Welcome to Canadian Punjabi Post
Follow us on

05

August 2021
 
ਪੰਜਾਬ

ਕੋਰੋਨਾ ਦੀ ਮਾਰ ਨਾਲ 50 ਹਜ਼ਾਰ ਟੈਕਸੀ ਡਰਾਈਵਰਾਂ ਦਾ ਧੰਦਾ ਚੌਪਟ

June 15, 2021 02:24 AM

ਫ਼ਾਜ਼ਿਲਕਾ, 14 ਜੂਨ (ਪੋਸਟ ਬਿਊਰੋ)- ਪੰਜਾਬ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ 50 ਹਜ਼ਾਰ ਤੋਂ ਵੱਧ ਟੈਕਸੀਆਂ ਚਲਾਉਣ ਵਾਲੇ ਡਰਾਈਵਰ ਅਤੇ ਉਨ੍ਹਾਂ ਦੇ ਪਰਵਾਰਕ ਜੀਅ ਫ਼ਾਕੇ ਕੱਟਣ ਲਈ ਮਜ਼ਬੂਰ ਹਨ ਕਿਉਂਕਿ ਕੋਰੋਨਾ ਦੇ ਦੌਰ ਦੀਆਂ ਪਾਬੰਦੀਆਂ ਕਾਰਨ ਧੰਦਾ ਪੂਰੀ ਤਰਾਂ ਚੌਪਟ ਹੋ ਗਿਆ ਹੈ।
ਪਤਾ ਲੱਗਾ ਹੈ ਕਿ ਇਨ੍ਹਾਂ ਟੈਕਸੀ ਡਰਾਈਵਰਾਂ ਨੇ 8-10 ਲੱਖ ਰੁਪਏ ਵਿੱਚ ਖ਼ਰੀਦੀਆਂ ਮਹਿੰਗੀਆਂ ਗੱਡੀਆਂ ਦੀਆਂ ਕਿਸ਼ਤਾਂ ਨਾ ਮੁੜਨ ਕਰਕੇ ਬੈਂਕਾਂ ਨੇ ਗੱਡੀਆਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਈ ਟੈਕਸੀਆਂ ਇਨ੍ਹਾਂ ਨੇ ਫਾਈਨਾਂਸ ਕਰਵਾਈਆਂ ਹੋਈਆਂ ਹਨ, ਉਨ੍ਹਾਂ ਦਾ ਹਾਲ ਬੈਂਕਾਂ ਤੋਂ ਵੀ ਮਾੜਾ ਹੈ, ਕਿਉਂਕਿ ਜੁਰਮਾਨੇ ਲੱਗ-ਲੱਗ ਕੇ 3-4 ਲੱਖ ਦੀ ਕਾਰ 10 ਲੱਖ ਨੂੰ ਪੈਣ ਲੱਗੀ ਹੈ ਤੇ ਕਈ ਡਰਾਈਵਰ ਮਜ਼ਬੂਰ ਹੋ ਕੇ ਆਪਣੀਆਂ ਕਾਰਾਂ ਫਾਈਨਾਂਸਰਾਂ ਕੋਲ ਛੱਡ ਆਏ ਹਨ। 50 ਹਜ਼ਾਰ ਤੋਂ ਵੱਧ ਟੈਕਸੀਆਂ ਦੇ ਧੰਦੇ ਵਾਲੇ ਲੱਗਭਗ 50 ਹਜ਼ਾਰ ਪਰਵਾਰ ਅਤੇ ਉਨ੍ਹਾਂ ਦੇ 2-3 ਲੱਖ ਪਰਵਾਰਕ ਮੈਂਬਰ ਤੰਗ ਆ ਕੇ ਸਬਜ਼ੀ ਅਤੇ ਫਲ ਵੇਚਣ ਲੱਗ ਪਏ ਹਨ। ਇਨੋਵਾ ਅਤੇ ਸਕਾਰਪਿਓ ਵਰਗੀਆਂ ਮਹਿੰਗੀਆਂ ਕਾਰਾਂ ਉੱਤੇ ਖ਼ਰਬੂਜ਼ੇ, ਕੇਲੇ ਤੇ ਹੋਰ ਖਾਣ ਪੀਣ ਦਾ ਸਾਮਾਨ ਵੇਚਣ ਵਾਲਿਆਂ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਇਹ ਕਿਵੇਂ ਨਮੋਸ਼ੀ ਦਾ ਜੀਵਨ ਬਤੀਤ ਕਰ ਰਹੇ ਹਨ। ਟੈਕਸੀ ਡਰਾਈਵਰਾਂ ਨੇ ਦੱਸਿਆ ਕਿ ਸਟੈਂਡਾਂ ਉੱਤੇ ਖੜ੍ਹੀਆਂ ਕਾਰਾਂ ਵਿੱਚੋਂ 90-95 ਪ੍ਰਤੀਸ਼ਤ ਬੈਂਕਾਂ ਤੋਂ ਕਰਜ਼ੇ ਉੱਤੇ ਲਈਆਂ ਜਾਂ ਫਿਰ ਫਾਈਨਾਂਸਰਾਂ ਕੋਲੋਂ ਲਈਆਂ ਗਈਆਂ ਹਨ, ਪਰ 1 ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਬੈਂਕਾਂ ਵੱਲੋਂ ਕਰਜ਼ੇ ਦੀਆਂ ਕਿਸ਼ਤਾਂ ਵਿੱਚ ਕੋਈ ਰਾਹਤ ਨਹੀਂ ਦਿੱਤੀ ਗਈ। ਕਈ ਟੈਕਸੀ ਚਾਲਕ ਫਾਈਨਾਂਸਰਾਂ ਤੋਂ ਡਰਦੇ ਆਤਮ ਹੱਤਿਆ ਕਰ ਚੁੱਕੇ ਹਨ ਪਰ ਸਰਕਾਰ ਵੱਲੋਂ ਇਸ ਧੰਦੇ ਨਾਲ ਜੁੜੇ ਹਜ਼ਾਰਾਂ ਲੋਕਾਂ ਦੀ ਕੋਈ ਸਾਰ ਨਹੀਂ ਲਈ ਗਈ। ਰਹਿੰਦੀ ਕਸਰ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਕੱਢ ਦਿੱਤੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਚੋਰੀ ਦੀਆਂ ਚਾਲੀ ਵਾਰਦਾਤਾਂ ਕਰਨ ਵਾਲੇ ਗੈਂਗ ਦੇ 7 ਦੋਸ਼ੀ ਗ੍ਰਿਫਤਾਰ
ਬੇਅਦਬੀ ਕੇਸ ਵਿੱਚ ਡੇਰਾ ਪ੍ਰੇਮੀਆਂ ਨੂੰ ਚਲਾਣ ਦੀਆਂ ਕਾਪੀਆਂ ਦਿਤੀਆਂ
ਸੁਮੇਧ ਸੈਣੀ ਦੇ ਖਿਲਾਫ ਇਕ ਕੇਸ ਵਿੱਚ ਐਕਸੀਐਨ ਸਮੇਤ ਸੱਤ ਜਣੇ ਨਾਮਜ਼ਦ
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਆਪਣਾ ਇਨਕਮ ਟੈਕਸ ਖੁਦ ਭਰਨਗੇ
ਚੋਣਾਂ ਦਾ ਚੱਕਾ ਰਿੜ੍ਹਿਆ: ਬਾਦਲ ਅਕਾਲੀ ਦਲ ਵੱਲੋਂ ਸਰਕਾਰ ਬਣਨ ਉੱਤੇ 400 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ
ਪੰਜਾਬ ਦੇ ਖਜ਼ਾਨਾ ਮੰਤਰੀ ਦੇ ਐਲਾਨਾਂ ਨੂੰ ਖਜ਼ਾਨਾ ਵਿਭਾਗ ਨੇ ਹੀ ਨਹੀਂ ਮੰਨਿਆ
ਸੁਮੇਧ ਸਿੰਘ ਸੈਣੀ ਨੂੰ ਰਾਹਤ: ਕੋਟਕਪੂਰਾ ਗੋਲ਼ੀ ਕਾਂਡ ਕੇਸ ਵਿੱਚ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਪ੍ਰਵਾਨ
ਰਣਜੀਤ ਸਾਗਰ ਡੈਮ ’ਚ ਭਾਰਤੀ ਫੌਜ ਦਾ ਹੈਲੀਕਾਪਟਰ ਡਿੱਗਣ ਨਾਲ ਦੋਵੇਂ ਪਾਇਲਟ ਲਾਪਤਾ
ਰਿਲਾਇੰਸ ਆਊਟਲੈਟ ਬੰਦ ਹੋਣ ਨਾਲ ਪੰਜ ਹਜ਼ਾਰ ਤੋਂ ਵੱਧ ਨੌਕਰੀਆਂ ਉਤੇ ਖਤਰੇ ਦਾ ਪਰਛਾਵਾਂ
ਪੰਜਾਬੀ ਯੂਨੀਵਰਸਿਟੀ ਵਿੱਚ ਫੇਕ ਬਿਲਿੰਗ ਕਰਨ ਦੇ ਕੇਸ ਵਿੱਚ ਸੱਤ ਜਣੇ ਨਾਮਜ਼ਦ