Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਚੰਗਾ ਤੇ ਚੰਦਰਾ ਗੁਆਂਢ

May 13, 2021 10:26 AM

-ਗੋਵਰਧਨ ਗੱਬੀ
ਸਿਆਣੇ ਆਖਦੇ ਹਨ ਕਿ ਚੰਗੇ ਗੁਆਂਢੀ ਤੁਹਾਡੇ ਵਾਸਤੇ ਵਰਦਾਨ ਹੁੰਦੇ ਹਨ ਅਤੇ ਮਾੜੇ ਸਰਾਪ। ਜ਼ਿੰਦਗੀ ਵਿੱਚ ਜਦੋਂ ਚਾਹੋ, ਤੁਸੀਂ ਆਪਣੇ ਦੋਸਤ ਬਦਲ ਸਕਦੇ ਹੋ, ਗੁਆਂਢੀ ਨਹੀਂ ਬਦਲ ਸਕਦੇ। ਅਸਲ ਵਿੱਚ ਦੋਸਤ ਤੁਸੀਂ ਆਪਣੀ ਪਸੰਦ ਅਨੁਸਾਰ ਚੁਣੇ ਹੁੰਦੇ ਹਨ, ਪਰ ਗੁਆਂਢੀ ਤੁਹਾਡੀ ਮਰਜ਼ੀ ਅਨੁਸਾਰ ਨਹੀਂ ਮਿਲਦੇ। ਉਹ ਅਚਾਨਕ ਤੁਹਾਡੀ ਜ਼ਿੰਦਗੀ ਵਿੱਚ ਪ੍ਰਵੇਸ਼ ਕਰ ਜਾਂਦੇ ਹਨ।
ਸਮਾਜਕ ਤਾਣੇ-ਬਾਣੇ ਵਿੱਚ ਸਭ ਤੋਂ ਨਜ਼ਦੀਕੀ ਵਿਅਕਤੀ ਜੇ ਕੋਈ ਹੁੰਦਾ ਹੈ ਤਾਂ ਉਹ ਹੈ ਤੁਹਾਡਾ ਗੁਆਂਢੀ। ਉਹ ਤੁਹਾਡੇ ਦੁੱਖ-ਸੁੱਖ ਦਾ ਸਭ ਤੋਂ ਪਹਿਲਾ ਭਾਈਵਾਲ ਤੇ ਰਾਜ਼ਦਾਰ ਹੁੰਦਾ ਹੈ। ਉਹ ਲੋਕ ਬਹੁਤ ਕਿਸਮਤ ਵਾਲੇ ਹੁੰਦੇ ਹਨ, ਜਿਨ੍ਹਾਂ ਦੇ ਪੱਲੇ ਚੰਗੇ ਗੁਆਂਢੀ ਪੈਂਦੇ ਹਨ। ਗੁਆਂਢੀ ਤੁਹਾਡੀ ਜ਼ਿਹਨੀ ਤੇ ਭੌਤਿਕ ਸਿਹਤ ਨੂੰ ਬਹੁਤ ਜ਼ਿਆਦਾ ਪ੍ਰਭਾਵਤ ਕਰਦੇ ਹਨ। ਚੰਗੇ ਗੁਆਂਢੀ ਤੁਹਾਡੀ ਜ਼ਿੰਦਗੀ ਦਾ ਅਨਮੋਲ ਖਜ਼ਾਨਾ ਹੁੰਦੇ ਹਨ। ਉਹ ਤੁਹਾਡੇ ਚਿਹਰਿਆਂ ਉਤੇ ਪਈ ਧੂੜ ਸਾਫ ਕਰਦੇ ਹਨ। ਉਹ ਟੁੱਟੇ ਅਤੇ ਦੁਖੀ ਦਿਲਾਂ ਨੂੰ ਜੋੜਦੇ ਹਨ। ਆਰਥਿਕ ਤੌਰ ਉਤੇ ਆਏ ਬੁਰੇ ਵਕਤ ਵਿੱਚ ਤੁਹਾਡੀ ਮਦਦ ਵੀ ਕਰਦੇ ਹਨ। ਮਾੜੇ ਗੁਆਂਢੀ ਬਿਲਕੁਲ ਇਸ ਦੇ ਉਲਟ ਵਹਾਅ ਵਿੱਚ ਵਹਿੰਦੇ ਹਨ। ਉਹ ਤੁਹਾਡੀ ਤਬਾਹੀ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਹਨ। ਤੁਹਾਡਾ ਦੀਵਾਲਾ ਨਿਕਲਿਆ ਦੇਖ ਕੇ ਬੇਵਕਤੀ ਦੀਵਾਲੀ ਮਨਾਉਂਦੇ ਹਨ। ਗੁਆਂਢੀ ਤੁਹਾਡੀ ਤਾਕਤ ਹੋਣੇ ਚਾਹੀਦੇ ਹਨ, ਨਾ ਕਿ ਕਮਜ਼ੋਰੀ। ਚੰਗਾ ਗੁਆਂਢੀ ਹਮੇਸ਼ਾ ਤੁਹਾਡੀ ਸੁਣਦਾ ਹੈ ਅਤੇ ਆਪਣੀ ਦੱਸਦਾ ਹੈ। ਇੱਕ ਚੰਗਾ ਗੁਆਂਢੀ ਦੂਰ ਬੈਠੇ ਤੁਹਾਡੇ ਸਕੇ ਭਰਾ ਨਾਲੋਂ ਵੀ ਕਿਤੇ ਬਿਹਤਰ ਹੁੰਦਾ ਹੈ।
ਚੰਗੇ ਗੁਆਂਢੀ ਬਣਨਾ ਵੀ ਕਲਾ ਹੁੰਦੀ ਹੈ, ਜੋ ਤੁਹਾਡੀ ਜ਼ਿੰਦਗੀ ਨੂੰ ਹਰ ਪੱਖੋਂ ਖੁਸ਼ਹਾਲ ਬਣਾਉਂਦੀ ਹੈ। ਜੇ ਤੁਹਾਡੀ ਗੁਆਂਢੀਆਂ ਨਾਲ ਬਣਦੀ ਹੈ ਤਾਂ ਤੁਹਾਡੀ ਹਰ ਸਵੇਰ ਦੀ ਸ਼ੁਰੂਆਤ ਬਹੁਤ ਸੋਹਣੀ ਤੇ ਮਨਮੋਹਕ ਹੁੰਦੀ ਹੈ। ਗੁਆਂਢੀਆਂ ਦੀ ਮਦਦ ਕਰਨਾ ਦਿਲ ਦੀ ਸਭ ਤੋਂ ਵਧੀਆ ਕਸਰਤ ਹੁੰਦੀ ਹੈ। ਚੰਗੇ ਗੁਆਂਢੀ ਤੁਸੀਂ ਤਦ ਹੀ ਬਣ ਸਕਦੇ ਹੋ, ਜਦੋਂ ਜ਼ਰੂਰਤ ਅਤੇ ਮੁਸ਼ਕਲ ਪੈਣ ਉਤੇ ਦੋਵਾਂ ਵਿਚਕਾਰ ਪੈਂਦੀ ਸੜਕ ਨੂੰ ਪਾਰ ਕਰਨ ਦੀ ਇੱਛਾ ਰੱਖਦੇ ਹੋਵੋ। ਤੁਹਾਡੇ ਗੁਆਂਢੀ ਵੀ ਤਦ ਚੰਗੇ ਸਾਬਿਤ ਹੋਣਗੇ, ਜੇ ਤੁਸੀਂ ਉਨ੍ਹਾਂ ਵਾਸਤੇ ਚੰਗੇ ਗੁਆਂਢੀ ਸਾਬਿਤ ਹੋਵੋਗੇ। ਜਦੋਂ ਤੱਕ ਤੁਹਾਡੇ ਤੇ ਗੁਆਂਢੀਆਂ ਦੇ ਘਰਾਂ ਵਿਚਾਲੇ ਉਚਿਤ ਕੱਦ ਦੀ ਵਾੜ ਜਾਂ ਚਰਾਦੀਵਾਰੀ ਬਣੀ ਰਹੇਗੀ, ਤਦ ਤੱਕ ਤੁਸੀਂ ਇੱਕ-ਦੂਜੇ ਦੇ ਚੰਗੇ ਗੁਆਂਢੀ ਵੀ ਬਣੇ ਰਹੋਗੇ। ਚੰਗੇ ਗੁਆਂਢੀਆਂ ਨੂੰ ਆਪਸ ਵਿੱਚ ਇੱਕ ਜ਼ਰੂਰੀ ਅਤੇ ਲੋੜੀਂਦੀ ਦੂਰੀ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ।
ਸਿਆਣੇ ਇਹ ਆਖਦੇ ਹਨ ਕਿ ਜੇ ਤੁਹਾਡੇ ਆਪਣੇ ਘਰ ਸ਼ੀਸ਼ੇ ਦੇ ਹੋਣ ਤਾਂ ਗੁਆਂਢੀਆਂ ਦੇ ਘਰਾਂ ਪੱਥਰ ਮਾਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇੱਥੇ ਪੱਥਰ ਸ਼ਬਦ ਬਹੁ-ਅਰਥੀ ਹੈ। ਇਸ ਦੇ ਕਈ ਮਾਅਨੇ ਹਨ। ਇਹ ਵੀ ਸੱਚ ਹੈ ਕਿ ਬੁਰਾ ਵਕਤ ਆਉਣ ਉਤੇ ਰਿਸ਼ਤੇਦਾਰਾਂ ਤੋਂ ਪਹਿਲਾਂ ਤੁਹਾਡਾ ਗੁਆਂਢੀ ਹੀ ਤੁਹਾਡੀ ਮਦਦ ਵਾਸਤੇ ਪਹੁੰਚਦਾ ਹੈ। ਚੰਗੇ ਗੁਆਂਢੀ ਸਾਬਤ ਹੋਣ ਵਾਸਤੇ ਤੁਹਾਡਾ ਸਹਿਣਸ਼ੀਲ ਹੋਣਾ ਬੜਾ ਜ਼ਰੂਰੀ ਹੁੰਦਾ ਹੈ। ਜਿੱਦਾਂ ਦਾ ਤੁਹਾਡਾ ਵਤੀਰਾ ਆਪਣੇ ਗੁਆਂਢੀਆਂ ਨਾਲ ਹੋਵੇਗਾ, ਤੁਹਾਨੂੰ ਵੀ ਉਨ੍ਹਾਂ ਤੋਂ ਉਦਾਂ ਦੇ ਵਤੀਰਾ ਦਾ ਸਾਹਮਣਾ ਕਰਨਾ ਪਵੇਗਾ। ਦੁਨੀਆ ਭਰ ਦੇ ਗੁਆਂਢੀ ਨਿਊਟਨ ਦੇ ਤੀਸਰੇ ਨਿਯਮ ਦੀ ਪਾਲਣਾ ਬਹੁਤ ਨਿਸ਼ਠਾ ਤੇ ਵਚਨਬੱਧਤਾ ਨਾਲ ਕਰਦੇ ਹਨ। ਨਿਊਟਨ ਦੇ ਤੀਸਰੇ ਨਿਯਮ ਅਨੁਸਾਰ ਹਰ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੀ ਹੁੰਦੀ ਹੈ।
ਤੁਸੀਂ ਆਪਣੇ ਵਾਸਤੇ ਮੁਸੀਬਤ ਮੁੱਲ ਲੈ ਸਕਦੇ ਹੋ, ਪਰ ਉਹ ਕਦੇ ਗੁਆਂਢੀਆਂ ਨੂੰ ਭੇਟ ਨਾ ਕਰੋ। ਚੰਗੇ ਗੁਆਂਢੀ ਤੁਹਾਡੀ ਜ਼ਮੀਨ-ਜਾਇਦਾਦ ਦੀ ਕੀਮਤ ਵਧਾ ਦਿੰਦੇ ਹਨ ਅਤੇ ਮਾੜੇ ਘਟਾ ਦਿੰਦੇ ਹਨ। ਜਿੰਨਾ ਪਿਆਰ ਤੁਸੀਂ ਆਪਣੇ-ਆਪ ਅਤੇ ਆਪਣੇ ਪਰਵਾਰ ਨੂੰ ਕਰਦੇ ਹੋ, ਓਨਾ ਹੀ ਆਪਣੇ ਗੁਆਂਢੀਆਂ ਨਾਲ ਕਰੋਗੇ ਤਾਂ ਤੁਸੀਂ ਖੁਸ਼ਹਾਲ ਤੇ ਸ਼ਾਂਤਮਈ ਜ਼ਿੰਦਗੀ ਆਸਾਨੀ ਨਾਲ ਗੁਜ਼ਾਰ ਪਾਓਗੇ। ਜਿਵੇਂ ਤੁਸੀਂ ਜਾਣਦੇ ਹੋਏ ਵੀ ਆਪਣੀਆਂ ਜਾਂ ਆਪਣੇ ਨਜ਼ਦੀਕੀਆਂ ਦੀਆਂ ਕਮਜ਼ੋਰੀਆਂ ਤੇ ਕਮੀਆਂ ਨੂੰ ਬਰਦਾਸ਼ਤ ਕਰਦੇ ਹੋ, ਉਸੇ ਤਰ੍ਹਾਂ ਦਾ ਤੁਹਾਨੂੰ ਆਪਣੇ ਗੁਆਂਢੀਆਂ ਨਾਲ ਵੀ ਵਰਤਾਅ ਕਰਨਾ ਚਾਹੀਦਾ ਹੈ।
ਗੁਆਂਢੀਆਂ ਦੇ ਵਿਹੜੇ ਵਿੱਚ ਲੱਗਿਆ ਘਾਹ ਹਮੇਸ਼ਾ ਜ਼ਿਆਦਾ ਹਰਾ ਵਿਖਾਈ ਦਿੰਦਾ ਹੈ। ਉਨ੍ਹਾਂ ਦਾ ਘਾਹ ਉਜਾੜਨ ਜਾਂ ਪੁੱਟਣ ਨਾਲੋਂ ਬਿਹਤਰ ਹੈ ਕਿ ਆਪਣੇ ਘਰੇ ਵੀ ਉਸੇ ਵਰਗਾ ਘਾਹ ਉਗਾ ਲਿਆ ਜਾਵੇ। ਸਾੜੇ ਨਾਲੋਂ ਕਿਤੇ ਬਿਹਤਰ ਹੈ ਗੁਆਂਢੀਆਂ ਦੀ ਰੀਸ ਕਰਨੀ। ਜੇ ਗੁਆਂਢੀ ਤੁਹਾਡੇ ਵੱਲ ਮੋਹ ਦਾ ਇੱਕ ਹੱਥ ਵਧਾਉਂਦਾ ਹੈ ਤਾਂ ਤੁਹਾਨੂੰ ਦੋਵੇਂ ਹੱਥ ਵਧਾਉਣੇ ਚਾਹੀਦੇ ਹਨ। ਗੁਆਂਢੀਆਂ ਦਾ ਘਰ ਸਾੜ ਕੇ ਤੁਹਾਡਾ ਆਪਣਾ ਘਰ ਵੀ ਬਚ ਨਹੀਂ ਸਕਦਾ। ਆਪਣੇ ਘਰ ਨੂੰ ਤੁਸੀਂ ਆਪ ਸੁੰਦਰ ਬਣਾਉਣਾ ਹੁੰਦਾ ਹੈ, ਜੇ ਤੁਹਾਡੇ ਗੁਆਂਢੀ ਸੁਖੀ ਤੇ ਖੁਸ਼ਹਾਲ ਹੋਣਗੇ ਤਾਂ ਤੁਹਾਡੇ ਘਰੇ ਵੀ ਬਰਕਤਾਂ ਪੈਣ ਦੇ ਮੌਕੇ ਵੱਧ ਜਾਂਦੇ ਹਨ। ਚੰਗੇ ਗੁਆਂਢੀ ਬਣਨ ਵਾਸਤੇ ਤੁਹਾਨੂੰ ਗੁਆਂਢੀਆਂ ਦੀ ਨਿੱਜਤਾ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਬਿਨਾਂ ਮੰਗੇ ਉਨ੍ਹਾਂ ਨੂੰ ਸਲਾਹ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਚੰਗੇ ਗੁਆਂਢੀ ਤੁਹਾਡੇ ਘਰ ਆਉਂਦੇ ਤਾਂ ਇੱਕ ਮਿੰਟ ਵਾਸਤੇ ਹਨ, ਪਰ ਜਾਂਦੇ ਦੋ ਘੰਟਿਆਂ ਬਾਅਦ ਹਨ। ਮਾੜੇ ਗੁਆਂਢੀ ਤੁਹਾਡੇ ਵੱਲ ਬਿਨਾਂ ਦੇਖੇ ਥੁੱਕਣ ਲੱਗ ਪੈਂਦੇ ਹਨ। ਕਿਸੇ ਤੋਂ ਕੋਈ ਮਕਾਨ ਖਰੀਦਣ ਜਾਂ ਧੀ-ਭੈਣ ਦਾ ਰਿਸ਼ਤਾ ਕਰਨ ਵੇਲੇ ਉਨ੍ਹਾਂ ਦੇ ਸਾਰੇ ਗੁਆਂਢੀਆਂ ਦੀ ਰਾਇ ਜ਼ਰੂਰ ਲੈਣੀ ਚਾਹੀਦੀ ਹੈ।
ਮਾੜਾ ਗੁਆਂਢੀ ਮਹਾਮਾਰੀ ਵਰਗਾ ਹੁੰਦਾ ਹੈ। ਵੱਡਾ ਦਰਿਆ, ਕੋਈ ਅਮੀਰ ਟੱਬਰ ਤੇ ਮੁੱਖ ਸੜਕ ਦੁਨੀਆ ਦੇ ਸਭ ਤੋਂ ਮਾੜੇ ਤਿੰਨ ਗੁਆਂਢੀ ਮੰਨੇ ਗਏ ਹਨ। ਆਪਣੇ ਗੁਆਂਢੀਆਂ ਨਾਲ ਉਲਝਣਾ ਨਹੀਂ ਚਾਹੀਦਾ। ਤੁਹਾਨੂੰ ਗੁਆਂਢੀਆਂ ਦੇ ਘਰ ਵੱਜਦਾ ਸੰਗੀਤ ਸੁਣਨਾ ਪੈਂਦਾ ਹੈ, ਚੰਗਾ ਹੋਵੇ ਜਾਂ ਮਾੜਾ, ਪਰ ਆਪਣੇ ਘਰ ਵੱਜਦੇ ਸੰਗੀਤ ਦੀ ਆਵਾਜ਼ ਓਨੀ ਰੱਖਣੀ ਚਾਹੀਦਾ ਹੈ ਕਿ ਗੁਆਂਢੀਆਂ ਦੀ ਨੀਂਦ ਤੇ ਮਨ ਦਾ ਚੈਨ ਖਰਾਬ ਨਾ ਹੋਵੇ। ਗੁਆਂਢੀਆਂ ਨਾਲ ਚੰਗੇ ਰਿਸ਼ਤੇ ਕਾਇਮ ਰੱਖਣ ਵਾਸਤੇ ਆਪਸੀ ਲੋੜੀਂਦੀ ਗੁਫਤਗੂ ਜਾਰੀ ਰੱਖਣੀ ਬਹੁਤ ਜ਼ਰੂਰੀ ਹੈ। ਇਸ ਦੀ ਹੱਦ ਤੋਂ ਵੱਧ ਤੇ ਹੱਦੋਂ ਘੱਟ ਮਾਤਰਾ ਤੁਹਾਡੇ ਗੁਆਂਢੀਆਂ ਨਾਲ ਰਿਸ਼ਤੇ ਵਿਗਾੜ ਸਕਦੀ ਹੈ।
ਚੰਗੇ ਗੁਆਂਢੀ ਉਹ ਹੁੰਦੇ ਹਨ, ਜੋ ਆਪਣੇ ਵਾਈ-ਫਾਈ ਉਤੇ ਪਾਸਵਰਡ ਨਹੀਂ ਲਾਉਂਦੇ। ਮਾੜੇ ਗੁਆਂਢੀ ਉਹ ਹੁੰਦੇ ਹਨ ਜੋ ਚੋਰੀ-ਚੋਰੀ ਤੁਹਾਡੇ ਵਾਈ-ਫਾਈ ਨੂੰ ਵਰਤ ਕੇ ਆਪਣੇ-ਆਪ ਨੂੰ ਬਹੁਤ ਚੁਸਤ-ਚਲਾਕ ਸਮਝਦੇ ਹਨ। ਸੋ, ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ-ਆਪ ਨੂੰ ਚੰਗੇ ਗੁਆਂਢੀ ਸਾਬਿਤ ਕਰ ਸਕੋ। ਆਮੀਨ!

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”