Welcome to Canadian Punjabi Post
Follow us on

05

August 2021
 
ਕੈਨੇਡਾ

ਹਾਰਪਰ ਯੁੱਗ ਦੀਆਂ ਨੀਤੀਆਂ ਦੇ ਸਬੰਧ ਵਿੱਚ ਟੋਰੀ ਐਮਪੀ ਟਿੰਮ ਉੱਪਲ ਨੇ ਕੈਨੇਡੀਅਨਜ਼ ਤੋਂ ਮੰਗੀ ਮੁਆਫੀ

June 15, 2021 01:23 AM

ਓਟਵਾ, 14 ਜੂਨ (ਪੋਸਟ ਬਿਊਰੋ) : ਸਾਬਕਾ ਕੰਜ਼ਰਵੇਟਿਵ ਕੈਬਨਿਟ ਮੰਤਰੀ ਟਿੰਮ ਉੱਪਲ ਨੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਯੁੱਗ ਦੀਆਂ ਸੱਭਿਆਚਾਰਕ ਵੰਡੀਆਂ ਪਾਉਣ ਵਾਲੀਆਂ ਨੀਤੀਆਂ ਖਿਲਾਫ ਉਸ ਸਮੇਂ ਆਵਾਜ਼ ਨਾ ਉਠਾਉਣ ਲਈ ਕੈਨੇਡੀਅਨਜ਼ ਤੋਂ ਮੁਆਫੀ ਮੰਗੀ ਹੈ।
ਫੇਸਬੁੱਕ ਪੋਸਟ ਵਿੱਚ ਟੋਰੀ ਐਮਪੀ ਟਿੰਮ ਉੱਪਲ ਨੇ ਆਖਿਆ ਕਿ ਇਸ ਮਹੀਨੇ ਲੰਡਨ, ਓਨਟਾਰੀਓ ਦੇ ਮੁਸਲਿਮ ਪਰਿਵਾਰ ਉੱਤੇ ਹੋਏ ਹਮਲੇ ਤੋਂ ਬਾਅਦ ਕੈਨੇਡੀਅਨਾਂ ਨੂੰ ਸੁਰੱਖਿਅਤ ਕਿਵੇਂ ਮਹਿਸੂਸ ਕਰਵਾਇਆ ਜਾਵੇ ਇਸ ਬਾਰੇ ਉਹ ਲੋਕਾਂ ਨਾਲ ਗੱਲ ਕਰ ਰਹੇ ਸਨ। ਹਾਰਪਰ ਸਰਕਾਰ ਸਮੇਂ ਮਨਿਸਟਰ ਆਫ ਸਟੇਟ ਫੌਰ ਮਲਟੀਕਲਚਰਲਿਜ਼ਮ, ਉੱਪਲ ਸਿਟੀਜ਼ਨਸਿ਼ਪ ਦੀ ਸੰਹੁ ਚੁੱਕਣ ਸਮੇਂ ਨਕਾਬ ਪਾਉਣ ਉੱਤੇ ਪਾਬੰਦੀ ਲਾਉਣ ਬਾਰੇ ਬਿੱਲ ਦੇ ਬੁਲਾਰੇ ਸਨ।
2015 ਵਿੱਚ ਮੁੜ ਚੋਣਾਂ ਲਈ ਕੈਂਪੇਨਿੰਗ ਕਰਦਿਆਂ ਹੋਇਆਂ ਵੀ ਪਾਰਟੀ ਨੇ ਕਈ ਅਜੀਬ ਸੱਭਿਆਚਾਰਕ ਰੁਝਾਨਾਂ ਦਾ ਪ੍ਰਸਤਾਵ ਰੱਖਿਆ, ਜਿਨ੍ਹਾਂ ਵਿੱਚੋਂ ਇੱਕ ਸੀ ਕਿ ਲੋਕ ਫੋਨ ਕਰਕੇ ਦੂਜਿਆ ਦੇ ਕਥਿਤ ਇਤਰਾਜ਼ਯੋਗ ਰੁਝਾਨਾਂ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਦੇ ਸਕਦੇ ਹਨ। ਉੱਪਲ ਨੇ ਆਖਿਆ ਕਿ ਲਿਬਰਲਾਂ ਵੱਲੋਂ ਕੰਜ਼ਰਵੇਟਿਵਾਂ ਨੂੰ ਹਰਾਉਣ ਤੋਂ ਬਾਅਦ ਉਨ੍ਹਾਂ ਇਸ ਤਰ੍ਹਾਂ ਦੀ ਵੰਡੀਆਂ ਪਾਉਣ ਵਾਲੀ ਸਿਆਸਤ ਦੇ ਸਬੰਧ ਵਿੱਚ ਕੈਨੇਡੀਅਨਜ਼ ਨਾਲ ਕਾਫੀ ਗੱਲਬਾਤ ਕੀਤੀ।
ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਾਅਦ ਉਹ ਇਹ ਸਮਝ ਸਕੇ ਹਨ ਕਿ ਨਕਾਬ ਸਬੰਧੀ ਨੀਤੀ ਤੇ ਚੋਣ ਕੈਂਪੇਨ ਦੌਰਾਨ ਹੋਰ ਪ੍ਰਸਤਾਵਾਂ ਤੇ ਨੀਤੀਆਂ ਕਾਰਨ ਮੁਸਲਿਮ ਕੈਨੇਡੀਅਨਜ਼ ਕਿਵੇਂ ਸਾਰਿਆਂ ਤੋਂ ਅਲੱਗ ਥਲੱਗ ਹੋ ਗਏ ਤੇ ਇਸ ਤਰ੍ਹਾਂ ਕਿਵੇਂ ਇਸ ਸੱਭ ਨੇ ਕੈਨੇਡਾ ਵਿੱਚ ਇਸਲਾਮੋਫੋਬੀਆ ਵਰਗੀ ਸਮੱਸਿਆ ਪੈਦਾ ਕਰਨ ਵਿੱਚ ਯੋਗਦਾਨ ਪਾਇਆ।
ਉਨ੍ਹਾਂ ਆਖਿਆ ਕਿ ਜਦੋਂ ਇਸ ਤਰ੍ਹਾਂ ਦੀਆਂ ਨੀਤੀਆਂ ਬਾਰੇ ਚਰਚਾ ਚੱਲ ਰਹੀ ਸੀ ਤਾਂ ਉਨ੍ਹਾਂ ਨੂੰ ਆਪਣੀ ਸੀਟ ਦੀ ਵਰਤੋਂ ਕਰਦੇ ਹੋਏ ਇਸ ਤਰ੍ਹਾਂ ਦੀਆਂ ਵੰਡੀਆਂ ਪਾਉਣ ਵਾਲੀਆਂ ਨੀਤੀਆਂ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ। ਉਨ੍ਹਾਂ ਆਖਿਆ ਕਿ ਇਸ ਸਬੰਧ ਵਿੱਚ ਮਜ਼ਬੂਤੀ ਨਾਲ ਆਵਾਜ਼ ਨਾ ਉਠਾਉਣ ਲਈ ਤੇ ਇੱਕ ਤਰ੍ਹਾਂ ਆਪਣੀ ਭੂਮਿਕਾ ਸਹੀ ਢੰਗ ਨਾਲ ਨਾ ਨਿਭਾਉਣ ਲਈ ਉਹ ਸਾਰੇ ਕੈਨੇਡੀਅਨਜ਼ ਤੋਂ ਮੁਆਫੀ ਮੰਗਦੇ ਹਨ।ਉਨ੍ਹਾਂ ਆਖਿਆ ਕਿ ਕੈਨੇਡਾ ਨੂੰ ਬਿਹਤਰ ਥਾਂ ਬਣਾਉਣਾ ਸਾਡੇ ਸਾਰਿਆਂ ਦੇ ਹੱਥ ਵਿੱਚ ਹੈ।    


   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਡੈਲਟਾ ਵੇਰੀਐਂਟ ਦੀ ਬਦੌਲਤ ਬੀ ਸੀ ਵਿੱਚ ਹਰ ਸੱਤਵੇਂ ਤੋਂ ਦਸਵੇਂ ਦਿਨ ਵੱਧ ਰਹੇ ਹਨ ਕੋਵਿਡ-19 ਦੇ ਮਾਮਲੇ
ਕੈਨੇਡੀਅਨ ਪਾਰਟੀਆਂ ਅੰਦਰਖਾਤੇ ਕਰ ਰਹੀਆਂ ਹਨ ਚੋਣਾਂ ਦੀਆਂ ਤਿਆਰੀਆਂ?
ਮਾਂਟਰੀਅਲ ਵਿੱਚ ਚੱਲੀਆਂ ਗੋਲੀਆਂ, 3 ਹਲਾਕ
ਅਜੇ ਵੀ ਵਿਰੋਧੀਆਂ ਤੋਂ ਅੱਗੇ ਹਨ ਟਰੂਡੋ ਦੇ ਲਿਬਰਲ : ਰਿਪੋਰਟ
ਇਸ ਹਫਤੇ ਕੈਨੇਡਾ ਨੂੰ ਹਾਸਲ ਹੋਣਗੀਆਂ ਕੋਵਿਡ-19 ਵੈਕਸੀਨ ਦੀਆਂ 2·3 ਮਿਲੀਅਨ ਡੋਜ਼ਾਂ
ਫੋਰਟਿਨ ਉੱਤੇ ਲੱਗੇ ਦੋਸ਼ਾਂ ਬਾਰੇ ਕਾਰਜਕਾਰੀ ਡਿਫੈਂਸ ਚੀਫ ਦੇ ਨੋਟਸ ਤੋਂ ਝਲਕੀ ਫੌਜੀ ਅਧਿਕਾਰੀਆਂ ਦੀ ਕਸ਼ਮਕਸ਼
ਡੈਲਟਾ ਵੇਰੀਐਂਟ ਕਾਰਨ ਕੈਨੇਡਾ ਵਿੱਚ ਆ ਸਕਦੀ ਹੈ ਚੌਥੀ ਵੇਵ : ਟੈਮ
ਦੂਜੀ ਛਿਮਾਹੀ ਵਿੱਚ ਅਰਥਚਾਰੇ ਦੀ ਸਥਿਤੀ ਮਜ਼ਬੂਤ ਹੋਣ ਦੀ ਉਮੀਦ : ਸਟੈਟਸਕੈਨ
ਜਦੋਂ ਮੈਨੀਕੁਇਨ ਸਮਝ ਕੇ ਮਹਿਲਾ ਦੀ ਲਾਸ਼ ਕੂੜੇਦਾਨ ਵਿੱਚ ਸੁੱਟੀ ਗਈ
ਐਕਸਪਾਇਰ ਹੋਣ ਤੋਂ ਪਹਿਲਾਂ ਲੋਕਾਂ ਨੂੰ ਮੌਡਰਨਾ ਦੇ ਸ਼ੌਟਸ ਲੈਣ ਦੀ ਦਿੱਤੀ ਜਾ ਰਹੀ ਹੈ ਸਲਾਹ