Welcome to Canadian Punjabi Post
Follow us on

05

August 2021
 
ਪੰਜਾਬ

ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਦੋਸ਼ੀ ਹਾਈ ਕੋਰਟ ਵੱਲੋਂ ਬਰੀ

June 14, 2021 03:01 AM

ਚੰਡੀਗੜ੍ਹ, 13 ਜੂਨ (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲੁਧਿਆਣੇ ਦੀ ਸਾਈਕਲ ਮਾਰਕੀਟ ਨੇੜੇ ਰਹਿੰਦੇ ਮੁਹੰਮਦ ਸੁਜਾਕ ਨੂੰ ਕਤਲ ਕੇਸ ਵਿੱਚ ਬਰੀ ਕਰ ਕੇ ਬਾਕੀ ਸਜ਼ਾ ਸਸਪੈਂਡ ਕਰਨ ਦੇ ਹੁਕਮ ਕੀਤੇ ਹਨ।
ਵਰਨਣ ਯੋਗ ਹੈ ਕਿ ਲੁਧਿਆਣੇਵਿੱਚ ਨੌਂ ਮਾਰਚ 2014 ਦੀ ਰਾਤ ਮੁਹੰਮਦ ਫੈਜ਼ ਨਾਮਕ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸ ਦੇ ਸਰੀਰ ਉੱਤੇ ਸੱਟਾਂ ਦੇ ਨਿਸ਼ਾਨ ਸਨ। ਮ੍ਰਿਤਕ ਦੇ ਭਰਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਮੁਹੰਮਦ ਫੈਜ਼ ਤੇ ਮੁਹੰਮਦ ਸੁਜਾਕ ਇੱਕਪ ਫੈਕਟਰੀ ਵਿੱਚ ਕੰਮ ਕਰਦੇ ਸਨ ਅਤੇ ਨੌਂ ਮਾਰਚ ਰਾਤ ਦੋਵਾਂ ਨੇ ਇਕੱਠੇ ਸ਼ਰਾਬ ਪੀਤੀ ਤੇ ਸੁਜਾਕ ਨੇ ਮੁਹੰਮਦ ਫੈਜ਼ ਤੋਂ ਕੁਝ ਪੈਸੇ ਮੰਗੇ ਸਨ, ਜਿਹੜੇ ਉਸ ਨੇ ਨਹੀਂ ਦਿੱਤੇ। ਇਸ ਕਾਰਨ ਮੁਹੰਮਦ ਸੁਜਾਕ ਨੇ ਉਸ ਦਾ ਕਤਲਕਰ ਦਿੱਤਾ ਹੈ। ਪੁਲਸ ਨੇ ਮੁਹੰਮਦ ਸੁਜਾਕ ਨੂੰ ਗ੍ਰਿਫਤਾਰ ਕੀਤਾ ਤੇ ਸੈਸ਼ਨ ਕੋਰਟ ਵਿੱਚ ਉਸ ਨੇ ਖੁਦ ਨੂੰ ਬੇਗੁਨਾਹ ਦੱਸ ਕੇ ਕਿਹਾ ਸੀ ਕਿ ਉਹ ਮ੍ਰਿਤਕ ਦਾ ਦੋਸਤ ਸੀ ਅਤੇ ਦੋਵੇਂ ਬਿਹਾਰ ਵਿੱਚ ਇੱਕੋ ਪਿੰਡ ਤੋਂ ਸਨ। ਉਸ ਨੇ ਕੋਰਟ ਨੂੰ ਦੱਸਿਆ ਕਿ ਮ੍ਰਿਤਕ ਫੈਜ਼ ਸ਼ਰਾਬ ਅਤੇ ਨਸ਼ੇ ਦਾ ਆਦੀ ਸੀ ਤੇ ਨੌਂ ਮਾਰਚ ਨੂੰ ਉਸ ਨੇ ਜ਼ਿਆਦਾ ਨਸ਼ਾ ਕਰ ਲਿਆ ਸੀ, ਜੋ ਉਸ ਦੀ ਮੌਤ ਦਾ ਕਾਰਨ ਹੋ ਸਕਦਾ ਹੈ। ਪੁਲਸ ਵੱਲੋਂ ਪੇਸ਼ ਕੀਤੇ ਗਵਾਹਾਂ ਦੀ ਗਵਾਹੀ ਪਿੱਛੋਂ ਲੁਧਿਆਣੇ ਦੀ ਸੈਸ਼ਨ ਜੱਜ ਲਖਵਿੰਦਰ ਕੌਰ ਦੁੱਗਲ ਨੇ ਮੁਹੰਮਦ ਸੁਜਾਕ ਨੂੰ ਦੋਸ਼ੀ ਮੰਨ ਕੇ 18 ਜਨਵਰੀ 2020 ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ।ਮੁਹੰਮਦ ਸੁਜਾਕ ਨੇ ਸਜ਼ਾ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਤਾਂ ਸੁਣਵਾਈ ਪਿੱਛੋਂ ਹਾਈ ਕੋਰਟ ਨੇ ਮੁਹੰਮਦ ਸੁਜਾਕ ਦੇ ਵਕੀਲ ਵੱਲੋਂ ਪੇਸ਼ ਕੀਤੇ ਦਸਤਾਵੇਜ਼ਾਂ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ਉੱਤੇ ਸੈਸ਼ਨ ਕੋਰਟ ਵੱਲੋਂ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਨੂੰ ਰੱਦ ਕਰ ਕੇ ਉਸ ਨੂੰ ਬਰੀ ਕਰ ਦਿੱਤਾ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਚੋਰੀ ਦੀਆਂ ਚਾਲੀ ਵਾਰਦਾਤਾਂ ਕਰਨ ਵਾਲੇ ਗੈਂਗ ਦੇ 7 ਦੋਸ਼ੀ ਗ੍ਰਿਫਤਾਰ
ਬੇਅਦਬੀ ਕੇਸ ਵਿੱਚ ਡੇਰਾ ਪ੍ਰੇਮੀਆਂ ਨੂੰ ਚਲਾਣ ਦੀਆਂ ਕਾਪੀਆਂ ਦਿਤੀਆਂ
ਸੁਮੇਧ ਸੈਣੀ ਦੇ ਖਿਲਾਫ ਇਕ ਕੇਸ ਵਿੱਚ ਐਕਸੀਐਨ ਸਮੇਤ ਸੱਤ ਜਣੇ ਨਾਮਜ਼ਦ
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਆਪਣਾ ਇਨਕਮ ਟੈਕਸ ਖੁਦ ਭਰਨਗੇ
ਚੋਣਾਂ ਦਾ ਚੱਕਾ ਰਿੜ੍ਹਿਆ: ਬਾਦਲ ਅਕਾਲੀ ਦਲ ਵੱਲੋਂ ਸਰਕਾਰ ਬਣਨ ਉੱਤੇ 400 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ
ਪੰਜਾਬ ਦੇ ਖਜ਼ਾਨਾ ਮੰਤਰੀ ਦੇ ਐਲਾਨਾਂ ਨੂੰ ਖਜ਼ਾਨਾ ਵਿਭਾਗ ਨੇ ਹੀ ਨਹੀਂ ਮੰਨਿਆ
ਸੁਮੇਧ ਸਿੰਘ ਸੈਣੀ ਨੂੰ ਰਾਹਤ: ਕੋਟਕਪੂਰਾ ਗੋਲ਼ੀ ਕਾਂਡ ਕੇਸ ਵਿੱਚ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਪ੍ਰਵਾਨ
ਰਣਜੀਤ ਸਾਗਰ ਡੈਮ ’ਚ ਭਾਰਤੀ ਫੌਜ ਦਾ ਹੈਲੀਕਾਪਟਰ ਡਿੱਗਣ ਨਾਲ ਦੋਵੇਂ ਪਾਇਲਟ ਲਾਪਤਾ
ਰਿਲਾਇੰਸ ਆਊਟਲੈਟ ਬੰਦ ਹੋਣ ਨਾਲ ਪੰਜ ਹਜ਼ਾਰ ਤੋਂ ਵੱਧ ਨੌਕਰੀਆਂ ਉਤੇ ਖਤਰੇ ਦਾ ਪਰਛਾਵਾਂ
ਪੰਜਾਬੀ ਯੂਨੀਵਰਸਿਟੀ ਵਿੱਚ ਫੇਕ ਬਿਲਿੰਗ ਕਰਨ ਦੇ ਕੇਸ ਵਿੱਚ ਸੱਤ ਜਣੇ ਨਾਮਜ਼ਦ