Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਗ਼ਜ਼ਲ

July 21, 2021 03:08 AM


-ਅੰਜੂ ਅਮਨਦੀਪ ਗਰੋਵਰ

ਉਹ ਤਾਂ ਹਰ ਹਾਲ ਵਿੱਚ ਜੀਵਨ ਬਿਤਾਉਣਾ ਜਾਣਦੇ ਨੇ।
ਮੁਸੀਬਤ ਵਿੱਚ ਵੀ ਜਿਹੜੇ ਮੁਸਕਰਾਉਣਾ ਜਾਣਦੇ ਨੇ।

ਉਹੀ ਬਣਦੇ ਨੇ ਰਾਂਝਾ-ਹੀਰ, ਸੱਸੀ-ਪੰੁਨੂੰ ਵਰਗੇ,
ਜੋ ਰਿਸ਼ਤੇ ਵਿੱਚ ਵਫਾਦਾਰੀ ਨਿਭਾਉਣਾ ਜਾਣਦੇ ਨੇ।

ਕੋਈ ਜੀਵੇ, ਮਰੇ ਕੋਈ, ਉਨ੍ਹਾਂ ਨੂੰ ਫਰਕ ਨਹੀਂ ਪੈਂਦਾ,
ਜੋ ਉਂਗਲਾਂ ਦੇ ਇਸ਼ਾਰੇ ਉਤੇ ਨਚਾਉਣਾ ਜਾਣਦੇ ਨੇ।

ਰਤਾ ਕੁ ਦਾਨ ਦੇ ਕੇ ਵੀ ਛਪਾਉਂਦੇ ਨੇ ਖਬਰ ਨੇਤਾ,
ਉਹ ਦਾਨੀ ਹੋਣ ਦਾ ਰੁਤਬਾ ਕਮਾਉਣਾ ਜਾਣਦੇ ਨੇ।

ਨਹੀਂ ਪ੍ਰਵਾਹ ਕਦੇ ਕਰਦੇ ਉਹ ਸੂਲੀ ਚੜ੍ਹਨ ਦੇ ਵੇਲੇ,
ਜੋ ‘ਅੰਜੂ’ ਮੌਤ ਦੀ ਖਿੱਲੀ ਉਡਾਉਣਾ ਜਾਣਦੇ ਨੇ।

ਕਾਲੀ ਰੁੱਤ ਦਾ ਬਿਰਹੜਾ
-ਮਨਮੋਹਨ ਸਿੰਘ ਦਾਊਂ

ਤੁਰਦੇ ਜਾ ਰਹੇ ਨੇ
ਘਰਾਂ ਦੇ ਵਾਸ ਕੀ ਕਰੀਏ
ਇਸ ਚੰਦਰੀ ਰੁੱਤ ਤੋਂ
ਆਸ ਕੀ ਕਰੀਏ।

ਜਦੋਂ ਕੋਈ ਬੇਲੀ
ਵਿੱਛੜ ਹੈ ਜਾਂਦਾ
ਦਿਲ ਹੁੰਦਾ ਬੜਾ ਹੀ
ਉਦਾਸ ਕੀ ਕਰੀਏ।

ਸੋਗੀ ਖਬਰ ਸੁਣ ਜਦੋਂ
ਤੱਕੇ ਸਿਵੇ ਬਲਦੇ
ਮੂੰਹ ਦੇਖਣ ਨਾ ਜਾ ਸਕੇ
ਪਾਸ ਕੀ ਕਰੀਏ।

ਗਲਵੱਕੜੀ ਪਾਉਣ ਲਈ
ਅਹੁਲਦੇ ਸੀ ਕਦੇ,
ਬੁੱਲ੍ਹਾਂ `ਚੋਂ ਗੱਲ ਨਾ ਹੋਈ
ਖਾਸ ਕੀ ਕਰੀਏ।

ਪਿੰਡ, ਸ਼ਹਿਰ, ਨਗਰ ਸਭ
ਗੁੰਮ ਹੋਏ ਲਗਦੇ
ਦੇਣ ਨਾ ਆਵੇ ਕੋਈ
ਧਰਵਾਸ ਕੀ ਕਰੀਏ।

ਇਸ ਯੁੱਗ ਦਾ ਵੀ
ਅੰਤ ਹੋ ਜਾਣਾ ਆਖਰ
ਬੰਦੇ ਦਾ ਬੰਦੇ `ਤੇ ਰਿਹਾ ਨਾ
ਵਿਸ਼ਵਾਸ ਕੀ ਕਰੀਏ।

ਲੋਭ, ਕੂੜ, ਦਰਿੰਦਗੀ ਦੀ
`ਨੇਰੀ ਚੜ੍ਹੀ ਅਸਮਾਨੀ
ਸਮੇਂ ਦਾ ਰਥਵਾਨ ਬਣੇ ਨਾ
ਦਾਸ ਕੀ ਕਰੀਏ।

ਚਲੋ ਚਲੀ ਦਾ ਹੈ ਮੇਲਾ
ਕੂੰਜਾਂ ਕੁਰਲਾਂਦੀਆਂ ਅੰਬਰੀਂ
ਸਰਬੱਤ ਦੇ ਭਲੇ ਦੀ
ਅਰਦਾਸ ਹੀ ਕਰੀਏ।

ਗ਼ਜ਼ਲ
-ਬਲਜੀਤ ਪਾਲ ਸਿੰਘ

ਮੇਰੇ ਮਹਿਰਮ ਸੋਹਣੇ ਮੰਜ਼ਰ ਵੇਖਾਂ ਮੈਂ
ਜਦ ਵੀ ਤੈਨੂੰ ਸੁਫਨੇ ਅੰਦਰ ਵੇਖਾਂ ਮੈਂ।

ਤੈਨੂੰ ਮਿਲ ਕੇ ਜਾਪੇ ਏਦਾਂ ਹਰ ਵੇਲੇ
ਕੋਈ ਦਿਲਕਸ਼ ਤੀਰਥ ਮੰਦਰ ਵੇਖਾਂ ਮੈਂ।

ਖਹਿੰਦੇ ਲੀਡਰ ਵੇਖਾਂ ਸੰਸਦ ਅੰਦਰ ਜੇ
ਮਰਿਆ ਹੋਇਆ ਪਰਜਾ ਤੰਤਰ ਵੇਖਾਂ ਮੈਂ।

ਲੋਕਾਂ ਖਾਤਰ ਜੋ ਵੀ ਨੀਤੀ ਬਣਦੀ ਹੈ
ਓਹਦੇ ਅੰਦਰ ਵਿਗੜੇ ਯੰਤਰ ਵੇਖਾਂ ਮੈਂ।

ਜਨਤਾ ਨੂੰ ਹੀ ਲੁੱਟਣ ਵਾਲਾ ਹਰ ਹੀਲੇ
ਬਾਬੇ ਮਾਰਨ ਜਿਹੜਾ ਮੰਤਰ ਵੇਖਾਂ ਮੈਂ।

ਪੌਣਾਂ ਅੰਦਰ ਬਦਬੂ ਫੈਲੀ ਹੋਈ ਹੈ
ਖ਼ਾਰਾ ਪਾਣੀ ਧਰਤੀ ਬੰਜਰ ਵੇਖਾਂ ਮੈਂ।

ਗ਼ਜ਼ਲ
-ਪਰਮਿੰਦਰ ਸਿੰਘ ਅਜ਼ੀਜ਼

ਤੂੰ ਕੀ ਸੁਰ ਦੇ ਨਾਲ ਮੇਰੇ,
ਸੁਰ ਮਿਲਾਉਣਾ ਭੁੱਲ ਗਿਆ।
ਜ਼ਿੰਦਗੀ ਦੇ ਗੀਤ ਨੂੰ ਮੈਂ,
ਗੁਣਗੁਣਾਉਣਾ ਭੁੱਲ ਗਿਆ।

ਹੋਰ ਤਾਂ ਦੁਨੀਆ ਵਿੱਚ
ਸਾਰਾ ਕੁਝ ਜਿਵੇਂ ਦਾ ਹੈ ਤਿਵੇਂ,
ਵਿੱਛੜ ਕੇ ਤੈਥੋਂ ਮੈਂ ਬੱਸ,
ਹੱਸਣਾ ਹਸਾਉਣਾ ਭੁੱਲ ਗਿਆ।

ਅੱਜ ਨਹੀਂ ਪਲਕਾਂ `ਤੇ ਜੁਗਨੂੰ
ਜਗਮਗਾਉਂਦੇ ਕਿਸ ਲਈ?
ਲੱਗ ਰਿਹਾ ਹੈ ਅੱਜ ਉਹ ਮੈਨੂੰ,
ਯਾਦ ਆਉਣਾ ਭੁੱਲ ਗਿਆ।
ਜਿਸ `ਤੇ ਤੇਰਾ ਨਾਂ ਲਿਖਿਆ ਹੋਣਾ ਸੀ,
ਉਹ ਇੱਕ ਲਕੀਰ,
ਮੇਰਿਆਂ ਹੱਥਾਂ `ਚ ਰੱਬ ਸ਼ਾਇਦ
ਬਣਾਉਣਾ ਭੁੱਲ ਗਿਆ।

ਵਕਤ ਹੈ ਦਿਨ ਦੇ ਚੜ੍ਹਨ ਦਾ,
ਫਿਰ ਵੀ ਕਾਲੀ ਰਾਤ ਕਿਉਂ,
ਹਾਂ ਉਹ ਸ਼ਾਇਦ ਚਿਹਰੇ ਤੋਂ
ਜ਼ੁਲਫਾਂ ਹਟਾਉਣਾ ਭੁੱਲ ਗਿਆ।
ਵੇਖ ਕੇ ਮੈਨੂੰ ਤੇਰੇ ਚਿਹਰੇ ਦਾ
ਖਿੜਿਐ ਬਾਗ ਜੋ,
ਲੋਕੀਂ ਭੈੜਾ ਜਾਪਦੈ ਤੀਲੀ
ਲਗਾਉਣਾ ਭੁੱਲ ਗਿਆ।

ਤੇਰੀਆਂ ਅੱਖਾਂ `ਚ ਪਾ ਕੇ ਅੱਖਾਂ
ਕੀ ਮੈਂ ਵੇਖਿਆ
ਹਾਲ ਅਪਨੇ ਦਿਲ ਦਾ ਮੈਂ
ਤੈਨੂੰ ਸੁਣਾਉਣਾ ਭੁੱਲ ਗਿਆ।
ਕੁਝ ਦਿਨਾਂ ਤੋਂ ਦਿਲ ਦੇ
ਅਸਮਾਨੀ ਨਹੀਂ ਤਾਰੇ ਖਿੜੇ,
ਚੰਨ ਮੇਰਾ ਜਾਪਦੈ,
ਮੈਨੂੰ ਬੁਲਾਉਣਾ ਭੁੱਲ ਗਿਆ।
ਜਦ ਤੋਂ ਟੁੱਟਿਐ ਕੌਲ,
ਤੇਰੇ ਨਾਲ ਯਾਰੀ ਦਾ ‘ਅਜ਼ੀਜ਼’
ਉਸ ਤੋਂ ਮਗਰੋਂ ਮੈਂ ਕੋਈ ਵਾਅਦਾ
ਨਿਭਾਉਣਾ ਭੁੱਲ ਗਿਆ।

ਗ਼ਜ਼ਲ
-ਕਲਿਆਣ ਅੰਮ੍ਰਿਤਸਰੀ

ਸਮਝ ਨਾ ਆਉਂਦੀ ਕਿੱਦਾਂ ਕੋਈ ਆਪਣਾ ਆਪ ਬਚਾਏ
ਰਹਿਬਰ ਤੇ ਰਾਹਜ਼ਨ ਵਿੱਚ ਕੋਈ ਫਰਕ ਨਾ ਜਦ ਰਹਿ ਜਾਏ।

ਜਿਸ ਦੇ ਕੋਟ `ਤੇ ਸਜਿਆ ਹੋਵੇ ਖਿੜਿਆ ਫੁੱਲ ਗੁਲਾਬੀ,
ਹੋ ਸਕਦਾ ਏ ਹੇਠਾਂ ਉਸ ਨੇ ਕੰਡੇ ਹੋਣ ਛੁਪਾਏ।

ਅੰਬਾਂ ਦੀ ਥਾਂ ਲਾਉਂਦੇ ਹੁਣ ਤਾਂ ਘਰ ਵਿੱਚ ਥੋਹਰਾਂ ਲੋਕੀਂ,
ਕਿੱਥੇ ਬਹਿ ਕੇ ਕੋਇਲ ਆਪਣੇ ਗੀਤ ਸੁਰੀਲੇ ਗਾਏ।

ਗੈਰਾਂ ਤੇ ਹਮਸਾਇਆਂ ਦੇ ਵਿੱਚ ਫਰਕ ਰਿਹਾ ਨਾ ਕੋਈ,
ਹਮਸਾਇਆਂ ਨੂੰ ਲੁੱਟ ਰਹੇ ਨੇ ਅੱਜ ਕੱਲ੍ਹ ਤਾਂ ਹਮਸਾਏ।

ਮਜ਼੍ਹਬਾਂ ਦੀ ਹੋ ਗਈ ਮਿਲਾਵਟ ਹਰ ਇੱਕ ਬੰਦੇ ਅੰਦਰ,
ਹੁਣ ਨਾ ਕੋਈ ਖਾਲਸ ਬੰਦਾ ਕਿਧਰੇ ਨਜ਼ਰੀਂ ਆਏ।

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ