Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਅੰਤਰਰਾਸ਼ਟਰੀ

ਅਮਰੀਕਾ `ਚ ਹੈਕਰਾਂ ਦਾ ਤੇਲ ਪਾਈਪ ਲਾਈਨ ਸਿਸਟਮ ਉੱਤੇ ਹਮਲਾ

May 12, 2021 03:08 AM

ਵਾਸ਼ਿੰਗਟਨ, 11 ਮਈ (ਪੋਸਟ ਬਿਊਰੋ)- ਅਮਰੀਕਾ ਦੀ ਸਭ ਤੋਂ ਵੱਡੀ ਤੇਲ ਪਾਈਪ ਲਾਈਨ ਉੱਤੇ ਹਮਲੇ ਤੋਂ ਬਾਅਦ ਬਾਈਡੇਨ ਪ੍ਰਸ਼ਾਸਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਜਿਸ ਕੋਲੋਨਿਅਲ ਪਾਈਪ ਲਾਈਨ ਕੰਪਨੀ ਉੱਤੇ ਹਮਲਾ ਹੋਇਆ ਹੈ, ਉਹ ਰੋਜ਼ਾਨਾ 25 ਲੱਖ ਬੈਰਲ ਤੇਲ ਸਪਲਾਈ ਕਰਦੀ ਹੈ।
ਵਰਨਣ ਯੋਗ ਹੈ ਕਿ ਇੱਥੋਂ ਪਾਈਪ ਲਾਈਨ ਨਾਲ ਅਮਰੀਕਾ ਦੇ ਪੂਰਬੀ ਤਟ ਦੇ ਕੰਢੇ ਵਸੇ ਰਾਜਾਂ ਵਿੱਚ ਪਟਰੌਲ, ਡੀਜ਼ਲ ਤੇ ਦੂਜੇ ਗੈਸਾਂ ਦੀ ਸਪਲਾਈ ਕੀਤੀ ਜਾਂਦੀ ਹੈ। ਹੈਕਰਾਂ ਨੇ ਇਸ ਪਾਈਪ ਲਾਈਨ ਦੀ ਸਾਈਬਰ ਸਕਿਓਰਿਟੀ ਉੱਤੇ ਕੱਲ੍ਹ ਹਮਲਾ ਕੀਤਾ ਸੀ, ਜਿਸ ਨੂੰ ਅਜੇ ਤੱਕ ਰਿਕਵਰ ਨਹੀਂ ਕੀਤਾ ਜਾ ਸਕਿਆ। ਇਸ ਲਈ ਰਿਕਵਰੀ ਟੈਂਕਰਾਂ ਦੇ ਜ਼ਰੀਏ ਤੇਲ ਅਤੇ ਗੈਸ ਦੀ ਸਪਲਾਈ ਨਿਊਯਾਰਕ ਤੱਕ ਕੀਤੀ ਜਾ ਰਹੀ ਹੈ। ਸਾਈਬਰ ਹਮਲੇ ਦਾ ਅਸਰ ਅਟਲਾਂਟਾ ਅਤੇ ਟੈਨੇਸੀ ਉੱਤੇ ਸਭ ਤੋਂ ਵੱਧ ਪਵੇਗਾ। ਕੁਝ ਸਮੇਂ ਬਾਅਦ ਨਿਊਯਾਰਕ ਤੱਕ ਅਸਰ ਦਿਸ ਸਕਦਾ ਹੈ। ਕੱਲ੍ਹ ਰਾਤ ਤੱਕ ਕੰਪਨੀ ਦੀਆਂ ਚਾਰ ਮੇਨ ਲਾਈਨਾਂ ਠੱਪ ਪਈਆਂ ਸਨ। ਹਮਲੇ ਦਾ ਪਤਾ ਚੱਲਣ ਪਿੱਛੋਂ ਕੰਪਨੀ ਨੇ ਆਪਣੀ ਕੁਝ ਲਾਈਨਾਂ ਕੱਟ ਦਿੱਤੀਆਂ ਹਨ। ਕੋਰੋਨਾ ਮਹਾਂਮਾਰੀ ਕਾਰਨ ਕੰਪਨੀ ਦੇ ਬਹੁਤੇ ਇੰਜੀਨੀਅਰ ਘਰੋਂ ਕੰਮ ਕਰ ਰਹੇ ਹੋਣ ਕਾਰਨ ਹੈਕਰ ਅਸਾਨੀ ਨਾਲ ਇੰਨੇ ਵੱਡੇ ਹਮਲੇ ਵਿੱਚ ਸਫ਼ਲ ਹੋ ਗਏ। ਸਾਈਬਰ ਹਮਲੇ ਕਾਰਨ ਕੌਮਾਂਤਰੀ ਪੱਧਰ ਉੱਤੇ ਤੇਲ ਦੀ ਕੀਮਤਾਂ ਦੋ ਤੋਂ ਤਿੰਨ ਪ੍ਰਤੀਸ਼ਤ ਤੱਕ ਵੱਧ ਸਕਦੀਆਂ ਹਨ। ਇਸ ਨੂੰ ਛੇਤੀ ਨਹੀਂ ਸੁਧਾਰਿਆ ਤਾਂ ਕੀਮਤਾਂ ਵਿੱਚ ਜ਼ਿਆਦਾ ਵਾਧਾ ਵੀ ਹੋ ਸਕਦਾ ਹੈ।
ਇਸ ਸਾਈਬਰ ਹਮਲੇ ਦਾ ਦੋਸ਼ ਡਾਰਕ-ਸਾਈਡ ਨਾਂ ਦੇ ਸਾਈਬਰ ਅਪਰਾਧੀਆਂ ਦੇ ਗੈਂਗ ਉੱਤੇ ਲੱਗਦਾ ਹੈ। ਇਨ੍ਹਾਂ ਨੇ ਕੋਲੋਨਿਅਲ ਕੰਪਨੀ ਦੇ ਨੈਟਵਰਕ ਨੂੰ ਹੈਕ ਕਰ ਲਿਆ ਅਤੇ ਕਰੀਬ 100ਜੀ ਬੀ ਡਾਟਾ ਚੋਰੀ ਕਰ ਲਿਆ। ਹੈਕਰਾਂ ਨੇ ਕੁਝ ਕੰਪਿਊਟਰਾਂ ਨੂੰ ਲੌਕ ਕਰਕੇ ਫਿਰੌਤੀ ਵੀ ਮੰਗੀ ਹੈ। ਫਿਰੌਤੀ ਨਾ ਮਿਲਣ ਉੱਤੇ ਡਾਟਾ ਨੂੰ ਇੰਟਰਨੈਟ ਉੱਤੇ ਲੀਕ ਕਰਨ ਦੀ ਧਮਕੀ ਦਿੱਤੀ ਹੈ, ਜਿਸ ਬਾਰੇ ਪੁਲਸ ਕਾਰਵਾਈ ਕਰ ਰਹੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈ ਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾ ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ