Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਟਰੂਡੋ ਨੇ ਯੂਕਰੇਨ ਦੀ ਮਦਦ ਦਾ ਪ੍ਰਗਟਾਇਆ ਤਹੱਈਆ, ਪਰ ਨਾਟੋ ਮੈਂਬਰਸਿ਼ਪ ਉੱਤੇ ਧਾਰਿਆ ਮੌਨ

June 14, 2021 06:31 PM

ਬਰੱਸਲਜ਼, 14 ਜੂਨ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੌਰਥ ਐਟਲਾਂਟਿਕ ਟਰੀਟੀ ਆਰਗੇਨਾਈਜ਼ੇਸ਼ਨ (ਨਾਟੋ) ਦੀ ਮੀਟਿੰਗ ਵਿੱਚ ਹਿੱਸਾ ਲੈਣਗੇ। ਕੈਨੇਡਾ ਵੱਲੋਂ ਯੂਕਰੇਨ ਦੀ ਮਦਦ ਦਾ ਤਹੱਈਆ ਪ੍ਰਗਟਾਇਆ ਗਿਆ ਹੈ। ਪਰ ਰੂਸ ਨਾਲ ਤਣਾਅ ਦੇ ਚੱਲਦਿਆਂ ਕੈਨੇਡਾ ਨੇ ਇਹ ਨਹੀਂ ਆਖਿਆ ਕਿ ਉਹ ਇਸ ਫੌਜੀ ਗੱਠਜੋੜ ਵਿੱਚ ਕੀਵ ਦੇ ਸ਼ਾਮਲ ਹੋਣ ਦਾ ਸਮਰਥਨ ਕਰੇਗਾ।
ਫੈਡਰਲ ਸਰਕਾਰ ਨੇ ਪਿਛਲੇ ਹਫਤੇ ਆਖਿਆ ਸੀ ਕਿ ਕੈਨੇਡਾ ਇਸ ਰੀਜਨ ਵਿੱਚ ਸਕਿਊਰਿਟੀ ਸਬੰਧੀ ਖਤਰਿਆਂ ਨੂੰ ਖ਼਼ਤਮ ਕਰਕੇ ਹੀ ਸਾਹ ਲਵੇਗਾ।ਪਰ ਉਸ ਸਮੇਂ ਸਰਕਾਰ ਨੇ ਇਹ ਸਪਸ਼਼ਟ ਨਹੀਂ ਸੀ ਕੀਤਾ ਕਿ ਉਹ ਸਿਖਰ ਵਾਰਤਾ ਦੌਰਾਨ ਨਾਟੋ ਦੀ ਮੈਂਬਰਸਿ਼ਪ ਲਈ ਯੂਕਰੇਨ ਦਾ ਸਮਰਥਨ ਕਰੇਗੀ।
ਜਿ਼ਕਰਯੋਗ ਹੈ ਕਿ ਮਾਸਕੋ ਤੇ ਪੱਛਮੀ ਦੇਸ਼ਾਂ ਦਰਮਿਆਨ ਕਈ ਸਾਲਾਂ ਤੋਂ ਚੱਲੇ ਆ ਰਹੇ ਤਣਾਅਪੂਰਣ ਸਬੰਧਾਂ ਤੋਂ ਬਾਅਦ ਪਿਛਲੇ ਹਫਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਰਮਿਆਨ ਜਨੇਵਾ ਵਿੱਚ ਹੋਈ ਆਹਮੋ ਸਾਹਮਣੀ ਮੀਟਿੰਗ ਤੋਂ ਪਹਿਲਾਂ ਹੀ ਯੂਕਰੇਨ ਨੂੰ ਨਾਟੋ ਫੌਜਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੈ਼ਲੈਂਸਕੀ ਨੇ ਇਸ ਫੌਜੀ ਗੱਠਜੋੜ ਵਿੱਚ ਸ਼ਾਮਲ ਹੋਣ ਲਈ ਵੱਖਰੇ ਤੌਰ ਉੱਤੇ ਲਾਬਿੰਗ ਕਰਕੇ ਪੂਰਾ ਜ਼ੋਰ ਲਾਇਆ। ਇੱਥੇ ਹੀ ਬੱਸ ਨਹੀਂ ਜੈ਼ਲੈਂਸਕੀ ਨੇ ਇਸ ਬਾਰੇ ਟਰੂਡੋ ਤੇ ਬਾਇਡਨ ਨਾਲ ਵੀ ਵੱਖਰੇ ਤੌਰ ਉੱਤੇ ਇਸ ਬਾਰੇ ਸਲਾਹ ਮਸ਼ਵਰਾ ਕੀਤਾ। ਇਸ ਤੋਂ ਪਹਿਲਾਂ ਵੀ ਕੈਨੇਡਾ ਯੂਕਰੇਨ ਦੇ ਨਾਟੋ ਫੌਜਾਂ ਵਿੱਚ ਸ਼ਾਮਲ ਹੋਣ ਦੀ ਪੈਰਵੀ ਕਰ ਚੁੱਕਿਆ ਹੈ।   

   

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ