ਟੋਰਾਂਟੋ, 13 ਜੂਨ (ਪੋਸਟ ਬਿਊਰੋ) : ਮੈਲਵਰਨ ਏਰੀਆ ਵਿੱਚ ਚੱਲੀ ਗੋਲੀ ਦੇ ਮਾਮਲੇ ਦੀ ਟੋਰਾਂਟੋ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਘਟਨਾ ਕਿਸੇ ਪਾਰਟੀ ਜਾਂ ਇੱਕਠ ਦੌਰਾਨ ਵਾਪਰੀ।
ਪੁਲਿਸ ਨੇ ਦੱਸਿਆ ਕਿ ਐਤਵਾਰ ਸਵੇਰੇ 5:00 ਵਜੇ ਇੱਕ 20 ਸਾਲਾ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਸਕਾਰਬੌਰੋ ਦੇ ਹਸਪਤਾਲ ਵਿੱਚ ਪਹੁੰਚਿਆ। ਇਸੇ ਸਮੇਂ ਦੇ ਨੇੜੇ ਤੇੜੇ ਇੱਕ 20 ਸਾਲਾ ਮਹਿਲਾ ਵੀ ਲੱਤ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਸੰਨੀਬਰੁੱਕ ਹਸਪਤਾਲ ਪਹੁੰਚੀ।
ਪੁਲਿਸ ਦਾ ਮੰਨਣਾ ਹੈ ਕਿ ਫਿੰਚ ਐਵਨਿਊ ਤੇ ਮਾਰਖਮ ਰੋਡ ਇਲਾਕੇ ਵਿੱਚ ਕਿਸੇ ਇੰਡਸਟਰੀਅਲ ਬਿਲਡਿੰਗ ਵਿੱਚ ਹੋਏ ਇੱਕਠ ਦੌਰਾਨ ਚੱਲੀ ਗੋਲੀ ਕਾਰਨ ਇਹ ਦੋਵੇਂ ਜ਼ਖ਼ਮੀ ਹੋਏ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਮੌਕੇ ਤੋਂ ਲਾਲ ਰੰਗ ਦੇ ਕੱਪ ਥਾਂ ਥਾਂ ਖਿੱਲਰੇ ਪਏ ਮਿਲੇ ਤੇ ਇਸ ਇਲਾਕੇ ਵਿੱਚ ਪਾਰਟੀ ਦੇ ਹੋਰ ਸਬੂਤ ਵੀ ਮਿਲੇ।