Welcome to Canadian Punjabi Post
Follow us on

29

March 2024
 
ਮਨੋਰੰਜਨ

ਤੇਲਗੂ ਫਿਲਮ ‘ਹਿਟ’ ਦੇ ਹਿੰਦੀ ਰੀਮੇਕ ਲਈ ਫਾਈਨਲ ਰਾਜ ਕੁਮਾਰ-ਸਾਨਿਆ ਹੋਏ

July 12, 2021 03:13 AM

ਤੇਲਗੂ ਬਲਾਕਬਸਟਰ ਫਿਲਮ ‘ਹਿਟ’ ਵਿੱਚ ਰਾਜ ਕੁਮਾਰ ਰਾਓ ਨਾਲ ਸਾਨਿਆ ਮਲਹੋਤਰਾ ਦੀ ਜੋੜੀ ਨੂੰ ਫਾਈਨਲ ਕੀਤਾ ਗਿਆ ਹੈ। ਸਾਨਿਆ ਇਸ ਫਿਲਮ ਬਾਰੇ ਬੇਹੱਦ ਐਕਸਾਈਟਿਡ ਹੈ। ਉਸ ਨੇ ਕਿਹਾ, ‘‘ਮੈਂ ‘ਹਿਟ’ ਦੇਖ ਲਈ ਹੈ ਤੇ ਮੈਨੂੰ ਇਸ ਦਾ ਕੰਸੈਪਟ ਬਹੁਤ ਪਸੰਦ ਆਇਆ ਹੈ। ਜਦ ਮੈਨੂੰ ਇਹ ਫਿਲਮ ਆਫਰ ਕੀਤੀ ਗਈ ਤਾਂ ਮੈਂ ਤੁਰੰਤ ਇਸ ਦੇ ਲਈ ਹਾਂ ਕਰ ਦਿੱਤੀ। ਇਹ ਇੱਕ ਬਹੁਤ ਦਿਲਚਸਪ ਕਹਾਣੀ ਹੈ, ਜੋ ਵੱਡੇ ਪੱਧਰ ਉਤੇ ਦਰਸ਼ਕ ਡਿਸਰਵ ਕਰਦੀ ਹੈ। ਮੈਂ ਇਸ ਵਿੱਚ ਰਾਜ ਕੁਮਾਰ ਰਾਓ ਦੇ ਨਾਲ ਕੰਮ ਕਰਨ ਨੂੰ ਲੈ ਕੇ ਐਕਸਾਈਟਿਡ ਹਾਂ।”
ਇਹ ਇੱਕ ਕਾਪ ਥ੍ਰਿਲਰ ਫਿਲਮ ਹੈ, ਜਿਸ ਨੂੰ ਭੂਸ਼ਣ ਕੁਮਾਰੇ, ਦਿਲ ਰਾਜੂ, ਕ੍ਰਿਸ਼ਨ ਕੁਮਾਰ ਅਤੇ ਕੁਲਦੀਪ ਰਾਠੌਰ ਪ੍ਰੋਡਿਊਸ ਕਰ ਰਹੇ ਹਨ। ਇਸ ਦਾ ਪ੍ਰੀ-ਪ੍ਰੋਡਕਸ਼ਨ ਕੰਮ ਸ਼ੁਰੂ ਹੋ ਚੁੱਕਾ ਹੈ। ਜਲਦੀ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਜਾਏਗੀ। ਫਿਲਮ ਇੱਕ ਪੁਲਸ ਵਾਲੇ ਦੀ ਕਹਾਣੀ ਦੱਸਦੀ ਹੈ, ਜੋ ਇੱਕ ਲਾਪਤਾ ਔਰਤ ਦੀ ਤਲਾਸ਼ ਵਿੱਚ ਹੈ। ਇਸ ਫਿਲਮ ਵਿੱਚ ਬਹੁਤ ਸਾਰੇ ਫਾਈ ਸੀਕਵੈਂਸ ਤੇ ਸਟੰਟ ਸ਼ਾਮਲ ਹੋਣਗੇ, ਜਿਸ ਲਈ ਰਾਜ ਕੁਮਾਰ ਰਾਓ ਕਈ ਮਹੀਨਿਆਂ ਪਹਿਲਾਂ ਟਰੇਨਿੰਗ ਅਤੇ ਤਿਆਰੀ ਕਰਨਗੇ। ਉਨ੍ਹਾਂ ਨੂੰ ਇਸ ਫਿਲਮ ਵਿੱਚ ਮਾਰਸ਼ ਆਰਟ ਦਿਖਾਉਣ ਦਾ ਮੌਕਾ ਮਿਲੇਗਾ। ਜਦ ਤੱਕ ਆਫੀਸ਼ੀਅਲ ਅਨਾਊਂਸਮੈਂਟ ਨਹੀਂ ਹੋ ਜਾਂਦੀ ਹੈ, ਤਦ ਤੱਕ ਇਸ ਮਾਮਲੇ ਨੂੰ ਸੀਕ੍ਰੇਟ ਰੱਖਿਆ ਜਾ ਰਿਹਾ ਹੈ। ਮੇਕਰਸ ਰਾਜ ਕੁਮਾਰ ਰਾਓ ਦੇ ਨਾਲ ਬਣਨ ਵਾਲੇ ਇਸਪ੍ਰੋਜੈਕਟ ਦੇ ਸਰਪ੍ਰਾਈਜ਼ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਰਾਜ ਕੁਮਾਰ ਰਾਓ ਨੂੰ ਲਵਰ ਬੁਆਏ ਦੀ ਭੂਮਿਕਾ ਵਿੱਚ ਨਹੀਂ ਦੇਖਿਆ ਗਿਆ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ