Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ
 
ਕੈਨੇਡਾ

ਨੇੜ ਭਵਿੱਖ ਵਿੱਚ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਟੂਰਿਸਟਸ ਲਈ ਸਰਹੱਦਾਂ ਨਹੀਂ ਖੋਲ੍ਹੀਆਂ ਜਾਣਗੀਆਂ : ਟਰੂਡੋ

July 09, 2021 08:26 AM

ਓਟਵਾ, 8 ਜੁਲਾਈ (ਪੋਸਟ ਬਿਊਰੋ) : ਫੈਡਰਲ ਚੋਣਾਂ ਤੋਂ ਪਹਿਲਾਂ ਸਰਹੱਦਾਂ ਨੂੰ ਮੁੜ ਖੋਲ੍ਹਣ ਲਈ ਕੋਈ ਯੋਜਨਾ ਪੇਸ਼ ਕਰਨ ਦੀਆਂ ਉੱਠ ਰਹੀਆਂ ਮੰਗਾਂ ਦਰਮਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਟੀਕਾਕਰਣ ਨਹੀਂ ਕਰਵਾਇਆ ਉਨ੍ਹਾਂ ਲਈ ਸਰਹੱਦ ਖੋਲ੍ਹਣ ਵਿੱਚ ਅਜੇ ਕੁੱਝ ਹੋਰ ਸਮਾਂ ਲੱਗੇਗਾ।
ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਵੀਰਵਾਰ ਨੂੰ ਇਹ ਸਵਾਲ ਪੁੱਛੇ ਜਾਣ ਉੱਤੇ ਕਿ ਵੈਕਸੀਨੇਟ ਹੋ ਚੁੱਕੇ ਜਾਂ ਜਿਹੜੇ ਲੋਕ ਵੈਕਸੀਨੇਟ ਨਹੀਂ ਹੋਏ ਉਨ੍ਹਾਂ ਟਰੈਵਲਰਜ਼ ਲਈ ਟੂਰਿਜ਼ਮ ਸੈਕਟਰ ਕਦੋਂ ਆਪਣੇ ਦਰ ਖੋਲ੍ਹੇਗਾ ਤਾਂ ਇਸ ਉੱਤੇ ਟਰੂਡੋ ਨੇ ਆਖਿਆ ਕਿ ਨੇੜ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ। ਸਾਨੂੰ ਕੈਨੇਡੀਅਨਜ਼ ਦੀ ਸੇਫਟੀ ਦਾ ਧਿਆਨ ਪਹਿਲ ਦੇ ਆਧਾਰ ਉੱਤੇ ਰੱਖਣਾ ਹੋਵੇਗਾ। ਕੈਨੇਡੀਅਨਜ਼ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਜਿਹੜੇ ਬਲੀਦਾਨ ਦਿੱਤੇ ਗਏ ਹਨ ਉਨ੍ਹਾਂ ਨੂੰ ਭੰਗ ਦੇ ਭਾਣੇ ਤਾਂ ਨਹੀਂ ਗੁਆਇਆ ਜਾ ਸਕਦਾ।
ਉਨ੍ਹਾਂ ਆਖਿਆ ਕਿ ਸਰਹੱਦਾਂ ਖੋਲ੍ਹਣ ਦੀ ਕਾਹਲੀ ਕਰਕੇ ਹੁਣ ਤੱਕ ਕੀਤੀ ਗਈ ਮਿਹਨਤ ਅਜਾਂਈ ਨਹੀਂ ਗੁਆਈ ਜਾ ਸਕਦੀ।ਵੀਰਵਾਰ ਨੂੰ ਸਵੇਰੇ ਓਟਵਾ ਦੇ ਬਿਜ਼ਨਸ ਓਨਰਜ਼ ਤੇ ਕੈਨੇਡੀਅਨ ਟਰੈਵਲ ਤੇ ਟੂਰਿਜ਼ਮ ਅਧਿਕਾਰੀਆਂ ਵੱਲੋਂ ਪ੍ਰੈੱਸ ਕਾਨਫਰੰਸ ਕਰਵਾ ਕੇ ਫੈਡਰਲ ਸਰਕਾਰ ਨੂੰ ਅਜਿਹੀ ਯੋਜਨਾ ਲਿਆਉਣ ਲਈ ਆਖਿਆ ਗਿਆ ਜਿਸ ਨਾਲ ਪਤਾ ਲੱਗ ਸਕੇ ਕਿ ਕੈਨੇਡਾ ਵਿੱਚ ਗਰਮੀਆਂ ਵਿੱਚ ਟੂਰਿਜ਼ਮ ਸੈਕਟਰ ਕਿਹੋ ਜਿਹਾ ਰਹੇਗਾ। ਕੈਨੇਡੀਅਨ ਚੇਂਬਰ ਆਫ ਕਾਮਰਸ ਦੇ ਪ੍ਰੈਜ਼ੀਡੈਂਟ ਅਤੇ ਸੀਈਓ ਪੈਰਿਨ ਬੈਟੀ ਨੇ ਆਖਿਆ ਕਿ ਕਾਰੋਬਾਰੀ ਤਾਂ ਸਿਰਫ ਅਜਿਹੇ ਪਲੈਨ ਦੀ ਮੰਗ ਕਰ ਰਹੇ ਹਨ ਜਿਸ ਮੁਤਾਬਕ ਉਹ ਕੰਮ ਕਰ ਸਕਣ ਤੇ ਜਿਸ ਉੱਤੇ ਨਿਰਭਰ ਕੀਤਾ ਜਾ ਸਕੇ ਤੇ ਸਮਾਂ ਰਹਿੰਦਿਆਂ ਜਿਸ ਦੀ ਤਿਆਰੀ ਕੀਤੀ ਜਾ ਸਕੇ। ਕੁੱਝ ਮਾਮਲਿਆਂ ਵਿੱਚ ਕੈਨੇਡੀਅਨਜ਼ ਨੂੰ ਸਪਸ਼ਟਤਾ ਚਾਹੀਦੀ ਹੈ, ਜੋ ਕਿ ਅੱਜ ਸਾਨੂੰ ਨਹੀਂ ਹੈ। ਅਸੀਂ ਇੱਕ ਟੀਚਾ ਮਿਥ ਕੇ ਉਸ ਉੱਤੇ ਕਾਇਮ ਰਹਿਣਾ ਚਾਹੁੰਦੇ ਹਾਂ।
ਇਸ ਤੋਂ ਪਹਿਲਾਂ ਚੀਫ ਪਬਲਿਕ ਹੈਲਥ ਆਫੀਸਰ ਡਾ· ਥੈਰੇਸਾ ਟੈਮ ਨੇ ਆਖਿਆ ਕਿ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਇਸ ਸਮੇਂ ਇਸ ਹਫਤੇ ਪ੍ਰਭਾਵੀ ਹੋਈ ਨੀਤੀ ਦੇ ਸਬੰਧ ਵਿੱਚ ਡਾਟਾ ਇੱਕਠਾ ਕਰਨ ਵੱਲ ਲੱਗੀ ਹੋਈ ਹੈ। ਇਸ ਦੌਰਾਨ ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ੀਡੈਂਟਸ ਤੋਂ ਇਲਾਵਾ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਲੋਕਾਂ ਲਈ ਕੁਆਰਨਟੀਨ ਸਬੰਧੀ ਨਿਯਮਾਂ ਵਿੱਚ ਢਿੱਲ ਦੇਣਾ ਆਦਿ ਸ਼ਾਮਲ ਹਨ।
ਟਰੂਡੋ ਨੂੰ ਇਹ ਪੁੱਛਿਆ ਜ਼ਰੂਰ ਗਿਆ ਕਿ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਲੋਕਾਂ ਨੂੰ ਕਦੋਂ ਤੱਕ ਕੈਨੇਡਾ ਦਾ ਦੌਰਾ ਕਰਨ ਦੀ ਖੁੱਲ੍ਹ ਮਿਲ ਜਾਵੇਗੀ ਪਰ ਉਨ੍ਹਾਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਆਖਿਆ ਕਿ ਅਸੀਂ ਕੈਨੇਡੀਅਨਜ਼ ਦੀ ਸਿਹਤ ਨੂੰ ਕਿਸੇ ਵੀ ਹਾਲ ਖਤਰੇ ਵਿੱਚ ਨਹੀਂ ਪਾ ਸਕਦੇ।   

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ