Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਮ੍ਰਿਤਕਾਂ ਨੂੰ ਲੋੜੀਂਦੇ ਸਨਮਾਨ ਦੀ ਲੋੜ

May 14, 2021 09:02 AM

-ਗੁਨਬੀਰ ਸਿੰਘ
ਕੋਰੋਨਾ ਵਾਇਰਸ ਦੇ ਦੌਰ ਵਿੱਚ ਮ੍ਰਿਤਕਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਦੂਸਰੇ ਪਾਸੇ ਦੋਸ਼ਾਂ ਦੀ ਬੁਛਾੜ ਜਾਰੀ ਹੈ। ਸੁਸਤ ਰਾਜਨੀਤਕ ਤੰਤਰ ਜਾਨਾਂ ਬਚਾਉਣ ਲਈ ਆਕਸੀਜਨ ਤੇ ਵੈਕਸੀਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਜੱਦੋਜਹਿਦ ਕਰ ਰਿਹਾ ਹੈ, ਪਰ ਸੰਕਟ ਪ੍ਰਬੰਧ ਔਖਾ ਹੋ ਰਿਹਾ ਹੈ। ਅੱਜ ਨਾ ਅਗਨ-ਭੇਟ ਕਰਨ ਲਈ ਲੋੜੀਂਦੀਆਂ ਲੱਕੜਾਂ ਮਿਲਦੀਆਂ ਹਨ ਅਤੇ ਨਾ ਸ਼ਮਸ਼ਾਨਘਾਟ ਕਾਫੀ ਹਨ। ਪਾਰਕਾਂ, ਫੁੱਟਪਾਥਾਂ ਤੋਂ ਇਲਾਵਾ ਘਰਾਂ ਤੇ ਹਵੇਲੀਆਂ ਦੇ ਵਿਹੜਿਆਂ ਦੀ ਵਰਤੋਂ ਸ਼ਮਸ਼ਾਨਘਾਟ ਵਜੋਂ ਹੋ ਰਹੀ ਹੈ। ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ ਇੱਕ ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਨੇ ਅਜੀਬ ਐਲਾਨ ਕੀਤਾ ਕਿ ਉਹ ਆਪਣੇ ਇਲੈਕਟਿ੍ਰਕ ਸ਼ਮਸ਼ਾਨਘਾਟ ਢਾਹ ਕੇ ਕੁਝ ਹੋਰ ਪੁਰਾਤਨ ਥੜ੍ਹੇ ਬਣਵਾ ਰਹੇ ਹਨ, ਕਿਉਂਕਿ ਲੋਕ ਇਸ ਸਮੇਂ ਸਸਕਾਰ ਦੇ ਇਸ ਆਧੁਨਿਕ ਯੰਤਰ ਨੂੰ ਪਹਿਲ ਨਹੀਂ ਦੇ ਰਹੇ। ਭਾਵੇਂ ਇਲੈਕਟ੍ਰਾਨਿਕ ਸ਼ਮਸ਼ਾਨਘਾਟ ਘੱਟੋ-ਘੱਟ ਇੱਕ ਦਰਜਨ ਪੁਰਾਤਨ ਥੜ੍ਹਿਆਂ ਦਾ ਕੰਮ ਕਰਦਾ ਹੈ, ਪਰ ਉਪਰੋਕਤ ਸੋਚ ਹੈਰਾਨੀ ਜਨਕ ਜਾਪਦੀ ਹੈ।
ਦੱਸਣ ਯੋਗ ਹੈ ਕਿ ਲਾਵਾਰਸ ਦੇਹਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਆਧੁਨਿਕ ਤਰੀਕੇ ਨਾਲ ਅਗਨ ਭੇਟ ਨਹੀਂ ਕੀਤਾ ਜਦਾ ਰਿਹਾ। ਵੱਡੇ ਮੈਟਰੋਪਾਲੀਟਨ ਸ਼ਹਿਰਾਂ ਨੇ ਅੰਤਿਮ ਰਸਮਾਂ ਲਈ ਬਿਜਲੀ ਤੇ ਕੁਦਰਤੀ ਗੈਸ ਦੀ ਵਰਤੋਂ ਨੂੰ ਅਪਣਾ ਲਿਆ ਹੈ, ਪਰ ਛੋਟੇ ਸ਼ਹਿਰ ਤੇ ਕਸਬੇ ਅਜੇ ਰੀਤੀ-ਰਿਵਾਜ਼ਾਂ ਨਾਲ ਬੱਝੇ ਹੋਏ ਹਨ। ਅਖੰਡ ਭਾਰਤ ਵਿੱਚ ਮੁਰਦਿਆਂ ਨੂੰ ਦਫਨਾਇਆ ਜਾਂਦਾ ਹੈ ਜਾਂ ਲੱਕੜ ਉੱਤੇ ਅਗਨ ਭੇਟ ਕੀਤਾ ਜਾਂਦਾ ਹੈ ਜਾਂ ਬਿਜਲੀ ਅਤੇ ਗੈਸ ਨਾਲ ਚੱਲਦੀਆਂ ਭੱਠੀਆਂ ਰਾਹੀਂ ਸਸਕਾਰ ਕੀਤਾ ਜਾਂਦਾ ਹੈ। ਕੁਝ ਧਰਮਾਂ ਦੇ ਲੋਕ ਦੇਹਾਂ ਨੂੰ ਕੁਦਰਤੀ ਨਿਪਟਾਰੇ ਲਈ ਨਿਯਮਤ ਖੁੱਲ੍ਹੇ ਸਥਾਨਾਂ ਉੱਤੇ ਪੂਰੇ ਅਦਬ ਨਾਲ ਛੱਡ ਆਉਂਦੇ ਹਨ। ਪ੍ਰੰਪਰਾਵਾਂ ਤੇ ਰਵਾਇਤਾਂ ਕਈ ਵਾਰ ਆਧੁਨਿਕੀਕਰਨ ਉੱਤੇ ਭਾਰੂ ਪੈਂਦੀਆਂ ਹਨ। ਕੁਝ ਵੀ ਹੋਵੇ, ਸਾਨੂੰ ਜੀਵਤ ਵਿਅਕਤੀਆਂ ਨੂੰ ਆਪਣੀਆਂ ਰਸਮਾਂ ਦਾ ਸਨਮਾਨ ਕਰ ਕੇ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਕਿ ਅਸੀਂ ਮ੍ਰਿਤਕ ਦੇਹਾਂ ਨੂੰ ਕਿਸੇ ਵੀ ਤਰੀਕੇ ਨਾਲ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਦੇਈਏ। ਜਨਸੰਖਿਆ ਸਦਾ ਹੀ ਵੱਡੀ ਚੁਣੌਤੀ ਰਹੀ ਹੈ ਤੇ ਇਸ ਦੇ ਵਧਦੇ ਸਰੂਪ ਸਦਕਾ ਅਸੀਂ ਇਸ ਸਮੇਂ 14 ਅਰਬ ਦੇ ਅੰਕੜੇ ਉੱਤੇ ਪੁੱਜ ਚੁੱਕੇ ਹਾਂ, ਜੋ ਚਿੰਤਾ ਦਾ ਵਿਸ਼ਾ ਹੈ। ਕੋਰੋਨਾ ਵਰਗੀ ਮਹਾਮਾਰੀ ਕਿਸੇ ਕੌਮ ਜਾਂ ਮਹਾਂਦੀਪ ਵਿੱਚ ਫਰਕ ਨਹੀਂ ਵੇਖਦੀ ਅਤੇ ਨਾ ਧਰਮਾਂ ਅਤੇ ਜਾਤਾਂ ਵਿੱਚ ਮੌਤ ਦਾ ਫਰਕ ਕਰਦੀ ਹੈ। ਇਸ ਲਈ ਮ੍ਰਿਤਕ ਨੂੰ ਉਸ ਦਾ ਬਣਦਾ ਸਨਮਾਨ ਦੇਣਾ ਚਾਹੀਦਾ ਹੈ। ਇਹ ਹਕੀਕਤ ਸਮਝਣਾ ਜ਼ਰੂਰੀ ਹੈ ਕਿ ਇਸ ਕਾਰਜ ਲਈ ਸ਼ਮਸ਼ਾਨ, ਸਮੇਂ ਅਤੇ ਸਮੱਗਰੀ ਦੀ ਘਾਟ ਨੂੰ ਮੁੱਖ ਰੱਖਿਆ ਜਾਵੇ।
ਸਰਕਾਰਾਂ ਮੌਤ ਦੇ ਅੰਕੜਿਆਂ ਵਿੱਚ ਸਿਰਫ ਉਨ੍ਹਾਂ ਲੋਕਾਂ ਦੀ ਗਿਣਤੀ ਕਰਦੀਆਂ ਹਨ, ਜੋ ਹਸਪਤਾਲਾਂ ਰਾਹੀਂ ਕੋਰੋਨਾ ਦੇ ਸ਼ਿਕਾਰ ਹੁੰਦੇ ਹਨ ਜਾਂ ਮੁਰਦਾਘਰਾਂ ਤੋਂ ਆ ਰਹੇ ਹਨ, ਪਰ ਅਸਲ ਗਿਣਤੀ ਵਧੇਰੇ ਉਚੀ ਹੈ। ਭੋਪਾਲ ਅਜਿਹੀ ਮਿਸਾਲ ਹੈ, ਜਿੱਥੇ ਪ੍ਰਸ਼ਾਸਨ ਨੇ ਅਪ੍ਰੈਲ ਵਿੱਚ 104 ਕੋਵਿਡ ਮੌਤਾਂ ਦਾ ਹਵਾਲਾ ਦਿੱਤਾ, ਜਦੋਂ ਕਿ ਉਥੋਂ ਦੇ ਸ਼ਮਸ਼ਾਨਘਾਟਾਂ ਅਤੇ ਇੱਕ ਕਬਰਸਤਾਨ ਦੇ ਪ੍ਰਬੰਧਕਾਂ ਨੇ ਪਿਛਲੇ ਮਹੀਨੇ 3811 ਲੋਕਾਂ ਦੇ ਸਸਕਾਰ ਦੀ ਪੁਸ਼ਟੀ ਕੀਤੀ, ਜਿਨ੍ਹਾਂ ਵਿੱਚ 2557 ਕੋਵਿਡ ਮਰੀਜ਼ ਸਨ। ਇਨ੍ਹਾਂ ਹਾਲਾਤ ਨਾਲ ਨਜਿੱਠਣ ਲਈ ਠੋਸ ਤਿਆਰੀ ਤੇ ਤੁਰੰਤ ਕਾਰਵਾਈ ਦੀ ਲੋੜ ਹੈ, ਸੱਚਾਈ ਨੂੰ ਛੁਪਾਉਣ ਦੀ ਨਹੀਂ। ਹਰ ਸ਼ਹਿਰ ਨੂੰ ਐਲ ਪੀ ਜੀ, ਸੀ ਐਨ ਜੀ ਅਤੇ ਮੁੱਖ ਤੌਰ ਉੱਤੇ ਗੈਸ ਪਾਈਪਾਂ ਵਾਲੇ ਸ਼ਮਸ਼ਾਨਘਾਟ ਬਣਾਉਣ ਤੇ ਪਹਿਲਾਂ ਦਿੱਤੀਆਂ ਸਹੂਲਤਾਂ ਨੂੰ ਦੁੱਗਣਾ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਦਫਨਾਉਣ ਵਾਲੀਆਂ ਥਾਵਾਂ ਨੂੰ ਨਵੇਂ ਸਿਰਿਓਂ ਡਿਜ਼ਾਈਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਖੇਤਰਫਲ ਵਿੱਚ ਵਾਧਾ ਲਾਜ਼ਮੀ ਹੈ। ਖੁਦਾਈ ਵਿਧੀ ਵਿੱਚ ਮਸ਼ੀਨੀਕਰਨ ਦੀ ਸਹਾਇਤਾ ਲਈ ਜਾ ਸਕਦੀ ਹੈ। ਅਜੋਕੇ ਸਮੇਂ ਵਿੱਚ ਜਿਵੇਂ ਜਾਨਾਂ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ, ਉਸੇ ਤਰ੍ਹਾਂ ਹੀ ਵਿਛੜੀਆਂ ਰੂਹਾਂ ਨੂੰ ਸਤਿਕਾਰ ਦੇਣ ਦੀ ਹਰ ਸ਼ਹਿਰ ਅਤੇ ਪਿੰਡ ਵਿੱਚ ਸਖਤ ਜ਼ਰੂਰਤ ਹੈ।
ਅਸੀਂ ਪਹਿਲਾਂ ਹੀ ਸਮਾਂ ਅਤੇ ਮੌਕਾ ਗੁਆ ਕੇ ਵਿਸ਼ਵ ਦੀ ਟੀਕਾਕਰਨ ਸਮਰੱਥਾ ਦਾ ਤੀਜਾ ਹਿੱਸਾ ਉਤਪਾਦ ਕਰਨ ਦੇ ਬਾਵਜੂਦ ਇਸ ਵੇਲੇ ਟੀਕਿਆਂ ਦੀ ਘਾਟ ਨਾਲ ਜੂਝ ਰਹੇ ਹਾਂ। ਕਾਰਨ ਹੈ ਕਿ ਅਸੀਂ 95 ਤੋਂ ਵੱਧ ਦੇਸ਼ਾਂ ਨੂੰ ਟੀਕੇ ਭੇਜ ਚੁੱਕੇ ਅਤੇ ਚੋਣਾਂ ਤੇ ਧਾਰਮਿਕ ਭੀੜ-ਭੜੱਕੇ ਨਾਲ ਕੀਮਤੀ ਜਾਨਾਂ ਨੂੰ ਜੋਖਮ ਵਿੱਚ ਪਾ ਚੁੱਕੇ ਹਾਂ। ਇਸ ਸਮੇਂ ਆਕਸੀਜਨ ਦੀ ਵਧਦੀ ਮੰਗ ਨੂੰ ਵੇਲੇ ਸਿਰ ਚੁਸਤ-ਦਰੁਸਤ ਸਪਲਾਈ ਚੇਨ ਨੂੰ ਨਾ ਘੜਨ ਕਰ ਕੇ ਅਸੀਂ ਭਿਆਨਕ ਸਿੱਟੇ ਭੁਗਤ ਰਹੇ ਹਾਂ। ਜੇ ਅਸੀਂ ਹਾਲੇ ਵੀ ਇਨ੍ਹਾ ਕਮੀਆਂ ਤੋਂ ਬਾਹਰ ਨਾ ਆਏ ਤਾਂ ਆਉਂਦੇ ਸਮੇਂ ਵਿੱਚ ਨਤੀਜੇ ਹੋਰ ਖੌਫਜ਼ਦਾ ਹੋ ਸਕਦੇ ਹਨ। ਇਹ ਘਾਟਾਂ ਦੂਰ ਕਰਨ ਲਈ ਸਮਾਜ ਤੇ ਪ੍ਰਸ਼ਾਸਨ ਨੂੰ ਇਕੱਠੇ ਆ ਕੇ ਐਮਰਜੈਂਸੀ ਯੋਜਨਾਵਾਂ ਬਣਾਉਣ ਦੀ ਲੋੜ ਹੈ ਤਾਂ ਜੋ ਸਮਾਜ ਵਿੱਚ ਜਾਗਰੂਕਤਾ ਫੈਲਾਈ ਜਾ ਸਕੇ ਤੇ ਕਮੀਆਂ ਤੋਂ ਉਪਰ ਉਠਿਆ ਜਾ ਸਕੇ। ਅੱਤ ਦੀ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਸਾਨੂੰ ਵਿਛੋੜਾ ਦੇ ਚੁੱਕੇ ਆਪਣੇ ਨਜ਼ਦੀਕੀਆਂ ਤੇ ਪਿਆਰਿਆਂ ਨੂੰ ਗਮਗੀਨ ਅਵਸਥਾ ਵਿੱਚ ਹੀ ਸਹੀ, ਪਰ ਉਨ੍ਹਾਂ ਦੇ ਅੰਤਿਮ ਸਸਕਾਰ ਵਿੱਚ ਬਣਦਾ ਮਾਣ-ਸਨਮਾਨ ਦੇਣਾ ਚਾਹੀਦਾ ਹੈ, ਜੋ ਸਾਡਾ ਮੁੱਢਲਾ ਫਰਜ਼ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”