ਕਈ ਫਿਲਮਾਂ ਦੇ ਰੀਮੇਕ ਵਿੱਚ ਨਜ਼ਰ ਆਈ ਤਾਪਸੀ ਪੰਨੂ ਇੱਕ ਹੋਰ ਰੀਮੇਕ ਦੇ ਲਈ ਤਿਆਰ ਹੈ। ਇਸ ਫਿਲਮ ਵਿੱਚ ਉਸ ਦੇ ਨਾਲ ‘ਹੰਟਰ’ ਫੇਮ ਗੁਲਸ਼ਨ ਦੇਵੱਈਆ ਵੀ ਹੋਣਗੇ। ਫਿਲਮ ਨੂੰ ‘ਬੀ ਏ ਪਾਸ’ ਅਤੇ ‘ਸੈਕਸ਼ਨ 375’ ਫੇਮ ਦੇ ਡਾਇਰੈਕਟਰ ਅਜੈ ਬਹਿਲ ਡਾਇਰੈਕਟ ਕਰਨਗੇ। ਇਸ ਦੀ ਸ਼ੂਟਿੰਗ ਛੇਤੀ ਨੈਨੀਤਾਲ ਵਿੱਚ ਸ਼ੁਰੂ ਹੋਵੇਗੀ। ਫਿਲਮ ਦਾ ਟਾਈਟਲ ਅਜੇ ਤੈਅ ਨਹੀਂ ਹੈ, ਪਰ ਕੁਝ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ। ਇਹ ਸਪੈਨਿਸ਼ ਥ੍ਰਿਲਰ ‘ਜੁਲਿਆਜ ਆਈ’ ਦੀ ਰੀਮੇਕ ਹੈ। ਤਾਪਸੀ ਇਸ ਵਿੱਚ ਬੇਲੇਨ ਰੂਪਦਾ ਦਾ ਰੋਲ ਨਿਭਾਏਗੀ। ਇਹ ਅਜਿਹੀ ਔਰਤ ਦੀ ਕਹਾਣੀ ਹੈ, ਜੋ ਆਪਣੀ ਜੁੜਵਾ ਭੈਣ ਦੀ ਭੇਤਭਰੀ ਮੌਤ ਦੀ ਗੁੱਥੀ ਸੁਲਝਾਉਂਦੀ ਹੈ।