Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਟਾਈਸਨ ਫੂਡਜ਼ ਨੇ ਵਾਪਿਸ ਮੰਗਵਾਏ 4500 ਟੰਨ ਚਿਕਨ ਪ੍ਰੋਡਕਟਸ

July 09, 2021 06:14 PM

ਓਟਵਾ, 9 ਜੁਲਾਈ (ਪੋਸਟ ਬਿਊਰੋ) : ਟਾਈਸਨ ਫੂਡਜ਼ ਵੱਲੋਂ 4500 ਟੰਨ ਰੈਡੀ ਟੂ ਈਟ ਚਿਕਨ ਪ੍ਰੋਡਕਟਸ ਵਾਪਿਸ ਮੰਗਵਾਏ ਜਾ ਰਹੇ ਹਨ।ਫੈਡਰਲ ਅਧਿਕਾਰੀਆਂ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਇਸ ਪ੍ਰੋਡਕਟ ਵਿੱਚ ਲਿਸਟੀਰੀਆ ਬੈਕਟੀਰੀਆ ਹੋਣ ਦਾ ਖਤਰਾ ਹੈ।
ਯੂਐਸ ਡਿਪਾਰਟਮੈਂਟ ਆਫ ਐਗਰੀਕਲਚਰ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਦੋ ਖਪਤਕਾਰਾਂ ਵੱਲੋਂ ਇਸ ਕੰਪਨੀ ਦੇ ਪ੍ਰੋਡਕਟ ਖਾਣ ਤੋਂ ਬਾਅਦ ਉਨ੍ਹਾਂ ਦੇ ਬਿਮਾਰ ਪੈਣ ਮਗਰੋਂ ਇਹ ਪ੍ਰੋਡਕਟਸ ਵਾਪਿਸ ਮੰਗਵਾਉਣ ਦਾ ਫੈਸਲਾ ਕੀਤਾ ਗਿਆ। ਯੂਐਸਡੀਏ ਦੇ ਫੂਡ ਸੇਫਟੀ ਅਤੇ ਇੰਸਪੈਕਸ਼ਨ ਸਰਵਿਸ ਵੱਲੋਂ ਜਾਰੀ ਬਿਆਨ ਅਨੁਸਾਰ ਮਿਸੋਰੀ ਸਥਿਤ ਟਾਈਸਨ ਫੂਡਜ਼, ਜੋ ਕਿ ਡੈਕਸਟਰ ਵਿੱਚ ਪ੍ਰੋਡਿਊਸ ਕੀਤਾ ਜਾਂਦਾ ਹੈ, ਵੱਲੋਂ ਪਹਿਲਾਂ ਤੋਂ ਹੀ ਕੁੱਕ ਕੀਤੇ ਚਿਕਨ ਕਾਰਨ ਬਿਮਾਰ ਪਏ ਦੋ ਲੋਕਾਂ ਵਿੱਚੋਂ ਇੱਕ ਦੀ ਮੌਤ ਦੇ ਮਾਮਲੇ ਦੀ ਜਾਂਚ ਵੀ ਚੱਲ ਰਹੀ ਹੈ।
ਜਿਸ ਪ੍ਰੋਡਕਟ ਨੂੰ ਖਾ ਕੇ ਇੱਕ ਵਿਅਕਤੀ ਦੀ ਜਾਨ ਗਈ ਉਹ ਡੈਕਸਟਰ, ਮਿਸੋਰੀ ਵਿੱਚ ਸਥਿਤ ਇੱਕ ਪਲਾਂਟ ਵਿੱਚ 26 ਦਸੰਬਰ, 2020 ਅਤੇ 13 ਅਪਰੈਲ 2021 ਦਰਮਿਆਨ ਤਿਆਰ ਕੀਤਾ ਗਿਆ ਸੀ।ਇਸ ਤੋਂ ਬਾਅਦ ਇਸ ਨੂੰ ਅਮਰੀਕਾ ਤੇ ਪਿਓਰਟੋ ਰਿਕੋ ਵਿੱਚ ਫੂਡਸਰਵਿਸ ਤੇ ਰੀਟੇਲ ਕਸਟਮਰਜ਼ ਨੂੰ ਵੇਚ ਦਿੱਤਾ ਗਿਆ। ਟਾਈਸਨ ਫੂਡਜ਼ ਦੇ ਸੇਫਟੀ ਐਂਡ ਕੁਆਲਿਟੀ ਐਸ਼ੋਰੈਂਸ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਕੌਟ ਬਰੁੱਕਸ ਨੇ ਆਖਿਆ ਕਿ ਅਸੀਂ ਅਹਿਤਿਆਤਨ ਇਹ ਕਦਮ ਚੁੱਕ ਰਹੇ ਹਾਂ। ਇਸ ਦਾ ਅਜੇ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਇਹ ਉਤਪਾਦ ਕੈਨੇਡਾ ਵਿੱਚ ਵੇਚੇ ਗਏ ਹੋਣ।


   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ