Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

‘ਬੁਲਬੁਲ ਤਰੰਗ’ ਦੇ ਕਾਰਨ ਸੁਰਖੀਆਂ ਵਿੱਚ ਸੋਨਾਕਸ਼ੀ

May 13, 2021 10:29 AM

ਅਭਿਨੇਤਰੀ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਆਪਣੀ ਵੈੱਬ ਫਿਲਮ ‘ਬੁਲਬੁਲ ਤਰੰਗ’ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਸੋਨਾਕਸ਼ੀ ਫਿਲਮ ਵਿੱਚ ਇੱਕ ਛੋਟੇ ਸ਼ਹਿਰ ਦੀ ਬਿੰਦਾਸ ਲੜਕੀ ਦੀ ਭੂਮਿਕਾ ਵਿੱਚ ਹੈ। ਜਾਣਕਾਰੀ ਮਿਲ ਰਹੀ ਹੈ ਕਿ ਸੋਨਾਕਸ਼ੀ ਦੀ ਇਸ ਵੈੱਬ ਫਿਲਮ ਦੀ ਕਹਾਣੀ ਦਾਜ ਪ੍ਰਥਾ ਉੱਤੇ ਆਧਾਰਤ ਹੈ। ਖਬਰਾਂ ਮੁਤਾਬਕ ਫਿਲਮ ‘ਬੁਲਬੁਲ ਤਰੰਗ’ ਦੀ ਕਹਾਣੀ ਇੱਕ ਸਮਾਜਕ ਕੁਪ੍ਰਥਾ ਦਾਜ ਉੱਤੇ ਆਧਾਰਤ ਹੋਵੇਗੀ। ਫਿਲਮ ‘ਬੁਲਬੁਲ ਤਰੰਗ’ ਇੱਕ ਵਿਅੰਗ ਮਈ ਸੋਸ਼ਲ ਡਰਾਮਾ ਹੈ, ਜੋ ਦਾਜ ਪ੍ਰਥਾ ਦੇ ਦੁਆਲੇ ਘੁੰਮਦਾ ਹੈ। ਸੋਨਾਕਸ਼ੀ ਇਸ ਵਿੱਚ ਇੱਕ ਛੋਟੇ ਸ਼ਹਿਰ ਦੀ ਬਿੰਦਾਸ ਅਤੇ ਜਿੰਦਾਦਿਲ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ। ਉਹ ਅਜਿਹੀ ਲੜਕੀ ਦੇ ਕਿਰਦਾਰ ਵਿੱਚ ਦਿਖਾਈ ਦੇਵੇਗੀ, ਜੋ ਸਮਾਜ ਵਿਚਲੀਆਂ ਕੁਰੀਤੀਆਂ ਨੂੰ ਬਦਲਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਇੱਕ ਆਧੁਨਿਕ ਜ਼ਮਾਨੇ ਦੀ ਫਿਲਮ ਹੋਵੇਗੀ।
ਦੱਸਿਆ ਜਾ ਰਿਹਾ ਹੈ ਕਿ ਜਦ ਫਿਲਮ ਲਈ ਸੋਨਾਕਸ਼ੀ ਨੂੰ ਅਪਰੋਚ ਕੀਤਾ ਤਾਂ ਉਸ ਨੂੰ ਇਸ ਦਾ ਆਈਡੀਆ ਕਾਫੀ ਪਸੰਦ ਆਇਆ। ਫਿਲਮ ਦੀ ਕਹਾਣੀ ਅਤੇ ਇਸ ਵਿੱਚ ਮਿਲੀ ਭੂਮਿਕਾ ਸੋਨਾਕਸ਼ੀ ਨੂੰ ਪਸੰਦ ਆਈ ਹੈ। ਖਬਰਾਂ ਦੇ ਮੁਤਾਬਕ ਫਿਲਮ ਬਣਾਉਣ ਦਾ ਪੂਰਾ ਆਈਡੀਆ ਸੋਨਾਕਸ਼ੀ ਦੇ ਦਿਲ ਨੂੰ ਛੂਹ ਗਿਆ ਅਤੇ ਇਸ ਦੇ ਲਈ ਉਸ ਨੇ ਤੁਰੰਤ ਹਾਮੀ ਭਰ ਦਿੱਤੀ। ਸੋਨਾਕਸ਼ੀ ਦੀ ਇਹ ਫਿਲਮ ਡਾਇਰੈਕਟਰ ਨਾਰਾਇਣ ਸਿੰਘ ਨਿਰਦੇਸ਼ਿਤ ਕਰਨਗੇ। ਸੋਨਾਕਸ਼ੀ ਜਲਦੀ ਹੀ ਵੈੱਬ ਸੀਰੀਜ਼ ‘ਫਾਲੇਨ’ ਨਾਲ ਆਪਣੀ ਡਿਜੀਟਲ ਡੈਬਿਊ ਕਰੇਗੀ। ਇਸ ਦੇ ਇਲਾਵਾ ਉਸ ਨੂੰ ਮਸ਼ਹੂਰ ਡਾਇਰੈਕਟਰ ਸੰਜੇ ਲੀਾਲ ਭੰਸਾਲੀ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਵੈੱਬ ਸੀਰੀਜ਼ ‘ਹੀਰਾ ਮੰਡੀ’ ਵਿੱਚ ਦੇਖਿਆ ਜਾ ਸਕਦਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ