Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਲੰਡਨ ਦੇ ਮੁਸਲਿਮ ਪਰਿਵਾਰ ਉੱਤੇ ਹਮਲਾ ਕਰਨ ਵਾਲੇ ਵਿਅਕਤੀ ਉੱਤੇ ਲਾਏ ਗਏ ਅੱਤਵਾਦ ਸਬੰਧੀ ਚਾਰਜਿਜ਼

June 15, 2021 01:29 AM

ਲੰਡਨ, ਓਨਟਾਰੀਓ, 14 ਜੂਨ (ਪੋਸਟ ਬਿਊਰੋ) : ਲੰਡਨ, ਓਨਟਾਰੀਓ ਦੇ ਇੱਕ ਮੁਸਲਿਮ ਪਰਿਵਾਰ ਉੱਤੇ ਜਾਣਬੁੱਝ ਕੇ ਆਪਣੀ ਗੱਡੀ ਚੜ੍ਹਾਉਣ ਵਾਲੇ ਵਿਅਕਤੀ ਖਿਲਾਫ ਫੈਡਰਲ ਤੇ ਪ੍ਰੋਵਿੰਸ਼ੀਅਲ ਕ੍ਰਾਊਨ ਅਟਾਰਨੀਜ਼ ਨੇ ਅੱਤਵਾਦ ਸਬੰਧੀ ਚਾਰਜਿਜ਼ ਲਾਏ ਹਨ। ਜਿ਼ਕਰਯੋਗ ਹੈ ਕਿ ਇਸ ਘਟਨਾ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਸੀ ਤੇ ਇੱਕ ਬੱਚਾ ਵੀ ਜ਼ਖ਼ਮੀ ਹੋ ਗਿਆ ਸੀ।
20 ਸਾਲਾ ਨਥਾਨੀਅਲ ਵੈਲਟਮੈਨ, ਨੂੰ ਇਸ ਹਮਲੇ ਕਾਰਨ ਇਸ ਸਮੇਂ ਫਰਸਟ ਡਿਗਰੀ ਮਰਡਰਜ਼ ਦੇ ਚਾਰ ਮਾਮਲਿਆਂ ਤੇ ਇੱਕ ਕਤਲ ਦੀ ਕੋਸਿ਼ਸ਼ ਕਰਨ ਦੇ ਮਾਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਮਵਾਰ ਨੂੰ ਲੰਡਨ, ਓਨਟਾਰੀਓ ਵਿੱਚ ਅਦਾਲਤ ਸਾਹਮਣੇ ਪ੍ਰੌਸੀਕਿਊਟਰਜ਼ ਨੇ ਦੱਸਿਆ ਕਿ ਵੈਲਟਮੈਨ ਖਿਲਾਫ ਕ੍ਰਿਮੀਨਲ ਕੋਡ ਦੀ ਧਾਰਾ 83 ਤਹਿਤ ਅੱਤਵਾਦ ਸਬੰਧੀ ਚਾਰਜਿਜ਼ ਲਾਉਣ ਦੀ ਸਹਿਮਤੀ ਮਿਲੀ ਹੈ। ਵੈਲਟਮੈਨ ਸਵੇਰੇ 10:00 ਵਜੇ ਅਦਾਲਤ ਸਾਹਮਣੇ ਪੇਸ਼ ਹੋਇਆ।
ਫੈਡਰਲ ਕ੍ਰਾਊਨ ਅਟਾਰਨੀ ਸਾਰਾਹ ਸੇ਼ਖ ਵੱਲੋਂ ਅਦਾਲਤ ਨੂੰ ਜਾਣਕਾਰੀ ਦਿੱਤੀ ਗਈ ਕਿ 9 ਜੂਨ ਨੂੰ ਪ੍ਰੌਸੀਕਿਊਟਰਜ਼ ਨੂੰ ਵੈਲਟਮੈਨ ਖਿਲਾਫ ਅੱਤਵਾਦ ਸਬੰਧੀ ਕਾਰਵਾਈ ਅੱਗੇ ਵਧਾਉਣ ਦੀ ਸਹਿਮਤੀ ਮਿਲੀ ਸੀ। ਇਸ ਤੋਂ ਬਾਅਦ ਪ੍ਰੋਵਿੰਸ਼ੀਅਲ ਕ੍ਰਾਊਨ ਅਟਾਰਨੀ ਜੈਨੀਫਰ ਮੋਜ਼ਰ ਨੇ ਵੀ ਇਹੋ ਆਖਿਆ ਕਿ ਉਨ੍ਹਾਂ ਨੂੰ ਪ੍ਰੋਵਿੰਸ਼ੀਅਲ ਪੱਧਰ ਉੱਤੇ ਇਸ ਦੀ ਸਹਿਮਤੀ ਮਿਲ ਗਈ ਸੀ।
ਇੱਥੇ ਦੱਸਣਾ ਬਣਦਾ ਹੈ ਕਿ ਇਸ ਘਟਨਾ ਵਿੱਚ 46 ਸਾਲਾ ਸਲਮਾਨ ਅਫਜ਼ਾਲ, ਉਨ੍ਹਾਂ ਦੀ 44 ਸਾਲਾ ਪਤਨੀ ਮਦੀਹਾ ਸਲਮਾਨ, 15 ਸਾਲਾ ਬੇਟੀ ਯੁਮਨਾ ਸਲਮਾਨ ਤੇ ਸਲਮਾਨ ਅਫਜ਼ਾਲ ਦੀ 74 ਸਾਲਾ ਮਾਂ ਤਲਤ ਅਫਜ਼ਾਲ ਦੀ ਮੌਤ ਹੋ ਗਈ ਸੀ ਜਦਕਿ ਇਸ ਜੋੜੇ ਦਾ 9 ਸਾਲਾ ਬੇਟਾ ਫਾਇਜ਼ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲਿਸ ਨੇ ਇਹ ਦੋਸ਼ ਲਾਇਆ ਸੀ ਕਿ 6 ਜੂਨ ਨੂੰ ਹੋਇਆ ਹਮਲਾ ਪੂਰੇ ਯੋਜਨਾਬੱਧ ਢੰਗ ਨਾਲ ਮੁਸਲਮਾਨਾਂ ਖਿਲਾਫ ਕੀਤਾ ਗਿਆ ਹਮਲਾ ਸੀ।  

   

 

 
Have something to say? Post your comment