ਲੋਕਾਂ ਨੇ ਮੈਨੂੰ ਸਵੀਕਾਰ ਕੀਤਾ ਹੈ। ਅੱਜ ਮੇਰੇ ਕੋਲ ਵੱਡੀਆਂ ਫਿਲਮਾਂ ਹਨ। ਮੈਨੂੰ ਫਖ਼ਰ ਹੈ ਕਿ ਅਕਸ਼ੈ ਕੁਮਾਰ, ਅਜੈ ਦੇਵਗਨ, ਸੰਜੇ ਲੀਲਾ ਭੰਸਾਲੀ ਅਤੇ ਰੋਹਿਤ ਸ਼ੈੱਟੀ ਵਰਗੇ ਲੋਕ ਮੈਨੂੰ ਪਸੰਦ ਕਰਦੇ ਹਨ। ਰੇਖਾ ਜੀ ਵੀ ਮੇਰੀ ਪ੍ਰਸ਼ੰਸਾ ਕਰ ਚੁੱਕੀ ਹੈ। ਜਦ ਕੰਗਨਾ ਕਹਿੰਦੀ ਹੈ ਕਿ ਉਹ ਮੇਰੇ ਨਾਲ ਕੰਮ ਕਰਨਾ ਚਾਹੰੁਦੀ ਹੈ ਤਾਂ ਸੁਣ ਕੇ ਬਹੁਤ ਵਧੀਆ ਲੱਗਦਾ ਹੈ।
* ਕੀ ਤੁਹਾਨੂੰ ਇਸ ਦਾ ਅਹਿਸਾਸ ਹੈ ਕਿ ਜੇ ਤੁਸੀਂ ਕੰਗਨਾ ਦੀ ਗੁਡਵਿਲ ਵਿੱਚ ਰਹੋਗੇ ਤਾਂ ਕਰਣ ਜੌਹਰ ਅਤੇ ਆਦਿੱਤਯ ਚੋਪੜਾ ਵਰਗੇ ਲੋਕ ਜ਼ਿਆਦਾ ਸਮੇਂ ਤੱਕ ਤੁਹਾਡੇ ਤੋਂ ਖੁਸ਼ ਨਹੀਂ ਰਹਿ ਸਕਣਗੇ?
- ਕਰਣ ਅਤੇ ਆਦਿੱਤਯ ਸਰ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਿਰਫ ਕੰਗਨਾ ਹੀ ਨਹੀਂ, ਮੈਂ ਜ਼ਿਆਦਾਤਰ ਸੈਲੀਬ੍ਰਿਟੀਜ਼ ਦੀ ਗੁਡਵਿਲ ਵਿੱਚ ਹਾਂ। ਉਹ ਦੋਵੇਂ ਅੱਜ ਉਸ ਥਾਂ ਉੱਤੇ ਹਨ, ਜਿੱਥੇ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ।
* ਕਿਹਾ ਜਾ ਰਿਹਾ ਹੈ ਕਿ ‘ਗੰਗੂਬਾਈ ਕਾਠੀਆਵਾੜੀ’ ਪੂਰੀ ਕਰਨ ਦੇ ਬਾਅਦ ਸੰਜੇ ਲੀਲਾ ਭੰਸਾਲੀ ਤੁਹਾਡੇ ਨਾਲ ਫਿਰ ਇੱਕ ਫਿਲਮ ਬਣਾਉਣਾ ਚਾਹੰੁਦੇ ਹਨ?
- ਮੈਂ ਵੀ ਸੁਣਿਆ ਹੈ ਕਿ ਭੰਸਾਲੀ ਸਰ, ਵਿਜੈ ਭੱਟ ਦੇ ਨਿਰਦੇਸ਼ਨ ਵਾਲੀ 1952 ਵਿੱਚ ਆਈ ਮੀਨਾ ਕੁਮਾਰੀ ਅਤੇ ਭਾਰਤ ਭੂਸ਼ਣ ਸਟਾਰਰ ‘ਬੈਜੂ ਬਾਵਰਾ’ ਦਾ ਰੀਮੇਕ ਬਣਾਉਣਾ ਚਾਹੁੰਦੇ ਹਨ। ਜੇ ਅਜਿਹਾ ਹੋਇਆ ਤਾਂ ਭੰਸਾਲੀ ਸਰ ਦੇ ਨਾਲ ਇਹ ਮੇਰੀ ਚੌਥੀ ਫਿਲਮ ਹੋਵੇਗੀ ਅਤੇ ਇਸ ਨਾਲ ਮੈਂ ਉਨ੍ਹਾਂ ਨਾਲ ਸਭ ਤੋਂ ਵੱਧ ਫਿਲਮਾਂ ਕਰਨ ਦਾ ਰਿਕਾਰਡ ਬਣਾ ਲਵਾਂਗਾ।
* ਜ਼ੋਇਆ ਅਖਤਰ ਦੀ ‘ਗਲੀ ਬੁਆਏ’ ਲਈ ਤੁਹਾਨੂੰ ਬੈਸਟ ਐਕਟਰ ਦਾ ਫਿਲਮਫੇਅਰ ਐਵਾਰਡ ਮਿਲਿਆ ਸੀ। ਇਸ ਤਰ੍ਹਾਂ ਦੀ ਖਬਰ ਆ ਰਹੀ ਹੈ ਕਿ ਜ਼ੋਇਆ ਤੁਹਾਨੂੰ ਲੈ ਕੇ ਇੱਕ ਹੋਰ ਫਿਲਮ ਸ਼ੁਰੂ ਕਰਨਾ ਚਾਹੁੰਦੀ ਹੈ?
-ਜ਼ੋਇਆ ਅਖਤਰ ਨਾਲ ਮੇਰੀ ਅਗਲੀ ਫਿਲਮ ਦੀ ਅਨਾਊਂਸਮੈਂਟ ਬਹੁਤ ਜਲਦੀ ਹੋਵੇਗੀ। ਗੈਂਗਸਟਰ ਡਰਾਮਾ ਆਧਾਰਤ ਇਸ ਫਿਲਮ ਵਿੱਚ ਮੇਰੇ ਨਾਲ ਕੈਟਰੀਨਾ ਕੈਫ ਹੋ ਸਕਦੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ