Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਟੀਪੀਏਆਰ ਕਲੱਬ ਦੇ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ ਨੂੰ 125'ਵੀਂ ਬੋਸਟਨ ਮੈਰਾਥਨ ਵਿਚ ਭਾਗ ਲੈਣ ਲਈ ਮਿਲਿਆ ਸੱਦਾ-ਪੱਤਰ

May 12, 2021 04:18 AM

ਬਰੈਂਪਟਨ, (ਡਾ.ਝੰਡ) -ਬਰੈਂਪਟਨ ਵਿਚ ਪਿਛਲੇ ਸੱਤ ਸਾਲਾਂ ਤੋਂ ਸਰਗ਼ਰਮੀ ਨਾਲ ਵਿਚਰ ਰਹੀ ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਦੇ ਮੁੱਢਲੇ ਮੈਂਬਰ 65 ਸਾਲਾ ਧਿਆਨ ਸਿੰਘ ਸੋਹਲ ਨੂੰ ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਸੋਮਵਾਰ ਦੇ ਦਿਨ 11 ਅਕਤੂਬਰ 2021 ਨੂੰ ਹੋ ਰਹੀ ਵਿਸ਼ਵ-ਪ੍ਰਸਿੱਧ 125'ਵੀਂ ਮੈਰਾਥਨ ਵਿਚ ਹਿੱਸਾ ਲੈਣ ਲਈ ਇਸ ਦੌੜ ਦੇ ਆਯੋਜਕਾਂ ਵੱਲੋਂ ਆਈ ਹੋਈ ਈ-ਮੇਲ ਰਾਹੀਂ ਸੱਦਾ-ਪੱਤਰ ਪ੍ਰਾਪਤ ਹੋਇਆ ਹੈ। ਸ. ਬਰਾੜ ਨੇ ਦੱਸਿਆ ਕਿ ਉਨ੍ਹਾਂ ਦੀ ਕਲੱਬ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਉਸ ਦਾ ਮੈਂਬਰ ਸੰਸਾਰ-ਪੱਧਰ ਦੀ ਇਸ ਵੱਕਾਰੀ ਦੌੜ ਵਿਚ ਸ਼ਾਮਲ ਹੋਣ ਲਈ ਚੁਣਿਆ ਗਿਆ ਹੈ ਜਿਸ ਦੇ ਲਈ ਐਂਟਰੀ-ਫ਼ੀਸ ਪ੍ਰਬੰਧਕਾਂ ਵੱਲੋਂ 280 ਅਮਰੀਕੀ ਡਾਲਰ ਨਿਸਚਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਲੱਬ ਦੇ 8-10 ਮੈਂਬਰ ਧਿਆਨ ਸਿੰਘ ਸੋਹਲ ਦੀ ਹੌਸਲਾ-ਅਫ਼ਜ਼ਾਈ ਲਈ ਉਨ੍ਹਾਂ ਦੇ ਨਾਲ ਬੋਸਟਨ ਜਾਣਗੇ।
ਇੱਥੇ ਇਹ ਵਰਨਣਯੋਗ ਹੈ ਕਿ 42 ਕਿਲੋਮੀਟਰ ਦੂਰੀ ਵਾਲੀ ਇਸ ਲੰਮੀ ਦੌੜ ਵਿਚ ਆਪਣੀ ਸ਼ਮੂਲੀਅਤ ਦਰਜ ਕਰਵਾਉਣ ਦੇ ਪ੍ਰਪੱਕ ਇਰਾਦੇ ਨਾਲ ਧਿਆਨ ਸਿੰਘ ਸੋਹਲ ਨੇ ਅਕਤੂਬਰ 2019 ਵਿਚ ਡਾਊਨਟਾਊਨ ਟੋਰਾਂਟੋ ਵਿਖੇ ਹੋਈ ਸਕੋਸ਼ੀਆਬੈਂਕ-ਵਾਟਰਫ਼ਰੰਟ ਮੈਰਾਥਨ ਵਿਚ ਭਾਗ ਲੈਂਦਿਆਂ ਹੋਇਆਂ 42 ਕਿਲੋਮੀਟਰ ਦੀ ਦੂਰੀ 3 ਘੰਟੇ 48 ਮਿੰਟ ਤੇ 21 ਸਕਿੰਟਾਂ ਵਿਚ ਪੂਰੀ ਕਰਕੇ ਇਸ ਬੋਸਟਨ ਮੈਰਾਥਨ ਦੇ ਲਈ ਕੁਆਲੀਫ਼ਾਈ ਕਰ ਲਿਆ ਸੀ। ਉਨ੍ਹਾਂ ਨੇ ਪਿਛਲੇ ਸਾਲ ਅਗੱਸਤ 2020 ਵਿਚ 125'ਵੀਂ ਬੋਸਟਨ ਮੈਰਾਥਨ ਵਿਚ ਭਾਗ ਲੈਣ ਲਈ ਜਾਣਾ ਸੀ ਪਰ ਉਨ੍ਹਾਂ ਦਿਨਾਂ ਵਿਚ ਅਮਰੀਕਾ ਵਿਚ ਤੇਜ਼ੀ ਨਾਲ ਫ਼ੈਲੀ ਹੋਈ ਕਰੋਨਾ ਮਹਾਂਮਾਰੀ ਦੇ ਕਾਰਨ ਸਮੂਹ ਪਬਲਿਕ ਈਵੈਂਟਸ ਸਮੇਤ ਇਹ ਦੌੜ ਵੀ ਕੈਂਸਲ ਕਰ ਦਿੱਤੀ ਗਈ ਸੀ।
ਹੁਣ ਇਸ ਸਮੇਂ ਅਮਰੀਕਾ ਵਿਚ ਕਰੋਨਾ ਦੇ ਹਾਲਾਤ ਕਾਫ਼ੀ ਹੱਦ ਤੀਕ ਠੀਕ ਹੋ ਜਾਣ 'ਤੇ ਪ੍ਰਬੰਧਕਾਂ ਵੱਲੋਂ ਇਹ ਦੌੜ 11 ਅਕਤੂਬਰ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਧਿਆਨ ਸਿੰਘ ਸੋਹਲ ਇਸ ਵਿਚ ਭਾਗ ਲੈਣ ਲਈ ਆਪਣੀ ਕਲੱਬ ਦੇ ਕਈ ਸਾਥੀਆਂ ਦੇ ਨਾਲ ਬੋਸਟਨ ਜਾ ਰਹੇ ਹਨ। ਟੀਪੀਏਆਰ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਧਿਆਨ ਸਿੰਘ ਸੋਹਲ ਨੂੰ ਇਸ ਦੇ ਲਈ ਵਧਾਈਆਂ ਦਿੱਤੀਆਂ ਗਈਆਂ ਗਈਆਂ ਹਨ ਅਤੇ ਇਸ ਵੱਕਾਰੀ ਦੌੜ ਵਿਚ ਵਧੀਆ ਕਾਰ-ਗ਼ੁਜ਼ਾਰੀ ਵਿਖਾਉਣ ਲਈ ਸ਼ੁਭ-ਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ