Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਕੈਨੇਡਾ

ਟੋਰਾਂਟੋ ਦੇ ਕਾਰੋਬਾਰ ਆਪਣੇ ਕਰਮਚਾਰੀਆਂ ਨੂੰ ਆਫਿਸ ਤੋਂ ਕੰਮ ਕਰਨ ਲਈ ਰਾਜ਼ੀ ਕਰਨ ਦੀਆਂ ਬਣਾ ਰਹੇ ਹਨ ਯੋਜਨਾਵਾਂ

July 20, 2021 01:06 AM

ਕੈਲਗਰੀ, 19 ਜੁਲਾਈ (ਪੋਸਟ ਬਿਊਰੋ) : ਇੱਕ ਨਵੀਂ ਰਿਪੋਰਟ ਅਨੁਸਾਰ ਟੋਰਾਂਟੋ ਦੇ ਕਾਰੋਬਾਰ ਆਪਣੇ ਕਰਮਚਾਰੀਆਂ ਨੂੰ ਵਰਕ ਫਰੌਮ ਹੋਮ ਦੀ ਥਾਂ ਆਫਿਸ ਤੋਂ ਕੰਮ ਕਰਨ ਲਈ ਰਾਜ਼ੀ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਹਨ। ਕਮਰਸ਼ੀਅਲ ਰੀਅਲ ਅਸਟੇਟ ਫਰਮ ਅਵਿਜ਼ਨ ਯੰਗ ਦਾ ਕਹਿਣਾ ਹੈ ਜਿਹੜੀਆਂ ਕੰਪਨੀਆਂ ਆਪਣੀ ਆਫਿਸ ਸਪੇਸ ਨੂੰ ਅੱਗੇ ਕਿਸੇ ਹੋਰ ਨੂੰ ਕਿਰਾਏ ਉੱਤੇ ਦੇਣਾ ਚਾਹੁੰਦੀਆਂ ਸਨ ਹੁਣ ਉਨ੍ਹਾਂ ਨੇ ਅਜਿਹਾ ਕਰਨਾ ਬੰਦ ਕਰ ਦਿੱਤਾ ਹੈ। ਫਰਮ ਦਾ ਕਹਿਣਾ ਹੈ ਕਿ ਛੇ ਤਿਮਾਹੀਆਂ ਵਿੱਚ ਉਪਲਬਧ ਸਬਲੈਟ ਸਪੇਸ ਵਿੱਚ ਜਿੰਨੀ ਕਮੀ ਆਈ ਹੈ ਓਨੀ ਪਹਿਲਾਂ ਕਦੇ ਦਰਜ ਨਹੀਂ ਕੀਤੀ ਗਈ। ਇਸ ਤਿਮਾਹੀ ਦੇ ਅੰਤ ਵਿੱਚ ਡਾਊਨਟਾਊਨ ਵਿੱਚ 3·2 ਮਿਲੀਅਨ ਸਕੁਏਅਰ ਫੁੱਟ ਜਾਂ 32 ਫੀ ਸਦੀ ਸਪੇਸ ਉਪਲਬਧ ਹੈ। ਅਵਿਜ਼ਨ ਯੰਗ ਦਾ ਕਹਿਣਾ ਹੈ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਟੋਰਾਂਟੋ ਦੇ ਕਾਰੋਬਾਰਾਂ ਨੂੰ ਉਮੀਦ ਹੈ ਕਿ ਜਲਦ ਹੀ ਵੱਧ ਤੋਂ ਵੱਧ ਕਰਮਚਾਰੀ ਆਫਿਸ ਪਰਤ ਆਉਣਗੇ। ਕੁੱਝ ਕੰਪਨੀਆਂ, ਜਿਨ੍ਹਾਂ ਵਿੱਚ ਟੀਐਮਐਕਸ ਗਰੁੱਪ ਤੇ ਇੰਟਲੈਕਸ ਟੈਕਨਾਲੋਜੀਜ਼ ਵੀ ਸ਼ਾਮਲ ਹਨ, ਨੇ ਮਾਰਕਿਟ ਵਿੱਚੋਂ ਸਬਲੈਟ ਸਪੇਸ ਨੂੰ ਜਾਂ ਤਾਂ ਹੌਲੀ ਹੌਲੀ ਕਰਕੇ ਤੇ ਜਾਂ ਫਿਰ ਇੱਕਠਿਆ ਖ਼ਤਮ ਕਰ ਦਿੱਤਾ ਹੈ। ਕੋਵਿਡ-19 ਪਾਬੰਦੀਆਂ ਦੇ ਚੱਲਦਿਆਂ ਟੋਰਾਂਟੋ ਦੇ ਡਾਊਨਟਾਊਨ ਆਫਿਸ ਟਾਵਰਜ਼ ਬਹੁਤਾ ਕਰਕੇ ਖਾਲੀ ਹੀ ਹਨ। ਅਵਿਜ਼ਨ ਯੰਗ ਦੀ ਰਿਪੋਰਟ ਅਨੁਸਾਰ ਦੂਜੀ ਤਿਮਾਹੀ ਵਿੱਚ ਡਾਊਨਟਾਊਨ ਆਫਿਸ ਵੈਕੈਂਸੀ ਰੇਟ 7·3 ਫੀ ਸਦੀ ਦੇ ਹਿਸਾਬ ਨਾਲ ਸੱਭ ਤੋਂ ਵੱਧ ਰਿਹਾ। ਪਰ ਕੁੱਝ ਕੰਪਨੀਆਂ ਵੱਲੋਂ ਅਜਿਹੀ ਝਲਕ ਪੇਸ਼ ਕੀਤੀ ਗਈ ਹੈ ਕਿ ਰਿਟਰਨ ਟੂ ਵਰਕ ਸਟਰੈਟੇਜੀ ਕਿਹੋ ਜਿਹੀ ਲੱਗ ਸਕਦੀ ਹੈ। ਸਨ ਲਾਈਫ ਵੱਲੋਂ ਕੰਮ ਸਬੰਧੀ ਪ੍ਰਬੰਧਾਂ ਲਈ ਆਪਣੇ ਸਟਾਫ ਨੂੰ ਫੈਸਲਾ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ ਜਦਕਿ ਐਪਲ ਨੇ ਇਸ ਸਾਲ ਦੇ ਅੰਤ ਵਿੱਚ ਆਪਣੇ ਕਰਮਚਾਰੀਆਂ ਨੂੰ ਹਫਤੇ ਵਿੱਚ ਤਿੰਨ ਦਿਨ ਕੰਮ ਉੱਤੇ ਆਫਿਸ ਪਰਤਣ ਲਈ ਆਖਿਆ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ