ਮਿਸੀਸਾਗਾ, 11 ਮਈ (ਪੋਸਟ ਬਿਊਰੋ) : ਜੀਟੀਏ ਦੇ ਦੋ ਹੋਟਲ, ਜਿਨ੍ਹਾਂ ਨੂੰ ਫੈਡਰਲ ਸਰਕਾਰ ਵੱਲੋਂ ਕੁਆਰਨਟੀਨ ਹੋਟਲ ਦਾ ਦਰਜਾ ਦਿੱਤਾ ਗਿਆ ਸੀ, ਉੱਤੇ ਕੋਵਿਡ-19 ਆਊਟਬ੍ਰੇਕਸ ਹੋ ਚੁੱਕੀਆਂ ਹਨ।ਹੁਣ ਤੀਜੇ ਕੁਆਰਨਟੀਨ ਹੋਟਲ ਵਿੱਚ ਕੋਵਿਡ-19 ਆਊਟਬ੍ਰੇਕ ਹੋਣ ਦਾ ਪਤਾ ਚੱਲਿਆ ਹੈ। ਇਨ੍ਹਾਂ ਹੋਟਲਾਂ ਵਿੱਚ ਕੌਮਾਂਤਰੀ ਟਰੈਵਲਰਜ਼ ਨੂੰ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਪਹੁੰਚਣ ਤੋਂ ਬਾਅਦ ਰੁਕਣਾ ਪੈਦਾ ਸੀ।
ਮਿਸੀਸਾਗਾ ਵਿੱਚ ਕਾਰੋਗਾ ਡਰਾਈਵ ਉੱਤੇ ਹੈਂਪਟਨ ਇੰਨ ਐਂਡ ਸੂਈਟਸ ਨੂੰ 8 ਮਈ ਨੂੰ ਅੰਸ਼ਕ ਤੌਰ ਉੱਤੇ ਬੰਦ ਕਰ ਦਿੱਤਾ ਗਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਹੋਟਲ ਦਾ ਕਿੰਨਾ ਸਟਾਫ ਤੇ ਮਹਿਮਾਨ ਇਸ ਆਊਟਬ੍ਰੇਕ ਕਾਰਨ ਪ੍ਰਭਾਵਿਤ ਹੋਏ ਹਨ। ਪੀਲ ਦੇ ਸੈਕਸ਼ਨ 22 ਆਰਡਰ ਅਨੁਸਾਰ ਕਿਸੇ ਵੀ ਕੰਮ ਵਾਲੀ ਥਾਂ ਉੱਤੇ ਜੇ ਕੋਵਿਡ-19 ਦੇ ਚਾਰ ਜਾਂ ਪੰਜ ਮਾਮਲੇ ਮਿਲ ਜਾਂਦੇ ਹਨ ਤਾ ਉਸ ਅਦਾਰੇ ਨੂੰ ਬੰਦ ਕਰ ਦਿੱਤਾ ਜਾਵੇਗਾ।
ਪੀਲ ਪਬਲਿਕ ਹੈਲਥ ਇਹ ਤੈਅ ਕਰੇਗਾ ਕਿ ਸਾਰੇ ਕਾਰੋਬਾਰੀ ਅਦਾਰੇ ਨੂੰ ਬੰਦ ਕੀਤਾ ਜਾਵੇਗਾ ਜਾਂ ਸਿਰਫ ਪ੍ਰਭਾਵਿਤ ਹੋਈ ਕੰਮ ਵਾਲੀ ਥਾਂ ਨੂੰ ਬੰਦ ਕੀਤਾ ਜਾਵੇਗਾ। ਇਹ ਜੀਟੀਏ ਦਾ ਤੀਜਾ ਅਜਿਹਾ ਕੁਆਰਨਟੀਨ ਹੋਟਲ ਹੈ ਜਿਸ ਵਿੱਚ ਆਊਟਬ੍ਰੇਕ ਹੋਈ।