Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਮਨ ਜਿੱਤਿਆ, ਜੱਗ ਜਿੱਤਿਆ

July 14, 2021 11:05 PM

-ਪ੍ਰੋ. ਜਸਪ੍ਰੀਤ ਕੌਰ
ਕੁਦਰਤ ਵੱਲੋਂ ਮਨੁੱਖ ਨੂੰ ਦਿੱਤੀ ਮਨ ਰੂਪੀ ਸ਼ਕਤੀ ਅਨਮੋਲ ਦਾਤ ਹੈ। ਸਾਡਾ ਮਨ ਸਾਡੀ ਜ਼ਿੰਦਗੀ ਦਾ ਪ੍ਰਤੀਬਿੰਬ ਹੰੁਦਾ ਹੈ। ਅਸੀਂ ਆਪਣੇ ਮਨ ਦੀ ਸਥਿਤੀ ਅਨੁਸਾਰ ਜੋ ਸੋਚਦੇ ਜਾਂ ਮਹਿਸੂਸ ਕਰਦੇ ਹਾਂ, ਉਸ ਨਾਲ ਹੀ ਸਾਡੇ ਸਰੀਰ ਵਿੱਚ ਸਕਾਰਾਤਮਕ ਜਾਂ ਨਕਾਰਾਤਮਕ ਊਰਜ ਪੈਦਾ ਹੂੁੰਦੀ ਹੈ। ਮਨ ਤੋਂ ਹਾਰਿਆ ਬੰਦਾ ਆਪਣੀ ਅਨਮੋਲ ਜ਼ਿੰਦਗੀ ਨੂੰ ਕੌਡੀਆਂ ਦੇ ਭਾਅ ਰੋਲ ਦਿੰਦਾ ਹੈ ਤੇ ਮਨ ਨੂੰ ਜਿੱਤ ਕੇ ਸੰਸਾਰ ਨੂੰ ਜਿੱਤਦਾ ਹੈ। ਜਦੋਂ ਅਸੀਂ ਮਨ ਤੋਂ ਹਾਰ ਮੰਨਦੇ ਹਾਂ ਤਾਂ ਸਾਡੇ ਸਰੀਰ ਵਿੱਚ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਜੋ ਸਾਡੇ ਸਰੀਰ, ਚੇਤਨ ਤੇ ਅਵਚੇਤਨ ਮਨ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਜੀਵਨ ਇੱਕ ਖ਼ੂਬਸੂਰਤ ਪੰਧ ਹੈ ਤੇ ਇਸ ਨੂੰ ਖ਼ੁਸ਼ੀਆਂ ਦੇ ਅਹਿਸਾਸ ਨਾਲ ਜਿਉਣ ਲਈ ਸਦਾ ਯਤਨਸ਼ੀਲ ਰਹਿਣ ਦੇ ਬਾਵਜੂਦ ਮਨੁੱਖ ਦਾ ਦਿਲ-ਦਿਮਾਗ਼ ਉਦਾਸੀਆਂ ਤੇ ਚਿੰਤਾਵਾਂ ਨਾਲ ਭਰਿਆ ਰਹਿੰਦਾ ਹੈ ਕਿਉਂਕਿ ਮਨੁੱਖੀ ਮਨ ਦੀ ਇਹ ਫਿਤਰਤ ਹੈ ਕਿ ਇਹ ਨਕਾਰਾਤਮਕ ਵਿਚਾਰ ਜਲਦੀ ਆਪਣਾ ਲੈਂਦਾ ਹੈ। ਉਹ ਭੁੱਲ ਜਾਂਦਾ ਹੈ ਕਿ ਖ਼ੁਸ਼ੀਆਂ ਦੀ ਗੰਗੋਤਰੀ ਉਸ ਦੇ ਅੰਦਰ ਵਹਿੰਦੀ ਹੈ, ਲੋੜ ਹੈ ਉਸ ਨੂੰ ਪਛਾਣਨ ਦੀ। ਸਫਲਤਾ ਪ੍ਰਸੰਨਤਾ ਵਿੱਚੋਂ ਉਪਜਦੀ ਤੇ ਪ੍ਰਸੰਨਤਾ ਵਿਚਾਰਾਂ ਦੀ ਜਣਨੀ ਹੈ ਅਤੇ ਹਾਂ-ਪੱਖੀ ਵਿਚਾਰਾਂ ਤੋਂ ਮਿਲਦੀ ਹੈ। ਜੇ ਖ਼ੁਸ਼ਹਾਲ ਜ਼ਿੰਦਗੀ ਬਿਤਾਉਣੀ ਹੈ ਤਾਂ ਇਸ ਦੀ ਪਰਿਭਾਸ਼ਾ ਦੂਜਿਆਂ ਕੋਲੋਂ ਜਾਣਨ ਦੀ ਕੋਸ਼ਿਸ਼ ਨਾ ਕਰੋ, ਖ਼ੁਦ ਲਿਖੇ ਕਿਉਂਕਿ ਇਹ ਜ਼ਿੰਦਗੀ ਤੁਹਾਡੀ ਹੈ ਅਤੇ ਤੁਸੀਂ ਇਸ ਨੂੰ ਜਿਉਣਾ ਹੈ।
ਸਕਾਰਾਤਮਕ ਬਣਨ ਲਈ ਮਨ ਜਿੱਤਣਾ ਜ਼ਰੂਰੀ ਹੈ। ਸਾਡੇ ਸਰੀਰ ਦੀਆਂ ਪੰਜ ਗਿਆਨ ਇੰਦਰੀਆਂ ਨਾਲ ਬਾਹਰੋਂ ਕੁਝ ਵੀ ਗ੍ਰਹਿਣ ਕਰਨ ਦਾ ਕੰਮ ਇਹ ਮਨ ਹੀ ਕਰਦਾ ਹੈ ਅਤੇ ਇਸ ਦੇ ਹੁਕਮ ਨਾਲ ਸਾਡੀਆਂ ਗਿਆਨ ਇੰਦਰੀਆਂ ਕੰਮ ਕਰਦੀਆਂ ਹਨ। ਤਣਾਅ ਅੱਜ ਦੀ ਪੀੜ੍ਹੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਕਿਸੇ ਨੂੰ ਨੌਕਰੀ ਦੀ ਚਿੰਤਾ, ਕੋਈ ਵਿਦੇਸ਼ ਜਾਣ ਦੀ ਫਿਰਾਕ ਵਿੱਚ, ਕੋਈ ਪਰਵਾਰ ਤੋਂ ਨਿਰਾਸ਼, ਕੋਈ ਸਰਕਾਰ ਤੋਂ ਨਿਰਾਸ਼, ਕੋਈ ਧੀ ਦੇ ਕਾਰਜ ਸਬੰਧੀ ਪਰੇਸ਼ਾਨ, ਕੋਈ ਕਰਜ਼ ਤੋਂ, ਨਸ਼ਈ ਨਸ਼ਾ ਨਾ ਪੂਰਾ ਹੋਣ ਕਾਰਨ ਪਰੇਸ਼ਾਨ ਹਨ। ਚੰਗਾ ਖਾਣ-ਪੀਣ, ਪਹਿਨਣ ਤੇ ਹਰੇਕ ਤਰ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਮਨ ਆਦਮੀ ਨੂੰ ਹਰਕਤ ਵਿੱਚ ਲਿਆਉਂਦਾ ਹੈ, ਉਸ ਨੂੰ ਚੰਗੇ ਮਾੜੇ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ ਤੇ ਆਦਮੀ ਸਫਲ ਹੋਣ ਲਈ ਸ਼ਾਰਟ ਕੱਟ ਭਾਲਦਾ ਹੈ। ਹਰ ਛੋਟਾ ਵੱਡਾ ਝੂਠ, ਚੋਰੀ, ਹੇਰਾਫੇਰੀ, ਬੇਈਮਾਨੀ, ਵੱਢੀ-ਖੋਰੀ, ਬਲੈਕ, ਮਿਲਾਵਟ, ਰਿਸ਼ਵਤ, ਚੋਰਬਾਜ਼ਾਰੀ ਤੇ ਮੁਨਾਫ਼ਾਖੋਰੀ ਸਭ ਮਨ ਦੀਆਂ ਇੱਛਾਵਾਂ ਦੀ ਦੇਣ ਹਨ। ਮਨ ਦੇ ਬੇਮੁਹਾਰੇ ਹੋਣ ਕਰਕੇ ਕਈ ਦੇਸ਼ਾਂ ਵਿਚਕਾਰ ਜੰਗ ਛਿੜ ਪੈਂਦੀ ਹੈ। ਆਪਣੇ ਮਨ ਉੱਤੇ ਕਾਬੂ ਨਾ ਹੋਣ ਕਰਕੇ ਮਨੁੱਖ ਘਟੀਆ ਕਿਸਮ ਦੇ ਕੰਮ ਕਰਦਾ ਹੈ ਤੇ ਫਿਰ ਉਸ ਦੀ ਸਜ਼ਾ ਭੁਗਤਦਾ ਹੈ।
ਮਨ ਨੂੰ ਜਿੱਤਣ ਤੋਂ ਭਾਵ ਇਹ ਹੈ ਕਿ ਮਨੁੱਖ ਘਟੀਆ ਕਿਸਮ ਦੇ ਕੰਮ ਅਤੇ ਸੋਚ ਤਿਆਗ ਕੇ ਸਿਰਫ਼ ਉਨ੍ਹਾਂ ਗੱਲਾਂ ਬਾਰੇ ਸੋਚੇ ਤੇ ਉਹੀ ਕੰਮ ਕਰੇ, ਜੋ ਸਮੁੱਚੇ ਸਮਾਜ ਲਈ ਲਾਭਦਾਇਕ ਤੇ ਕਲਿਆਣਕਾਰੀ ਹੋਣ। ਉਹ ਆਪਣੇ ਲਾਭਾਂ ਨਾਲ ਦੂਜਿਆਂ ਦੇ ਲਾਭ ਤੇ ਇੱਛਾਵਾਂ ਦਾ ਖਿਆਲ ਰੱਖੇ। ਅਜਿਹੇ ਮਨੁੱਖ ਦੇ ਮਨ ਨੂੰ ਜਿੱਤਿਆ ਹੋਇਆ ਮਨ ਆਖਿਆ ਜਾ ਸਕਦਾ ਹੈ। ਚੰਗੀ ਸੋਚ ਚੰਗੀ ਸ਼ਖ਼ਸੀਅਤ ਦਾ ਨਿਰਮਾਣ ਕਰਦੀ ਹੈ। ਸੋਚ ਦੇ ਬਦਲਣ ਨਾਲ ਇਨਸਾਨ ਦੇ ਕੰਮ ਕਰਨ ਦੇ ਢੰਗ ਵਿੱਚ ਵੀ ਇੱਕਦਮ ਪਰਿਵਰਤਨ ਆ ਜਾਂਦਾ ਹੈ। ਕਿਸੇ ਦੀ ਸਹਾਇਤਾ ਕਰਕੇ ਮਨ ਨੂੰ ਮਿਲਿਆ ਸਕੂਨ ਚੰਗੀ ਅਤੇ ਨਿੱਗਰ ਸੋਚ ਦੀ ਤਰਜ਼ਮਾਨੀ ਕਰਦਾ ਹੈ ਤੇ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਮਹਾਤਮਾ ਬੁੱਧ ਅਨੁਸਾਰ ‘ਅਸੀਂ ਜੋ ਕੁਝ ਹਾਂ, ਆਪਣੇ ਵਿਚਾਰਾਂ ਦੇ ਨਤੀਜੇ ਹਾਂ।’ ਸਾਡੀ ਮਾਨਸਿਕ ਸਿਹਤ ਸਰੀਰਕ ਸਿਹਤ ਠੀਕ ਨਹੀਂ ਤਾਂ ਸਿਹਤ ਦੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ, ਜਿਵੇਂ ਦਿਲ ਦੀ ਬਿਮਾਰੀ, ਹਾਈ ਬਲੱਡ ਪ੍ਰੈਸ਼ਰ, ਕਮਜ਼ੋਰ ਪ੍ਰਤੀਰੋਧਕ ਪ੍ਰਣਾਲੀ, ਦਮਾ, ਮੋਟਾਪਾ ਆਦਿ ਸਮੱਸਿਆਵਾਂ ਅਤੇ ਅਚਨਚੇਤੀ ਮੌਤ ਵੀ। ਮਨ ਵਿੱਚੋਂ ਉਠੇ ਨਕਾਰਾਤਮਕ ਵਿਚਾਰ ਅਕਸਰ ਨਿਰਾਸ਼ਾ ਦਾ ਕਾਰਨ ਬਣਦੇ ਹਨ। ਮਨੋਰੋਗ ਇਸੇ ਦਾ ਹਿੱਸਾ ਹਨ। ਖ਼ੁਦਕੁਸ਼ੀਆਂ ਦਾ ਮੁੱਖ ਕਾਰਨ ਇਹੀ ਹਨ। ਮਨ ਉਤੇ ਮਾੜੇ ਵਿਚਾਰਾਂ ਦਾ ਹਾਵੀ ਹੋਣਾ ਮਨ ਨੂੰ ਬੇਕਾਬੂ ਕਰ ਦਿੰਦਾ ਹੈ, ਜਿਸ ਦਾ ਸਾਡੀ ਸੋਚ ਅਤੇ ਵਿਹਾਰ ਉਤੇ ਬਹੁਤ ਨਕਾਰਾਤਮਕ ਅਸਰ ਪੈਂਦਾ ਹੈ।
ਮਨੋਵਿਗਿਆਨ ਅਨੁਸਾਰ ਸਾਡਾ ਦਿਮਾਗ਼ ਐਨਾ ਸ਼ਕਤੀਸ਼ਾਲੀ ਹੈ ਕਿ ਇਹ ਓਸੇ ਬਿਮਾਰੀ ਨੂੰ ਸਰੀਰ ਵਿੱਚ ਪੈਦਾ ਕਰ ਸਕਦਾ ਹੈ, ਜਿਸ ਬਾਰੇ ਅਸੀਂ ਸੋਚ ਕੇ ਡਰਦੇ ਹਾਂ। ਮਾਹਿਰਾਂ ਅਨੁਸਾਰ ਖਾਣ ਪੀਣ ਦੀਆਂ ਗ਼ਲਤ ਆਦਤਾਂ, ਪੁਰਖਿਆਂ ਤੋਂ ਜੀਨਜ਼ ਰਾਹੀਂ ਆਈਆਂ ਬਿਮਾਰੀਆਂ, ਨਸ਼ਿਆਂ ਜਾਂ ਕਸਰਤ ਦੀ ਘਾਟ ਕਾਰਨ ਹੋਈਆਂ ਬਿਮਾਰੀਆਂ ਕਾਰਨ ਬਿਨਾਂ ਸ਼ੱਕ ਮੌਤਾਂ ਹੁੰਦੀਆਂ ਹਨ, ਪਰ ਸਾਡੀ ਮਾਨਸਿਕ ਸੋਚ ਸਾਡੀ ਮੌਤ ਦੀ ਜ਼ਿੰਮੇਵਾਰ ਵੱਧ ਹੁੰਦੀ ਹੈ। ਕੈਂਸਰ ਦੀ ਬਿਮਾਰੀ ਵਿੱਚ 32 ਫੀਸਦੀ ਮੌਤਾਂ ਮਾਨਸਿਕ ਤਣਾਅ ਕਾਰਨ ਹੁੰਦੀਆਂ ਹਨ, ਇਸ ਤੋਂ ਦੁੱਗਣੀਆਂ ਦਿਲ ਦੇ ਦੌਰੇ ਨਾਲ ਤੇ ਇਸ ਤੋਂ ਤਿੱਗਣੀਆਂ ਸਾਹ ਦੀ ਬਿਮਾਰੀ ਕਾਰਨ। ਇਸ ਲਈ ਤੰਦਰੁਸਤ ਰਹਿਣ ਲਈ ਸਕਾਰਾਤਮਕ ਰਹਿਣਾ ਬਹੁਤ ਜ਼ਰੂਰੀ ਹੈ। ਮਨੋਵਿਗਿਆਨ ਵਿੱਚ ਸਕਾਰਾਤਮਕ ਸੋਚ ਨੂੰ ਤਣਾਅ ਤੇ ਨਿਰਾਸ਼ਾ ਦਾ ਮੁਕਾਬਲਾ ਕਰਨ ਲਈ ਇੱਕ ਸੰਦ ਮੰਨਿਆ ਜਾਂਦਾ ਹੈ, ਜਿਹੜਾ ਦਿਨ ਪ੍ਰਤੀ ਦਿਨ ਵਿਅਕਤੀ ਦੀ ਸਿਹਤ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਕਰਦਾ ਤੇ ਹਰ ਬਿਮਾਰੀ ਨੂੰ ਟੱਕਰ ਦੇ ਸਕਦਾ ਹੈ। ਸਕਾਰਾਤਮਕ ਸੋਚ ਨਕਾਰਾਤਮਕਤਾ ਨੂੰ ਭੰਗ ਕਰ ਦਿੰਦੀ ਹੈ। ਸਕਾਰਾਤਮਕ ਵਿਹਾਰ ਪਾਣੀ ਦੇ ਗਲਾਸ ਨੂੰ ਅੱਧਾ ਖਾਲੀ ਦੀ ਬਜਾਏ ਅੱਧਾ ਭਰਿਆ ਵੇਖਣ ਦੀ ਅਨੁਕੂਲਤਾ ਨਾਲ ਜੁੜਿਆ ਹੈ।
ਤੁਹਾਡੀਆਂ ਸੋਚਾਂ ਹੀ ਤੁਹਾਨੂੰ ਅਤੇ ਤੁਹਾਡੇ ਜੀਵਨ ਨੂੰ ਸਿਰਜ ਰਹੀਆਂ ਹਨ। ਇਨ੍ਹਾਂ ਸੋਚਾਂ ਕਾਰਨ ਤੁਹਾਡੀ ਜ਼ਿੰਦਗੀ ਵਿੱਚ ਕੁਝ ਗ਼ਲਤ ਵਾਪਰਦਾ ਹੈ ਤੇ ਇਨ੍ਹਾਂ ਕਾਰਨ ਚੰਗਾ ਵਾਪਰਦਾ ਹੈ। ਇਸ ਲਈ ਹਮੇਸ਼ਾਂ ਸਕਾਰਾਤਮਕ ਸੋਚ ਦੇ ਧਾਰਨੀ ਬਣਨਾ ਚਾਹੀਦਾ ਹੈ। ਕਈ ਇਨਸਾਨ ਆਪਣੀ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਉਂਦੇ ਹਨ ਅਤੇ ਕਈ ਆਪਣੀ ਖ਼ੁਸ਼ਗਵਾਰ ਜ਼ਿੰਦਗੀ ਨੂੰ ਡਿੱਗਦੇ ਹੌਸਲਿਆਂ ਸਦਕਾ ਨਰਕੀ ਕੁੰਭ ਮੰਨਣ ਲੱਗ ਪੈਂਦੇ ਹਨ।
ਸਾਡੇ ਅਚੇਤ ਮਨ ਉੱਤੇ ਪਏ ਨਕਾਰਾਤਮਕ ਊਰਜਾ ਦੇ ਪ੍ਰਭਾਵ ਕਾਰਨ ਸਾਡਾ ਸਰੀਰ ਥੱਕਿਆ-ਥੱਕਿਆ ਮਹਿਸੂਸ ਹੁੰਦਾ ਹੈ ਤੇ ਕੁਝ ਚੰਗਾ ਨਹੀਂ ਲੱਗਦਾ। ਨਕਾਰਾਤਮਕ ਊਰਜਾ ਸਾਡਾ ਮਨੋਬਲ ਖ਼ਤਮ ਕਰ ਦਿੰਦੀ ਹੈ ਤੇ ਅਸੀਂ ਔਖੇ ਹਾਲਾਤ ਅੱਗੇ ਹਾਰ ਮੰਨ ਲੈਂਦੇ ਹਾਂ। ਜਦੋਂ ਕਿਸੇ ਉਲਟ ਸਥਿਤੀ ਦਾ ਸਾਹਮਣਾ ਕਰਨਾ ਪਵੇ ਤਾਂ ਸਭ ਤੋਂ ਭੈੜੇ ਬਾਰੇ ਨਹੀਂ, ਪਰ ਸਭ ਤੋਂ ਚੰਗੇ ਬਾਰੇ ਸੋਚੇ। ਸਕਾਰਾਤਮਕ ਵਿਚਾਰਾਂ ਦਾ ਮਤਲਬ ਇਹ ਨਹੀਂ ਕਿ ਸਮੱਸਿਆਵਾਂ ਤੋਂ ਪਰਹੇਜ਼ ਕਰੇ ਜਾਂ ਸਾਡੇ ਆਲੇ-ਦੁਆਲੇ ਜੋ ਹੋ ਰਿਹਾ ਹੈ, ਉਸ ਨੂੰ ਨਜ਼ਰ ਅੰਦਾਜ਼ ਕਰੋ। ਆਪਣੇ ਮਨ ਦੀ ਇੱਛਾ ਨੂੰ ਏਨੀ ਪ੍ਰਬਲ ਬਣਾਈ ਰੱਖਣੀ ਚਾਹੀਦੀ ਹੈ ਕਿ ਜ਼ਰਾ ਜਿੰਨੀ ਵੀ ਅਸਫਲਤਾ, ਨਾਕਾਮੀ ਸਾਨੂੰ ਤਣਾਅ ਜਾਂ ਚਿੰਤਾਵਾਂ ਦੇ ਸਾਗਰ ਵਿੱਚ ਨਾ ਖਿੱਚ ਕੇ ਲੈ ਜਾਵੇ ਤੇ ਅਸੀਂ ਹਮੇਸ਼ਾਂ ਜੇਤੂ, ਸਮਰੱਥ ਤੇ ਕਾਮਯਾਬ ਯੋਧੇ ਵਾਂਗ ਉਭਰੀਏ ਤੇ ਜੀਵਨ ਦੇ ਹਰ ਸੰਘਰਸ਼ ਦਾ ਸਾਹਮਣਾ ਸਫਲਤਾ ਨਾਲ ਕਰ ਸਕੀਏ। ਚੰਗੀ ਉਸਾਰੂ ਸੋਚ ਇੱਕ ਫੱਟੜ ਅਤੇ ਕੁਮਲਾਈ ਸੋਚ ਦੇ ਮੁਕਾਬਲੇ ਚੰਗੇ ਸਮਾਜ ਦਾ ਨਿਰਮਾਣ ਕਰ ਸਕਦੀ ਹੈ।
‘ਮਨ ਹਰਾਮੀ, ਹੁੱਜਤਾਂ ਢੇਰ'। ਪਲ ਪਲ ਬਦਲਦੇ ਪਾਰੇ ਵਾਂਗ ਡੋਲਦੇ ਚੰਚਲ, ਹਰਾਮੀ ਮਨ ਦੇ ਵਿਚਾਰਾਂ ਉੱਤੇ ਕਾਬੂ ਪਾ ਲਿਆ ਜਾਵੇ ਤਾਂ ਉਹ ਦਿਨ ਦੂਰ ਨਹੀਂ, ਜਦੋਂ ਨੈਤਿਕ ਕਦਰਾਂ ਕੀਮਤਾਂ ਵਾਲਾ ਸਿਹਤਮੰਦ ਸਮਾਜ ਸੁਰਜੀਤ ਹੋ ਜਾਵੇਗਾ। ਸਿਦਕ ਤੇ ਸਿਰੜ ਦਿਮਾਗ਼ ਦੇ ਵਿਚਾਰਾਂ ਨੂੰ ਸਥਾਈ ਰੱਖ ਕੇ ਇਨਸਾਨ ਨੂੰ ਚੰਗਾ ਕਰਨ ਲਈ ਪ੍ਰੇਰਦਾ ਹੈ। ਨਕਾਰਾਤਮਕ ਵਿਚਾਰਾਂ ਨੂੰ ਛੱਡ ਕੇ ਸਕਾਰਾਤਮਕ ਸੋਚ ਨਾਲ ਚੱਲੀਏ ਤਾਂ ਦੁਨੀਆ ਵਿੱਚ ਉਹ ਕੁਝ ਨਹੀਂ ਜੋ ਅਸੀਂ ਨਹੀਂ ਕਰ ਸਕਦੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”